ਨਿਊਯਾਰਕ ਅਦਾਲਤ ਵੱਲੋਂ ਭਾਰਤੀ ਵਿਅਕਤੀ ਨੂੰ 25 ਸਾਲ ਦੀ ਜੇਲ੍ਹ ਦੀ ਸਜ਼ਾ

-ਨਸ਼ੇ ‘ਚ ਲਈ ਸੀ 2 ਮੁੰਡਿਆਂ ਦੀ ਜਾਨ ਨਿਊਯਾਰਕ, 8 ਫਰਵਰੀ (ਪੰਜਾਬ ਮੇਲ)- ਨਿਊਯਾਰਕ ਵਿਚ ਭਾਰਤੀ ਮੂਲ ਦੇ 36 ਸਾਲਾ ਅਮਨਦੀਪ ਸਿੰਘ ਨੂੰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਨਸ਼ੇ ਵਿਚ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪਿਕਅੱਪ ਟਰੱਕ  ਚਲਾਉਣ ਲਈ 25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੇ ਨਤੀਜੇ ਵਜੋਂ ਵਾਪਰੇ […]

ਅਮਰੀਕੀ ਅਦਾਲਤ ਨੇ DOGE ਨੂੰ ਖਜ਼ਾਨਾ ਵਿਭਾਗ ਤੱਕ ਪਹੁੰਚ ਕਰਨ ਤੋਂ ਰੋਕਿਆ

ਵਾਸ਼ਿੰਗਟਨ, 8 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਇੱਕ ਸੰਘੀ ਜੱਜ ਨੇ ਸ਼ਨੀਵਾਰ ਸਵੇਰੇ ਐਲੋਨ ਮਸਕ ਦੀ ਅਗਵਾਈ ਵਾਲੇ ਸਰਕਾਰੀ ਕੁਸ਼ਲਤਾ ਵਿਭਾਗ (DOGE) ਨੂੰ ਖਜ਼ਾਨਾ ਵਿਭਾਗ ਦੇ ਰਿਕਾਰਡ ਪ੍ਰਾਪਤ ਕਰਨ ਤੋਂ ਰੋਕ ਦਿੱਤਾ, ਜਿਸ ਵਿਚ ਲੱਖਾਂ ਅਮਰੀਕੀਆਂ ਦੇ ਸਮਾਜਿਕ ਸੁਰੱਖਿਆ ਅਤੇ ਬੈਂਕ ਖਾਤਾ ਨੰਬਰ ਵਰਗੇ ਸੰਵੇਦਨਸ਼ੀਲ ਨਿੱਜੀ ਡਾਟਾ ਸ਼ਾਮਲ ਹਨ। ਅਮਰੀਕੀ ਜ਼ਿਲ੍ਹਾ ਜੱਜ ਪਾਲ ਐਂਜਲਮੇਅਰ ਨੇ […]

ਅਮਰੀਕਾ ‘ਚ ਨਵੇਂ ਵਾਇਰਸ ‘ਕੈਂਪ ਹਿੱਲ’ ਨੇ ਵਧਾਈ ਚਿੰਤਾ

-ਦਿਮਾਗ ‘ਚ ਸੋਜ ਤੇ ਕੋਮਾ ਦਾ ਬਣ ਸਕਦੈ ਕਾਰਨ ਵਾਸ਼ਿੰਗਟਨ, 8 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਇਕ ਨਵੇਂ ਵਾਇਰਸ ‘ਕੈਂਪ ਹਿੱਲ’ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਇਹ ਵਾਇਰਸ ਹੈਨੀਪਾਵਾਇਰਸ ਪਰਿਵਾਰ ਨਾਲ ਸਬੰਧਤ ਹੋ ਸਕਦਾ ਹੈ ਅਤੇ ਇਹ ਵਾਇਰਸ ਚੂਹਿਆਂ ਤੋਂ ਮਨੁੱਖਾਂ ‘ਚ ਫੈਲ ਸਕਦਾ ਹੈ। ਹੈਨੀਪਾਵਾਇਰਸ ‘ਚ ਬਹੁਤ […]

ਅਮਰੀਕੀ ਅਦਾਲਤ ਵੱਲੋਂ ਯੂ.ਐੱਸ.ਏ.ਆਈ.ਡੀ. ਦੇ ਕਰਮਚਾਰੀਆਂ ਨੂੰ ਨੌਕਰੀਓਂ ਕੱਢਣ ਦੇ ਆਦੇਸ਼ ‘ਤੇ ਅਸਥਾਈ ਰੋਕ

