ਰਵਾਇਤੀ ਪੰਜਾਬੀ ਗਾਇਕੀ ਦਾ ਵਕਤ ਮੁੜਕੇ ਜ਼ਰੂਰ ਆਵੇਗਾ : ਸਿੱਧਵਾਂ

ਲੁਧਿਆਣਾ, 5 ਅਪ੍ਰੈਲ (ਪੰਜਾਬ ਮੇਲ)- ਸੱਭਿਆਚਾਰਕ ਸੱਥ ਪੰਜਾਬ ਵੱਲੋਂ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿਚ ਬੋਲਦਿਆਂ ਕੈਨੇਡਾ ਵਸਦੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਢਾਡੀ ਅਤੇ ਪ੍ਰਚਾਰਕ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਕਿਹਾ ਕਿ ਰਵਾਇਤੀ ਪੰਜਾਬੀ ਗਾਇਕੀ ਦਾ ਵਕਤ ਫਿਰ ਮੁੜਕੇ ਆਵੇਗਾ ਅਤੇ ਲੋਕ ਢਾਡੀ, ਕਵੀਸ਼ਰੀ, ਕਲੀਆਂ ਅਤੇ ਲੋਕ ਗਾਥਾਵਾਂ ਸੁਣਿਆ ਕਰਨਗੇ। ਇਸ ਮੌਕੇ ਸੱਥ ਦੇ ਚੇਅਰਮੈਨ ਜਸਮੇਰ ਸਿੰਘ […]

ਕੈਨੇਡਾ ‘ਚ 30 ਕਰੋੜੀ ਟਰੱਕ ਲੁੱਟ ਮਾਮਲੇ ‘ਚ 2 ਹੋਰ ਪੰਜਾਬੀ ਗ੍ਰਿਫਤਾਰ

ਵੈਨਕੂਵਰ, 5 ਅਪ੍ਰੈਲ (ਪੰਜਾਬ ਮੇਲ)- ਪੀਲ ਪੁਲਿਸ ਨੇ 30 ਕਰੋੜੀ ਟਰੱਕ ਲੁੱਟ-ਖੋਹ ਮਾਮਲੇ ਦੀ ਜਾਂਚ ਦੌਰਾਨ ਸਬੂਤ ਇਕੱਠੇ ਕਰ ਕੇ ਦੋ ਹੋਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਉਸੇ ਗਰੋਹ ਦੇ ਸੰਚਾਲਕ ਸਨ, ਜੋ ਕੁਝ ਟਰੱਕ ਡਰਾਈਵਰਾਂ ਨੂੰ ਮੋਟੀਆਂ ਰਕਮਾਂ ਦੇ ਲਾਲਚ ਦੇ ਕੇ ਉਨ੍ਹਾਂ ਦੇ ਟਰੱਕਾਂ ਵਿਚ ਲੱਦੇ ਕੀਮਤੀ ਸਾਮਾਨ ਦੀ ਜਾਣਕਾਰੀ ਲੈਂਦੇ ਤੇ […]

