ਨਿਊਜਰਸੀ ‘ਚ ਤਿਜੌਰੀ ਤੋੜ ਕੇ 13,000 ਹਜ਼ਾਰ ਡਾਲਰ ਚੋਰੀ ਕਰਕੇ ਲੈ ਗਏ

ਨਿਊਜਰਸੀ, 30 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੀ ਰਾਤ ਨਿਊਜਰਸੀ ਸੂਬੇ ਦੀ ਐਟਲਾਂਟਿਕ ਕਾਉਂਟੀ ਦੇ ਐੱਗ ਹਾਰਬਰ ਟਾਊਨਸ਼ਿਪ ਵਿਚ ਇੱਕ ਗੁਜਰਾਤੀ-ਭਾਰਤੀ ਦੇ ਸਟੋਰ ਤੋਂ ਤਿਜੌਰੀ ਵਿਚ ਡ੍ਰਿਲ ਕਰਕੇ ਚੋਰ 13,000 ਹਜ਼ਾਰ ਡਾਲਰ ਲੁੱਟ ਕੇ ਲੈ ਗਏ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਚੋਰੀ ਐਤਵਾਰ ਨੂੰ ਐੱਮ. ਐਂਡ ਐੱਸ ਪ੍ਰੋਡਿਊਸ ਅਤੇ ਡੇਲੀ ਆਊਟਲੈਟ ਨਾਂ ਦੇ ਸਟੋਰ ਵਿਚ ਹੋਈ। ਸਟੋਰ […]

ਕੈਲੀਫੋਰਨੀਆ ‘ਚ ਮਰੀਜ਼ ਔਰਤ ਦੇ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਭਾਰਤੀ ਮੂਲ ਦਾ ਡਾਕਟਰ ਗ੍ਰਿਫ਼ਤਾਰ

ਨਿਊਯਾਰਕ, 30 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਕੈਲੀਫੋਰਨੀਆ ਦੇ ਮਿਲਪੀਟਸ ਪੁਲਿਸ ਵਿਭਾਗ ਨੇ ਸੈਨਹੋਜ਼ੇ ਤੋਂ ਭਾਰਤੀ ਮੂਲ ਦੇ ਇਕ 68 ਸਾਲਾ ਡਾਕਟਰ ਸੰਜੇ ਅਗਰਵਾਲ ਨੂੰ ਡਾਕਟਰੀ ਸਲਾਹ-ਮਸ਼ਵਰੇ ਦੇ ਦੌਰਾਨ ਇੱਕ ਔਰਤ ਮਰੀਜ਼ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ 16 ਸਤੰਬਰ, 2025 ਨੂੰ ਇੱਕ ਸ਼ਿਕਾਇਤ ਦਰਜ ਕੀਤੀ ਗਈ […]

ਟਰੰਪ ਵੱਲੋਂ ਹੁਣ ਫਿਲਮਾਂ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ

ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪੂਰੀ ਦੁਨੀਆ ਨੂੰ ਵੱਡਾ ਝਟਕਾ ਦਿੱਤਾ। ਉਨ੍ਹਾਂ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਦਾ ਭਾਰਤ ਵਿਚ ਬਣੀਆਂ ਫਿਲਮਾਂ ‘ਤੇ ਵੀ ਅਸਰ ਪਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ […]

ਟਰੰਪ ਸਰਕਾਰ ਕੱਚੇ ਪ੍ਰਵਾਸੀਆਂ ਨੂੰ ਟਰੱਕਿੰਗ ਸੈਕਟਰ ਤੋਂ ਕੱਢੇਗੀ ਬਾਹਰ; ਨਵੇਂ ਨਿਯਮ ਕਰੇਗੀ ਲਾਗੂ

-ਡਰਾਈਵਰ ਲਈ ਗਰੀਨ ਕਾਰਡ ਹੋਲਡਰ ਜਾਂ ਯੂ.ਐੱਸ. ਸਿਟੀਜ਼ਨ ਹੋਣਾ ਕੀਤਾ ਲਾਜ਼ਮੀ ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)– ਬੀਤੇ ਕੁਝ ਸਮੇਂ ਦੌਰਾਨ ਅਮਰੀਕਾ ‘ਚ ਵਾਪਰੇ ਕੁਝ ਭਿਆਨਕ ਹਾਦਸਿਆਂ ਮਗਰੋਂ ਅਮਰੀਕਾ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ। ਡਰਾਈਵਰਾਂ ਲਈ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ ‘ਚ ਟਰੰਪ ਸਰਕਾਰ ਨੇ ਕੱਚੇ ਪ੍ਰਵਾਸੀਆਂ ਨੂੰ ਟਰੱਕਿੰਗ ਸੈਕਟਰ ਤੋਂ ਬਾਹਰ ਕੱਢਣ ਲਈ […]