ਵਾਸ਼ਿੰਗਟਨ, 8 ਫਰਵਰੀ (ਪੰਜਾਬ ਮੇਲ)-  ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਰਬਪਤੀ ਐਲੋਨ ਮਸਕ ਨੂੰ ਝਟਕਾ ਦਿੰਦੇ ਹੋਏ ਯੂਨਾਈਟਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐੱਸ.ਏ.ਆਈ.ਡੀ.) ਦੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਆਦੇਸ਼ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ। ਅਮਰੀਕੀ ਜ਼ਿਲ੍ਹਾ ਜੱਜ ਕਾਰਲ ਨਿਕੋਲਸ ਨੇ ਉਸ ਹੁਕਮ […]

ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਰੋਮਾ ਇੰਟਰਨੈਸ਼ਨਲ ਬ੍ਰਿਜ ‘ਤੇ 1.6 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ

ਨਿਊਯਾਰਕ, 8 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਟਰੈਕਟਰ-ਟ੍ਰੇਲਰ ਵਿਚ ਲੁਕਾਈ ਹੋਈ 1.6 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਕੀਤੀ। ਰੋਮਾ ਪੋਰਟ ਆਫ਼ ਐਂਟਰੀ ਦੇ ਪੋਰਟ ਡਾਇਰੈਕਟਰ ਐਂਡਰੇਸ ਗੁਆਰਾ ਨੇ ਕਿਹਾ ਕਿ ਬੀਤੀ 31 ਜਨਵਰੀ ਨੂੰ ਰੋਮਾ ਇੰਟਰਨੈਸ਼ਨਲ ਬ੍ਰਿਜ ਕਾਰਗੋ ਫੈਸੀਲਿਟੀ ‘ਤੇ ਨਿਯੁਕਤ ਸੀ.ਬੀ.ਪੀ. ਅਧਿਕਾਰੀਆਂ ਨੇ ਮੈਕਸੀਕੋ ਤੋਂ ਆਉਂਦਾ ਇੱਕ ਟਰੈਕਟਰ […]

ਟਰੰਪ ਦੀ ਕੈਨੇਡਾ ਨੂੰ ਅਮਰੀਕਾ ਵਿਚ ਮਿਲਾਉਣ ਦੀ ਧਮਕੀ ”ਅਸਲੀ”: ਜਸਟਿਨ ਟਰੂਡੋ

ਓਟਾਵਾ, 8 ਫਰਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਨੇਡਾ ਨੂੰ ਅਮਰੀਕਾ ਵਿਚ ਮਿਲਾਉਣ ਦੀ ਧਮਕੀ ”ਅਸਲੀ” ਹੈ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟੋਰਾਂਟੋ ਵਿਚ ਕੈਨੇਡਾ-ਅਮਰੀਕਾ ਆਰਥਿਕ ਸੰਮੇਲਨ ਵਿਚ ਕਾਰੋਬਾਰੀ ਆਗੂਆਂ ਨੂੰ ਇਹ ਗੱਲ ਕਹੀ। ਟਰੂਡੋ ਨੇ ਕਿਹਾ ਕਿ ਟਰੰਪ ਦੀ ਧਮਕੀ ਕੈਨੇਡਾ ਦੀ ਮਹੱਤਵਪੂਰਨ […]

ਸਾਊਦੀ ਅਰਬ ਵੱਲੋਂ ਆਪਣੀ ਵੀਜ਼ਾ ਨੀਤੀ ਵਿਚ ਵੱਡੇ ਬਦਲਾਅ ਦਾ ਐਲਾਨ

-ਭਾਰਤ ਸਮੇਤ 14 ਦੇਸ਼ਾਂ ਨੂੰ ਸਿੰਗਲ ਐਂਟਰੀ ਵੀਜ਼ਾ ਤੱਕ ਕੀਤਾ ਸੀਮਤ ਰਿਆਧ, 8 ਫਰਵਰੀ (ਪੰਜਾਬ ਮੇਲ)- ਸਾਊਦੀ ਅਰਬ ਨੇ ਆਪਣੀ ਵੀਜ਼ਾ ਨੀਤੀ ਵਿਚ ਇੱਕ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ, ਜਿਸ ਨਾਲ 14 ਦੇਸ਼ਾਂ ਦੇ ਯਾਤਰੀਆਂ ਨੂੰ ਸਿੰਗਲ-ਐਂਟਰੀ ਵੀਜ਼ਾ ਤੱਕ ਸੀਮਤ ਕਰ ਦਿੱਤਾ ਗਿਆ ਹੈ। 1 ਫਰਵਰੀ, 2025 ਤੋਂ ਪ੍ਰਭਾਵੀ ਇਸ ਫੈਸਲੇ ਦਾ ਉਦੇਸ਼ ਅਣਅਧਿਕਾਰਤ […]

