ਇੰਸਟਾਗ੍ਰਾਮ ‘ਤੇ ਇਤਰਾਜ਼ਯੋਗ ਕੰਟੈਂਟ ਨਹੀਂ ਦੇਖ ਸਕਣਗੇ ਅੱਲ੍ਹੜ

-ਨਿਗਰਾਨੀ ਕਰੇਗਾ ਮੇਟਾ ਸਾਨ ਫਰਾਂਸਿਸਕੋ, 16 ਅਕਤੂਬਰ (ਪੰਜਾਬ ਮੇਲ)- ਇੰਸਟਾਗ੍ਰਾਮ ‘ਤੇ ਅੱਲ੍ਹੜ ਇਤਰਾਜ਼ਯੋਗ ਕੰਟੈਂਟ ਨਹੀਂ ਦੇਖ ਸਕਣਗੇ। 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਦੀ ਮੇਟਾ ਨਿਗਰਾਨੀ ਕਰੇਗੀ। ਤਕਨੀਕ ਦੀ ਮਦਦ ਨਾਲ ਮਾਤਾ-ਪਿਤਾ ਆਪਣੇ ਬੱਚਿਆਂ ਦੀਆਂ ਸਰਗਰਮੀਆਂ ਨੂੰ ਕੰਟਰੋਲ ਕਰ ਸਕਣਗੇ। ਨਵੀਂ ਵਿਵਸਥਾ, ਫਿਲਹਾਲ ਅਮਰੀਕਾ, ਬਰਤਾਨੀਆ, ਆਸਟਰੇਲੀਆ ਤੇ ਕੈਨੇਡਾ ‘ਚ ਲਾਗੂ ਹੋਵੇਗੀ। ਸਾਲ ਦੇ ਅੰਤ […]

ਯੂਰਪ ਦੇ 28 ਦੇਸ਼ਾਂ ਦੀਆਂ ਸਰਹੱਦਾਂ ‘ਤੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਲਾਗੂ

ਬਰੇਸ਼ੀਆ (ਇਟਲੀ), 16 ਅਕਤੂਬਰ (ਪੰਜਾਬ ਮੇਲ)- ਯੂਰਪ ਦੇ 28 ਯੂਰਪੀਅਨ ਯੂਨੀਅਨ ਦੇਸ਼ਾਂ ਨੇ ਯੂਰਪ ਆਉਣ ਵਾਲੇ ਸੈਲਾਨੀਆਂ ਦੀਆਂ ਸਹੂਲਤਾਂ ਨੂੰ ਧਿਆਨ ‘ਚ ਰੱਖਦਿਆਂ ਨਵਾਂ ਈ.ਈ.ਐੱਸ. ਭਾਵਕਿ (ਐਂਟਰੀ ਐਗਜ਼ਿਟ ਸਿਸਟਮ) ਕਾਨੂੰਨ ਲਾਗੂ ਕਰ ਦਿੱਤਾ ਹੈ, ਜਿਸ ਨਾਲ ਯੂਰਪ ਦੇ 28 ਦੇਸ਼ਾਂ ਦਾ ਆਨਲਾਈਨ ਇਮੀਗ੍ਰੇਸ਼ਨ ਸਿਸਟਮ ਇਕ ਹੋ ਜਾਵੇਗਾ ਤੇ ਬਾਰਡਰ ਪੁਲਿਸ ਕੋਲ ਇਥੇ ਆਉਣ ਵਾਲੇ ਹਰ […]

ਸੁਪਰੀਮ ਕੋਰਟ ਵੱਲੋਂ ਮੌਤ ਦੀ ਸਜ਼ਾ ਵਾਲੇ ਕੈਦੀਆਂ ਲਈ ਜਾਨਲੇਵਾ ਟੀਕੇ ਦੇ ਬਦਲ ਦਾ ਵਿਰੋਧ ਕਰਨ ਵਾਲੇ ਕੇਂਦਰ ਸਰਕਾਰ ਦੇ ਰੁਖ਼ ਦੀ ਸਖ਼ਤ ਆਲੋਚਨਾ

ਨਵੀਂ ਦਿੱਲੀ, 16 ਅਕਤੂਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਪਾਉਣ ਵਾਲੇ ਕੈਦੀਆਂ ਲਈ ਜਾਨਲੇਵਾ ਟੀਕੇ ਦੇ ਬਦਲ ਦਾ ਵਿਰੋਧ ਕਰਨ ਵਾਲੇ ਕੇਂਦਰ ਸਰਕਾਰ ਦੇ ਰੁਖ਼ ਦੀ ਸਖ਼ਤ ਆਲੋਚਨਾ ਕੀਤੀ ਹੈ। ਇਹ ਮਾਮਲਾ ਇਕ ਜਨਹਿਤ ਪਟੀਸ਼ਨ ਨਾਲ ਸਬੰਧਤ ਹੈ, ਜਿਸ ਵਿਚ ਜਾਨਲੇਵਾ ਟੀਕੇ ਜਾਂ ਰਵਾਇਤੀ ਫਾਂਸੀ ਦੇ ਹੋਰ ਬਦਲਾਂ ਦੀ ਵਰਤੋਂ ਦੀ ਮੰਗ […]

