ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਵਿਗੜੀ

ਚੰਡੀਗੜ੍ਹ, 10 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਹਤ ਵਿਗੜ ਗਈ। ਬੀਤੇ ਕਈ ਦਿਨੀਂ ਤੋਂ ਵੱਧ ਰਹੀ ਗਰਮੀ ਵਿਚਾਲੇ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ‘ਚ ਡਟੇ ਹੋਏ ਸਨ ਅਤੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਚ ਹਲਕੀ ਗਿਰਾਵਟ ਦੇਖਣ ਨੂੰ ਮਿਲੀ ਹੈ। […]

ਜਲੰਧਰ ਦੇ ਭੋਗਪੁਰ ਸਥਿਤ ਸ਼ੂਗਰ ਮਿੱਲ ‘ਚ ਲੱਗੀ ਭਿਆਨਕ ਅੱਗ

ਜਲੰਧਰ, 10 ਅਪ੍ਰੈਲ (ਪੰਜਾਬ ਮੇਲ)- ਜਲੰਧਰ ਦੇ ਭੋਗਪੁਰ ਸਥਿਤ ਇਕ ਸ਼ੂਗਰ ਮਿੱਲ ਵਿਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹੜਕੰਪ ਮੱਚ ਗਿਆ। ਦੱਸਿਆ ਜਾ ਰਿਹਾ ਹੈ ਕਿ ਖੰਡ ਮਿੱਲ ‘ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਹੈ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀ […]

ਹਾਂਗਕਾਂਗ ਦੀ ‘ਨਿਊ ਲੱਕੀ ਹਾਊਸ’ ਇਮਾਰਤ ‘ਚ ਲੱਗੀ ਭਿਆਨਕ ਅੱਗ, ਪੰਜ ਲੋਕਾਂ ਦੀ ਮੌਤ

ਹਾਂਗਕਾਂਗ, 10 ਅਪ੍ਰੈਲ (ਪੰਜਾਬ ਮੇਲ)- ਹਾਂਗਕਾਂਗ ‘ਚ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਤੇ 17 ਹੋਰ ਜ਼ਖਮੀ ਹੋ ਗਏ ਹਨ। ਹਾਂਗਕਾਂਗ ‘ਚ ਨਿਊ ਲੱਕੀ ਹਾਊਸ ਨਾਂ ਦੀ ਇਮਾਰਤ ‘ਚ ਅੱਗ ਲੱਗ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਤਿੰਨ ਪੁਰਸ਼ ਤੇ ਇਕ ਔਰਤ ਦੀ ਮੌਤ […]

ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: ਪੰਜਾਬ ਪੁਲਿਸ ਵੱਲੋਂ 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਉਤਰਾਖੰਡ ਤੋਂ Arrest

– ਪੁਲਿਸ ਟੀਮਾਂ ਨੇ ਉਸ ਕੋਲੋਂ ਬੀ.ਐੱਮ.ਡਬਲਯੂ. ਕਾਰ, ਮੋਬਾਈਲ ਫ਼ੋਨ ਅਤੇ ਦਸਤਾਵੇਜ਼ ਕੀਤੇ ਬਰਾਮਦ – 92 ਕੇਸਾਂ ਵਿਚ ਪੀ.ਓ. ਐਲਾਨਿਆ ਮੁਲਜ਼ਮ ਨੀਰਜ ਅਰੋੜਾ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਜ਼ੀ ਪਛਾਣ ਪੱਤਰਾਂ ਦੀ ਕਰ ਰਿਹਾ ਸੀ ਵਰਤੋਂ ਚੰਡੀਗੜ੍ਹ/ਫਾਜ਼ਿਲਕਾ, 9 ਅਪ੍ਰੈਲ (ਪੰਜਾਬ ਮੇਲ)- ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਸਕੈਮ ‘ਚ ਵੱਡੀ ਸਫਲਤਾ ਦਰਜ ਕਰਦੇ ਹੋਏ ਫ਼ਰੀਦਕੋਟ ਅਤੇ ਫਾਜ਼ਿਲਕਾ ਪੁਲਿਸ […]

ਕੇਂਦਰੀ ਸਿੱਖ ਅਜਾਇਬ ਘਰ ‘ਚ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਸੁਸ਼ੋਭਿਤ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਕਾਰਸੇਵਾ ਸੰਪ੍ਰਦਾ ਗੁਰੂ ਕਾ ਬਾਗ ਦੇ ਮੁਖੀ ਬਾਬਾ ਹਜ਼ਾਰਾ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ, ਸੰਗੀਤ ਮਾਰਤੰਡ ਪਦਮਸ੍ਰੀ ਪ੍ਰੋਫ਼ੈਸਰ ਕਰਤਾਰ ਸਿੰਘ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ […]

ਗੁਰਦੁਆਰਾ ਸਿੱਖ ਟੈਂਪਲ Edmonton ਦੇ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ

– ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਕੀਤੀ ਖੁਦਕੁਸ਼ੀ – ਇੰਜੀਨੀਅਰ ਸਰਬਜੀਤ ਸਿੰਘ ਵੀ ਗੰਭੀਰ ਜ਼ਖਮੀ ਅਲਬਰਟਾ, 9 ਅਪ੍ਰੈਲ (ਪੰਜਾਬ ਮੇਲ)-  ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ‘ਚ ਇੱਕ ਨਾਮੀਂ ਬਿਲਡਰ ਅਤੇ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਦੀ ਦਿਨ-ਦਿਹਾੜੇ ਗੋਲੀਆਂ ਮਾਰਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਇਹ […]

ਅਮਰੀਕਾ ‘ਚ ਅਗਵਾ ਹੋਣ ਮਗਰੋਂ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

-ਗੈਂਗਸਟਰਾਂ ਨੇ ਉਸ ਦੇ ਪਿਤਾ ਤੋਂ ਮੰਗੇ ਸੀ 1200 ਸੌ ਡਾਲਰ ਨਿਊਯਾਰਕ, 9 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇਕ ਭਾਰਤੀ ਵਿਦਿਆਰਥੀ ਜੋ 20 ਮਾਰਚ ਤੋਂ ਲਾਪਤਾ ਸੀ, ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਪਰਿਵਾਰ ਤੋਂ ਭਾਰਤ ‘ਚ 1200 ਡਾਲਰ ਤੱਕ ਦੀ ਰਕਮ ਦੀ […]

ਟਰੰਪ ਵੱਲੋਂ ਗਰਭਪਾਤ ‘ਤੇ ਰਾਸ਼ਟਰੀ ਪਾਬੰਦੀ ਦਾ ਸਮਰਥਨ ਕਰਨ ਤੋਂ ਇਨਕਾਰ

ਨਿਊਯਾਰਕ, 9 ਅਪ੍ਰੈਲ (ਪੰਜਾਬ ਮੇਲ)-  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਰਭਪਾਤ ਦੇ ਮੁੱਦੇ ‘ਤੇ ਆਪਣੇ ਰੁਖ ਨੂੰ ਲੈ ਕੇ ਅਟਕਲਾਂ ਦੇ ਵਿਚਕਾਰ ਇਕ ਵੀਡੀਓ ‘ਚ ਗਰਭਪਾਤ ‘ਤੇ ਰਾਸ਼ਟਰੀ ਪਾਬੰਦੀ ਦਾ ਸਮਰਥਨ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਸੂਬਿਆਂ ‘ਤੇ ਛੱਡ ਦੇਣਾ ਚਾਹੀਦਾ ਹੈ। ਟਰੰਪ ਨੇ ਆਪਣੀ ‘ਟਰੂਥ ਸੋਸ਼ਲ’ ਵੈੱਬਸਾਈਟ ‘ਤੇ […]

ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਹੇਠ ਮੈਕਸੀਕੋ border ‘ਤੇ 222 ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ

-ਦੰਗੇ ਕਰਨ ਦਾ ਲੱਗਾ ਦੋਸ਼ ਨਿਊਯਾਰਕ, 9 ਅਪ੍ਰੈਲ (ਪੰਜਾਬ ਮੇਲ)- 200 ਤੋਂ ਵੱਧ ਪ੍ਰਵਾਸੀ ਜੋ ਮੈਕਸੀਕੋ ਦੀ ਸਰਹੱਦ ਪਾਰ ਕਰ ਕੇ ਟੈਕਸਾਸ ਅਮਰੀਕਾ ਵਿਚ ਦਾਖਲ ਹੋਏ ਸਨ, ਉਨ੍ਹਾਂ ‘ਤੇ ਦੰਗੇ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਅਨੁਸਾਰ ਬੀਤੀ 21 ਮਾਰਚ, 2024 ਨੂੰ […]

ਫੈਰੀ ਡੁੱਬਣ ਕਾਰਨ 90 ਤੋਂ ਵੱਧ ਮੌਤਾਂ

-ਡੱਬਣ ਵਾਲਿਆਂ ‘ਚ ਬਹੁਤੇ ਬੱਚੇ ਹਰਾਰੇ, 9 ਅਪ੍ਰੈਲ (ਪੰਜਾਬ ਮੇਲ)-  ਮੋਜ਼ੰਬੀਕ ਦੇ ਉੱਤਰੀ ਸਾਹਿਲ ‘ਤੇ ਫੈਰੀ (ਬੇੜੀ) ਡੁੱਬਣ ਨਾਲ ਬੱਚਿਆਂ ਸਣੇ 90 ਤੋਂ ਵੱਧ ਲੋਕ ਮਾਰੇ ਗਏ। ਸਥਾਨਕ ਮੀਡੀਆ ਮੁਤਾਬਕ ਬੇੜੀ ‘ਤੇ 130 ਲੋਕ ਸਵਾਰ ਸਨ ਤੇ ਡੁੱਬਣ ਵਾਲਿਆਂ ਵਿਚੋਂ ਬਹੁਤੇ ਬੱਚੇ ਹਨ। ਸਥਾਨਕ ਆਨਲਾਈਨ ਆਊਟਲੈੱਟ ਟੀ.ਵੀ. ਡਾਇਰੀਓ ਨਾਮਪੁਲਾ ਮੁਤਾਬਕ ਬੇੜੀ ਲੁੰਗਾ ਤੇ ਨਾਮਪੁਲਾ ਸੂਬੇ […]