ਟਰੰਪ ਭਾਰਤੀ ਕਿਸਾਨਾਂ ਲਈ ਬਣੇ ਨਵੀਂ ਚੁਣੌਤੀ

-ਭਾਰਤ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਟਰੰਪ ਦਾ ਪ੍ਰਸਤਾਵ ਰੱਦ ਵਾਸ਼ਿੰਗਟਨ, 2 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਕਿਸਾਨਾਂ ਲਈ ਨਵੀਂ ਚੁਣੌਤੀ ਬਣਦੇ ਜਾ ਰਹੇ ਹਨ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਆਪਣੇ ਕਿਸਾਨਾਂ ਤੋਂ ਮੱਕੀ, ਕਣਕ ਅਤੇ ਕਪਾਹ ਖਰੀਦੇ ਪਰ ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਸ […]

ਅਮਰੀਕਾ ਵੱਲੋਂ ਭਾਰਤੀ ਖੇਤੀਬਾੜੀ ਉਤਪਾਦਾਂ ‘ਤੇ 100 ਫੀਸਦੀ ਟੈਕਸ ਲਾਉਣ ਦਾ ਐਲਾਨ

ਨਿਊਯਾਰਕ, 2 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਹੋਰ ਦੇਸ਼ਾਂ ਵੱਲੋਂ ਅਮਰੀਕੀ ਖੇਤੀਬਾੜੀ ਉਤਪਾਦਾਂ ‘ਤੇ ਸੌ ਫੀਸਦੀ ਟੈਕਸ ਲਾਏ ਜਾਂਦੇ ਹਨ, ਜਿਸ ਕਾਰਨ ਅਮਰੀਕਾ ਵਲੋਂ ਇਨ੍ਹਾਂ ਦੇਸ਼ਾਂ ਵਿਚ ਬਰਾਮਦ ਕਰਨਾ ਲਗਪਗ ਅਸੰਭਵ ਹੋ ਜਾਂਦਾ ਹੈ, ਜਿਸ ਕਰਕੇ ਅਮਰੀਕਾ ਵਲੋਂ ਵੀ ਭਾਰਤ ਦੇ ਖੇਤੀਬਾੜੀ ਉਤਪਾਦਾਂ ‘ਤੇ ਸੌ ਫੀਸਦੀ ਟੈਕਸ ਲਾਇਆ […]

ਵਿਸਾਲੀਆ ਸੀਨੀਅਰ ਖੇਡਾਂ ‘ਚ ਪੰਜਾਬੀਆਂ ਨੇ ਮਾਰੀਆਂ ਮੱਲ੍ਹਾਂ

ਫਰਿਜ਼ਨੋ, 2 ਅਪ੍ਰੈਲ (ਪੰਜਾਬ ਮੇਲ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਵਿਸਾਲੀਆ ਦੇ ਮਾਊਂਟ ਵਿਟਨੀ ਹਾਈ ਸਕੂਲ ਦੇ ਟਰੈਕ ਐਂਡ ਫੀਲਡ ਸਟੇਡੀਅਮ ਵਿਚ ਸੀਨੀਅਰ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ 100 ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿਚ 8 ਪੰਜਾਬੀ ਐਥਲੀਟਾਂ ਨੇ ਵੀ ਹਿੱਸਾ ਲਿਆ ਤੇ ਕੁੱਲ ਮਿਲਾਕੇ 22 ਤਗਮੇ ਜਿੱਤੇ (13 ਸੋਨੇ ਦੇ ਤਗਮੇ […]

