ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ 12 ਹਜ਼ਾਰ ਕਰੋੜ ਦੇ ਫੰਡ ਰੋਕੇ

-ਸੂਬੇ ਦੇ ਵਿਕਾਸ ਕੰਮ ਲੀਹੋਂ ਉੱਤਰੇ -ਚੋਣਾਂ ਨੇੜੇ ਹੋਣ ਕਾਰਨ ਫੰਡ ਰਿਲੀਜ਼ ਹੋਣ ਦੀ ਉਮੀਦ ਮੁੱਕੀ ਚੰਡੀਗੜ੍ਹ, 4 ਮਾਰਚ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਚਲੰਤ ਮਾਲੀ ਵਰ੍ਹੇ 2023-24 ਦੌਰਾਨ ਪੰਜਾਬ ਦੇ ਕਰੀਬ 12,300 ਕਰੋੜ ਰੁਪਏ ਦੇ ਫ਼ੰਡ ਰੋਕ ਲਏ ਹਨ ਜਿਸ ਕਾਰਨ ਸੂਬੇ ‘ਚ ਵਿਕਾਸ ਕਾਰਜ ਪ੍ਰਭਾਵਿਤ ਹੋਏ ਹਨ। ਪੇਂਡੂ ਲਿੰਕ ਸੜਕਾਂ ਦੀ ਉਸਾਰੀ ਅਤੇ […]

ਪੰਜਾਬ ਦੇ ਮੁੱਖ ਮੰਤਰੀ ਵੱਲੋਂ 13 ਲੋਕ ਸਭਾ ਸੀਟਾਂ ‘ਤੇ ਜਿੱਤ ਦੁਆ ਕੇ ਇਤਿਹਾਸ ਦੁਹਰਾਉਣ ਦਾ ਸੱਦਾ

ਅੰਮ੍ਰਿਤਸਰ/ਲੁਧਿਆਣਾ, 4 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾ ਕੇ ਇਤਿਹਾਸ ਦੁਹਰਾਉਣ ਦਾ ਸੱਦਾ ਦਿੱਤਾ। ਦੋਵਾਂ ਮੁੱਖ ਮੰਤਰੀਆਂ ਨੇ ਅੰਮ੍ਰਿਤਸਰ ਤੇ ਲੁਧਿਆਣਾ ਵਿਚ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ […]

ਪੰਜਾਬ ਕਿਸਾਨ ਦਲ ਵੱਲੋਂ ਭਾਜਪਾ ‘ਚ ਸ਼ਾਮਲ ਹੋਣ ਦਾ ਐਲਾਨ

ਚੰਡੀਗੜ੍ਹ, 4 ਮਾਰਚ (ਪੰਜਾਬ ਮੇਲ)- ਰਾਜਨੀਤਿਕ ਪਾਰਟੀ ਪੰਜਾਬ ਕਿਸਾਨ ਦਲ ਨੇ ਪੰਜਾਬ ਭਾਜਪਾ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਦੇ ਸੈਕਟਰ-37 ਵਿਖੇ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਵਿਚ ਪੰਜਾਬ ਕਿਸਾਨ ਦਲ ਦੇ ਕੌਮੀ ਪ੍ਰਧਾਨ ਰਣਜੀਤ ਸਿੰਘ ਸਰਾ ਨੇ ਕਿਹਾ ਕਿ ਭਾਜਪਾ ਦੀਆਂ ਕਿਸਾਨ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋਣ ਕਾਰਨ ਉਹ ਆਪਣੇ ਪੂਰੇ […]

ਆਸਨਸੋਲ ਦੇ ਭਾਜਪਾ ਉਮੀਦਵਾਰ ਵੱਲੋਂ ਚੋਣ ਲੜਨ ਤੋਂ ਇਨਕਾਰ

ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਭਾਜਪਾ ਵੱਲੋਂ ਆਸਨਸੋਲ ਲੋਕ ਸਭਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਪਵਨ ਸਿੰਘ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਪਵਨ ਸਿੰਘ ਨੇ ਐਕਸ ‘ਤੇ ਪੋਸਟ ਪਾ ਕੇ ਭਾਜਪਾ ਵੱਲੋਂ ਉਮੀਦਵਾਰੀ ਦੇਣ ਲਈ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਿਸੇ ਕਾਰਨ ਕਰਕੇ ਆਸਨਸੋਲ ਤੋਂ ਚੋਣ ਨਹੀਂ ਲੜ […]

ਉੜੀਸਾ ‘ਚ ਪੰਜ ਵਾਰ ਦਾ MLA ਬੀ.ਜੇ.ਡੀ. ਛੱਡ ਭਾਜਪਾ ‘ਚ ਸ਼ਾਮਲ

ਭੁਬਨੇਸ਼ਵਰ, 4 ਮਾਰਚ (ਪੰਜਾਬ ਮੇਲ)- ਉੜੀਸਾ ‘ਚ ਪੰਜ ਵਾਰ ਦਾ ਵਿਧਾਇਕ ਅਰਬਿੰਦ ਢਲੀ ਭਾਜਪਾ ‘ਚ ਸ਼ਾਮਲ ਹੋ ਗਿਆ। ਉਸ ਨੇ ਇਕ ਦਿਨ ਪਹਿਲਾਂ ਹੁਕਮਰਾਨ ਧਿਰ ਬੀ.ਜੇ.ਡੀ. ਤੋਂ ਅਸਤੀਫ਼ਾ ਦੇ ਦਿੱਤਾ ਸੀ। ਢਲੀ ਰੈਲੀ ਦੇ ਰੂਪ ‘ਚ ਆਪਣੇ ਸਮਰਥਕਾਂ ਨਾਲ ਭਾਜਪਾ ਦਫ਼ਤਰ ‘ਤੇ ਪੁੱਜੇ ਅਤੇ ਪ੍ਰਦੇਸ਼ ਪ੍ਰਧਾਨ ਮਨਮੋਹਨ ਸਮਾਲ ਤੇ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਦੀ ਹਾਜ਼ਰੀ […]

