#PUNJAB

ਸੰਗਰੂਰ ਅਦਾਲਤ ਵੱਲੋਂ ਮਾਣਹਾਨੀ ਮਾਮਲੇ ‘ਚ ਖੜਗੇ ਨੂੰ ਸੰਮਨ ਜਾਰੀ

-10 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ
ਸੰਗਰੂਰ, 15 ਮਈ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਮਾਣਹਾਨੀ ਮਾਮਲੇ ਵਿਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਨੂੰ ਸੰਮਨ ਜਾਰੀ ਕਰਕੇ 10 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਹ ਸੰਮਨ ਹਿੰਦੂ ਸੁਰੱਖਿਆ ਪਰਿਸ਼ਦ ਬਜਰੰਗ ਦਲ ਹਿੰਦ ਦੇ ਬਾਨੀ ਹਿਤੇਸ਼ ਭਾਰਦਵਾਜ ਵੱਲੋਂ ਦਾਇਰ ਪਟੀਸ਼ਨ ‘ਤੇ ਜਾਰੀ ਕੀਤਾ ਗਿਆ ਹੈ। ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨਦੀਪ ਕੌਰ ਨੇ ਇਹ ਸੰਮਨ ਜਾਰੀ ਕੀਤੇ ਹਨ। ਪਟੀਸ਼ਨਰ ਦਾ ਦਾਅਵਾ ਹੈ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬਜਰੰਗ ਦਲ ਖ਼ਿਲਾਫ਼ ਕਥਿਤ ਅਪਮਾਣਜਣਕ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਸ਼੍ਰੀ ਖੜਗੇ ਖ਼ਿਲਾਫ਼ ਇਕ ਅਰਬ ਰੁਪਏ ਦਾ ਮਾਣਹਾਨੀ ਕੇਸ ਦਾਇਰ ਕੀਤਾ ਗਿਆ ਹੈ। ਸ਼੍ਰੀ ਭਾਰਦਵਾਜ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਪਾਰਟੀ ਵੱਲੋਂ ਬਜਰੰਗ ਦਲ ਦੀ ਤੁਲਨਾ ਕਥਿਤ ਤੌਰ ‘ਤੇ ਦੇਸ਼ ਵਿਰੋਧੀ ਸੰਗਠਨਾਂ ਨਾਲ ਕੀਤੀ ਦੇਖੀ, ਤਾਂ ਉਨ੍ਹਾਂ ਅਦਾਲਤ ਦਾ ਬੂਹਾ ਖੜਕਾ ਦਿੱਤਾ।

Leave a comment