ਅਮਰੀਕਾ ਵੀਜ਼ਾ ਬੁਲੇਟਿਨ; ਪਰਿਵਾਰਕ ਸਪਾਂਸਰਡ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ‘ਚ ਹੋਈ ਮਾਮੂਲੀ ਹਿਲਜੁੱਲ

ਵਾਸ਼ਿੰਗਟਨ ਡੀ.ਸੀ., 16 ਅਕਤੂਬਰ (ਪੰਜਾਬ ਮੇਲ)- ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਨਵੰਬਰ 2025 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮਹੀਨੇ ‘ਚ ਮਾਮੂਲੀ ਹਿਲਜੁਲ ਦੇਖਣ ਨੂੰ ਮਿਲੀ ਹੈ। ਫਾਈਨਲ ਐਕਸ਼ਨ ਡੇਟ ਵਿਚ F-1 ਕੈਟਾਗਰੀ ‘ਚ ਆਉਂਦੇ ਅਮਰੀਕਨ ਸਿਟੀਜ਼ਨ ਦੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚੇ, ਉਨ੍ਹਾਂ ਦੀ ਸਮਾਂ ਸੂਚੀ 8 ਨਵੰਬਰ, […]

ਟਰੰਪ ਪ੍ਰਸ਼ਾਸਨ ਵੱਲੋਂ ਚਾਰਲੀ ਕਿਰਕ ਬਾਰੇ ਟਿੱਪਣੀਆਂ ਕਰਨ ‘ਤੇ 6 ਵੀਜ਼ੇ ਰੱਦ

ਵਾਸ਼ਿੰਗਟਨ, 16 ਅਕਤੂਬਰ (ਪੰਜਾਬ ਮੇਲ)– ਵਿਦੇਸ਼ ਵਿਭਾਗ ਨੇ ਕਿਹਾ ਕਿ ਉਸਨੇ 6 ਗੈਰ-ਅਮਰੀਕੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ, ਜਿਨ੍ਹਾਂ ਨੇ ਟਰਨਿੰਗ ਪੁਆਇੰਟ ਯੂ.ਐੱਸ.ਏ. ਦੇ ਸਹਿ-ਸੰਸਥਾਪਕ ਚਾਰਲੀ ਕਿਰਕ ਦੇ ”ਘਿਨਾਉਣੇ ਕਤਲ ਦਾ ਜਸ਼ਨ” ਮਨਾਇਆ ਸੀ। ਵਿਦੇਸ਼ ਵਿਭਾਗ ਨੇ ਕਿਹਾ, ”ਸੰਯੁਕਤ ਰਾਜ ਅਮਰੀਕਾ ਦੀ ਉਨ੍ਹਾਂ ਵਿਦੇਸ਼ੀ ਲੋਕਾਂ ਦੀ ਮੇਜ਼ਬਾਨੀ ਕਰਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ, […]

ਟਰੰਪ ਪ੍ਰਸ਼ਾਸਨ ਦੀਆਂ ਨਵੀਆਂ ਫੀਸਾਂ ਕਾਰਨ ਵੱਡੀ ਤਕਨੀਕੀ ਕੰਪਨੀਆਂ ਨੇ ਘਟਾਇਆ ਐੱਚ-1ਬੀ ਵੀਜ਼ਾ

ਵਾਸ਼ਿੰਗਟਨ, 16 ਅਕਤੂਬਰ (ਪੰਜਾਬ ਮੇਲ)– ਟਰੰਪ ਪ੍ਰਸ਼ਾਸਨ ਦੀਆਂ ਨਵੀਆਂ ਫੀਸਾਂ ਕਾਰਨ ਟਾਟਾ ਕੰਸਲਟੈਂਸੀ ਸਰਵਿਸਿਜ਼, ਜੋ ਕਿ ਸੰਯੁਕਤ ਰਾਜ ਅਮਰੀਕਾ ਵਿਚ ਐੱਚ-1ਬੀ ਵੀਜ਼ਾ ਧਾਰਕਾਂ ਦਾ ਇੱਕ ਵੱਡਾ ਮਾਲਕ ਹੈ, ਇਸ ਪ੍ਰੋਗਰਾਮ ਦੀ ਵਰਤੋਂ ਬੰਦ ਕਰ ਦੇਵੇਗੀ। ਪਿਛਲੇ ਮਹੀਨੇ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ-1ਬੀ ਵੀਜ਼ਾ ‘ਤੇ ਅਮਰੀਕਾ ਆਉਣ ਵਾਲੇ ਵਿਦੇਸ਼ੀ ਕਾਮਿਆਂ ਲਈ ਇੱਕ ਵਾਰ $100,000 ਫੀਸ ਲਗਾਉਣ […]

ਇਮੀਗ੍ਰੇਸ਼ਨ ਵੱਲੋਂ ਹਿਰਾਸਤ ‘ਚ ਲਏ ਪਰਮਜੀਤ ਸਿੰਘ ਨੂੰ ਇਲਾਜ ਲਈ ਕੋਰੀ ਨਾਂਹ!

