ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵਿਦਿਆਰਥੀਆਂ ਦਾ ਕਰਜ਼ਾ ਮੁਆਫੀ ਵਿਰੋਧੀ ਬਿੱਲ ਨੂੰ ਕੀਤਾ ਵੀਟੋ

* ਹੁਣ ਆਖਰੀ ਫੈਸਲਾ ਕਰੇਗੀ ਸੁਪਰੀਮ ਕੋਰਟ ਸੈਕਰਾਮੈਂਟੋ, 9 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਕਾਂਗਰਸ ਦੇ ਦੋਨਾਂ ਸਦਨਾਂ ਵੱਲੋਂ ਪਾਸ ਕੀਤੇ ਉਸ ਬਿੱਲ ਨੂੰ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਟੋ ਕਰ ਦਿੱਤਾ ਹੈ, ਜਿਸ ਦੇ ਕਾਨੂੰਨ ਬਣ ਜਾਣ ਨਾਲ ਵਿਦਿਆਰਥੀਆਂ ਦੀ ਕਰਜ਼ਾ ਮੁਆਫੀ ਦੀ ਯੋਜਨਾ ਉਪਰ ਪਾਣੀ ਫਿਰ ਜਾਣਾ ਸੀ ਜੋ ਕਰਜ਼ਾ ਮੁਆਫੀ ਦੀ ਯੋਜਨਾ […]

ਵਿਦਿਆਰਥੀ ਵੱਲੋਂ ਕੈਨੇਡਾ ‘ਚੋਂ ਦੇਸ਼ ਨਿਕਾਲੇ ਖ਼ਿਲਾਫ਼ ਰੋਸ ਪ੍ਰਦਰਸ਼ਨ

ਫਰਜੀ ਆਫਰ ਲੈਟਰ ਦੇ ਸਿਲਸਿਲੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਮਿਸੀਸਾਗਾ (ਕੈਨੇਡਾ), 10 ਜੂਨ (ਦਲਜੀਤ ਕੌਰ/ਪੰਜਾਬ ਮੇਲ)- ਭਾਰਤ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 6900 ਏਅਰਪੋਰਟ ਰੋਡ, ਮਿਸੀਸਾਗਾ ਵਿਖੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਦੇ ਹੈੱਡਕੁਆਰਟਰ ਦੇ ਸਾਹਮਣੇ 24 ਘੰਟੇ ਦਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜੋ ਲਗਾਤਾਰ ਜਾਰੀ ਹੈ। ਉਹ ਐਤਵਾਰ 28 ਮਈ ਤੋਂ ਉਹ ਲਗਾਤਾਰ […]

ਖੁਫੀਆ ਦਸਤਾਵੇਜਾਂ ਨੂੰ ਗਾਇਬ ਕਰਨ ਦਾ ਮਾਮਲਾ; ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਵਿਰੁੱਧ ਲਾਏ ਦੋਸ਼ਾਂ ਨੂੰ ਜਨਤਕ ਕੀਤਾ

* ਦੇਸ਼ ਦਾ ਕਾਨੂੰਨ ਸਭ ਲਈ ਇਕੋ ਜਿਹਾ : ਜਾਂਚਕਾਰ ਜੈਕ ਸਮਿੱਥ ਸੈਕਰਾਮੈਂਟੋ, 9 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਦਾ ਕਾਰਜਕਾਲ ਪੂਰਾ ਹੋਣ ‘ਤੇ ਵਾਈਟ ਹਾਊਸ ਛੱਡਣ ਸਮੇਂ ਖੁਫੀਆ ਦਸਤਾਵੇਜ਼ ਆਪਣੇ ਨਾਲ ਲੈ ਜਾਣ ਦੇ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਦਾਇਰ 44 ਸਫਿਆਂ ਦੇ ਦੋਸ਼ ਪੱਤਰ ਨੂੰ ਜਨਤਕ ਕਰ ਦਿੱਤਾ ਗਿਆ ਹੈ। […]

