‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ

ਮੋਗਾ, 23 ਅਪ੍ਰੈਲ (ਪੰਜਾਬ ਮੇਲ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਐਤਵਾਰ ਸਵੇਰੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਹਿਰਾਸਤ ਵਿੱਚ ਲਿਆ ਹੈ। ਚਰਚਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਖੁਦ ਹੀ ਰੋਡੇ ਪਿੰਡ ਦੇ ਇੱਕ ਗੁਰਦੁਆਰੇ […]

ਅਰੁਨਾਚਲ ਪ੍ਰਦੇਸ਼ ’ਚ ਸ੍ਰੀ ਗੁਰੂ ਨਾਨਕ ਦੇਵ ਦੇ ਗੁਰਦੁਆਰੇ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨਾ ਸਿੱਖਾਂ ’ਤੇ ਹਮਲਾ- ਐਡਵੋਕੇਟ ਧਾਮੀ

ਕਿਹਾ; ਸਿੱਖ ਅਸਥਾਨ ਦੀ ਹੋਂਦ ਖ਼ਤਮ ਕਰਨਾ ਸੰਵਿਧਾਨ ਦੇ ਵਿਰੁੱਧ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇਣ ਦਖ਼ਲ ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਮੇਲ)- ਅਰੁਨਾਚਲ ਪ੍ਰਦੇਸ਼ ਦੇ ਮੇਚੁਕਾ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਨੂੰ ਬੋਧੀ ਅਸਥਾਨ ਵਿਚ ਤਬਦੀਲ ਕੀਤੇ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਮੇਚੁਕਾ […]

ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭਰੇ ਗਏ ਪ੍ਰੋਫਾਰਮੇ 27 ਅਪ੍ਰੈਲ ਨੂੰ ਗਵਰਨਰ ਪੰਜਾਬ ਨੂੰ ਸੌਂਪੇ ਜਾਣਗੇ

25 ਲੱਖ ਤੋਂ ਵੱਧ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਹੈ ਅਵਾਜ਼ ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਮੇਲ)- ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਦਸਤਖ਼ਤੀ ਮੁਹਿੰਮ ਤਹਿਤ ਭਰੇ ਗਏ ਪ੍ਰੋਫਾਰਮੇ 27 ਅਪ੍ਰੈਲ ਨੂੰ ਪੰਜਾਬ ਦੇ ਗਵਰਨਰ ਸ੍ਰੀ ਬਨਵਾਰੀ […]

ਹੁਣ ਅਮਰੀਕਾ ਦੇ 17 ਸੂਬਿਆਂ ਦੇ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ਸਿੱਖ ਧਰਮ

-ਸਕੂਲੀ ਪਾਠਕ੍ਰਮ ‘ਚ ਸਿੱਖ ਧਰਮ ਨੂੰ ਸ਼ਾਮਲ ਕਰਨ ਵਾਲਾ ਵਰਜੀਨੀਆ 17ਵਾਂ ਸੂਬਾ ਬਣਿਆ ਨਿਊਯਾਰਕ, 22 ਅਪ੍ਰੈਲ (ਪੰਜਾਬ ਮੇਲ)- ਯੂਟਾ ਅਤੇ ਮਿਸੀਸਿਪੀ ਤੋਂ ਬਾਅਦ ਵਰਜੀਨੀਆ ਅਮਰੀਕਾ ਦਾ 17ਵਾਂ ਸੂਬਾ ਬਣ ਗਿਆ ਹੈ, ਜਿਥੇ ਸਕੂਲੀ ਪਾਠਕ੍ਰਮ ਵਿਚ ਸਿੱਖ ਧਰਮ ਨੂੰ ਸ਼ਾਮਲ ਕੀਤਾ ਹੈ। ਵਰਜੀਨੀਆ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਵੀਰਵਾਰ ਨੂੰ ਸਿੱਖਣ ਦੇ ਨਵੇਂ ਇਤਿਹਾਸ ਅਤੇ ਸਮਾਜਿਕ […]

ਭਾਰਤੀ-ਅਮਰੀਕੀ ਬੰਗਾ ਬੇਮਿਸਾਲ ਉਮੀਦਵਾਰ ਤੇ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਤਿਆਰ: ਅਮਰੀਕਾ

ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਭਾਰਤੀ-ਅਮਰੀਕੀ ਕਾਰੋਬਾਰੀ ਅਜੈ ਬੰਗਾ ਬੇਮਿਸਾਲ ਉਮੀਦਵਾਰ ਹਨ ਅਤੇ ਬਹੁਤ ਹੀ ਨਾਜ਼ੁਕ ਸਮੇਂ ਵਿੱਚ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਤਿਆਰ ਹਨ। ਅਮਰੀਕਾ ਨੇ ਸ਼੍ਰੀ ਬੰਗਾ ਬਾਰੇ ਇਹ ਰਾਇ ਦਿੰਦਿਆਂ ਕਿਹਾ ਕਿ ਵਿਸ਼ਵ ਬੈਂਕ ਉਨ੍ਹਾਂ ਦੀ ਪ੍ਰਧਾਨ ਵਜੋਂ ਨਿਯੁਕਤੀ ਦਾ ਰਸਮੀ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਅਮਰੀਕੀ ਅਦਾਲਤ ਵੱਲੋਂ ਗਰਭਪਾਤ ਲਈ ‘ਮਿਫੇਪ੍ਰਿਸਟੋਨ’ ਦੀ ਵਰਤੋਂ ‘ਤੇ ਲਾਈ ਪਾਬੰਦੀ ‘ਤੇ ਰੋਕ

ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਮਹੱਤਵਪੂਰਨ ਫੈਸਲੇ ਵਿਚ ਗਰਭਪਾਤ ਲਈ ਇਸਤੇਮਾਲ ਹੋਣ ਵਾਲੀ ਦਵਾਈ ‘ਮਿਫੇਪ੍ਰਿਸਟੋਨ’ ‘ਤੇ ਪਾਬੰਦੀ ਲਗਾਉਣ ਵਾਲੇ ਹੇਠਲੀ ਅਦਾਲਤ ਦੇ ਹੁਕਮ ‘ਤੇ ਰੋਕ ਲਗਾ ਦਿੱਤੀ। ਸੁਪਰੀਮ ਕੋਰਟ ਦੇ ਜੱਜਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਅਤੇ ‘ਮਿਫੇਪ੍ਰਿਸਟੋਨ’ ਦੀ ਦਵਾਈ ਨਿਰਮਾਤਾ ਨਿਊਯਾਰਕ ਸਥਿਤ ਡਾਂਕੋ ਲੈਬੋਰੇਟਰੀਜ਼ ਦੀਆਂ ਐਮਰਜੈਂਸੀ […]

ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤੀ ਤੀਰਅੰਦਾਜ਼ ਜਯੋਤੀ ਸੁਰੇਖਾ ਵੇਨਮ ਨੇ ਸੋਨ ਤਗਮਾ ਜਿੱਤਿਆ

ਤੁਰਕੀ, 22 ਅਪ੍ਰੈਲ (ਪੰਜਾਬ ਮੇਲ)- ਭਾਰਤ ਦੀ ਤੀਰਅੰਦਾਜ਼ ਜਯੋਤੀ ਸੁਰੇਖਾ ਵੇਨਮ ਨੇ ਅੱਜ ਇਥੇ ਵਿਸ਼ਵ ਕੱਪ ਸਟੇਜ-1 ਮੁਕਾਬਲੇ ਦੇ ਕੰਪਾਊਂਡ ਸੈਕਸ਼ਨ ਵਿਚ ਸੋਨ ਤਗਮਾ ਜਿੱਤਿਆ ਹੈ।

ਪੀ.ਓ.ਕੇ. ਦੇ ਨਵੇਂ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਦੇ ਸਹਿਯੋਗੀ ਅਨਵਾਰੁਲ ਹੱਕ

ਇਸਲਾਮਾਬਾਦ, 22 ਅਪ੍ਰੈਲ (ਪੰਜਾਬ ਮੇਲ)- ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਹਿਯੋਗੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਸੰਸਦ ਮੈਂਬਰ ਚੌਧਰੀ ਅਨਵਾਰੁਲ ਹੱਕ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਤਨਵੀਰ ਇਲਿਆਸ ਖਾਨ ਨੂੰ ਉੱਚ ਅਦਾਲਤ ਨੇ ਉੱਚ ਨਿਆਂਪਾਲਿਕਾ ਨੂੰ ਬਦਨਾਮ ਕਰਨ ਲਈ ਵਿਧਾਨ […]

ਪਾਕਿ ‘ਚ ਭਾਰਤੀ ਚੈਨਲ ਪ੍ਰਸਾਰਿਤ ਕਰਨ ‘ਤੇ ਫਿਰ ਲੱਗੀ ਪਾਬੰਦੀ, ਕਈ ਥਾਂਵਾਂ ‘ਤੇ ਛਾਪੇਮਾਰੀ

ਇਸਲਾਮਾਬਾਦ, 22 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਚੈਨਲਾਂ ਦਾ ਪ੍ਰਸਾਰਣ ਕਰਨ ਵਾਲੇ ਕੇਬਲ ਟੀ.ਵੀ. ਆਪ੍ਰੇਟਰਾਂ ਵਿਰੁੱਧ ਦੇਸ਼ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਨੇ ਕੇਬਲ ਟੀ.ਵੀ. ਆਪ੍ਰੇਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਥਾਰਟੀ ਦੁਆਰਾ ਗੈਰ-ਕਾਨੂੰਨੀ ਜਾਂ ਪਾਬੰਦੀਸ਼ੁਦਾ ਐਲਾਨੀ ਭਾਰਤੀ ਸਮੱਗਰੀ ਦਾ ਪ੍ਰਸਾਰਣ […]

ਜਲੰਧਰ ਜ਼ਿਮਨੀ ਚੋਣ: ਨਾਮਜ਼ਦਗੀਆਂ ਦੀ ਪੜਤਾਲ ਮਗਰੋਂ ਮੈਦਾਨ ‘ਚ ਨਿੱਤਰੇ 19 ਉਮੀਦਵਾਰ

-24 ਅਪ੍ਰੈਲ ਨੂੰ ਵਾਪਸ ਲਈਆਂ ਜਾ ਸਕਣਗੀਆਂ ਨਾਮਜ਼ਦਗੀਆਂ ਜਲੰਧਰ, 22 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਹਲਕਾ ਜਲੰਧਰ ਦੀ 10 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦੀ ਪੜਤਾਲ ਮੁਕੰਮਲ ਹੋਣ ਮਗਰੋਂ 19 ਉਮੀਦਵਾਰ ਚੋਣ ਮੈਦਾਨ ਵਿਚ ਹਨ। ਨਾਮਜ਼ਦਗੀਆਂ ਦੀ ਪੜਤਾਲ ਜਨਰਲ ਅਬਜ਼ਰਵਰ ਡਾ. ਪ੍ਰੀਤਮ ਬੀ. ਯਸ਼ਵੰਤ, ਡੀ.ਸੀ.-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਤੇ ਸਿਆਸੀ ਪਾਰਟੀਆਂ […]