ਅਰਜਨਟੀਨਾ ਸ਼ੂਟਿੰਗ ਵਰਲਡ ਕੱਪ ‘ਚ ਸਿਫਤ ਕੌਰ ਸਮਰਾ ਨੇ ਜਿੱਤਿਆ ਸੋਨ ਤਗ਼ਮਾ

ਨਵੀਂ ਦਿੱਲੀ, 5 ਅਪ੍ਰੈਲ (ਪੰਜਾਬ ਮੇਲ)-ਭਾਰਤੀ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਅਰਜਨਟੀਨਾ ਦੇ ਬਿਊਨਸ ਆਇਰਸ ਵਿਚ ਮਹਿਲਾ 50 ਮੀਟਰ ਰਾਈਫਲ 3 ਪੋਜੀਸ਼ਨ (3ਪੀ) ਫਾਈਨਲ ‘ਚ ਆਪਣਾ ਪਹਿਲਾ ਵਿਅਕਤੀਗਤ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਸੋਨ ਤਗਮਾ ਜਿੱਤਿਆ। ਫਰੀਦਕੋਟ ਦੀ 23 ਸਾਲਾ ਖਿਡਾਰਨ ਨੇ ਸ਼ੁੱਕਰਵਾਰ ਦੇਰ ਰਾਤ ਟੀਰੋ ਫੈਡਰਲ ਅਰਜਨਟੀਨੋ ਡੀ ਬਿਊਨਸ ਆਇਰਸ ਸ਼ੂਟਿੰਗ ਰੇਂਜ ਵਿਚ ਭਾਰਤ ਨੂੰ ਸੀਜ਼ਨ-ਓਪਨਿੰਗ […]

ਅਮਰੀਕੀ ਅਦਾਲਤ ਵੱਲੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਮਾਮਲੇ ‘ਚ ਭਾਰਤੀ ਨੂੰ 35 ਸਾਲ ਦੀ ਸਜ਼ਾ

ਨਿਊਯਾਰਕ, 5 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੀ ਸੰਘੀ ਅਦਾਲਤ ਨੇ 31 ਵਰ੍ਹਿਆਂ ਦੇ ਭਾਰਤੀ ਨਾਗਰਿਕ ਸਾਈ ਕੁਮਾਰ ਕੁਰੇਮੂਲਾ (31) ਨੂੰ ਕਈ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਉਂਦਿਆਂ ਉਸ ਨੂੰ 35 ਸਾਲ ਦੀ ਸਜ਼ਾ ਸੁਣਾਈ ਹੈ। ਭਾਰਤੀ ਨਾਗਰਿਕ ‘ਤੇ ਦੋਸ਼ ਹੈ ਕਿ ਉਹ ਸੋਸ਼ਲ ਮੀਡੀਆ ਐਪ ‘ਤੇ ਆਪਣੀ ਪਛਾਣ ਕਿਸ਼ੋਰ ਵਜੋਂ ਦਿਖਾ ਕੇ ਘੱਟ ਉਮਰ […]

ਕੈਨੇਡਾ ‘ਚ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ; ਸ਼ੱਕੀ ਗ੍ਰਿਫ਼ਤਾਰ

ਓਟਵਾ, 5 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ‘ਚ ਭਾਰਤੀ ਦੂਤਾਵਾਸ ਨੇ ਸ਼ਨਿੱਚਰਵਾਰ ਸਵੇਰੇ ਕਿਹਾ ਕਿ ਰਾਜਧਾਨੀ ਓਟਵਾ ਨੇੜੇ ਕੈਨੇਡਾ ਦੇ ਰੌਕਲੈਂਡ ਖੇਤਰ ਵਿਚ ਇਕ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿਚ ਇਕ ਸ਼ੱਕੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਦੂਤਾਵਾਸ ਨੇ ਦੱਸਿਆ ਕਿ ਉਹ ਪੀੜਤ ਪਰਿਵਾਰ ਨੂੰ ਹਰ ਸੰਭਵ […]

ਈ.ਡੀ. ਵੱਲੋਂ ਕਾਂਗਰਸੀ ਵਿਧਾਇਕ ਤੇ ਉਸ ਦੇ ਪੁੱਤਰ ਦੀ 22 ਕਰੋੜ ਦੀ ਸੰਪਤੀ ਜ਼ਬਤ

‘ਫੇਮਾ’ ਦੇ ਨੇਮਾਂ ਦੀ ਉਲੰਘਣਾ ਦੇ ਦੋਸ਼ ਹੇਠ ਰਾਣਾ ਸ਼ੂਗਰਜ਼ ਲਿਮਟਿਡ ਖ਼ਿਲਾਫ਼ ਕੀਤੀ ਕਾਰਵਾਈ ਜਲੰਧਰ, 5 ਅਪ੍ਰੈਲ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅੱਜ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਰਾਣਾ ਸ਼ੂਗਰ ਮਿੱਲ ਦੀ 22 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। […]

