ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ ਅਹੁਦੇ ਤੋਂ ਹਟਾਇਆ

ਚੰਡੀਗੜ੍ਹ, 11 ਮਾਰਚ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਸੂਬੇ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਇਕ ਵਾਰ ਫਿਰ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸੂਬਾ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਅਹੁਦੇ ਤੋਂ ਫਾਰਗ ਕੀਤਾ ਸੀ। ਜਿਸ ਤੋਂ ਬਾਅਦ ਸਰਕਾਰ ਦੇ ਹੁਕਮਾਂ ਖ਼ਿਲਾਫ਼ ਮਨੀਸ਼ਾ ਗੁਲਾਟੀ ਵਲੋਂ […]

ਵੈਨਕੂਵਰ ਵਿਚਾਰ ਮੰਚ ਵੱਲੋਂ ਉੱਘੇ ਸਮਾਜ ਚਿੰਤਕ ਗੁਰਪ੍ਰੀਤ ਸਿੰਘ ਚੰਦਬਾਜਾ ਦਾ ਸਨਮਾਨ

ਸਰੀ, 10 ਮਾਰਚ (ਹਰਦਮ ਮਾਨ/ਪੰਜਾਬ ਮੇਲ) – ‘ਵੈਨਕੂਵਰ ਵਿਚਾਰ ਮੰਚ’ ਦੇ ਨਿੱਘੇ ਸੱਦੇ ਤੇ ਅਮਰੀਕਾ ਤੋਂ ਕੈਨੇਡਾ (ਸਰੀ) ਪਹੁੰਚੇ ਉੱਘੇ ਸਮਾਜ ਚਿੰਤਕ, ਸਮਾਜ ਸੇਵੀ ਅਤੇ ‘ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਸਨਮਾਨ ਹਿਤ ਜਰਨੈਲ ਸਿੰਘ ਆਰਟ ਗੈਲਰੀ ਸਰੀ ਦੇ ਹਾਲ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਮੰਚ ਦੇ ਜਨਰਲ […]

ਨਿਊਯਾਰਕ ਦੀ ਗ੍ਰੈਂਡ ਜਿਊਰੀ ਵੱਲੋਂ ਡੋਨਾਲਡ ਟਰੰਪ ਗੁਪਤ ਭੁਗਤਾਨ ਦੇ ਮਾਮਲੇ ਵਿਚ ਗਵਾਹੀ ਦੇਣ ਲਈ ਤਲਬ

ਨਿਊਯਾਰਕ, 10 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਸੂਬੇ ਦੀ ਗ੍ਰੈਂਡ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਲ 2016 ਦੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਨਾਂ ‘ਤੇ ਕੀਤੇ ਗੁਪਤ ਭੁਗਤਾਨ ਦੇ ਮਾਮਲੇ ਵਿਚ ਗਵਾਹੀ ਦੇਣ ਲਈ ਬੁਲਾਇਆ ਹੈ। ਇਹ ਜਾਣਕਾਰੀ ‘ਨਿਊਯਾਰਕ ਟਾਈਮਜ਼’ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਦਿੱਤੀ ਗਈ ਹੈ। ਰਿਪੋਰਟ ‘ਚ ਕਿਹਾ ਗਿਆ […]

ਚੀਨੀ ਸੰਸਦ ਵੱਲੋਂ 5 ਸਾਲ ਦੇ ਤੀਜੇ ਕਾਰਜਕਾਲ ਲਈ ਸ਼ੀ ਦਾ ਸਰਬਸੰਮਤੀ ਨਾਲ ਸਮਰਥਨ

ਪੇਈਚਿੰਗ, 10 ਮਾਰਚ (ਪੰਜਾਬ ਮੇਲ)- ਚੀਨ ਦੀ ਸੰਸਦ ਨੇ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਤੀਜੇ ਪੰਜ ਸਾਲ ਦੇ ਕਾਰਜਕਾਲ ਦੇਣ ਲਈ ਸਰਬਸੰਮਤੀ ਨਾਲ ਸਮਰਥਨ ਦਿੱਤਾ। ਇਸ ਨਾਲ ਉਨ੍ਹਾਂ ਦੇ ਜੀਵਨ ਭਰ ਸੱਤਾ ਵਿਚ ਰਹਿਣ ਦਾ ਰਾਹ ਪੱਧਰਾ ਹੋ ਗਿਆ। ਪਿਛਲੇ ਸਾਲ ਅਕਤੂਬਰ ਵਿਚ 69 ਸਾਲਾ ਸ਼ੀ ਜਿਨਪਿੰਗ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਦੀ […]

ਦਿੱਲੀ ਆਬਕਾਰੀ ਨੀਤੀ: ਅਦਾਲਤ ਨੇ ਸਿਸੋਦੀਆ ਨੂੰ 17 ਮਾਰਚ ਤੱਕ ਈ.ਡੀ. ਦੀ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ, 10 ਮਾਰਚ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 17 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਨੇ ਉਨ੍ਹਾਂ ਦੀ 10 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ। ਈਡੀ ਨੇ ਦਿੱਲੀ ਦੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸਿਸੋਦੀਆ ਨੂੰ […]

