ਸੈਕਰਾਮੈਂਟੋ,ਕੈਲੀਫੋਰਨੀਆ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੇਂਦਰੀ ਮੇਨੀ ਖੇਤਰ ਵਿਚ ਇਕ ਪਿੰਡ ਨੇੜੇ ਇਕ ਮਾਲ ਗੱਡੀ ਦੇ ਡੱਬਿਆਂ ਨੂੰ ਪੱਟੜੀ ਤੋਂ ਲੱਥਣ ਉਪਰੰਤ ਅੱਗ ਲੱਗ ਜਾਣ ਦੀ ਖਬਰ ਹੈ। ਰੌਕਵੁੱਡ ਫਾਇਰ ਐਂਡ ਰੈਸਕਿਊ ਵਿਭਾਗ ਨੇ ਕਿਹਾ ਹੈ ਕਿ ਰੇਲ ਗੱਡੀ ਸਮਰਸੈਟ ਕਾਊਂਟੀ ਵਿਚ ਰੌਕਵੁੱਡ ਦੇ ਉੱਤਰ ਵਿਚ ਹਾਦਸਾਗ੍ਰਸਤ ਹੋਈ ਹੈ। ਅਜੇ ਇਹ ਨਹੀਂ ਸਪੱਸ਼ਟ ਹੋ ਸਕਿਆ ਕਿ ਗੱਡੀ ਵਿਚ ਕਿਸ ਕਿਸਮ ਦੀ ਸਮਗਰੀ ਭਰੀ ਹੋਈ ਸੀ ਤੇ ਇਹ ਕਿਹੜੀ ਕੰਪਨੀ ਦੀ ਹੈ। ਸਮਰਸੈਟ ਕਾਊਂਟੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਡਾਇਰੈਕਟਰ ਮੀਸ਼ੈਲ ਸਮਿਥ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਸਬੰਧੀ ਜੈਕਮੈਨ – ਮੂਸ ਰਿਵਰ ਫਾਇਰ ਤੇ ਮੇਨੀ ਫੌਰੈਸਟ ਸਰਵਿਸ ਵੱਲੋਂ ਛੇਤੀ ਸਾਂਝਾ ਬਿਆਨ ਜਾਰੀ ਕੀਤਾ ਜਾਵੇਗਾ।