ਰਾਜ ਸਭਾ ਉਪ ਚੋਣਾਂ: ਕੇਂਦਰੀ ਮੰਤਰੀ ਰਵਨੀਤ ਬਿੱਟੂ ਰਾਜਸਥਾਨ ਤੋਂ ਹੋਣਗੇ ਭਾਜਪਾ ਦੇ ਉਮੀਦਵਾਰ

ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)- ਭਾਜਪਾ ਨੇ 3 ਸਤੰਬਰ ਨੂੰ ਹੋਣ ਵਾਲੀਆਂ ਰਾਜ ਸਭਾ ਉਪ ਚੋਣਾਂ ਲਈ 9 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਅਤੇ ਜਾਰਜ ਕੁਰੀਅਨ ਨੂੰ ਮੱਧ ਪ੍ਰਦੇਸ਼ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਪਾਰਟੀ ਨੇ ਉੜੀਸਾ ਤੋਂ ਬੀ.ਜੇ.ਡੀ. ਦੀ ਸਾਬਕਾ ਨੇਤਾ ਮਮਤਾ ਮੋਹੰਤਾ ਅਤੇ […]

ਸੀਨੀਅਰ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੂੰ ਹੋਇਆ ਕੋਰੋਨਾ

ਭੋਪਾਲ, 20 ਅਗਸਤ (ਪੰਜਾਬ ਮੇਲ)- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੂੰ ਕੋਰੋਨਾ ਹੋ ਗਿਆ ਹੈ। ਦਿਗਵਿਜੇ ਸਿੰਘ ਨੇ ਖ਼ੁਦ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਣ ਲਈ ਆਪਣਾ ਧਿਆਨ ਰੱਖਣ। ਦਿਗਵਿਜੇ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ […]

ਕੋਲਕਾਤਾ ਡਾਕਟਰ ਬਲਾਤਕਾਰ ਤੇ ਹੱਤਿਆ ਮਾਮਲਾ: ਸੁਪਰੀਮ ਕੋਰਟ ਨੇ ਕੇਸ ਦਰਜ ਕਰਨ ‘ਚ ਦੇਰ ਲਈ ਸਰਕਾਰ ਨੂੰ ਝਾੜਿਆ

ਡਾਕਟਰਾਂ ਨੂੰ ਕੰਮ ‘ਤੇ ਪਰਤਣ ਦੀ ਅਪੀਲ ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)- ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੀ ਘਟਨਾ ਨੂੰ ਭਿਆਨਕ ਕਰਾਰ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ ਪੱਛਮੀ ਬੰਗਾਲ ਸਰਕਾਰ ਨੂੰ ਮਾਮਲੇ ਵਿਚ ਐੱਫ.ਆਈ.ਆਰ. ਦਰਜ ਕਰਨ ਵਿਚ ਦੇਰ ਲਈ ਝਾੜਿਆ। ਇਸ ਦੇ ਨਾਲ ਸੁਪਰੀਮ ਕੋਰਟ […]

ਕੋਲਕਾਤਾ ਡਾਕਟਰ ਬਲਾਤਕਾਰ ਤੇ ਕਤਲ ਮਾਮਲਾ: ਸੁਪਰੀਮ ਕੋਰਟ ਵੱਲੋਂ ਸੋਸ਼ਲ ਮੀਡੀਆ ਤੋਂ ਮ੍ਰਿਤਕ ਦਾ ਨਾਮ, ਫੋਟੋਆਂ ਤੇ ਵੀਡੀਓ ਹਟਾਉਣ ਦੇ ਹੁਕਮ

ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਬਲਾਤਕਾਰ ਮਗਰੋਂ ਕਤਲ ਕੀਤੀ ਗਈ ਸਿਖਿਆਰਥਣ ਡਾਕਟਰ ਦਾ ਨਾਮ, ਫੋਟੋਆਂ ਅਤੇ ਵੀਡੀਓਜ਼ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਜਿਨਸੀ […]