ਮੈਲਬੌਰਨ ‘ਚ ਬੈਂਚ ਪ੍ਰੈਸ ਦੇ ਮੁਕਾਬਲਿਆਂ ‘ਚ ਪੰਜਾਬੀ ਨੌਜਵਾਨ ਰਾਣਾ ਨੇ ਜਿੱਤਿਆ ਸੋਨ ਤਗਮਾ

ਮੈਲਬਰਨ, 2 ਅਪ੍ਰੈਲ (ਮਨਦੀਪ ਸੈਣੀ/ਪੰਜਾਬ ਮੇਲ)- ਅਸਟ੍ਰੇਲੀਆ ਵਿਚ ਵਰਲਡ ਪਾਵਰ ਲਿਫਟਿੰਗ ਐਸੋਸੀਏਸ਼ਨ ਵਲੋਂ ਕਰਵਾਏ ਗਏ ਬੈਂਚ ਪ੍ਰੈੱਸ ਮੁਕਾਬਲਿਆਂ ਵਿਚ ਪੰਜਾਬੀ ਨੌਜਵਾਨ ਤੇਜਬੀਰ ਸਿੰਘ ਰਾਣਾ ਰੌਕ ਨੇ ਸੋਨ ਤਗਮਾ ਹਾਸਲ ਕੀਤਾ ਹੈ। ਵੱਖ-ਵੱਖ ਦੇਸ਼ਾਂ ਤੋਂ ਆਏ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਤੇਜਬੀਰ ਸਿੰਘ ਨੇ ਚੈਂਪੀਅਨਸ਼ਿਪ ਦੀ ਮਾਸਟਰ ਸ਼੍ਰੇਣੀ ਵਿਚ ਹੋਏ ਇਸ ਮੁਕਾਬਲੇ ਦੌਰਾਨ ਤਗਮਾ ਜਿੱਤ ਕੇ ਸਮੁੱਚੇ […]

ਢਿੱਲੋਂ ਪਰਿਵਾਰ ਨੂੰ ਸਦਮਾ; ਮਹਿੰਦਰ ਸਿੰਘ ਢਿੱਲੋਂ ਸਵਰਗਵਾਸ

ਫਰਿਜ਼ਨੋ, 2 ਅਪ੍ਰੈਲ (ਪੰਜਾਬ ਮੇਲ)- ਪੀਜ਼ਾ ਟਵਿਸਟ ਵਾਲੇ ਬਾਈ ਤੇਜੀ ਪੱਡਾ ਅਤੇ ਬਲਦੇਵ ਸਿੰਘ ਬਿਲਾਸਪੁਰ ਦੇ ਸਹੁਰਾ ਸਾਬ੍ਹ ਤੇ ਸਮਾਜਸੇਵੀ ਕੁੱਕੂ ਢਿੱਲੋਂ ਦੇ ਫਾਦਰ ਸਾਬ੍ਹ ਸ. ਮਹਿੰਦਰ ਸਿੰਘ ਢਿੱਲੋਂ (81) ਪਿਛਲੇ ਦਿਨੀਂ ਕੈਲਗਰੀ ਅਲਬਰਟਾ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਪਿਛਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਵਿਚ ਪੈਂਦਾ ਹੈ। ਉਹ ਕੁਝ ਸਮਾਂ ਫਰਿਜ਼ਨੋ ਕੈਲੀਫੋਰਨੀਆ ਵਿਖੇ […]

W.H.O. ਵੱਲੋਂ ਮਿਆਂਮਾਰ ‘ਚ ਭੂਚਾਲ ਤੋਂ ਬਾਅਦ ਬਿਮਾਰੀਆਂ ਫੈਲਣ ਦੀ ਚਿਤਾਵਨੀ

ਜੇਨੇਵਾ (ਸਵਿਟਜ਼ਰਲੈਂਡ), 2 ਅਪ੍ਰੈਲ (ਪੰਜਾਬ ਮੇਲ)- ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਨੇ ਮਿਆਂਮਾਰ ਵਿਚ ਹਾਲ ਹੀ ਵਿਚ ਆਏ ਭੂਚਾਲ ਤੋਂ ਬਾਅਦ ਮਲੇਰੀਆ, ਡੇਂਗੂ ਬੁਖਾਰ ਅਤੇ ਹੈਪੇਟਾਈਟਸ ਵਰਗੀਆਂ ਬਿਮਾਰੀਆਂ ਦੇ ਸੰਭਾਵੀ ਫੈਲਣ ਬਾਰੇ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਪਾਣੀ ਅਤੇ ਸੈਨੀਟੇਸ਼ਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਅਤੇ ਸਾਫ਼ ਪਾਣੀ ਤੱਕ ਸੀਮਤ ਪਹੁੰਚ ਦਾ ਹਵਾਲਾ ਦਿੱਤਾ ਗਿਆ ਹੈ। […]

ਯੂ.ਐੱਸ. ਸਿਹਤ ਵਿਭਾਗ ‘ਚ ਛਾਂਟੀ ਸ਼ੁਰੂ!

