ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਸਿੱਖਾਂ ਨੂੰ ਆਪਣੇ ਨਾਂਅ ਨਾਲ ਛੋਟੇ ਨਾਂਅ ਨਾ ਲਗਾਉਣ ਦੀ ਅਪੀਲ

ਲੁਧਿਆਣਾ, 6 ਮਾਰਚ (ਪੰਜਾਬ ਮੇਲ)- ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ‘ਆਗਾਜ਼ ਰੈਲੀ’ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਰੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਂਅ ਨਾਲ ਛੋਟੇ ਨਾਂਅ ਲਗਾਉਣ ਦੀ ਥਾਂ ਆਪਣੇ ਨਾਂਅ ਨਾਲ ਸਿੰਘ ਲਗਾਉਣ ਤੋਂ ਬਾਅਦ ਪਿੰਡ ਜਾਂ ਸ਼ਹਿਰ ਦਾ ਨਾਂਅ ਹੀ ਲਗਾਉਣ। ਉਨ੍ਹਾਂ […]

ਪੰਜਾਬ ਵਿਧਾਨ ਸਭਾ ’ਚ ਮਾਨ ਤੇ ਬਾਜਵਾ ਵਿਚਾਲੇ ਬਹਿਸ

ਚੰਡੀਗੜ੍ਹ, 6 ਮਾਰਚ (ਪੰਜਾਬ ਮੇਲ)- ਅੱਜ ਪੰਜਾਬ ਵਿਧਾਨ ਸਭਾ ‘ਚ ਰਾਜਪਾਲ ਦੇ ਭਾਸ਼ਨ ‘ਤੇ ਚਰਚਾ ਦੌਰਾਨ ਹੰਗਾਮਾ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਬਹਿਸ ਹੋਈ। ਸ੍ਰੀ ਬਾਜਵਾ ਨੇ ਕਿਹਾ ਕਿ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਦੇ ਦਫਤਰਾਂ ‘ਤੇ […]

ਸੀਬੀਆਈ ਨੇ ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ 20 ਤੱਕ ਜੁਡੀਸ਼ਲ ਰਿਮਾਂਡ ’ਤੇ ਭੇਜਿਆ

ਨਵੀਂ ਦਿੱਲੀ, 6 ਮਾਰਚ (ਪੰਜਾਬ ਮੇਲ)- ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਸੀਬੀਆਈ ਹਿਰਾਸਤ ਵਿੱਚ ਭੇਜੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀਬੀਆੲਂ ਦੇ ਵਿਸ਼ੇਸ਼ ਜੱਜ ਐੱਮਕੇ ਨਾਗਪਾ ਨੇ ਉਨ੍ਹਾਂ ਨੂੰ 20 ਮਾਰਚ ਤੱਕ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ। ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ […]

ਵਿਗਿਆਨੀ ਤੇ ਸਾਹਿਤਕਾਰ ਡਾ.ਗੁਰੂਮੇਲ ਸਿੰਘ ਸਿੱਧੂ ਦੇ ਅਮਰੀਕੀ-ਪੰਜਾਬੀ ਭਾਈਚਾਰੇ ਨੂੰ ਬਹੁਮੁੱਲੀਦੇਣ ਤੇ ਸਮਾਗਮ ਦੌਰਾਨ ਯਾਦ ਵਿੱਚ ਲਾਇਬ੍ਰੇਰੀ ਦੀ ਸਥਾਪਨਾ

ਸੈਕਰਾਮੈਂਟੋ, ਕੈਲੀਫੋਰਨੀਆ, 6 ਮਾਰਚ ( ਹੁਸਨ ਲੜੋਆ ਬੰਗਾ/ਪੰਜਾਬ ਮੇਲ) ਫਰਿਜ਼ਨੋਂ ਸਟੇਟ ਯੂਨੀਵਰਸਿਟੀ ਦੇ ਜੈਨੇਟਿਕਸ ਵਿਭਾਗ ਦੇ ਪ੍ਰੋਫੈਸਰ ਵਜੋਂ ਰਿਟਾਇਰ ਹੋਏ ਡਾਕਟਰ ਗੁਰੂਮੇਲ ਸਿੰਘਸਿੱਧੂ ਜਿਨ੍ਹਾਂ ਨੇ ਵਿਗਿਆਨ ਅਤੇ ਸਾਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਜੋ5 ਅਕਤੂਬਰ 2022 ਨੂੰ ਅਕਾਲ ਚਲਾਣਾ ਕਰ ਗਏ ਸਨ ਪ੍ਰਤੀ ਇਕ ਵੱਡਾ ਤੇ ਸ਼ਾਨਦਾਰ ਸਮਾਗਮ ਕੀਤਾ ਗਿਆ ਤੇਅੱਜ ਉਨਾਂ ਦੀ ਯਾਦ […]

