ਜੰਮੂ-ਕਸ਼ਮੀਰ ਦੇ ਪੁਣਛ ‘ਚ ਸ਼ਹੀਦ ਹੋਏ ਹੌਲਦਾਰ ਮਨਦੀਪ ਸਿੰਘ, ਗੁਰਸੇਵਕ ਸਿੰਘ, ਹਰਕ੍ਰਿਸ਼ਨ ਸਿੰਘ ਤੇ ਕੁਲਵੰਤ ਸਿੰਘ ਦਾ ਸਰਕਾਰੀ ਤੇ ਫ਼ੌਜੀ ਸਨਮਾਨ ਨਾਲ ਸਸਕਾਰ

ਪਾਇਲ, 22 ਅਪ੍ਰੈਲ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਪੁਣਛ ‘ਚ ਦਹਿਸ਼ਤਗਰਦਾਂ ਦੇ ਹਮਲੇ ਵਿਚ ਸ਼ਹੀਦ ਹੋਏ ਹਲਕਾ ਪਾਇਲ ਦੇ ਪਿੰਡ ਚਣਕੋਈਆਂ ਕਲਾਂ ਦੇ ਹੌਲਦਾਰ ਮਨਦੀਪ ਸਿੰਘ ਪੁੱਤਰ  ਸਾਬਕਾ ਸਰਪੰਚ ਰੂਪ ਸਿੰਘ ਦਾ ਸਸਕਾਰ ਸਰਕਾਰੀ ਤੇ ਫ਼ੌਜੀ ਸਨਮਾਨ ਨਾਲ ਪਿੰਡ ਦੇ ਸਮਸ਼ਾਨਘਾਟ ਵਿੱਚ ਕੀਤਾ ਗਿਆ। ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਵਿਦਾਇਗੀ ਸਮੇਂ ਫੌਜ ਦੀ ਟੁਕੜੀ ਵਲੋਂ ਸਲਾਮੀ […]

ਭਾਰਤ ‘ਚ ਕਰੋਨਾ ਦੇ ਰਿਕਾਰਡ 12193 ਨਵੇਂ ਮਾਮਲੇ ਆਏ ਸਾਹਮਣੇ; 42 ਮੌਤਾਂ

ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਭਾਰਤ ਵਿਚ 24 ਘੰਟਿਆਂ ਵਿਚ ਕੋਵਿਡ-19 ਦੇ ਰਿਕਾਰਡ 12,193 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 67,556 ਹੋ ਗਈ ਹੈ। ਅੱਜ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਲਾਗ ਕਾਰਨ 42 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ […]

ਸਿੰਧੂ ਨਦੀ ਜਲ ਸੰਧੀ ਪ੍ਰਾਜੈਕਟਾਂ ‘ਚ ਵਿਘਨ ਪਾ ਰਿਹੈ ਪਾਕਿਸਤਾਨ: ਜਲ ਮੰਤਰੀ

ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਿੰਧੂ ਨਦੀ ਜਲ ਸੰਧੀ ਦੁਨੀਆਂ ਦੇ ਸਭ ਤੋਂ ਪਵਿੱਤਰ ਸਮਝੌਤਿਆਂ ਵਿਚੋਂ ਇੱਕ ਹੈ ਪਰ ਪਾਕਿਸਤਾਨ ਵੱਲੋਂ ਬੇਬੁਨਿਆਦ ਅਤੇ ਤੱਥਹੀਣ ਗੱਲਾਂ ਕਰਕੇ ਇਸ ਦੇ ਪ੍ਰਾਜੈਕਟਾਂ ਵਿਚ ਵਿਘਨ ਪਾਇਆ ਜਾ ਰਿਹਾ ਹੈ, ਜਦਕਿ ਪਾਕਿਸਤਾਨ ਵੱਲੋਂ ਸਿੱਧੀਆਂ ਤਿੰਨ ਜੰਗਾਂ ਥੋਪਣ ਦੇ ਬਾਵਜੂਦ […]

ਪ੍ਰਧਾਨ ਮੰਤਰੀ ਨੇ ਦੇਸ਼ ਦੁਨੀਆਂ ‘ਚ ਮਨਾਈ ਜਾ ਰਹੀ ਹੈ ਈਦ ‘ਤੇ ਦਿੱਤੀ ਵਧਾਈ

ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਈਦ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੱਤੀ। ਟਵੀਟ ਵਿਚ ਸ਼੍ਰੀ ਮੋਦੀ ਨੇ ਕਿਹਾ, ‘ਈਦ-ਉਲ-ਫਿਤਰ ਦੀਆਂ ਮੁਬਾਰਕਾਂ। ਸਾਡੇ ਸਮਾਜ ਵਿਚ ਸਦਭਾਵਨਾ ਅਤੇ ਦਇਆ ਦੀ ਭਾਵਨਾ ਅੱਗੇ ਵਧੇ। ਮੈਂ ਸਾਰਿਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਵੀ ਪ੍ਰਾਰਥਨਾ ਕਰਦਾ ਹਾਂ। ਈਦ ਮੁਬਾਰਕ।’ ਭਾਰਤ ਅਤੇ […]

ਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਦਿੱਤੇ ਜਾਣਗੇ ਵੀਜ਼ੇ ਤੇ ਸਤੰਬਰ ਸੈਸ਼ਨ ਵਾਲੇ ਵਿਦਿਆਰਥੀਆਂ ਦੇ ਕੇਸਾਂ ਦਾ ਨਿਬੇੜਾ ਛੇਤੀ: ਅਮਰੀਕਾ

ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਇਸ ਸਾਲ ਭਾਰਤੀਆਂ ਨੂੰ 10 ਲੱਖ ਤੋਂ ਵੱਧ ਵੀਜ਼ੇ ਜਾਰੀ ਕਰਨ ਵੱਲ ਵਧ ਰਿਹਾ ਹੈ। ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਵਿਚ ਦੱਖਣੀ ਏਸ਼ੀਆ ਲਈ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਭਰੋਸਾ ਦਿਵਾਇਆ ਕਿ ਬਾਇਡਨ ਪ੍ਰਸ਼ਾਸਨ ਇਸ ਗਰਮੀ ਵਿੱਚ ਉਨ੍ਹਾਂ ਸਾਰੇ ਭਾਰਤੀਆਂ ਲਈ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਨੂੰ ਪੂਰਾ ਕਰੇਗਾ, […]

ਮੁੱਖ ਮੰਤਰੀ ਵੱਲੋਂ ਐਨ.ਆਰ.ਆਈਜ਼ ਦੀ ਜ਼ਮੀਨ ਦਾ ਰਿਕਾਰਡ ਅਤੇ ਸ਼ਿਕਾਇਤਾਂ ਦਾ ਪਤਾ ਲਾਉਣ ਲਈ ਵੱਟਸਐਪ ਨੰਬਰ 9464100168 ਦੀ ਸ਼ੁਰੂਆਤ

ਮਾਲ ਵਿਭਾਗ ਦੇ ਕੰਮਕਾਜ ਵਿਚ ਹੋਰ ਵਧੇਰੇ ਪਾਰਦਰਸ਼ਤਾ ਤੇ ਪ੍ਰਭਾਵੀ ਬਣਾਉਣ ਉਤੇ ਜ਼ੋਰ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਲਝਾਉਣ ਲਈ ਇਕ ਹੋਰ ਨੰਬਰ 8194900002 ਦੀ ਸ਼ੁਰੂਆਤ ਚੰਡੀਗੜ੍ਹ, 21 ਅਪ੍ਰੈਲ (ਪੰਜਾਬ ਮੇਲ)- ਪਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਦੀ ਸਹੂਲਤ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਅਤੇ ਜ਼ਮੀਨ ਦੇ ਰਿਕਾਰਡ ਦਾ ਪਤਾ ਲਾਉਣ ਲਈ […]

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਾਕਿਸਤਾਨ ਦੇ ਨਾਮਵਰ ਇਮਾਰਤਸਾਜ਼ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਸਨਮਾਨ

ਸਿਆਟਲ, 21 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਬੀਤੇ ਦਿਨ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਾਕਿਸਤਾਨ ਦੇ ਨਾਮਵਰ ਇਮਾਰਤਸਾਜ਼ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਪ੍ਰੋ. ਪਰਵੇਜ਼ ਮੁਹੰਮਦ ਵੰਡਲ ਅਤੇ ਉਨ੍ਹਾਂ ਦੀ ਬੇਗਮ ਸਾਜਿਦਾ ਹੈਦਰ ਵੰਡਲ ਵੱਲੋਂ ਨਾਮਵਰ ਸਿੱਖ ਇਮਾਰਤਸਾਜ਼ ਭਾਈ ਰਾਮ ਸਿੰਘ ਸੰਬੰਧੀ ਕੀਤੇ ਮਹਾਨ ਖੋਜ ਕਾਰਜ ਦੇ […]

