#OTHERS

ਚੀਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਲੀ ਕਿਆਂਗ ਬਣੇ

ਸੰਸਦ ਨੇ ਨਾਂ ‘ਤੇ ਮੋਹਰ ਲਗਾਈ
ਪੇਈਚਿੰਗ, 11 ਮਾਰਚ (ਪੰਜਾਬ ਮੇਲ)- ਚੀਨ ਦੀ ਸੰਸਦ ਨੇ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਰੀਬੀ ਸਹਿਯੋਗੀ ਲੀ ਕਿਆਂਗ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਨੈਸ਼ਨਲ ਪੀਪਲਜ਼ ਕਾਂਗਰਸ (ਐੱਨ.ਪੀ.ਸੀ.) ਦੇ ਸਾਲਾਨਾ ਸੈਸ਼ਨ ਵਿਚ ਲੀ ਕਿਆਂਗ ਦੀ ਉਮੀਦਵਾਰੀ ਦੀ ਪੁਸ਼ਟੀ ਕੀਤੀ ਗਈ। ਰਾਸ਼ਟਰਪਤੀ ਸ਼ੀ ਨੇ ਖੁਦ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਕੀਤਾ ਸੀ।

Leave a comment