ਨਵੀਆਂ ਤਕਨੀਕਾਂ ਅਪਣਾਉਣ ਦੇ ਮਾਮਲੇ ‘ਚ ਭਾਰਤ 36ਵੇਂ ਸਥਾਨ ‘ਤੇ

ਸੰਯੁਕਤ ਰਾਸ਼ਟਰ, 5 ਅਪ੍ਰੈਲ (ਪੰਜਾਬ ਮੇਲ)- ਨਵੀਆਂ ਤਕਨੀਕਾਂ ਅਪਣਾਉਣ ਲਈ ਤਿਆਰੀ ਦੇ ਮਾਮਲੇ ‘ਚ ਦੁਨੀਆਂ ਦੇ 170 ਮੁਲਕਾਂ ਦੀ ਦਰਜਾਬੰਦੀ ‘ਚ ਭਾਰਤ 36ਵੇਂ ਸਥਾਨ ‘ਤੇ ਹੈ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਭਾਰਤ ਦੀ ਰੈਕਿੰਗ ‘ਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ (ਯੂ.ਐੱਨ.ਸੀ.ਟੀ.ਏ.ਡੀ.) ਵੱਲੋਂ ਜਾਰੀ ਤਕਨੀਕੀ ਤੇ ਨਵੀਨੀਕਰਨ ਰਿਪੋਰਟ-2025 ਵਿਚ ਕਿਹਾ […]

ਅਦਾਲਤ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਦਾ ਸਾਥੀ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆ

ਅਜਨਾਲਾ, 5 ਅਪ੍ਰੈਲ (ਪੰਜਾਬ ਮੇਲ)- ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਵਰਿੰਦਰ ਸਿੰਘ ਫ਼ੌਜੀ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਪੁਲਿਸ ਵੱਲੋਂ ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਮੌਕੇ ਡੀ.ਐੱਸ.ਪੀ. ਅਜਨਾਲਾ ਗੁਰਵਿੰਦਰ ਸਿੰਘ […]

ਕੌਮਾਂਤਰੀ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਨੇਤਨਯਾਹੂ ਬੁਡਾਪੈਸਟ ਪੁੱਜੇ

ਹੰਗਰੀ ਵੱਲੋਂ ਆਈ.ਸੀ.ਸੀ. ‘ਚੋਂ ਬਾਹਰ ਨਿਕਲਣ ਦਾ ਫ਼ੈਸਲਾ ਬੁਡਾਪੈਸਟ, 5 ਅਪ੍ਰੈਲ (ਪੰਜਾਬ ਮੇਲ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਹੰਗਰੀ ਦੀ ਰਾਜਧਾਨੀ ਪੁੱਜੇ। ਦੁਨੀਆਂ ਦੀ ਸਭ ਤੋਂ ਵੱਡੀ ਕੌਮਾਂਤਰੀ ਅਪਰਾਧ ਅਦਾਲਤ (ਆਈ.ਸੀ.ਸੀ.) ਵੱਲੋਂ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹੋਣ ਦੇ ਬਾਵਜੂਦ ਇੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਵੰਬਰ ‘ਚ ਕੌਮਾਂਤਰੀ ਅਪਰਾਧ ਅਦਾਲਤ ਵੱਲੋਂ […]

ਸੁਪਰੀਮ ਕੋਰਟ ਵੱਲੋਂ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪਾਬੰਦੀ ਵਾਲੀ ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 4 ਅਪ੍ਰੈਲ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਕਾਨੂੰਨੀ ਪਾਬੰਦੀ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਅਗਸਟਿਨ ਜਾਰਜ ਮਸੀਹ ਨੇ ਪਟੀਸ਼ਨਰ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ, ”ਇਹ […]