ਨੇਪਾਲ ’ਚ 40 ਭਾਰਤੀ ਯਾਤਰੀਆਂ ਨਾਲ ਭਰੀ ਬੱਸ ਨਦੀ ’ਚ ਡਿੱਗੀ, 14 ਲਾਸ਼ਾਂ ਬਰਾਮਦ

ਕਾਠਮੰਡੂ,23 ਅਗਸਤ (ਪੰਜਾਬ ਮੇਲ)- ਅੱਜ ਮੱਧ ਨੇਪਾਲ ਵਿੱਚ 40 ਦੇ ਕਰੀਬ ਯਾਤਰੀਆਂ ਨਾਲ ਭਰੀ ਭਾਰਤੀ ਬੱਸ ਦੇ ਮਾਰਸਯਾਂਗਦੀ ਨਦੀ ਵਿੱਚ ਡਿੱਗਣ ਕਾਰਨ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ। ਮੀਡੀਆ ਮੁਤਾਬਕ ਹਾਦਸਾ ਤਨਾਹੁਨ ਜ਼ਿਲ੍ਹੇ ਦੇ ਆਇਨਾ ਪਹਾੜਾ ਵਿਖੇ ਵਾਪਰਿਆ। ਪੁਲੀਸ ਤੇ ਰਾਹਤ ਟੀਮਾਂ ਮੌਕੇ ’ਤੇ ਪੁੱਜ ਚੁੱਕੀਆਂ ਹਨ ਤੇ ਬਚਾਅ ਕਾਰਜ ਜਾਰੀ ਹਨ। ਮੁੱਢਲੀਆਂ ਰਿਪੋਰਟਾਂ […]

ਗਿੱਦੜਬਾਹਾ ਵਿਧਾਨ ਸਭਾ ਦੀਆਂ ਉਪ ਚੋਣਾਂ ਲਈ ਸਿਆਸੀ ਪਾਰਟੀਆਂ  ਹੋਈਆਂ ਸਰਗਰਮ

ਸ੍ਰੀ ਮੁਕਤਸਰ ਸਾਹਿਬ,  23 ਅਗਸਤ (ਪੰਜਾਬ ਮੇਲ)- ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਹਲਕੇ ਦਾ ਦੌਰਾ ਅਗਲੇ ਹਫ਼ਤੇ ਤੋਂ […]

ਵਿਦੇਸ਼ੀ ਨਸ਼ਾ ਤਸਕਰ 15 ਕਰੋੜ ਦੀ ਡਰੱਗ ਸਮੇਤ ਗ੍ਰਿਫਤਾਰ

ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਐਨ.ਸੀ.ਬੀ. ਨਾਲ ਸਾਂਝੇ ਆਪ੍ਰੇਸ਼ਨ ‘ਚ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਸਪੈਸ਼ਲ ਸੈੱਲ (ਟੀ.ਆਈ.ਆਰ.) ਦੁਆਰਾ ਇਕ ਵਿਦੇਸ਼ੀ ਨਸ਼ਾ ਤਸਕਰ, ਵਿਸ਼ਵਾਸ ਰਚੇਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 15 ਕਰੋੜ ਰੁਪਏ ਦੀ 3.8 ਕਿਲੋ ਕੁਆਲਿਟੀ ਦਾ ਸਾਈਕੋਟ੍ਰੋਪਿਕ ਡਰੱਗ ਮੇਸਕੇਲਿਨ ਬਰਾਮਦ ਹੋਇਆ ਹੈ। ਇਹ ਜਾਣਕਾਰੀ ਸਪੈਸ਼ਲ ਸੈੱਲ ਅਤੇ ਐਨ.ਸੀ.ਬੀ. ਨੇ […]

