#CANADA

ਕੈਨੇਡਾ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਟੋਰਾਂਟੋ, 4 ਸਤੰਬਰ (ਰਾਜ ਗੋਗਨਾ/ਕੁਲਤਰਨ ਪਧਿਆਣਾ/ਪੰਜਾਬ ਮੇਲ)- ਕੈਨੇਡਾ ਵਿਚ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਭਰੀ ਜਵਾਨੀ ਵਿਚ ਹੋ ਰਹੀਆਂ ਮੌਤਾਂ ਬਾਰੇ ਰੋਜ਼ ਹੀ ਮੰਦਭਾਗੀਆ ਸੂਚਨਾਵਾਂ ਪੜ੍ਹਣ ਅਤੇ ਸੁਣਨ ਨੂੰ ਮਿਲ ਰਹੀਆਂ ਹਨ। ਕੈਨੇਡਾ ਵਿਚ ਪਿਛਲੇ 24 ਘੰਟਿਆਂ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜੋ ਕਿ ਬੇਹੱਦ ਹੀ ਚਿੰਤਾਜਨਕ ਗੱਲ ਹੈ। ਇੱਥੇ ਹਰ ਹਫਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਲਗਾਤਾਰ ਪੰਜਾਬੀਆਂ ਦੀਆਂ, ਖਾਸਕਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਇਹ ਸਿਲਸਿਲਾ ਘੱਟ ਹੋਣ ਦੀ ਬਜਾਏ ਦਿਨੋਂ-ਦਿਨ ਵੱਧ ਰਿਹਾ ਹੈ। ਮਾਰੇ ਗਏ ਸਾਰੇ ਨੌਜਵਾਨਾਂ ਦੀ ਉਮਰ 30 ਕੁ ਸਾਲ ਦੇ ਅੰਦਰ ਹੈ।

Leave a comment