ਜਰਮਨੀ ਦੇ ਗਿਰਜਾਘਰ ‘ਚ ਗੋਲੀਬਾਰੀ ਕਾਰਨ 8 ਵਿਅਕਤੀਆਂ ਦੀ ਮੌਤ; ਕਈ ਜ਼ਖ਼ਮੀ

ਬਰਲਿਨ, 10 ਮਾਰਚ (ਪੰਜਾਬ ਮੇਲ)- ਉੱਤਰੀ ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਗਿਰਜਾਘਰ ‘ਚ ਅੱਜ ਗੋਲੀਬਾਰੀ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਯਹੋਵਾਹ ਵਿਟਨੈੱਸ ਕਿੰਗਡਮ ਹਾਲ’ ਤਿੰਨ ਮੰਜ਼ਿਲਾ ਇਮਾਰਤ ਵਿਚ ਸਥਿਤ ਹੈ ਤੇ ਇਸ ਵਿਚ ਗੋਲੀਬਾਰੀ ਹੋਈ। ਪੁਲਿਸ ਦੀ ਵੈੱਬਸਾਈਟ ਨੇ ਅੱਠ ਮ੍ਰਿਤਕਾਂ ਦੀ ਸੂਚੀ ਦਿੱਤੀ […]

ਦੇਸ਼ ‘ਚ ਐੱਚ3ਐੱਨ2 ਕਾਰਨ ਪਹਿਲੀਆਂ ਦੋ ਮੌਤਾਂ ਦੀ ਪੁਸ਼ਟੀ

ਬੱਚਿਆਂ ਤੇ ਬਜ਼ੁਰਗਾਂ ਨੂੰ ਖ਼ਤਰਾ ਵੱਧ ਬੰਗਲੌਰ/ਨਵੀਂ ਦਿੱਲੀ, 10 ਮਾਰਚ (ਪੰਜਾਬ ਮੇਲ)- ਭਾਰਤ ਨੇ ਇਨਫਲੂਐਂਜ਼ਾ ‘ਏ’ ਸਬ-ਟਾਈਪ ਐੱਚ3ਐੱਨ2 ਕਾਰਨ ਪਹਿਲੀਆਂ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਹ ਮਰਨ ਵਾਲੇ ਮਰੀਜ਼ ਕਰਨਾਟਕ ਅਤੇ ਹਰਿਆਣਾ ਦੇ ਹਨ। ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਛੋਟੇ ਬੱਚੇ ਤੇ ਪਹਿਲਾਂ ਤੋਂ ਬਿਮਾਰ ਬਜ਼ੁਰਗਾਂ ਨੂੰ ਇਸ ਮੌਸਮੀ ਫਲੂ […]

ਹਿਮਾਚਲ ਹਾਈ ਕੋਰਟ ਵੱਲੋਂ ਪੰਜਾਬ ਦੇ ਸੈਲਾਨੀਆਂ ਵੱਲੋਂ ਮਨੀਕਰਨ, ਮਨਾਲੀ ਤੇ ਬਿਲਾਸਪੁਰ ‘ਚ ਕੀਤੇ ਹੰਗਾਮੇ ਲਈ ਨੋਟਿਸ ਜਾਰੀ

ਰਾਜ ਸਰਕਾਰ ਤੋਂ ਰਿਪੋਰਟ ਮੰਗੀ ਸ਼ਿਮਲਾ, 10 ਮਾਰਚ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਨੇ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਵਿਚ ਆਉਣ ਵਾਲੇ ਸੈਲਾਨੀਆਂ ਖਾਸ ਤੌਰ ‘ਤੇ ਪੰਜਾਬੀਆਂ ਵੱਲੋਂ ਦੀਆਂ ਦੁਕਾਨਾਂ, ਘਰਾਂ ਤੇ ਕਾਰਾਂ ਦੀ ਭੰਨਤੋੜ ਕਰਨ ਦਾ ਨੋਟਿਸ ਲੈਂਦਿਆਂ ਰਾਜ ਸਰਕਾਰ ਤੋਂ ਹੁਣ ਤੱਕ ਕੀਤੀ ਜਾਂਚ ਦੀ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ […]

ਕਿਸਾਨ ਅੰਦੋਲਨ ਤੋਂ ਵੱਖ ਨਾ ਹੋਣ ‘ਤੇ ਟਿਕੈਤ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮੁਜ਼ੱਫਰਨਗਰ (ਯੂ.ਪੀ.), 10 ਮਾਰਚ (ਪੰਜਾਬ ਮੇਲ)- ਅਣਪਛਾਤੇ ਨੇ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸਾਨ ਅੰਦੋਲਨ ਤੋਂ ਵੱਖ ਨਾ ਹੋਣ ਦੀ ਸੂਰਤ ਵਿਚ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਪੁਲਿਸ ਨੇ ਅੱਜ ਦੱਸਿਆ ਕਿ ਥਾਣਾ ਭੌਰਾ ਕਲਾਂ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਅਕਸ਼ੈ […]

‘ਓਯੋ’ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਦੀ ਇਮਾਰਤ ਤੋਂ ਡਿੱਗਣ ਕਾਰਨ ਮੌਤ

ਗੁਰੂਗ੍ਰਾਮ, 10 ਮਾਰਚ (ਪੰਜਾਬ ਮੇਲ)- ਹੋਟਲ ਬੁਕਿੰਗ ਐਪ ‘ਓਯੋ’ ਦੇ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਰਮੇਸ਼ ਅਗਰਵਾਲ ਦੀ ਅੱਜ ਗੁਰੂਗ੍ਰਾਮ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਰਿਤੇਸ਼ ਅਗਰਵਾਲ ਨੇ ਇੱਕ ਬਿਆਨ ਵਿੱਚ ਕਿਹਾ, ”ਭਰੇ ਮਨ ਨਾਲ ਮੇਰਾ ਪਰਿਵਾਰ ਅਤੇ ਮੈਂ ਇਹ ਦੱਸ ਰਿਹਾ ਹਾਂ ਕਿ ਮੇਰੇ […]