ਸੁਨੀਤਾ ਸਣੇ ਦੋ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਬਾਰੇ ਨਾਸਾ ਸ਼ਨਿਚਰਵਾਰ ਨੂੰ ਕਰੇਗਾ ਫ਼ੈਸਲਾ

ਕੇਪ ਕੈਨਵਰਲ (ਅਮਰੀਕਾ), 23 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਪੁਲਾੜ ਏਜੰਸੀ ‘ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਇਸ ਹਫਤੇ ਦੇ ਅੰਤ ਵਿਚ ਫੈਸਲਾ ਕਰੇਗੀ ਕਿ ਕੀ ਬੋਇੰਗ ਦੇ ਨਵੇਂ ਕੈਪਸੂਲ ਦੀ ਵਰਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਤੋਂ ਸੁਨੀਤਾ ਵਿਲੀਅਮਜ਼ ਸਮੇਤ ਦੋ ਪੁਲਾੜ ਯਾਤਰੀਆਂ ਦੀ ਵਾਪਸੀ ਲਈ ਕੀਤੀ ਜਾਵੇ ਜਾਂ ਨਾ। ਕੀ ਇਹ ਉਨ੍ਹਾਂ ਲਈ ਸੁਰੱਖਿਅਤ […]

ਭਾਰਤੀ-ਅਮਰੀਕੀਆਂ ਵੱਲੋਂ ਕਮਲਾ ਹੈਰਿਸ ਦੀ ਮੁਹਿੰਮ ਲਈ ਵੈੱਬਸਾਈਟ ਲਾਂਚ

ਸ਼ਿਕਾਗੋ, 23 ਅਗਸਤ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਵਲੋਂ ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਉਤਸ਼ਾਹਿਤ ਭਾਰਤੀ-ਅਮਰੀਕੀਆਂ ਦੇ ਇਕ ਸਮੂਹ ਨੇ ਉਪ ਰਾਸ਼ਟਰਪਤੀ ਦੇ ਚੋਣ ਪ੍ਰਚਾਰ ਲਈ ਇਕ ਨਵੀਂ ਵੈੱਬਸਾਈਟ- DesiPresident.com ਲਾਂਚ ਕੀਤੀ ਹੈ, ਜਿਸ ਦੀ ਟੈਗਲਾਈਨ ”ਕਮਲਾ ਕੇ ਸਾਥ” ਵਜੋਂ ਰੱਖੀ ਗਈ ਹੈ। ਹੈਰਿਸ ਦੀ ਮਾਂ ਮੂਲ ਰੂਪ ਵਿਚ ਚੇਨਈ […]

ਅਮਰੀਕਾ ‘ਚ ਨਵੇਂ ਕੋਵਿਡ-19 ਟੀਕਿਆਂ ਨੂੰ ਮਿਲੀ ਮਨਜ਼ੂਰੀ

ਲਾਸ ਏਂਜਲਸ, 23 ਅਗਸਤ (ਪੰਜਾਬ ਮੇਲ)- ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਵਰਤਮਾਨ ਵਿੱਚ ਫੈਲ ਰਹੇ ਰੂਪਾਂ ਤੋਂ ਬਿਹਤਰ ਸੁਰੱਖਿਆ ਲਈ ਨਵੇਂ ਐੱਮ.ਆਰ.ਐੱਨ.ਏ. ਕੋਵਿਡ-19 ਟੀਕਿਆਂ ਦੀ ਸੰਕਟਕਾਲੀਨ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐੱਫ.ਡੀ.ਏ. ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਟੀਕੇ ਓਮਿਕਰੋਨ ਵੇਰੀਐਂਟ ਕੇਪੀ.2 ਸਟ੍ਰੇਨ ਨੂੰ ਨਿਸ਼ਾਨਾ ਬਣਾਉਣਗੇ। ਐੱਫ.ਡੀ.ਏ. ਦੇ ਜੀਵ ਵਿਗਿਆਨ ਮੁਲਾਂਕਣ ਅਤੇ […]

