ਵਾਸ਼ਿੰਗਟਨ, 27 ਜੁਲਾਈ (ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇਵਾਨਸਵਿਲੇ ‘ਚ ਇਨਾਮੀ ਆਈ.ਟੀ.ਐੱਫ. ਵੂਮੈਨ ਵਰਲਡ ਟੈਨਿਸ ਟੂਰਨਾਮੈਂਟ ‘ਚ ਭਾਰਤ ਦੀ ਟੈਨਿਸ ਖਿਡਾਰਨ ਕਰਮਨ ਕੌਰ ਥਾਂਦੀ ਨੇ ਤੀਸਰਾ ਦਰਜਾ ਪ੍ਰਾਪਤ ਕੀਤਾ। ਉਸ ਨੇ ਯੂਕਰੇਨ ਦੇਸ਼ ਦੀ ਯੂਲੀਆ ਸਟਾਰੋਦੁਬਤੇਵਾ ਨੂੰ 7-5, 4-6, 6-1 ਦੇ ਨਾਲ ਹਰਾਇਆ। 25 ਸਾਲ ਦੀ ਕਰਮਨ ਕੌਰ ਥਾਂਦੀ ਦਾ ਇਸ ਪੱਧਰ ਦਾ ਇਹ ਦੂਜਾ ਖਿਤਾਬ ਹੈ, ਜੋ ਪਿਛਲੇ ਅਕਤੂਬਰ ਵਿਚ ਕੈਨੇਡਾ ਦੇ ਸਗੁਏਨੇ ਵਿਚ ਉਸ ਨੇ ਜਿੱਤਿਆ ਸੀ। ਇਹ ਕਰਮਨ ਕੌਰ ਥਾਂਦੀ ਦੇ ਕੈਰੀਅਰ ਦਾ ਚੌਥਾ ਸਿੰਗਲ ਤਾਜ ਸੀ।
ਉਸ ਨੇ ਦੋ ਘੰਟੇ 45 ਮਿੰਟ ਤੱਕ ਚੱਲੇ ਸਖ਼ਤ ਸੰਘਰਸ਼ ‘ਚ ਫੈਸਲਾਕੁੰਨ ਮੈਚ ਵਿਚ ਆਪਣੀ ਮਜ਼ਬੂਤ ਖੇਡ ਦਾ ਸਬੂਤ ਦਿੱਤਾ, ਜਦੋਂ ਉਸ ਨੇ ਆਪਣੀ 23 ਸਾਲਾ ਵਿਰੋਧੀ ਨੂੰ ਸਿਰਫ਼ 11 ਅੰਕਾਂ ਦੇ ਨਾਲ ਪਿੱਛੇ ਛੱਡ ਦਿੱਤਾ। ਉਸਨੇ ਮੈਚ ਵਿਚ 11 ਵਿਚੋਂ ਪੰਜ ਬ੍ਰੇਕ ਪੁਆਇੰਟਾਂ ਨੂੰ ਖਿੱਚਣ ਲਈ ਬਦਲ ਦਿੱਤਾ। ਉਸ ਨੇ ਪਹਿਲੇ ਚਾਰ ਦੌਰ ‘ਚ ਕੋਈ ਸੈੱਟ ਨਹੀਂ ਛੱਡਿਆ ਸੀ। ਸਟਾਰਡੋਬਤਸੇਵਾ ਨੇ ਪਿਛਲੇ ਮਹੀਨੇ ਸੁਮਟਰ (ਅਮਰੀਕਾ) ਦੇ ਵਿਚ ਇਸੇ ਤਰ੍ਹਾਂ ਦੇ ਇਕ ਟੂਰਨਾਮੈਂਟ ਦੇ ਫਾਈਨਲ ਵਿਚ ਭਾਰਤੀ ਟੈਨਿਸ ਖਿਡਾਰੀ ਕਰਮਨ ਥਾਂਦੀ ਨੂੰ ਤਿੰਨ ਸੈੱਟਾਂ ਵਿਚ ਹਰਾਇਆ ਸੀ। ਇਸ ਖਿਤਾਬ ਦੇ ਨਾਲ ਕਰਮਨ ਥਾਂਦੀ ਰੈਂਕਿੰਗ ਦੀ ਸੂਚੀ ‘ਚ 51 ਸਥਾਨਾਂ ਦੀ ਛਾਲ ਮਾਰ ਕੇ 210ਵੇਂ ਸਥਾਨ ‘ਤੇ ਪਹੁੰਚ ਗਈ। ਉਹ ਅੰਕਿਤਾ ਰੈਨਾ (200) ਤੋਂ ਬਾਅਦ ਹੁਣ ਦੂਜੀ ਸਰਵੋਤਮ ਭਾਰਤੀ ਮੂਲ ਦੀ ਇੰਡੀਅਨ ਟੈਨਿਸ ਖਿਡਾਰਨ ਹੈ।