ਸ਼ਾਹਰੁਖ਼ ਖਾਨ ਨੂੰ ਮਿਲਣ ਆਇਆ ਪਾਕਿਸਤਾਨੀ ਲੜਕਾ ਅਬਜ਼ਰਵੇਸ਼ਨ ਹੋਮ ‘ਚ ਵਹਾ ਰਿਹੈ ਬੇਵਸੀ ਦੇ ਹੰਝੂ

-ਅਦਾਲਤ ਵੱਲੋਂ ਸੁਣਾਈ ਸਜ਼ਾ ਪੂਰੀ ਹੋਣ ਦੇ ਬਾਵਜੂਦ ਨਹੀਂ ਕੀਤਾ ਜਾ ਰਿਹੈ ਰਿਹਾਅ ਚੰਡੀਗੜ੍ਹ, 4 ਮਾਰਚ (ਪੰਜਾਬ ਮੇਲ)- ਅੱਖਾਂ ਵਿਚ ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖਾਨ ਨੂੰ ਮਿਲਣ ਦਾ ਸੁਫ਼ਨਾ ਲੈ ਕੇ ਪਿਛਲੇ ਸਾਲ ਅੰਮ੍ਰਿਤਸਰ ਸੈਕਟਰ ਰਾਹੀਂ ਭਾਰਤ ਆਇਆ ਪਾਕਿਸਤਾਨ ਦੇ ਪਿੰਡ ਗ੍ਰਾਮਬਰੀ ਦਾ 17 ਸਾਲਾ ਲੜਕਾ ਲੁਧਿਆਣਾ ਦੇ ਅਬਜ਼ਰਵੇਸ਼ਨ ਹੋਮ ਵਿਚ ਬੇਵਸੀ ਦੇ ਹੰਝੂ ਵਹਾ ਰਿਹਾ […]

ਸ਼ਾਹਬਾਜ਼ ਸ਼ਰੀਫ ਦੂਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ

ਇਸਲਾਮਾਬਾਦ, 3 ਮਾਰਚ (ਪੰਜਾਬ ਮੇਲ)- ਸੰਸਦ ਵਿੱਚ ਆਸਾਨੀ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਆਗੂ ਸ਼ਾਹਬਾਜ਼ ਸ਼ਰੀਫ ਐਤਵਾਰ ਨੂੰ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਲਈ ਦੂਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਰਬਸੰਮਤੀ ਨਾਲ ਉਮੀਦਵਾਰ 72 ਸਾਲਾ ਸ਼ਾਹਬਾਜ਼ ਨੂੰ 201 […]

ਮੀਂਹ ਤੇ ਗੜੇਮਾਰੀ ਕਾਰਨ ਅਗੇਤੀਆਂ ਕਣਕਾਂ ਵਿਛੀਆਂ

ਲਾਲੜੂ , 3 ਮਾਰਚ (ਪੰਜਾਬ ਮੇਲ)- ਲਾਲੜੂ ਖ਼ੇਤਰ ਵਿੱਚ ਮੀਂਹ , ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਇਲਾਕੇ ਵਿੱਚ ਖੜ੍ਹੀ ਕਣਕ ਦੀ ਫਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਸਰ੍ਹੋਂ ਅਤੇ ਸਬਜ਼ੀਆਂ ਦੀ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਤੇਜ਼ ਹਵਾਵਾਂ […]

ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ‘ਚ ਪੁੱਜੇ ਸਰਵਣ ਸਿੰਘ ਪੰਧੇਰ

ਬਠਿੰਡਾ, 3 ਮਾਰਚ (ਪੰਜਾਬ ਮੇਲ)- ਖੌਨਰੀ ਬਾਰਡਰ ‘ਤੇ ਗੋਲ਼ੀ ਲੱਗਣ ਨਾਲ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਅੱਜ ਬਠਿੰਡਾ ਵਿਖੇ ਅੰਤਿਮ ਅਰਦਾਸ ਕੀਤੀ ਗਈ। ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਸਮੇਤ ਕਈ ਕਿਸਾਨ ਆਗੂ ਮੌਜੂਦ ਰਹੇ। ਸਟੇਜ ਤੋਂ ਸੰਬੋਧਨ ਕਰਦੇ ਹੋਏ ਸਰਵਣ ਸਿੰਘ ਪੰਧੇਰ ਨੇ ਵੱਡਾ ਐਲਾਨ ਕਰਦੇ ਹੋਏ […]

ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਦੋ-ਚਾਰ ਦਿਨਾਂ ‘ਚ ਐਲਾਨਾਂਗੇ ਉਮੀਦਵਾਰ: ਕੇਜਰੀਵਾਲ

ਜਲੰਧਰ, 2 ਮਾਰਚ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ‘ਆਪ’ ਵੱਲੋਂ ਉਮੀਦਵਾਰਾਂ ਦਾ ਐਲਾਨ ਅਗਲੇ ਦੋ-ਚਾਰ ਦਿਨਾਂ ਵਿਚ ਕੀਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਚਰਚਾ ਕੀਤੀ ਜਾ ਰਹੀ […]