ਮਸ਼ਹੂਰ ਪੰਜਾਬੀ ਗਾਇਕ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਚੰਡੀਗੜ੍ਹ, 8 ਫਰਵਰੀ (ਪੰਜਾਬ ਮੇਲ)- ਦੁਨੀਆਂ ਭਰ ‘ਚ ਮਸ਼ਹੂਰ ਪੰਜਾਬੀ ਸਿੰਗਰ ਹਾਰਡੀ ਸੰਧੂ ‘ਤੇ ਪ੍ਰਸ਼ਾਸਨ ਦੀ ਵੱਡੀ ਗਾਜ ਡਿੱਗ ਗਈ ਹੈ। ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 34 ‘ਚ ਇਕ ਫੈਸ਼ਨ ਸ਼ੋਅ ਦੌਰਾਨ ਉਨ੍ਹਾਂ ਨੇ ਪਰਫਾਰਮ ਕਰ ਰਹੇ ਸਨ, ਜਿਸ ਦੀ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਜਾਜ਼ਤ […]

ਯੂ.ਐੱਸ.ਸੀ.ਆਈ.ਐੱਸ. ਵੱਲੋਂ ਐੱਚ-1ਬੀ ਵੀਜ਼ਾ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਐਲਾਨ

ਨਿਊਯਾਰਕ, 7 ਫਰਵਰੀ (ਪੰਜਾਬ ਮੇਲ)- ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਵਿੱਤੀ ਸਾਲ 2026 ਲਈ ਭਾਰਤੀ ਆਈ.ਟੀ. ਪੇਸ਼ੇਵਰਾਂ ਦਰਮਿਆਨ ਸਭ ਤੋਂ ਵੱਧ ਮੰਗ ਵਾਲੇ ਐੱਚ-1ਬੀ ਵੀਜ਼ਾ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਅਨੁਸਾਰ ਬਿਨੈਕਾਰ 7 ਮਾਰਚ ਤੋਂ 24 ਮਾਰਚ ਤੱਕ ਰਜਿਸਟ੍ਰੇਸ਼ਨ ਕਰਵਾ ਸਕਣਗੇ। ਰਜਿਸਟ੍ਰੇਸ਼ਨ ਫੀਸ 215 ਅਮਰੀਕੀ ਡਾਲਰ ਹੋਵੇਗੀ। […]

13 ਅਮਰੀਕੀ ਅਟਾਰਨੀ ਜਨਰਲ ਮਸਕ ਦੇ DOGE ‘ਤੇ ਪਾਬੰਦੀ ਲਗਾਉਣ ਦੀ ਕਰਨਗੇ ਮੰਗ

ਵਾਸ਼ਿੰਗਟਨ, 7 ਫਰਵਰੀ (ਪੰਜਾਬ ਮੇਲ)- ਨਿਊਯਾਰਕ ਦੀ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਕਿਹਾ ਕਿ 13 ਅਮਰੀਕੀ ਅਟਾਰਨੀ ਜਨਰਲ ਅਰਬਪਤੀ ਐਲੋਨ ਮਸਕ ਦੀ ਅਗਵਾਈ ਵਾਲੇ ਅਮਰੀਕੀ ਸਰਕਾਰੀ ਕੁਸ਼ਲਤਾ ਵਿਭਾਗ (DOGE) ਦੁਆਰਾ ਜਾਣਕਾਰੀ ਤੱਕ ਪਹੁੰਚ ਨੂੰ ਸੀਮਤ ਕਰਨ ਲਈ ਮੁਕੱਦਮਾ ਦਾਇਰ ਕਰਨ ਦਾ ਇਰਾਦਾ ਰੱਖਦੇ ਹਨ। ਜੇਮਸ ਨੇ ਇੱਕ ਬਿਆਨ ਵਿਚ ਕਿਹਾ, ”ਪਿਛਲੇ ਹਫ਼ਤੇ, ਅਮਰੀਕੀ ਖਜ਼ਾਨਾ ਵਿਭਾਗ […]