ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਵਿਰੁੱਧ ਟੈਕਸ ਰਿਕਾਰਡ ਮਾਮਲੇ ਦੀ ਜਾਂਚ ’ਤੇ ਰੋਕਣ ਲਾਉਣ ਤੋਂ ਇਨਕਾਰ

403
Share

ਵਾਸ਼ਿੰਗਟਨ, 24 ਫਰਵਰੀ (ਪੰਜਾਬ ਮੇਲ)- ਅਮਰੀਕਾ ਸੁਪਰੀਮ ਕੋਰਟ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਵਿਰੁੱਧ ਟੈਕਸ ਰਿਕਾਰਡ ਮਾਮਲੇ ਦੀ ਜਾਂਚ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਦੇ ਹੁਕਮ ਨਾਲ ਲੰਬੀ ਲੜਾਈ ਖਤਮ ਹੋ ਗਈ। ਇਸ ਤੋਂ ਪਹਿਲਾਂ ਅਦਾਲਤ ’ਚ ਮਾਮਲੇ ’ਤੇ ਲੰਬੇ ਸਮੇਂ ਤੱਕ ਸੁਣਵਾਈ ਹੋਈ ਸੀ। ਵਕੀਲ ਵੱਲੋਂ ਕੀਤੀ ਜਾ ਰਹੀ ਹੀ ਅਪਰਾਧਿਰਕ ਜਾਂਚ ਕਾਰਣ ਟਰੰਪ ਦੇ ਟੈਕਸ ਸੰਬੰਧੀ ਰਿਕਾਰਡ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ।
ਹਾਲਾਂਕਿ ਅਦਾਲਤ ਦੇ ਹੁਕਮ ਟਰੰਪ ਲਈ ਝਟਕਾ ਹਨ ਕਿਉਂਕਿ ਉਹ ਆਪਣੇ ਟੈਕਸ ਰਿਕਾਰਡ ਨੂੰ ਗੁਪਤ ਰੱਖਣ ਲਈ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੇ ਸਨ। ਇਕ ਬਿਆਨ ’ਚ ਟਰੰਪ ਨੇ ਵਕੀਲਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸੁਪਰੀਮ ਕੋਰਟ ਨੂੰ ‘ਇਸ ਸ਼ੱਕੀ ਮੁਹਿੰਮ’ ’ਚ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ ਪਰ ਉਸ ਨੇ ਅਜਿਹਾ ਕੀਤਾ।

Share