ਭਾਰਤ ਨੇ ਕਤਰ ਮੂਹਰੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜ਼ਬਤ ਕਰਨ ਦਾ ਮੁੱਦਾ ਉਠਾਇਆ

ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜ਼ਬਤ ਕਰਨ ਦਾ ਮੁੱਦਾ ਕਤਰ ਕੋਲ ਉਠਾਇਆ ਹੈ ਅਤੇ ਇਸ ਮਾਮਲੇ ਨੂੰ ਉੱਚ ਤਰਜੀਹ ਦਿੱਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਕਤਰ ਦੇ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਗਏ ਗੁਰੂ […]

ਦਿੱਲੀ ਆਬਕਾਰੀ ਘਪਲਾ: ਸੀ.ਬੀ.ਆਈ. ਨੂੰ ਕੇਜਰੀਵਾਲ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲੀ

ਸੀ.ਬੀ.ਆਈ. ਨੇ ਦਿੱਲੀ ਅਦਾਲਤ ਨੂੰ ਕੀਤਾ ਸੂਚਿਤ ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਸੀ.ਬੀ.ਆਈ. ਨੇ ਅੱਜ ਦਿੱਲੀ ਦੀ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਨੇ ਕਥਿਤ ਆਬਕਾਰੀ ਘਪਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਹਾਸਲ ਕਰ ਲਈ ਹੈ। […]

ਆਸਟਰੇਲੀਆ ਦੀ ਅੰਡਰ-19 ਮਹਿਲਾ ਟੀਮ ‘ਚ ਭਾਰਤੀ ਮੂਲ ਦੀਆਂ 3 ਖਿਡਾਰਨਾਂ ਸ਼ਾਮਲ

ਮੈਲਬਰਨ, 23 ਅਗਸਤ (ਪੰਜਾਬ ਮੇਲ)- ਕ੍ਰਿਕਟ ਆਸਟਰੇਲੀਆ ਨੇ ਬ੍ਰਿਸਬੇਨ ਵਿਚ 19 ਸਤੰਬਰ ਤੋਂ ਹੋਣ ਵਾਲੀ ਆਗਾਮੀ ਮਹਿਲਾ ਅੰਡਰ-19 ਤਿਕੋਣੀ ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿਚ ਭਾਰਤੀ ਮੂਲ ਦੀਆਂ ਤਿੰਨ ਮੁਟਿਆਰਾਂ ਰਿਬਿਆ ਸਿਆਨ, ਸਮਰਾ ਡਲਵਿਨ ਅਤੇ ਹਸਰਤ ਗਿੱਲ ਸ਼ਾਮਲ ਹਨ। 15 ਖਿਡਾਰੀਆਂ ਦੀ ਮੁੱਖ ਕੋਚ ਸਾਬਕਾ ਆਸਟਰੇਲਿਆਈ ਖਿਡਾਰੀ ਕ੍ਰਿਸਟਨ ਬੀਮਸ ਨੂੰ ਬਣਾਇਆ […]

ਕਮਲਾ ਹੈਰਿਸ ਵੱਲੋਂ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰ

ਸ਼ਿਕਾਗੋ, 23 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਨੂੰ ਰਸਮੀ ਤੌਰ ‘ਤੇ ਸਵੀਕਾਰ ਕਰ ਲਿਆ ਹੈ। ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਚੋਣਾਂ ‘ਚ ਸਖ਼ਤ ਟੱਕਰ ਹੈ। ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਨੇ ਰਾਤ ਸ਼ਿਕਾਗੋ […]

