#CANADA

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡਾ. ਗੁਰਮਿੰਦਰ ਸਿੱਧੂ ਦਾ ਨਾਵਲ ‘ਅੰਬਰੀ ਉੱਡਣ ਤੋਂ ਪਹਿਲਾਂ’ ਲੋਕ ਅਰਪਣ

ਸਰੀ , 14 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਇਕੱਤਰਤਾ ਡਾ: ਰਘਬੀਰ ਸਿੰਘ ਸਿਰਜਣਾਪ੍ਰੋਫੈਸਰ ਬਾਵਾ ਸਿੰਘ (ਸਾਬਕਾ ਵਾਈਸ ਚੇਅਰਮੈਨ ਘੱਟ ਗਿਣਤੀਆਂ ਕਮਿਸ਼ਨ ਭਾਰਤ)ਜਗਦੀਸ਼ ਸਿੰਘ ਬਮਰਾਹ (ਪੱਤਰਕਾਰ ਰੋਜ਼ਾਨਾ ਅਜੀਤ ਅੰਮ੍ਰਿਤਸਰ) ਡਾ: ਗੋਪਾਲ ਸਿੰਘ ਬੁਟੱਰਦੀਪਕ ਸ਼ਰਮਾ ਚਰਨਾਥਲ, ਪ੍ਰਿਤਪਾਲ ਗਿੱਲਪਲਵਿੰਦਰ ਸਿੰਘ ਰੰਧਾਵਾ ਅਤੇ ਡਾ:ਗੁਰਮਿੰਦਰ ਸਿੱਧੂ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ ਜਿਸ ਵਿਚ ਡਾ. ਗੁਰਮਿੰਦਰ ਸਿੱਧੂ ਦਾ ਨਾਵਲ ਅੰਬਰੀ ਉੱਡਣ ਤੋਂ ਪਹਿਲਾਂ ਰਿਲੀਜ਼ ਕੀਤਾ ਗਿਆ।
ਇਸ ਨਾਵਲ ਉੱਪਰ ਜਰਨੈਲ ਸਿੰਘ ਸੇਖਾ, ਪ੍ਰਿਤਪਾਲ ਗਿੱਲਪ੍ਰੋ. ਹਰਿੰਦਰ ਕੌਰ ਸੋਹੀਡਾ. ਪ੍ਰਿਥੀਪਾਲ ਸੋਹੀਇੰਦਰਪਾਲ ਸਿੰਘ ਸੰਧੂਹਰਚੰਦ ਸਿੰਘ ਬਾਗੜੀ ਵੱਲੋਂ ਪਰਚੇ ਪੜ੍ਹੇ ਗਏ  ਅਤੇ ਡਾ: ਸਾਧੂ ਸਿੰਘ, ਪ੍ਰੋ. ਕਸ਼ਮੀਰਾ ਸਿੰਘ ਅਤੇ ਤਰਲੋਚਨ ਸਿੰਘ ਨੇ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਲੇਖਿਕਾ ਡਾ:ਗੁਰਮਿੰਦਰ ਸਿੱਧੂ ਨੇ ਨਾਵਲ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ।
ਸਭਾ ਵੱਲੋਂ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਡਾ. ਗੁਰਮਿੰਦਰ ਸਿੱਧੂ ਅਤੇ ਉਨ੍ਹਾਂ ਦੀ ਬੇਟੀ ਦਿਲਦੀਪ ਖਹਿਰਾ ਨੂੰ ਫੁਲਕਾਰੀ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਅਤੇ ਮਹਿਮਾਨ ਸ਼ਖ਼ਸੀਅਤਾਂ ਦੀਪਕ ਸ਼ਰਮਾ ਚਰਨਾਥਲਪ੍ਰੋ:ਬਾਵਾ ਸਿੰਘ, ਜਗਦੀਸ਼ ਬਮਰਾਹ, ਡਾ: ਗੋਪਾਲ ਸਿੰਘ  ਬੁੱਟਰ ਅਤੇ ਤਰਲੋਚਨ ਸਿੰਘ ਨੂੰ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਕੇਨੈਡਾ ਡੇਅ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸੁਰਜੀਤ ਸਿੰਘ ਮਾਧੋਪੁਰੀ, ਜਗਦੀਸ਼ ਸਿੰਘ ਬਮਰਾਹ, ਸਭਾ ਦੇ ਲੇਖਕਾਂਸਥਾਨਕ ਕਵੀਆਂ ਅਤੇ ਆਏ ਮਹਿਮਾਨਾਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਇਸ ਇਕੱਤਰਤਾ ਵਿਚ ਹੋਰਨਾਂ ਤੋਂ ਇਲਾਵਾ ਹਰਸ਼ਰਨ ਕੌਰਬਿੱਕਰ ਸਿੰਘ ਖੋਸਾਡਾ. ਬਲਦੇਵਸਿੰਘ ਖਹਿਰਾਸ਼ਾਹਗੀਰ ਗਿੱਲਹਰਚੰਦ ਸਿੰਘ ਬਾਗੜੀਹਰਪਾਲ ਸਿੰਘ ਬਰਾੜ, ਅਵਤਾਰ ਸਿੰਘ ਢਿੱਲੋਂਕ੍ਰਿਸ਼ਨ ਭਨੋਟਕਵਿੰਦਰ ਚਾਂਦ, ਹਰਚੰਦ ਸਿੰਘ ਗਿੱਲ, ਸੁਲੇਖਾਕੁੱਕੀ ਗਿੱਲ) ਸ਼ਾਮਿਲ ਹੋਏ।

ਅੰਤ ਵਿਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖ਼ੂਬੀ ਕੀਤਾ।

Leave a comment