ਪੰਜਾਬ ਸਰਕਾਰ ਵੱਲੋਂ ਸਤਬੀਰ ਬੇਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਵੀਂ ਚੇਅਰਪਰਸਨ ਨਿਯੁਕਤ

ਮੁਹਾਲੀ, 17 ਫਰਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਅੱਜ ਡਾਕਟਰ ਸਤਬੀਰ ਬੇਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਵੀਂ ਚੇਅਰਪਰਸਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ (ਸੋਧ) ਐਕਟ 2017, ਪ੍ਰਿੰਸੀਪਲ ਐਕਟ (1969) ਦੇ ਸੈਕਸ਼ਨ 4 (2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਵੱਲੋਂ ਕਰਨ ਦੇ ਹੁਕਮ ਜਾਰੀ ਕੀਤੇ […]

ਕੱਟੜਾ ’ਚ ਭੂਚਾਲ ਦੇ ਝਟਕੇ, ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ

ਜੰਮੂ, 17 ਫਰਵਰੀ (ਪੰਜਾਬ ਮੇਲ)- ਜੰਮੂ-ਕਸ਼ਮੀਰ ਵਿਚ ਰਿਆਸੀ ਜ਼ਿਲ੍ਹੇ ਦੇ ਕੱਟੜਾ ਇਲਾਕੇ ਵਿਚ ਅੱਜ 3.6 ਦੀ ਸ਼ਿੱਦਤ ਨਾਲ ਭੂਚਾਲ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਦੱਸਿਆ ਕਿ ਭੂਚਾਲ ਸਵੇਰੇ 5.01 ਵਜੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। […]

‘ਆਪ’ ਵਿਧਾਇਕ ਦਾ ਪੀਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ

ਬਠਿੰਡਾ, 17 ਫਰਵਰੀ (ਪੰਜਾਬ ਮੇਲ)- ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਦੇ ਪੀਏ ਰਿਸ਼ਮ ਗਰਗ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਰਿਸ਼ਮ ਗਰਗ ਸਮਾਣਾ ਦੇ ਵਸਨੀਕ ਹਨ। ਇਸੇ ਦੌਰਾਨ ਵਿਧਾਇਕ ਨੇ ਰਿਸ਼ਮ ਗਰਗ ਨੂੰ ਆਪਣਾ ਪੀਏ ਮੰਨਣ ਤੋਂ ਇਨਕਾਰ ਕੀਤਾ ਹੈ। ਉਸ ਨੂੰ ਪਿੰਡ ਘੁੱਦਾ ਦੀ […]

ਪੋਸਟ ਮੈਟਰਿਕ ਵਜ਼ੀਫਾ ਘੁਟਾਲੇ ’ਚ ਛੇ ਅਧਿਕਾਰੀ ਬਰਖਾਸਤ

ਚੰਡੀਗੜ੍ਹ, 17 ਫਰਵਰੀ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਅਨੁਸੂਚਿਤ ਜਾਤਾਂ ਲਈ 39 ਕਰੋੜ ਰੁਪਏ ਦੇ ਪੋਸਟ ਮੈਟਰਿਕ ਵਜ਼ੀਫ਼ਾ ਘੁਟਾਲੇ ਦੀ ਜਾਂਚ ਵਿੱਚ ਦੋਸ਼ੀ ਪਾਏ ਛੇ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਵਿਚੋਂ ਚਾਰ ਅਧਿਕਾਰੀ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟਗਿਣਤੀਆਂ ਬਾਰੇ ਵਿਭਾਗ ਅਤੇ ਦੋ ਜਣੇ ਵਿੱਤ ਵਿਭਾਗ ਨਾਲ […]

ਮਿਸ਼ੀਗਨ ਸਟੇਟ ਯੂਨੀਵਰਸਿਟੀ ‘ਚ ਗੋਲੀਆਂ ਮਾਰ ਕੇ 3 ਵਿਦਿਆਰਥੀਆਂ ਦੀ ਹੱਤਿਆ ਕਰਨ ਵਾਲਾ ਸ਼ੱਕੀ ਦੋਸ਼ੀ ਦੋ ਹੋਰ ਸਕੂਲਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ : ਪੁਲਿਸ