ਸਮੋਆ ਦੇ ਬੱਲੇਬਾਜ਼ ਨੇ ਇਕ ਓਵਰ ‘ਚ 39 ਦੌੜਾਂ ਬਣਾ ਕੇ ਤੋੜਿਆ ਯੁਵਰਾਜ ਦਾ 17 ਸਾਲ ਪੁਰਾਣਾ ਰਿਕਾਰਡ

ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)- ਸਮੋਆ ਦੇ ਮੱਧਕ੍ਰਮ ਦੇ ਬੱਲੇਬਾਜ਼ ਡੇਰਿਅਸ ਵਿਸਰ ਨੇ ਅੱਜ ਰਾਜਧਾਨੀ ਅਪੀਆ ਵਿਚ ਟੀ-20 ਵਿਸ਼ਵ ਕੱਪ ਈਸਟ ਏਸ਼ੀਆ ਪੈਸੀਫਿਕ ਜ਼ੋਨ ਕੁਆਲੀਫਾਇਰ ਵਿਚ ਵੈਨੂਆਟੂ ਖ਼ਿਲਾਫ਼ ਇੱਕ ਓਵਰ ਵਿਚ 39 ਦੌੜਾਂ ਬਣਾ ਕੇ ਟੀ-20 ਕੌਮਾਂਤਰੀ ਕ੍ਰਿਕਟ ਵਿਚ ਨਵਾਂ ਰਿਕਾਰਡ ਬਣਾਇਆ। ਇਸ ਨਾਲ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਦਾ 17 ਸਾਲ ਪਹਿਲਾਂ ਬਣਾਇਆ ਰਿਕਾਰਡ […]

ਸਟਾਰ ਫੁਟਬਾਲਰ ਲਿਓਨਲ ਮੈਸੀ ਸੱਟ ਕਾਰਨ ਨਹੀਂ ਖੇਡੇਗਾ ਵਿਸ਼ਵ ਕੱਪ ਕੁਆਲੀਫਾਇਰ ਮੈਚ

ਬਿਊਨਸ ਆਇਰਸ (ਅਰਜਨਟੀਨਾ), 20 ਅਗਸਤ (ਪੰਜਾਬ ਮੇਲ)- ਸਟਾਰ ਫੁਟਬਾਲਰ ਲਿਓਨਲ ਮੈਸੀ ਸੱਟ ਕਾਰਨ ਅਰਜਨਟੀਨਾ ਲਈ ਵਿਸ਼ਵ ਕੱਪ ਕੁਆਲੀਫਾਇਰ ਦੇ ਅਗਲੇ ਦੋ ਮੈਚ ਨਹੀਂ ਖੇਡੇਗਾ। ਅਰਜਨਟੀਨਾ ਦੇ ਕੋਚ ਲਿਓਨੇਲ ਸਕਾਲੋਨੀ ਨੇ ਅੱਜ 5 ਸਤੰਬਰ ਨੂੰ ਚਿਲੀ ਅਤੇ ਪੰਜ ਦਿਨ ਬਾਅਦ ਕੋਲੰਬੀਆ ਖ਼ਿਲਾਫ਼ ਹੋਣ ਵਾਲੇ ਮੈਚਾਂ ਲਈ ਆਪਣੀ 28 ਮੈਂਬਰੀ ਟੀਮ ਦਾ ਐਲਾਨ ਕੀਤਾ। ਮੈਸੀ ਫ਼ਿਲਹਾਲ ਸੱਜੇ […]

ਦੁਨੀਆਂ ਦੀ ਸਭ ਤੋਂ ਉਮਰਦਰਾਜ਼ ਔਰਤ ਦਾ 117 ਸਾਲ ਦੀ ਉਮਰ ‘ਚ ਦਿਹਾਂਤ

ਮੈਡਰਿਡ, 20 ਅਗਸਤ (ਪੰਜਾਬ ਮੇਲ)- ਦੁਨੀਆਂ ਦੀ ਸਭ ਤੋਂ ਬਿਰਧ ਮੰਨੀ ਜਾਂਦੀ ਅਮਰੀਕੀ ਮੂਲ ਦੀ ਸਪੈਨਿਸ਼ ਔਰਤ ਮਾਰੀਆ ਬ੍ਰਾਨਿਆਸ ਦਾ 117 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਬ੍ਰਾਨਿਆਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ, ”ਮਾਰੀਆ ਬ੍ਰਾਨਿਆਸ ਦਾ ਦੇਹਾਂਤ ਉਸੇ ਤਰ੍ਹਾਂ ਹੋਇਆ ਹੈ, ਜਿਵੇਂ ਉਹ ਚਾਹੁੰਦੀ ਸੀ। ਨੀਂਦ ਵਿਚ ਸ਼ਾਂਤੀ ਅਤੇ ਬਿਨਾ ਕਿਸੇ ਦਰਦ ਤੋਂ ਉਹ […]