ਵਾਸ਼ਿੰਗਟਨ, 15 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਆਈ.ਸੀ.ਈ. ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪਰਮਜੀਤ ਸਿੰਘ ਨੂੰ ਕਿਸੇ ਕਿਸਮ ਦੀ ਵੀ ਡਾਕਟਰੀ ਸਹਾਇਤਾ ਦੇਣ ਤੋਂ ਜਵਾਬ ਦੇ ਦਿੱਤਾ ਗਿਆ ਹੈ। 48 ਸਾਲਾ ਪਰਮਜੀਤ ਸਿੰਘ ਨੂੰ ਅੱਜਕੱਲ੍ਹ ਯੂ.ਐੱਸ. ਇਮੀਗ੍ਰੇਸ਼ਨ ਵਿਭਾਗ ਵੱਲੋਂ ਗ੍ਰਿਫ਼ਤਾਰ ਕਰਕੇ ਡਿਟੈਨਸ਼ਨ ਸੈਂਟਰ ਵਿਖੇ ਰੱਖਿਆ ਗਿਆ ਹੈ। ਪਰਮਜੀਤ ਸਿੰਘ ਨੂੰ 30 ਜੁਲਾਈ ਨੂੰ ਇੰਡੀਆ ਤੋਂ […]

ਅਮਰੀਕਾ ‘ਚ ਸਰਕਾਰੀ ਸ਼ਟਡਾਊਨ ਕਾਰਨ ਹਾਲਾਤ ਬਣੇ ਚਿੰਤਾਜਨਕ

-ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਹੋਣ ਦੀ ਚੇਤਾਵਨੀ ਵਾਸ਼ਿੰਗਟਨ, 15 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੇ ਸਰਕਾਰੀ ਸ਼ਟਡਾਊਨ ਦੇ ਮੱਦੇਨਜ਼ਰ ਦੇਸ਼ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਇਸੇ ਦੌਰਾਨ ਰਿਪਬਲਿਕਨ ਪਾਰਟੀ ਦੇ ਸਪੀਕਰ ਮਾਈਕ ਜੌਨਸਨ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਇਹ ਸ਼ਟਡਾਊਨ ਅਮਰੀਕੀ ਇਤਿਹਾਸ ਦਾ ਸਭ ਤੋਂ […]

ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਦੀਵਾਲੀ ਮੇਲਾ

ਸੈਕਰਾਮੈਂਟੋ, 15 ਅਕਤੂਬਰ (ਪੰਜਾਬ ਮੇਲ)- ਭਾਰਤ ਵਿਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਬਾਜ਼ਾਰਾਂ ਵਿਚ ਕਾਫੀ ਰੌਣਕਾਂ ਹੁੰਦੀਆਂ ਹਨ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਦੀਵਾਲੀ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਵਿਦੇਸ਼ਾਂ ਵਿਚ ਰਹਿ ਕੇ ਭਾਰਤੀ ਇਸ ਤਿਉਹਾਰ ਤੋਂ ਤਕਰੀਬਨ ਟੁੱਟ ਜਿਹੇ ਜਾਂਦੇ ਹਨ। ਪਰ ਫਿਰ ਵੀ ਕੈਲੀਫੋਰਨੀਆ […]

ਬੀ.ਬੀ.ਐੱਮ.ਬੀ. ‘ਚ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਪੱਕੀ ਪ੍ਰਤੀਨਿਧਤਾ ਦੇਣ ਦੀ ਤਿਆਰੀ

-ਪੰਜਾਬ ਦੀ ਘਟੇਗੀ ਵੁੱਕਤ – ਕੇਂਦਰੀ ਬਿਜਲੀ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਪੱਤਰ ਭੇਜ ਕੇ ਨਵੀਂ ਪ੍ਰਕਿਰਿਆ ਤੋਂ ਕਰਵਾਇਆ ਜਾਣੂ ਚੰਡੀਗੜ੍ਹ, 15 ਅਕਤੂਬਰ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ‘ਚ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਵੀ ਪੱਕੀ ਪ੍ਰਤੀਨਿਧਤਾ ਦੇਣ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ। ਪਹਿਲੇ ਪੜਾਅ ‘ਚ ਕੇਂਦਰ ਸਰਕਾਰ ਨੇ ਪੰਜਾਬ […]