– 10 ਹਜ਼ਾਰ ਮੁਲਾਜ਼ਮ ਨੌਕਰੀਓਂ ਕੱਢੇ ਜਾ ਰਹੇ ਵਾਸ਼ਿੰਗਟਨ, 2 ਅਪ੍ਰੈਲ (ਪੰਜਾਬ ਮੇਲ)- ਸਿਹਤ ਤੇ ਮਨੁੱਖੀ ਸੇਵਾਵਾਂ ਵਿਭਾਗ ‘ਚ ਛਾਂਟੀ ਵਿਆਪਕ ਤੌਰ ‘ਤੇ ਸ਼ੁਰੂ ਹੋ ਗਈ ਕਿਉਂਕਿ ਏਜੰਸੀ ਟਰੰਪ ਪ੍ਰਸ਼ਾਸਨ ਦੇ ਸੰਘੀ ਸਰਕਾਰ ਦੇ ਆਕਾਰ ਨੂੰ ਬਹੁਤ ਘੱਟ ਕਰਨ ਦੇ ਯਤਨਾਂ ਦੇ ਵਿਚਕਾਰ ਲਗਭਗ 10,000 ਫੁੱਲ-ਟਾਈਮ ਨੌਕਰੀਆਂ ਵਿਚ ਕਟੌਤੀ ਕਰਨ ਲਈ ਤਿਆਰ ਹੈ। ”ਕਟੌਤੀ” ਯੋਜਨਾ, […]

ਟਰੰਪ ਵੱਲੋਂ ਈਰਾਨ ਨੂੰ ਪ੍ਰਮਾਣੂ ਸਮਝੌਤਾ ਨਾ ਹੋਣ ‘ਤੇ ਬੰਬ ਸੁੱਟਣ ਦੀ ਚਿਤਾਵਨੀ

ਵਾਸ਼ਿੰਗਟਨ, 2 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਬਾਰੇ ਅਮਰੀਕਾ ਨਾਲ ਸਮਝੌਤਾ ਨਹੀਂ ਕਰਦਾ ਹੈ, ਤਾਂ ਉਸ ‘ਤੇ ਬੰਬਾਰੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਈਰਾਨ ‘ਤੇ ਵਾਧੂ ਟੈਰਿਫ ਲਗਾਏ ਜਾਣਗੇ। ਉਸਨੇ ਹਾਲ ਹੀ ਵਿਚ ਇੱਕ ਨਿਊਜ਼ ਚੈਨਲ ਨਾਲ ਇੱਕ ਇੰਟਰਵਿਊ […]

ਟਰੰਪ ਪ੍ਰਸ਼ਾਸਨ ਵੱਲੋਂ 300 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ

-ਭਾਰਤੀ ਵਿਦਿਆਰਥੀਆਂ ‘ਚ ਵਧੀ ਚਿੰਤਾ ਵਾਸ਼ਿੰਗਟਨ, 1 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਹਾਲ ਹੀ ਵਿੱਚ 300 ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਟਰੰਪ ਦੇ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਵਿਰੁੱਧ ਕੀਤੀ ਗਈ ਕਾਰਵਾਈ ਤੋਂ ਬਾਅਦ ਉੱਥੇ ਪੜ੍ਹ ਰਹੇ ਭਾਰਤੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਸਭ ਵਿਚਕਾਰ ਵਿਦੇਸ਼ […]

ਸਟੇਡੀਅਮ ਦੀ ਵਿਕਰੀ ਦਾ ਮਾਮਲਾ; ਅਨਾਹੀਮ ਦੇ ਸਾਬਕਾ ਮੇਅਰ ਹੈਰੀ ਸਿੱਧੂ ਨੂੰ ਕੈਦ ਤੇ ਜੁਰਮਾਨਾ

ਸੈਕਰਾਮੈਂਟੋ, 1 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਨਾਹੀਮ ਦੇ ਸਾਬਕਾ ਮੇਅਰ ਹੈਰੀ ਸਿੱਧੂ ਨੂੰ ਐਂਜਲ ਸਟੇਡੀਅਮ ਦੀ ਵਿਵਾਦਤ ਵਿਕਰੀ ਦੇ ਮਾਮਲੇ ਦੀ ਸੰਘੀ ਜਾਂਚ ‘ਚ ਰੁਕਾਵਟ ਪਾਉਣ ਦੇ ਦੋਸ਼ਾਂ ਤਹਿਤ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 50 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਭਰਨਾ ਪਵੇਗਾ। ਯੂ.ਐੱਸ. ਡਿਸਟ੍ਰਿਕਟ ਜੱਜ ਜੌਹਨ ਡਬਲਯੂ. ਹੋਲਕੋਮਬ […]