ਡੰਕੀ ਲਾ ਕੇ ਫਰਾਂਸ ਜਾ ਰਿਹਾ ਭੁਲੱਥ ਦਾ ਨੌਜਵਾਨ ਲਾਪਤਾ

ਭੁਲੱਥ/ਜਲੰਧਰ, 20 ਅਗਸਤ (ਪੰਜਾਬ ਮੇਲ)- ਜਨਵਰੀ ਮਹੀਨੇ ਰੁਜ਼ਗਾਰ ਦੀ ਭਾਲ ਵਿਚ ਡੰਕੀ ਲਾ ਕੇ ਫਰਾਂਸ ਲਈ ਰਵਾਨਾ ਹੋਇਆ ਭੁਲੱਥ ਕਸਬੇ ਦਾ 18 ਸਾਲਾ ਨੌਜਵਾਨ ਰਸਤੇ ਵਿੱਚ ਲਾਪਤਾ ਹੋ ਗਿਆ ਹੈ। ਨੌਜਵਾਨ ਦੇ ਪਿਤਾ ਬੌਬੀ ਚੰਦ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਸਾਗਰ ਸੁਨਹਿਰੇ ਭਵਿੱਖ ਦੀ ਆਸ ਵਿੱਚ ਏਜੰਟ ਰਾਹੀਂ ਫਰਾਂਸ ਗਿਆ ਸੀ ਤੇ ਪਿਛਲੇ […]

ਜੰਮੂ-ਕਸ਼ਮੀਰ ਵਿਚ ਭੂਚਾਲ ਦੇ ਝਟਕੇ

ਸ਼੍ਰੀਨਗਰ, 20 ਅਗਸਤ (ਪੰਜਾਬ ਮੇਲ)- ਜੰਮੂ-ਕਸ਼ਮੀਰ ਵਿਚ ਮੰਗਲਵਾਰ ਯਾਨੀ ਕਿ ਅੱਜ ਸਵੇਰ ਮੱਧ ਤੀਬਰਤਾ ਦੇ ਇਕ ਤੋਂ ਬਾਅਦ ਇਕ ਦੋ ਭੂਚਾਲ ਦੇ ਝਟਕੇ ਲੱਗੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਾਨੀ-ਮਾਲੀ ਨੁਕਸਾਨ ਜਾਂ ਕਿਸੇ ਜਾਇਦਾਦ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਦੇਸ਼ ਭਰ ਭੂਚਾਲ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਾਲੇ ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਮੁਤਾਬਕ […]

ਮੁੰਬਈ ‘ਚ ਰੇਲਵੇ ਦੇ ਸਿੱਖ ਟਿਕਟ ਚੈਕਰ ‘ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿਖੇਧੀ

ਅੰਮ੍ਰਿਤਸਰ, 19 ਅਗਸਤ (ਪੰਜਾਬ ਮੇਲ)- ਮੁੰਬਈ ਵਿਚ ਰੇਲਵੇ ਦੇ ਸਿੱਖ ਟਿਕਟ ਚੈਕਰ ਜਸਬੀਰ ਸਿੰਘ ‘ਤੇ ਤਿੰਨ ਯਾਤਰੀਆਂ ਵੱਲੋਂ ਹਮਲਾ ਕਰਨ ਦੀ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਖੇਧੀ ਹੈ। ਉਨ੍ਹਾਂ ਮੁੰਬਈ ਦੀ ਰੇਲਵੇ ਪੁਲਿਸ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਮੁੰਬਈ ਦੀ […]