ਪੰਜਾਬ ਪੁਲਸ ਨੇ ਵਿਦੇਸ਼ੋਂ ਫੜ ਲਿਆਂਦਾ ਵੱਡਾ ਗੈਂਗਸਟਰ, ਨਾਭਾ ਜੇਲ੍ਹ ਬ੍ਰੇਕ ਦਾ ਹੈ ਮਾਸਟਰਮਾਈਂਡ

ਜਲੰਧਰ/ਦਿੱਲੀ, 23 ਅਗਸਤ (ਪੰਜਾਬ ਮੇਲ)-  ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਨਮਜੀਤ ਸਿੰਘ ਉਰਫ਼ ਰੋਮੀ ਨੂੰ ਲੈ ਕੇ ਪੰਜਾਬ ਪੁਲਸ ਦਿੱਲੀ ਪਹੁੰਚ ਗਈ ਹੈ। ਰੋਮੀ ਨੂੰ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਪੁਲਸ ਦੀਆਂ ਸੁਰੱਖਿਆ ਏਜੰਸੀਆਂ ਦੇ ਆਪਰੇਸ਼ਨ ਵਿੱਚ ਭਾਰਤ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿਚ ਭਗੌੜਾ […]

ਵਿਧਾਇਕ ਦੀ ਪਤਨੀ ਦੀ ਸ਼ਿਕਾਇਤ ’ਤੇ ਪਰਵਾਸੀ ਪੰਜਾਬੀ ਖ਼ਿਲਾਫ਼ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ

ਚੰਡੀਗੜ੍ਹ, 23 ਅਗਸਤ (ਪੰਜਾਬ ਮੇਲ)-  ਪੰਜਾਬ ਵਿਧਾਨ ਸਭਾ ਵਿੱਚ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਕੈਨੇਡਾ ਵਾਸੀ ਬਜ਼ੁਰਗ ਨਛੱਤਰ ਸਿੰਘ ਵਾਸੀ ਪਿੰਡ ਘੁਮਾਣ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਹੈ। ਥਾਣਾ ਸੁਧਾਰ ਦੀ ਪੁਲੀਸ ਨੇ ਐੱਨਆਰਆਈ ਨਛੱਤਰ ਸਿੰਘ ਖ਼ਿਲਾਫ਼ […]

ਡਾ. ਓਬਰਾਏ ਦੇ ਯਤਨਾਂ ਸਦਕਾ ਉੱਤਰ ਪ੍ਰਦੇਸ਼ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

– 28 ਸਾਲਾ ਸ਼ਕਤੀ ਕੰਬੋਜ਼ ਦੀ ਬੀਤੀ 29 ਜੂਨ ਨੂੰ ਦੁਬਈ ‘ਚ ਹੋ ਗਈ ਸੀ ਮੌਤ – ਡਾ. ਓਬਰਾਏ ਨੇ ਹੁਣ ਤੱਕ 368 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਏ   ਅੰਮ੍ਰਿਤਸਰ, 22 ਅਗਸਤ (ਪੰਜਾਬ ਮੇਲ)- ਖਾੜੀ ਮੁਲਕਾਂ ਅੰਦਰ ਰੱਬ ਦੇ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ […]

ਭਾਰਤੀਆਂ ਨੂੰ ਅਮਰੀਕੀ ਵਿਜ਼ਟਰ ਵੀਜ਼ਾ ਲਈ ਕਰਨੀ ਹੋਵੇਗੀ ਉਡੀਕ

– ਉਡੀਕ ਸਮਾਂ ਘਟਾਉਣਾ ਸੰਭਵ ਨਹੀਂ : ਯੂ.ਐੱਸ. ਡਿਪਲੋਮੈਟ – ਭਾਰਤ ਦੇ ਕਿਸੇ ਵੀ ਕੌਂਸਲੇਟ ਵਿਚ ਬੁੱਕ ਕੀਤੀ ਜਾ ਸਕਦੀ ਹੈ ਇੰਟਰਵਿਊ ਵਾਸ਼ਿੰਗਟਨ, 22 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਭਾਰਤੀ ਲੋਕਾਂ ਨੂੰ ਉਡੀਕ ਸਮੇਂ ਵਿਚ ਹੋਰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇਸ ਸਬੰਧੀ ਨਵੀਂ ਦਿੱਲੀ ਸਥਿਤ ਯੂ.ਐੱਸ ਅੰਬੈਸੀ ਵਿਚ ਪਬਲਿਕ ਡਿਪਲੋਮੈਸੀ […]