ਪੰਜਾਬੀਆਂ ਲਈ ਖੁਸ਼ਖਬਰੀ: ਟੋਰਾਂਟੋ ਅਤੇ ਨਿਉਯਾਰਕ ਤੋਂ ਅੰਮ੍ਰਿਤਸਰ ਲਈ 6 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਨਿਓਸ ਏਅਰਲਾਈਨ ਦੀਆਂ ਉਡਾਣਾਂ

ਵਾਸ਼ਿੰਗਟਨ,  6 ਮਾਰਚ (ਰਾਜ ਗੋਗਨਾ/ਪੰਜਾਬ ਮੇਲ)-ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਪ੍ਰਵਾਸੀ ਪੰਜਾਬੀ ਜਿਹੜੇ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਜਾਂਦੇ ਹਨ, ਉਹਨਾਂ ਲਈ ਹਵਾਈ ਸਫਰ ਹੁਣ ਸੁਖਾਲਾ ਹੋਣ ਜਾ ਰਿਹਾ ਹੈ। ਉਹਨਾਂ ਲਈ ਚੰਗੀ ਖ਼ਬਰ ਹੈ ਕਿ ਇਟਲੀ ਦੀ ਨਿਓਸ ਏਅਰ 6 ਅਪ੍ਰੈਲ, 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ […]

ਕੈਲੀਫੋਰਨੀਆ ਵਿਚ ਬਦਲਿਆ ਮੌਸਮ ਦਾ ਮਿਜਾਜ਼, ਗਵਰਨਰ ਵੱਲੋਂ ਹੰਗਾਮੀ ਸਥਿੱਤੀ ਦਾ ਐਲਾਨ

ਸੈਕਰਾਮੈਂਟੋ, 5 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਭਾਰੀ ਬਰਫ਼ਬਾਰੀ ਤੇ ਸੀਤ ਲਹਿਰ ਕਾਰਨ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਵੱਲੋਂ 13 ਕਾਊਂਟੀਆਂ ਵਿਚ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਗਿਆ ਹੈ। ਸਭ ਤੋਂ ਵਧ ਸੈਨਬਰਨਰਡੀਨੋ ਕਾਊਂਟੀ ਪ੍ਰਭਾਵਿਤ ਹੋਈ ਹੈ ਜਿਥੇ ਲੋਕਾਂ ਨੂੰ ਆਪਣੇ ਘਰਾਂ ਅਗਿਊਂ ਬਰਫ਼ ਹਟਾਉਣ ਲਈ ਭਾਰੀ ਮੁਸ਼ਕਤ ਕਰਨੀ ਪੈ ਰਹੀ ਹੈ। ਕਾਊਂਟੀ ਦੇ ਫਾਇਰ ਚੀਫ […]

ਡਾ. ਸੋਨੀਆ ਕੈਲੀਫੋਰਨੀਆ ਕਮਿਊਨਿਟੀ ਕਾਲਜਜ਼ ਦੀ ਅਗਲੀ ਸਥਾਈ ਚਾਂਸਲਰ ਨਿਯੁਕਤ

ਸੈਕਰਾਮੈਂਟੋ, 5 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਡਾ. ਸੋਨੀਆ ਕ੍ਰਿਸਚੀਅਨ ਕੈਲੀਫੋਰਨੀਆ ਕਮਿਊਨਿਟੀ ਕਾਲਜਜ਼ ਦੀ ਅਗਲੀ ਸਥਾਈ ਚਾਂਸਲਰ ਹੋਵੇਗੀ। ਉਹ ਪਹਿਲੀ ਦੱਖਣ ਏਸ਼ੀਅਨ ਮੂਲ ਦੀ ਔਰਤ ਹੈ ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਕੈਲੀਫੋਰਨੀ ਆਕਮਿਊਨਿਟੀ ਕਾਲਜਜ਼ ਅਮਰੀਕਾ ਵਿਚ ਉੱਚ ਸਿੱਖਿਆ ਦਾ ਸਭ ਤੋਂ ਵੱਡਾ ਸਿਸਟਮ ਹੈ ਜੋ 73ਜਿਲਿਆਂ ਤੇ 116 ਕਾਲਜਾਂ ਉਪਰ ਅਧਾਰਤ ਹੈ। ਡਾ […]

