#PUNJAB

ਪੰਜਾਬ ‘ਚ ਬਿਜਲੀ ਹੋਈ ਮਹਿੰਗੀ

ਚੰਡੀਗੜ੍ਹ, 15 ਮਈ (ਪੰਜਾਬ ਮੇਲ)- ਪੰਜਾਬ ਵਿੱਚ ਖਪਤਕਾਰਾਂ ‘ਤੇ ਬੋਝ ਪੈ ਗਿਆ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਸ ਸਾਲ ਲਈ ਬਿਜਲੀ ਦਰਾਂ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਰੇਕ ਯੂਨਿਟ ਲਈ ਫਿਕਸਡ ਚਾਰਜਿਜ਼ ਦੇ ਨਾਲ-ਨਾਲ ਟੈਰਿਫ ਦਰਾਂ ਵਿਚ ਵਾਧਾ ਕੀਤਾ ਗਿਆ ਹੈ। ਨਵੀਂਆਂ ਦਰਾਂ ਮੰਗਲਵਾਰ ਤੋਂ ਲਾਗੂ ਹੋ ਜਾਣਗੀਆਂ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸੋਧੇ ਹੋਏ ਟੈਰਿਫ ਦਾ ਆਮ ਆਦਮੀ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਹ ਵਾਧਾ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ।
ਘਰੇਲੂ ਖਪਤਕਾਰਾਂ, ਜਿਨ੍ਹਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ, ਨੂੰ 15 ਰੁਪਏ ਪ੍ਰਤੀ ਕਿਲੋ ਵਾਟ ਵਾਧੂ ਫਿਕਸਡ ਚਾਰਜਿਜ਼ ਵਜੋਂ ਅਦਾ ਕਰਨੇ ਪੈਣਗੇ, ਜਦਕਿ ਪ੍ਰਤੀ ਯੂਨਿਟ ਟੈਰਿਫ 25 ਪੈਸੇ ਤੋਂ 70 ਪੈਸੇ ਪ੍ਰਤੀ ਯੂਨਿਟ ਵਧਾ ਦਿੱਤਾ ਗਿਆ ਹੈ। ਗੈਰ-ਰਿਹਾਇਸ਼ੀ ਜਾਂ ਵਪਾਰਕ ਖਪਤਕਾਰਾਂ ਨੂੰ ਫਿਕਸਡ ਚਾਰਜਿਜ਼ ਵਜੋਂ 25-30 ਰੁਪਏ ਅਦਾ ਕਰਨੇ ਪੈਣਗੇ, ਪ੍ਰਤੀ ਯੂਨਿਟ ਟੈਰਿਫ ਵਿਚ 28-41 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ। ਸੂਬੇ ਵਿਚ ਉਦਯੋਗਾਂ ਨੂੰ 25 ਤੋਂ 30 ਰੁਪਏ ਵਾਧੂ ਫਿਕਸ ਚਾਰਜਿਜ਼ ਵਜੋਂ ਅਦਾ ਕਰਨੇ ਪੈਣਗੇ, ਉਦਯੋਗਿਕ ਖਪਤਕਾਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਪ੍ਰਤੀ ਯੂਨਿਟ ਟੈਰਿਫ ਹੁਣ 30-40 ਪੈਸੇ ਪ੍ਰਤੀ ਯੂਨਿਟ ਹੋ ਗਿਆ ਹੈ। ਇੱਥੋਂ ਤੱਕ ਕਿ ਖੇਤੀ ਖਪਤਕਾਰਾਂ ਲਈ ਵੀ ਪ੍ਰਤੀ ਯੂਨਿਟ ਲਾਗਤ 90 ਪੈਸੇ ਵਧਾ ਦਿੱਤੀ ਗਈ ਹੈ।

Leave a comment