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਓਲੀ ਸਮੇਤ 5 ਲੋਕਾਂ ਦੇ ਪਾਸਪੋਰਟ ਜ਼ਬਤ

-ਕਾਠਮੰਡੂ ਛੱਡਣ ‘ਤੇ ਵੀ ਲੱਗੀ ਰੋਕ ਕਾਠਮੰਡੂ, 30 ਸਤੰਬਰ (ਪੰਜਾਬ ਮੇਲ)- ਨੇਪਾਲ ਨੇ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ, ਉਨ੍ਹਾਂ ਦੇ ਗ੍ਰਹਿ ਮੰਤਰੀ ਰਮੇਸ਼ ਲੇਖਰ ਅਤੇ ਤਿੰਨ ਹੋਰ ਅਧਿਕਾਰੀਆਂ ਦੇ ਪਾਸਪੋਰਟ ਜ਼ਬਤ ਕਰ ਲਏ ਹਨ। ਇਹ ਕਾਰਵਾਈ ਇਸ ਮਹੀਨੇ ਦੇ ਸ਼ੁਰੂ ਵਿਚ ਜਨਰਲ-ਜ਼ੈੱਡ ਵਿਰੋਧ ਪ੍ਰਦਰਸ਼ਨਾਂ ਦੇ ਹਿੰਸਕ ਦਮਨ ਦੇ ਸਬੰਧ ਵਿਚ […]

ਫਿਨਲੈਂਡ ਵੱਲੋਂ ਟਰੰਪ ਦੀ ਭਾਰਤ ‘ਤੇ ਨਵੇਂ ਟੈਰਿਫ ਦੀ ਮੰਗ ਨੂੰ ਸਪੱਸ਼ਟ ਤੌਰ ‘ਤੇ ਕੀਤਾ ਰੱਦ

ਕਿਹਾ: ਈ.ਯੂ. ਭਾਰਤ ਨਾਲ ਵਪਾਰ ਵਧਾਉਣ ਅਤੇ ਟੈਰਿਫ ਘਟਾਉਣ ਲਈ ਕਰ ਰਹੀ ਹੈ ਕੰਮ ਨਵੀਂ ਦਿੱਲੀ, 30 ਸਤੰਬਰ (ਪੰਜਾਬ ਮੇਲ)- ਫਿਨਲੈਂਡ ਦੀ ਵਿਦੇਸ਼ ਮੰਤਰੀ ਏਲੀਨਾ ਵਾਲਟੋਨੇਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ‘ਤੇ ਨਵੇਂ ਟੈਰਿਫ ਦੀ ਮੰਗ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਯੂਰਪੀਅਨ ਯੂਨੀਅਨ (ਈ.ਯੂ.) ਭਾਰਤ ਨਾਲ […]

ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ; ਮੁੱਖ ਮੰਤਰੀ ਨੇ ਹਸਪਤਾਲ ਪੁੱਜ ਕੇ ਖ਼ਬਰਸਾਰ ਲਈ

ਮੁਹਾਲੀ, 28 ਸਤੰਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਪਹੁੰਚ ਕੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਖ਼ਬਰਸਾਰ ਲਈ। ਜਵੰਦਾ ਸ਼ਨਿੱਚਰਵਾਰ ਸ਼ਾਮੀਂ ਬੱਦੀ ਨੇੜੇ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਗਾਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਮੁੱਖ ਮੰਤਰੀ ਨੇ ਆਪਣੀ ਇਸ ਫੇਰੀ ਦੌਰਾਨ ਡਾਕਟਰਾਂ ਨਾਲ ਵੀ […]

ਇੰਡੋ-ਕਨੇਡੀਅਨ ਸੀਨੀਅਰ ਸਿਟੀਜ਼ਨ ਸੋਸਾਇਟੀ ਸਰੀ ਦੇ ਮੈਂਬਰਾਂ ਨੇ ਲਾਇਆ ਡਰਬੀ ਪਾਰਕ ਦਾ ਪਿਕਨਿਕ ਟੂਰ