ਆਬਕਾਰੀ ਵਿਭਾਗ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ ਨਾਜਾਇਜ਼ ਸ਼ਰਾਬ ਬਰਾਮਦ

ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਚੀਮਾ ਚੰਡੀਗੜ੍ਹ, 10 ਜੂਨ (ਪੰਜਾਬ ਮੇਲ)- ਪੰਜਾਬ ਦੇ ਆਬਕਾਰੀ ਵਿਭਾਗ ਵੱਲੋਂ ਪਿਛਲੇ ਦੋ ਦਿਨਾਂ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ‘ਚ ਨਜਾਇਜ਼ ਸ਼ਰਾਬ ਵਿਰੁੱਧ ਵਿੱਢੀ ਗਈ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ ਨਾਜਾਇਜ਼ ਸ਼ਰਾਬ, 1 ਕਿਸ਼ਤੀ, 4 ਲੋਹੇ ਦੇ ਡਰੰਮ, 25-25 ਲੀਟਰ […]

ਕੋਲੰਬੀਆ ‘ਚ ਹਵਾਈ ਹਾਦਸੇ ਕਾਰਨ ਲਾਪਤਾ ਹੋਏ 4 ਬੱਚੇ 40 ਦਿਨ ਬਾਅਦ ਐਮਾਜ਼ੋਨ ਦੇ ਜੰਗਲ ‘ਚ ਮਿਲੇ ਸੁਰੱਖਿਅਤ

ਬੋਗੋਟਾ, 10 ਜੂਨ (ਪੰਜਾਬ ਮੇਲ)- ਕੋਲੰਬੀਆ ਵਿਚ 40 ਦਿਨ ਪਹਿਲਾਂ ਹੋਏ ਜਹਾਜ਼ ਹਾਦਸੇ ਕਾਰਨ ਬਾਅਦ ਲਾਪਤਾ ਹੋਏ ਚਾਰ ਬੱਚੇ ਐਮਾਜ਼ੋਨ ਦੇ ਜੰਗਲ ਵਿਚ ਸੁਰੱਖਿਅਤ ਮਿਲ ਗਏ ਹਨ। ਰਾਸ਼ਟਰਪਤੀ ਗੁਸਤਾਵੋ ਪੈਤਰੋ ਨੇ ਅੱਜ ਇਹ ਜਾਣਕਾਰੀ ਦਿੱਤੀ। ਕਿਊਬਾ ਤੋਂ ਬੋਗੋਟਾ ਪਰਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੈਤਰੋ ਨੇ ਕਿਹਾ ਕਿ ਲਾਪਤਾ ਬੱਚਿਆਂ ਲਈ ਵੱਡੇ ਪੱਧਰ […]

ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸੰਸਦ ਦੀ ਮੈਂਬਰਸ਼ਿਪ ਛੱਡੀ

ਲੰਡਨ, 10 ਜੂਨ (ਪੰਜਾਬ ਮੇਲ)- ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਚਾਨਕ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਇਹ ਕਦਮ ਸੰਸਦੀ ਕਮੇਟੀ ਦੇ ਉਸ ਬਿਆਨ ਤੋਂ ਬਾਅਦ ਚੁੱਕਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੌਹਨਸਨ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਕੋਵਿਡ-19 […]