ਸੈਕਰਾਮੈਂਟੋ, 16 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਬੰਦੂਕਧਾਰੀ ਜਿਸ ਨੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿਚ ਗੋਲੀਆਂ ਚਲਾ ਕੇ 3 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਤੇ 5 ਹੋਰਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ, ਦੀ ਯੋਜਨਾ ਨਿਊਜਰਸੀ ਦੇ 2 ਹੋਰ ਸਕੂਲਾਂ ਉਪਰ ਹਮਲਾ ਕਰਨ ਦੀ ਸੀ। ਇਹ ਪ੍ਰਗਟਾਵਾ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕੀਤਾ ਹੈ। ਮਿਸ਼ੀਗਨ ਸਟੇਟ […]

ਕੈਲੀਫੋਰਨੀਆ ‘ਚ ਖੱਡ ਵਿਚ ਕਾਰ ਸੁੱਟ ਕੇ ਪਰਿਵਾਰ ਨੂੰ ਮਾਰਨ ਦੇ ਯਤਨ ‘ਚ ਗ੍ਰਿਫਤਾਰ ਪਟੇਲ ਨੇ ਆਪਣੇ ਆਪ ਨੂੰ ਨਿਰਦੋਸ਼ ਦਸਿਆ

* ਅਦਾਲਤ ਵਿਚ ਪਟੀਸ਼ਨ ਦਾਇਰ ਸੈਕਰਾਮੈਂਟੋ, 16 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਪਾਸਾਡੇਨਾ ਵਾਸੀ 41 ਸਾਲਾ ਧਰਮੇਸ਼ ਏ ਪਟੇਲ ਜਿਸ ਵਿਰੁੱਧ ਪੁਲਿਸ ਵੱਲੋਂ ਜਾਣਬੁੱਝ ਕੇ ਕਾਰ ਖੱਡ ਵਿਚ ਸੁੱਟ ਕੇ ਆਪਣੇ ਪਰਿਵਾਰ ਨੂੰ ਮਾਰਨ ਦੇ ਦੋਸ਼ ਆਇਦ ਕੀਤੇ ਹਨ, ਨੇ ਇਕ ਅਦਾਲਤ ਵਿਚ ਅਰਜੀ ਦਾਇਰ ਕਰਕੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ […]

ਰਿਪਬਲਿਕਨ ਆਗੂ ਨਿੱਕੀ ਹੇਲੀ ਵੱਲੋਂ ਰਾਸ਼ਟਰਪਤੀ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ

-ਟਰੰਪ ਮੁਕਾਬਲੇ ਖ਼ੁਦ ਨੂੰ ਨੌਜਵਾਨ ਤੇ ਨਵੇਂ ਬਦਲ ਦੇ ਰੂਪ ‘ਚ ਕੀਤਾ ਪੇਸ਼ ਚਾਰਲਸਟਨ, 16 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੀ ਭਾਰਤੀ ਮੂਲ ਦੀ ਨੇਤਾ ਨਿੱਕੀ ਹੇਲੀ ਨੇ 2024 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਆਪਣੀ ਦਾਅਵੇਦਾਰੀ ਲਈ ਰਸਮੀ ਤੌਰ ‘ਤੇ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਪਹਿਲਾਂ […]

