#OTHERS #SPORTS

ਏਸ਼ੀਆ ਕੱਪ ਕ੍ਰਿਕਟ: ਭਾਰਤ ਤੇ ਪਾਕਿਸਤਾਨ ਮੈਚ ਲਈ ਰਾਖਵਾਂ ਦਿਨ

ਕੋਲੰਬੋ, 8 ਸਤੰਬਰ (ਪੰਜਾਬ ਮੇਲ)- ਮੌਜੂਦਾ ਮੌਸਮ ਦੇ ਮੱਦੇਨਜ਼ਰ ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਨੇ ਐਤਵਾਰ 10 ਸਤੰਬਰ ਨੂੰ ਇੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਏਸ਼ੀਆ ਕੱਪ ਸੁਪਰ 4 ਮੈਚ ਲਈ ਰਾਖਵਾਂ ਦਿਨ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸ੍ਰੀਲੰਕਾ ‘ਚ ਹੋਣ ਵਾਲੇ ਸੁਪਰ ਫੋਰ ਦੇ ਹੋਰ ਮੈਚਾਂ ਲਈ ਰਾਖਵਾਂ ਦਿਨ ਨਹੀਂ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇ ਮੀਂਹ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਮੈਚ ਵਿਚ ਵਿਘਨ ਪੈਂਦਾ ਹੈ, ਤਾਂ ਅਗਲੇ ਦਿਨ 11 ਸਤੰਬਰ ਨੂੰ ਖੇਡ ਉੱਥੋਂ ਸ਼ੁਰੂ ਹੋ ਜਾਵੇਗੀ, ਜਿੱਥੇ ਇਸ ਨੂੰ ਰੋਕਿਆ ਗਿਆ ਸੀ।

Leave a comment