ਸਰੀ, 28 ਸਤੰਬਰ (ਹਰਦਮ ਮਾਨ/ਪੰਜਾਬ ਮੇਲ)- ਇੰਡੋ-ਕਨੇਡੀਅਨ ਸੀਨੀਅਰ ਸਿਟੀਜ਼ਨ ਸੈਂਟਰ ਸੋਸਾਇਟੀ ਸਰੀ (ਬੀ.ਸੀ.) ਵੱਲੋਂ ਬੀਤੇ ਦਿਨੀਂ ਇਸ ਸਾਲ ਦਾ ਚੌਥਾ ਪਿਕਨਿਕ ਟੂਰ ਲਾਗਲੇ ਸ਼ਹਿਰ ਲੈਂਗਲੀ ਦੇ ‘ਡਰਬੀ ਰੀਚ ਰੀਜਨਲ ਪਾਰਕ’ ਵਿਖੇ ਲਾਇਆ ਗਿਆ। ਬਲਬੀਰ ਸਿੰਘ ਢਿੱਲੋਂ ਦੀ ਅਗਵਾਈ ਵਿਚ 55 ਸੀਨੀਅਰ ਮੈਂਬਰ ਇਕ ਵਿਸ਼ੇਸ਼ ਬੱਸ ਰਾਹੀਂ ਪਾਰਕ ਵਿਚ ਪਹੁੰਚੇ। ਫਰੇਜ਼ਰ ਦਰਿਆ ਦੇ ਕੰਢੇ ‘ਤੇ ਸਥਿਤ ਪਾਰਕ ਵਿਚ ਦਿਲਕਸ਼ ਨਜ਼ਾਰਿਆਂ ਦਾ […]

ਆਮ ਆਦਮੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੈ ਤੇ ਲੋਕ-ਮਨਾਂ ਤੋਂ ਲਹਿ ਚੁੱਕੀ ਹੈ – ਮਲਕੀਤ ਸਿੰਘ ਦਾਖਾ

ਸਰੀ, 27 ਸਤੰਬਰ (ਹਰਦਮ ਮਾਨ/ਪੰਜਾਬ ਮੇਲ)-ਪੰਜਾਬ ਕਾਂਗਰਸ ਦੇ ਸਾਬਕਾ ਐਮਐਲਏ ਮਲਕੀਤ ਸਿੰਘ ਦਾਖਾ ਇਹਨਾਂ ਦਿਨਾਂ ਵਿੱਚ ਸਰੀ (ਕੈਨੇਡਾ) ਵਿਖੇ ਆਏ ਹੋਏ ਹਨ। ਬੀਤੇ ਦਿਨ ਗੁਲਾਟੀ ਪਬਲਿਸ਼ਰਜ ਲਿਮਿਟਡ ਸਰੀ ਵਿਖੇ ਵੈਨਕੂਵਰ ਵਿਚਾਰ ਮੰਚ ਵੱਲੋਂ ਉਹਨਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਉਨ੍ਹਾਂ ਪੰਜਾਬ ਨਾਲ ਸਬੰਧਿਤ ਕੁਝ ਮੁੱਦਿਆਂ ਬਾਰੇ ਸੰਖੇਪ ਵਿਚ ਆਪਣੇ ਵਿਚਾਰ ਸਾਂਝੇ ਕੀਤੇ। […]

ਸਰੀ ਵਿਚ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਵੱਲੋਂ ਕਰਵਾਇਆ ਗਿਆ ਪੇਂਡੂ ਖੇਡ ਮੇਲਾ

ਸਰੀ, 27 ਸਤੰਬਰ (ਹਰਦਮ ਮਾਨ/ਪੰਜਾਬ ਮੇਲ)- ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਵੱਲੋਂ ਬੀਤੇ ਦਿਨੀਂ ਨਿਊਟਨ ਐਥਲੈਟਿਕਸ ਪਾਰਕ ਸਰੀ ਵਿਚ ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਵਾਲੀਬਾਲ, ਕਿਕ੍ਰਟ, ਸੀਪ ਅਤੇ ਹੋਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਆਈਸੀਯੂ ਦੇ ਪ੍ਰਧਾਨ ਜਸ਼ਨ ਸਿੱਧੂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਾਰੇ ਖੇਡ ਮੁਕਾਬਲੇ ਬਹੁਤ ਹੀ ਦਿਲਚਸਪ ਰਹੇ ਅਤੇ […]