#AMERICA

ਅਮਰੀਕਾ ਦੇ ਲੂਇਸਵਿਲੇ ਸ਼ਹਿਰ ‘ਚ ਹੋਈ ਗੋਲੀਬਾਰੀ ਵਿਚ 2 ਮੌਤਾਂ; 5 ਜ਼ਖਮੀ

ਸੈਕਰਾਮੈਂਟੋ, 29 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੈਂਟੁਕੀ ਰਾਜ ਦੇ ਸ਼ਹਿਰ ਲੂਇਸਵਿਲੇ ਵਿਖੇ ਬੀਤੀ ਰਾਤ ਵਾਪਰੀ ਗੋਲੀਬਾਰੀ ਦੀ ਘਟਨਾ ‘ਚ 2 ਵਿਅਕਤੀਆਂ ਦੇ ਮਾਰੇ ਜਾਣ ਤੇ 5 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਲੂਇਸਵਿਲੇ ਮੈਟਰੋ ਪੁਲਿਸ ਵਿਭਾਗ ਅਨੁਸਾਰ ਸਦਰਨ ਰੈਸਟੋਰੈਂਟ ਐਂਡ ਲਾਂਜ ਦੇ ਬਾਹਰਵਾਰ ਰਾਤ 3 ਵਜੇ ਤੜਕਸਾਰ ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ। ਵਿਭਾਗ ਦੇ ਡਿਪਟੀ ਚੀਫ ਸਟੀਵ ਹੀਲੇ ਅਨੁਸਾਰ ਇਕ ਵਿਅਕਤੀ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਦੂਸਰਾ ਵਿਅਕਤੀ ਹਸਪਤਾਲ ‘ਚ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਹੀਲੇ ਨੇ ਕਿਹਾ ਕਿ 5 ਜ਼ਖਮੀ ਸਥਾਨਕ ਹਸਪਤਾਲਾਂ ‘ਚ ਜ਼ੇਰੇ ਇਲਾਜ਼ ਹਨ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਅਜੇ ਤੱਕ ਇਸ ਮਾਮਲੇ ‘ਚ ਕਿਸੇ ਸ਼ੱਕੀ ਨੂੰ ਹਿਰਾਸਤ ਵਿਚ ਨਹੀਂ ਲਿਆ ਹੈ।

Leave a comment