ਜੀ-20: ਅਜਨਾਲਾ ਥਾਣੇ ਵਿਚ ਵਾਪਰੀ ਹਿੰਸਕ ਘਟਨਾ ਦੇ ਮੱਦੇਨਜ਼ਰ ਅੰਮ੍ਰਿਤਸਰ ’ਚ ਹੋਣ ਵਾਲੀ ਬੈਠਕ ਕਿਸੇ ਹੋਰ ਸੂਬੇ ਜਾਂ ਸ਼ਹਿਰ ’ਚ ਤਬਦੀਲ ਕਰਨ ਦੀ ਸੰਭਾਵਨਾ

ਅੰਮ੍ਰਿਤਸਰ, 5 ਮਾਰਚ (ਪੰਜਾਬ ਮੇਲ)- ਜੀ-20 ਸੰਮੇਲਨ ਦੀ ਅੰਮ੍ਰਿਤਸਰ ਵਿਚ ਹੋਣ ਵਾਲੀ ਮੀਟਿੰਗ ਨੂੰ ਇੱਥੋਂ ਕਿਸੇ ਹੋਰ ਸੂਬੇ ਜਾਂ ਸ਼ਹਿਰ ਵਿੱਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੈ। ਅਜਨਾਲਾ ਥਾਣੇ ਵਿਚ 23 ਫਰਵਰੀ ਨੂੰ ਵਾਪਰੀ ਹਿੰਸਕ ਘਟਨਾ ਦੇ ਮੱਦੇਨਜ਼ਰ ਅਤੇ ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਫੈਸਲਾ ਕੀਤਾ ਜਾ ਰਿਹਾ ਹੈ। […]

ਨਿਊ ਯਾਰਕ ਤੋਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨ ਦੀ ਉਡਾਣ ’ਚ ਸ਼ਰਾਬੀ ਹੋਏ ਮੁਸਾਫ਼ਰ ਨੇ ਸਾਥੀ ਪੁਰਸ਼ ਮੁਸਾਫ਼ਰ ’ਤੇ ਕੀਤਾ ਪਿਸ਼ਾਬ

ਨਵੀਂ ਦਿੱਲੀ, 5 ਮਾਰਚ (ਪੰਜਾਬ ਮੇਲ)- ਨਿਊ ਯਾਰਕ ਤੋਂ ਨਵੀਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨ ਦੀ ਉਡਾਣ ਵਿੱਚ ਸ਼ਰਾਬੀ ਹੋਏ ਮੁਸਾਫ਼ਰ ਨੇ ਸਾਥੀ ਪੁਰਸ਼ ਮੁਸਾਫ਼ਰ ’ਤੇ ਕਥਿਤ ਪਿਸ਼ਾਬ ਕਰ ਦਿੱਤਾ। ਇਹ ਕਥਿਤ ਘਟਨਾ ਉਡਾਣ ਸੰਖਿਆ ਏਏ292, ਜਿਸ ਨੇ ਨਿਊ ਯਾਰਕ ਤੋਂ ਸ਼ੁੱਕਰਵਾਰ ਨੂੰ ਰਾਤ 9:16 ਵਜੇ ਪਰਵਾਜ਼ ਭਰੀ ਸੀ, ਵਿੱਚ ਘਟੀ ਦੱਸੀ ਜਾ ਰਹੀ ਹੈ। […]

ਕੈਨੇਡਾ ਤੋਂ ਅਮਰੀਕਾ ‘ਚ ਕਿਸ਼ਤੀ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ‘ਚ 2 ਭਾਰਤੀਆਂ ਸਮੇਤ 5 ਗ੍ਰਿਫ਼ਤਾਰ

ਸੈਕਰਾਮੈਂਟੋ, 4 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਸਰਹੱਦੀ ਗਸ਼ਤੀ ਦਲ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਿਸ਼ਤੀ ਰਾਹੀਂ ਕੈਨੇਡਾ ਤੋਂ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਵਿਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ 2 ਭਾਰਤੀ ਹਨ। ਯੂ.ਐੱਸ. ਬਾਰਡਰ ਐਂਡ ਕਸਟਮਜ਼ ਪ੍ਰੋਟੈਕਸ਼ਨ (ਸੀ.ਬੀ.ਪੀ.) ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਮਰੀਕਾ ਦੇ ਮਿਸ਼ੀਗਨ […]