ਰਮਿੰਦਰ ਵਾਲੀਆ, ਬਲਦੀਪ ਸੰਧੂ, ਡਾ. ਸਤਿੰਦਰ ਕਾਹਲੋਂ ਅਤੇ ਡਾ. ਅਰਵਿੰਦਰ ਢਿੱਲੋਂ ਸਨਮਾਨਤ ਹੋਏ

ਰੰਗ ਐੱਫਐਮ, ਪੰਜਾਬ ਸਾਹਿਤ ਅਕਾਦਮੀ ਲਈ ਮਾਸਕ ਪ੍ਰੋਗਰਾਮਾਂ ਵਿਚ ਵਾਧਾ ਕਰੇਗਾ : ਬਲਦੀਪ ਸੰਧੂ ਚੰਡੀਗੜ੍ਹ, 18 ਅਪ੍ਰੈਲ (ਹਰਦੇਵ ਚੌਹਾਨ/ਪੰਜਾਬ ਮੇਲ)- ਪੰਜਾਬ ਸਾਹਿਤ ਅਕਾਦਮੀ ਕੋਰੋਨਾ ਕਾਲ ਵਿਚ 50 ਰੋਜ਼ਾਨਾ ਆਨਲਾਈਨ ਸਾਹਿਤਕ ਪ੍ਰੋਗਰਾਮ ਕਰਨ ਵਾਲੀ ਪੰਜਾਬ ਦੀ ਪਹਿਲੀ ਸੰਸਥਾ ਬਣ ਚੁਕੀ ਹੈ। ਵਰਚੁਅਲ ਦੌਰ ਵਿਚ ਵੀ ਪੰਜਾਬ ਸਾਹਿਤ ਅਕਾਦਮੀ ਨੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਦੇਸਾਂ, ਵਿਦੇਸ਼ਾਂ […]

ਅਮਰੀਕਾ ਦੇ ਮੇਨ ਰਾਜ ‘ਚ ਆਪਣੇ ਮਾਤਾ-ਪਿਤਾ ਸਮੇਤ 4 ਹੱਤਿਆਵਾਂ ਕਰਨ ਵਾਲਾ ਸ਼ੱਕੀ ਦੋਸ਼ੀ ਕੁਝ ਦਿਨ ਪਹਿਲਾਂ ਹੀ ਆਇਆ ਸੀ ਜੇਲ੍ਹ ਕਟਕੇ

ਸੈਕਰਾਮੈਂਟੋ, 21 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮੇਨ ਰਾਜ ਦੇ ਛੋਟੇ ਜਿਹੇ ਕਸਬੇ ਬੋਅਡੋਇਨ ਦੇ ਪੋਰਟਲੈਂਡ ਖੇਤਰ ਵਿਚ ਬੀਤੇ ਦਿਨ ਆਪਣੇ ਮਾਪਿਆਂ ਸਮੇਤ 4 ਹੱਤਿਆਵਾਂ ਕਰਨ ਉਪਰੰਤ ਇੰਟਰਸਟੇਟ ਮਾਰਗ ਉਪਰ ਜਾ ਰਹੇ ਵਾਹਣਾਂ ‘ਤੇ ਗੋਲੀਬਾਰੀ ਕਰਕੇ 3 ਜਣਿਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਸ਼ੱਕੀ ਦੋਸ਼ੀ ਜੋਸਫ ਈਟੋਨ (34) ਨੂੰ ਗ੍ਰਿਫਤਾਰ […]

ਪੰਜਾਬੀ ਸਿੱਖ ਹਰਮਨ ਸਿੰਘ ਸੁਪਰੀਮ ਕੋਰਟ ਜੁਡੀਸ਼ੀਅਲ ਲਾਅ ਕਲਰਕ ਬਣੇ  

ਸੈਕਰਾਮੈਂਟੋ, 21 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੰਜਾਬੀ ਸਿੱਖ ਹਰਮਨ ਸਿੰਘ ਦੀ ਸੁਪਰੀਮ ਕੋਰਟ ਜੁਡੀਸ਼ੀਅਲ ਲਾਅ ਕਲਰਕ ਵਜੋਂ ਨਿਯੁਕਤੀ ਹੋਈ ਹੈ। ਉਹ ਪਹਿਲੇ ਸਿੱਖ ਹਨ, ਜੋ ਇਸ ਅਹੁਦੇ ਉਪਰ ਨਿਯੁਕਤ ਹੋਏ ਹਨ। ਉਹ ਸੁਪਰੀਮ ਕੋਰਟ ਦੇ ਜਸਟਿਸ ਸੋਨੀਆ ਸੋਟੋਮੇਅਰ ਲਈ ਕੰਮ ਕਰਨਗੇ। ਹਰਮਨ ਸਿੰਘ ਨੇ ਅੰਡਰਗਰੈਜੂਏਟ ਡਿਗਰੀ ਕੋਲੰਬੀਆ ਯੁਨੀਵਰਸਿਟੀ ਤੋਂ ਕੀਤੀ ਸੀ, ਜਿਥੇ ਉਸ ਨੇ […]