#AMERICA

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ 6.9 ਖਰਬ ਡਾਲਰ ਦਾ ਸਾਲਾਨਾ ਬਜਟ ਪੇਸ਼

ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਲ 2024 ਲਈ 6.9 ਖਰਬ ਡਾਲਰ ਦਾ ਸਾਲਾਨਾ ਬਜਟ ਪੇਸ਼ ਕੀਤਾ ਹੈ। ਬਜਟ ਵਿਚ ਅਮੀਰਾਂ ‘ਤੇ ਮੋਟੇ ਟੈਕਸ ਲਾਉਣ ਦੇ ਨਾਲ ਸਮਾਜਿਕ ਉਪਰਾਲਿਆਂ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਚੋਖਾ ਪੈਸਾ ਖਰਚਣ ਦੀ ਤਜਵੀਜ਼ ਰੱਖੀ ਗਈ ਹੈ। ਉਧਰ ਰਿਪਬਲਿਕਨਾਂ ਜਿਨ੍ਹਾਂ ਕੋਲ ਪ੍ਰਤੀਨਿਧ ਸਦਨ ਵਿਚ ਬਹੁਗਿਣਤੀ ਹੈ, ਨੇ ਬਜਟ ਨੂੰ ‘ਨਾਨ ਸਟਾਰਟਰ’ ਕਰਾਰ ਦਿੱਤਾ ਹੈ। ਅਮਰੀਕੀ ਸਦਰ ਬਾਇਡਨ ਨੇ ਫਿਲਾਡੈਲਫੀਆ ਵਿਚ ਕੀਤੀ ਰੈਲੀ ਦੌਰਾਨ ਜ਼ੋਰ ਦੇ ਕੇ ਆਖਿਆ ਕਿ ਇਹ ਬਜਟ ਇਸ ਗੱਲ ਦੀ ਝਾਤ ਹੈ ਕਿ ਮਿਹਨਤਕਸ਼ ਅਮਰੀਕੀਆਂ ‘ਤੇ ਬੋਝ ਘਟਾਉਣ ਲਈ ‘ਅਸੀਂ ਕੀ ਕਰ ਸਕਦੇ ਹਾਂ’ ਤੇ ਇਸ ਸਾਲ ਵਿੱਤੀ ਘਾਟਾ 160 ਅਰਬ ਡਾਲਰ ਦੇ ਕਰੀਬ ਘਟੇਗਾ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦੇ ਸੱਜਰੇ ਬਜਟ ਨਾਲ ਅਗਲੇ ਦਸ ਸਾਲਾਂ ਵਿਚ ਵਿੱਤੀ ਘਾਟਾ 3 ਖਰਬ ਡਾਲਰ ਘਟਣ ਦੇ ਅਸਾਰ ਹਨ।

Leave a comment