ਸ੍ਰੀਨਗਰ, 24 ਅਪ੍ਰੈਲ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਇੱਥੇ ਰਾਮਬਾਗ਼ ਇਲਾਕੇ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੂਦੀਨ ਦੇ ਬੇਟੇ ਦਾ ਇੱਕ ਮਕਾਨ ਅੱਜ ਕੁਰਕ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਤਹਿਤ ਅਦਾਲਤ ਦੇ ਆਦੇਸ਼ ‘ਤੇ ਘਰ ਕੁਰਕ ਕੀਤਾ ਗਿਆ, ਜੋ ਮਾਲ ਰਿਕਾਰਡ ਵਿਚ ਸਈਦ ਅਹਿਮਦ ਸ਼ਕੀਲ ਦੇ ਨਾਮ ‘ਤੇ ਰਜਿਸਟਰਡ ਹੈ। ਜਾਇਦਾਦ ਕੁਰਕ ਕਰਨ ਸਬੰਧੀ ਇੱਕ ਨੋਟਿਸ ਮਕਾਨ ਦੇ ਬਾਹਰ ਲਗਾ ਦਿੱਤਾ ਗਿਆ ਹੈ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਸਈਦ ਸਲਾਹੂਦੀਨ ਦੀ ਹੋਰ ਜਾਇਦਾਦ ਵੀ ਕੁਰਕ ਕੀਤੇ ਜਾਣ ਦੀ ਸੰਭਾਵਨਾ ਹੈ।