ਸਿਕਸਰ ਕਿੰਗ ਯੁਵਰਾਜ ਸਿੰਘ ‘ਤੇ ਬਣੇਗੀ ਬਾਇਓਪਿਕ; ਹੋਇਆ ਐਲਾਨ

ਚੰਡੀਗੜ੍ਹ, 22 ਅਗਸਤ (ਪੰਜਾਬ ਮੇਲ)- ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ‘ਤੇ ਫਿਲਮ ਬਣੇਗੀ। ਯੁਵੀ ਦੀ ਬਾਇਓਪਿਕ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਆਲੋਚਕ ਤਰਨ ਆਦਰਸ਼ ਨੇ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਤਰਨ ਆਦਰਸ਼ ਨੇ ਸੋਸ਼ਲ ਮੀਡੀਆ ਐਕਸ ‘ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਫਿਲਮ ਆਲੋਚਕ ਨੇ ਆਪਣੀ ਪੋਸਟ ‘ਚ ਲਿਖਿਆ […]

ਅਮਰੀਕਾ ‘ਚ ਭਾਰਤੀ ਡਾਕਟਰ ਗ੍ਰਿਫ਼ਤਾਰ

-ਬੱਚਿਆਂ ਤੇ ਔਰਤਾਂ ਦੀਆਂ ਨਗਨ ਵੀਡੀਓਜ਼ ਬਣਾਉਣ ਦੇ ਦੋਸ਼ ਵਾਸ਼ਿੰਗਟਨ, 22 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਕਈ ਸਾਲਾਂ ਤੋਂ ਬੱਚਿਆਂ ਅਤੇ ਔਰਤਾਂ ਦੀਆਂ ਸੈਂਕੜੇ ਨਗਨ ਤਸਵੀਰਾਂ ਅਤੇ ਵੀਡੀਓਜ਼ ਬਣਾਉਣ ਦੇ ਦੋਸ਼ ਹੇਠ ਇੱਕ 40 ਸਾਲਾ ਭਾਰਤੀ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਉਮੈਰ ਐਜਾਜ਼ ਨੂੰ 8 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। […]

ਬਰੈਂਪਟਨ ‘ਚ ਸਤਵੀਰ ਕੌਰ ਬਣੀ ਜੇਲ੍ਹ ਸੁਪਰਡੈਂਟ

-ਪੰਜਾਬ ਦਾ ਨਾਂ ਕੀਤਾ ਰੌਸ਼ਨ ਬਰੈਂਪਟਨ, 22 ਅਗਸਤ (ਪੰਜਾਬ ਮੇਲ)-ਪੰਜਾਬ ਦੀ ਧੀ ਨੇ ‘ਕੈਨੇਡਾ ‘ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਦੇ ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਦੀ ਦੋਹਤੀ ਸਤਵੀਰ ਕੌਰ ਬਰੈਂਪਟਨ ‘ਚ ਜੇਲ੍ਹ ਸੁਪਰਡੈਂਟ ਚੁਣੀ ਗਈ ਹੈ। ਸਤਵੀਰ ਕੌਰ ਨੇ ਕੈਨੇਡਾ ਦੀ ਪੁਲਿਸ ਵਿਚ ਬਤੌਰ ਜੇਲ੍ਹ ਸੁਪਰਡੈਂਟ ਭਰਤੀ ਹੋ ਕੇ ਆਪਣੇ ਦਾਦਕਿਆਂ/ਨਾਨਕਿਆਂ ਅਤੇ ਪੰਜਾਬ ਸਮੇਤ […]