#PUNJAB

ਆਈ.ਸੀ.ਸੀ. ਵੱਲੋਂ ਅੰਪਾਇਰ ਜਤਿਨ ਕਸ਼ਯਪ ‘ਤੇ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਉਲੰਘਣਾ ਦਾ ਦੋਸ਼

ਦੁਬਈ, 22 ਮਈ (ਪੰਜਾਬ ਮੇਲ)- ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਬਠਿੰਡਾ ਦੇ ਅੰਪਾਇਰ ਜਤਿਨ ਕਸ਼ਯਪ ‘ਤੇ 2022 ਵਿਚ ਹੋਏ ਅੰਤਰਰਾਸ਼ਟਰੀ ਮੈਚਾਂ ਦੀ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਆਈ.ਸੀ.ਸੀ. ਨੇ ਉਨ੍ਹਾਂ ਘਟਨਾਵਾਂ ਦਾ ਵੇਰਵਾ ਨਹੀਂ ਦਿੱਤਾ, ਜਿਸ ਕਾਰਨ ਕਸ਼ਯਪ ‘ਤੇ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੇ ਤਹਿਤ ਦੋਸ਼ ਲਗਾਇਆ ਗਿਆ ਸੀ। ਕਸ਼ਯਪ ਨੇ ਪੰਜਾਬ ਵਿਚ ਜ਼ਿਲ੍ਹਾ ਪੱਧਰੀ ਮੈਚਾਂ ਵਿਚ ਸੇਵਾਵਾਂ ਦਿੱਤੀਆਂ ਹਨ, ਉਹ ਭਾਰਤੀ ਕ੍ਰਿਕਟ ਬੋਰਡ ਦੇ ਪੈਨਲ ਵਿਚ ਨਹੀਂ ਹੈ। ਕਸ਼ਯਪ ਨੇ ਪਿਛਲੇ ਚਾਰ ਸਾਲਾਂ ਤੋਂ ਜ਼ਿਲ੍ਹਾ ਪੱਧਰੀ ਮੈਚਾਂ ਵਿਚ ਵੀ ਅੰਪਾਇਰਿੰਗ ਨਹੀਂ ਕੀਤੀ ਹੈ ਅਤੇ ਆਈ.ਸੀ.ਸੀ. ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਤੋਂ ਜਾਣਕਾਰੀ ਮੰਗਣ ਤੋਂ ਪਹਿਲਾਂ ਉਹ ਲੰਬੇ ਸਮੇਂ ਤੋਂ ਸਟੇਟ ਕ੍ਰਿਕਟ ਅੰਪਾਇਰਿੰਗ ਸਰਕਟ ਤੋਂ ਗੈਰਹਾਜ਼ਰ ਸੀ। ਆਈ.ਸੀ.ਸੀ. ਨੇ 14 ਦਿਨਾਂ ਵਿਚ ਜੁਆਬ ਮੰਗਿਆ ਹੈ।

Leave a comment