ਬੋਤਸਵਾਨਾ ਦੀ ਖਾਣ ‘ਚੋਂ ਮਿਲਿਆ 2,492 ਕੈਰੇਟ ਦਾ ਹੀਰਾ

ਗਾਬੋਰੋਨੇ, 23 ਅਗਸਤ (ਪੰਜਾਬ ਮੇਲ)- ਅਫ਼ਰੀਕੀ ਮੁਲਕ ਬੋਤਸਵਾਨਾ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਉਸ ਦੀ ਖਾਣ ‘ਚੋਂ ਬਰਾਮਦ ਹੋਇਆ ਹੈ ਅਤੇ ਇਸ ਨੂੰ ਜਨਤਕ ਤੌਰ ‘ਤੇ ਦਿਖਾਇਆ ਜਾਵੇਗਾ। ਬੋਤਸਵਾਨਾ ਦੀ ਸਰਕਾਰ ਦਾ ਮੰਨਣਾ ਹੈ ਕਿ 2,492 ਕੈਰੇਟ ਦਾ ਇਹ ਵੱਡਾ ਰਤਨ ਦੇਸ਼ ‘ਚ ਲੱਭਿਆ ਗਿਆ ਸਭ ਤੋਂ ਵੱਡਾ […]

ਨਾਕਾਬਿਲ ਚਾਲਕ ਦਲ ਨਾਲ ਜਹਾਜ਼ ਉਡਾਣ ਕਾਰਨ ਡੀ.ਜੀ.ਸੀ.ਏ. ਵੱਲੋਂ ਏਅਰ ਇੰਡੀਆ ‘ਤੇ 90 ਲੱਖ ਜੁਰਮਾਨਾ

ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਹਵਾਬਾਜ਼ੀ ਰੈਗੂਲੇਟਰੀ ਡੀ.ਜੀ.ਸੀ.ਏ. ਨੇ ਨਾਕਾਬਿਲ ਚਾਲਕ ਦਲ ਦੇ ਮੈਂਬਰਾਂ ਨਾਲ ਉਡਾਣਾਂ ਚਲਾਉਣ ਲਈ ਏਅਰ ਇੰਡੀਆ ‘ਤੇ 90 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ਤੋਂ ਇਲਾਵਾ ਰੈਗੂਲੇਟਰ ਨੇ ਇਸ ਕੁਤਾਹੀ ਲਈ ਏਅਰ ਇੰਡੀਆ ਦੇ ਸੰਚਾਲਨ ਨਿਰਦੇਸ਼ਕ ਅਤੇ ਸਿਖਲਾਈ ਨਿਰਦੇਸ਼ਕ ‘ਤੇ ਕ੍ਰਮਵਾਰ 6 ਲੱਖ ਰੁਪਏ ਅਤੇ 3 ਲੱਖ ਰੁਪਏ ਦਾ […]

ਨੇਪਾਲ ‘ਚ ਭਾਰਤੀ ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ

-14 ਵਿਅਕਤੀਆਂ ਦੀ ਮੌਤ; 16 ਜ਼ਖਮੀ ਕਾਠਮੰਡੂ, 23 ਅਗਸਤ (ਪੰਜਾਬ ਮੇਲ)- ਅੱਜ ਮੱਧ ਨੇਪਾਲ ਵਿਚ 40 ਦੇ ਕਰੀਬ ਯਾਤਰੀਆਂ ਨਾਲ ਭਰੀ ਭਾਰਤੀ ਬੱਸ ਦੇ ਮਾਰਸਯਾਂਗਦੀ ਨਦੀ ਵਿਚ ਡਿੱਗਣ ਕਾਰਨ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ ਤੇ 16 ਜ਼ਖ਼ਮੀ ਹੋ ਗਏ। ਮੀਡੀਆ ਮੁਤਾਬਕ ਹਾਦਸਾ ਤਨਾਹੁਨ ਜ਼ਿਲ੍ਹੇ ਦੇ ਆਇਨਾ ਪਹਾੜਾ ਵਿਖੇ ਵਾਪਰਿਆ। ਪੁਲਿਸ ਤੇ ਰਾਹਤ ਟੀਮਾਂ […]