ਤ੍ਰਿਪੁਰਾ ਵਿਧਾਨ ਸਭਾ ਚੋਣਾਂ ‘ਚ ਹਿੰਸਾ ਦੇ ਬਾਵਜੂਦ ਲੋਕਾਂ ਨੇ ਦਿਖਾਇਆ ਭਾਰੀ ਉਤਸ਼ਾਹ

ਅਗਰਤਲਾ, 16 ਫਰਵਰੀ (ਪੰਜਾਬ ਮੇਲ)- ਤ੍ਰਿਪੁਰਾ ਦੀ 60 ਮੈਂਬਰੀ ਵਿਧਾਨ ਸਭਾ ਲਈ ਵੋਟਾਂ ਦੌਰਾਨ ਅੱਜ ਹਿੰਸਾ ਦੇ ਬਾਵਜੂਦ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ। ਚੋਣ ਅਧਿਕਾਰੀ ਨੇ ਕਿਹਾ ਕਿ ਸ਼ਾਮ 4 ਵਜੇ ਤੱਕ 81.1 ਫੀਸਦੀ ਪੋਲਿੰਗ ਦਰਜ ਕੀਤੀ ਗਈ। ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਜੀ. ਕਿਰਨਕੁਮਾਰ ਦਿਨਕਰਰਾਓ ਨੇ ਦੱਸਿਆ ਕਿ ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ […]

ਬੀ.ਬੀ.ਸੀ. ਖ਼ਿਲਾਫ਼ ਲਗਾਤਾਰ ਤੀਜੇ ਦਿਨ ਆਮਦਨ ਕਰ ਵਿਭਾਗ ਦੀ ਕਾਰਵਾਈ ਜਾਰੀ

ਨਵੀਂ ਦਿੱਲੀ, 16 ਫਰਵਰੀ (ਪੰਜਾਬ ਮੇਲ)- ਇਥੇ ਬੀ.ਬੀ.ਸੀ. (ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ) ਦੇ ਦਫ਼ਤਰਾਂ ਵਿਚ ਆਮਦਨ ਕਰ ਵਿਭਾਗ ਦਾ ਛਾਪਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਅਧਿਕਾਰੀਆਂ ਨੇ ਚੋਣਵੇਂ ਕਰਮਚਾਰੀਆਂ ਤੋਂ ਵਿੱਤੀ ਡੇਟਾ ਇਕੱਤਰ ਕੀਤਾ ਅਤੇ ਸਮਾਚਾਰ ਸੰਗਠਨ ਦੇ ਇਲੈਕਟ੍ਰਾਨਿਕ ਅਤੇ ਕਾਗਜ਼ੀ ਰਿਕਾਰਡਾਂ ਦੀਆਂ ਕਾਪੀਆਂ ਬਣਾਈਆਂ। ਅਧਿਕਾਰੀਆਂ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਨੇ […]

ਟੈਸਟ ਕ੍ਰਿਕਟ ਰੈਂਕਿੰਗ ‘ਚ ਭਾਰਤ ਨੂੰ ਪਹਿਲੇ ਸਥਾਨ ‘ਤੇ ਦਿਖਾਉਣ ਲਈ ਆਈ.ਸੀ.ਸੀ. ਨੇ ਮੰਗੀ ਮੁਆਫੀ

ਦੁਬਈ, 16 ਫਰਵਰੀ (ਪੰਜਾਬ ਮੇਲ)- ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਉਸ ਤਕਨੀਕੀ ਖ਼ਰਾਬੀ ਲਈ ਮੁਆਫ਼ੀ ਮੰਗੀ ਹੈ, ਜਿਸ ਕਾਰਨ ਭਾਰਤ ਨੂੰ ਬੁੱਧਵਾਰ ਨੂੰ ਪੁਰਸ਼ਾਂ ਦੀ ਟੈਸਟ ਟੀਮ ਰੈਂਕਿੰਗ ਵਿਚ ਆਸਟਰੇਲੀਆ ਤੋਂ ਅੱਗੇ ਪਹਿਲੇ ਸਥਾਨ ‘ਤੇ ਦਿਖਾਇਆ ਗਿਆ ਸੀ। ਕੁਝ ਘੰਟਿਆਂ ਬਾਅਦ ਆਈ.ਸੀ.ਸੀ. ਨੇ ਇੱਕ ਹੋਰ ਅਪਡੇਟ ਕੀਤੀ ਸੂਚੀ ਜਾਰੀ ਕੀਤੀ, ਜਿਸ ਵਿਚ ਰੋਹਿਤ ਸ਼ਰਮਾ ਦੀ […]