ਸ਼ਰਦ ਪਵਾਰ ਵੱਲੋਂ ਪ੍ਰਫੁੱਲ ਪਟੇਲ ਤੇ ਆਪਣੀ ਧੀ ਨੂੰ ਐੱਨ.ਸੀ.ਪੀ. ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਮੁੰਬਈ, 10 ਜੂਨ (ਪੰਜਾਬ ਮੇਲ)- ਐੱਨ.ਸੀ.ਪੀ. ਦੇ ਸੁਪਰੀਮੋ ਸ਼ਰਦ ਪਵਾਰ ਨੇ ਅੱਜ ਪ੍ਰਫੁੱਲ ਪਟੇਲ ਤੇ ਆਪਣੀ ਧੀ ਸੁਪ੍ਰੀਆ ਸੂਲੇ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਸ਼੍ਰੀ ਪਵਾਰ ਨੇ ਇਹ ਐਲਾਨ ਪਾਰਟੀ ਦੇ 25ਵੇਂ ਸਥਾਪਨਾ ਦਿਵਸ ਸਮਾਗਮ ਦੌਰਾਨ ਕੀਤਾ।

ਪੰਜਾਬ ਕੈਬਨਿਟ ਵਾਲੀ ਥਾਂ ਪੁੱਜੇ ਬਲਕੌਰ ਸਿੱਧੂ ਨੂੰ ਪੁਲਿਸ ਨੇ ਮੋੜਿਆ

ਮਾਨਸਾ, 10 ਜੂਨ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਕੈਬਨਿਟ ਮੀਟਿੰਗ ਬੱਚਤ ਭਵਨ ਕੋਲ ਅਚਨਚੇਤ ਪੁੱਜ ਗਏ, ਤਾਂ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਭਾਜੜਾਂ ਪੈ ਗਈਆਂ। ਐੱਸ.ਐੱਸ.ਪੀ. ਮਾਨਸਾ ਡਾ. ਨਾਨਕ ਸਿੰਘ ਉਨ੍ਹਾਂ ਨੂੰ ਉੱਥੋਂ ਮੋੜ ਲਿਆਏ ਤੇ ਆਪਣੇ ਦਫ਼ਤਰ ‘ਚ ਉਨ੍ਹਾਂ ਨਾਲ ਗੱਲਬਾਤ […]

ਕੇਂਦਰ ਵੱਲੋਂ ਮਨੀਪੁਰ ਦੇ ਰਾਜਪਾਲ ਦੀ ਅਗਵਾਈ ਹੇਠ ਸ਼ਾਂਤੀ ਕਮੇਟੀ ਕਾਇਮ

ਨਵੀਂ ਦਿੱਲੀ, 10 ਜੂਨ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਪਾਲ ਦੀ ਅਗਵਾਈ ‘ਚ ਮਨੀਪੁਰ ਸ਼ਾਂਤੀ ਕਮੇਟੀ ਕਾਇਮ ਕਰ ਦਿੱਤੀ ਹੈ। ਇਸ ਦੇ ਮੈਂਬਰਾਂ ‘ਚ ਮੁੱਖ ਮੰਤਰੀ ਤੇ ਹੋਰ ਸਿਆਸੀ ਨੇਤਾ ਤੋਂ ਇਲਾਵਾ ਰਾਜ ਦੇ ਨਸਲੀ ਸਮੂਹ, ਸਾਬਕਾ ਨੌਕਰਸ਼ਾਹ, ਸਿੱਖਿਆ ਸ਼ਾਸਤਰੀ, ਸਾਹਿਤਕਾਰ, ਸਮਾਜ ਸੇਵੀ ਮੈਂਬਰ ਹੋਣਗੇ।

ਕੈਨੇਡਾ ’ਚ ਬੇਰੁਜ਼ਗਾਰੀ ਦਰ ਵੱਧ ਕੇ 5.2 ਫ਼ੀਸਦ ਪੁੱਜੀ

ਓਟਵਾ, 10 ਜੂਨ (ਪੰਜਾਬ ਮੇਲ)- ਕੈਨੇਡਾ ਦੀ ਬੇਰੁਜ਼ਗਾਰੀ ਦਰ ਮਈ ’ਚ 0.2 ਫੀਸਦੀ ਵਧ ਕੇ 5.2 ਫੀਸਦੀ ‘ਤੇ ਪਹੁੰਚ ਗਈ ਹੈ, ਜੋ ਰਾਸ਼ਟਰੀ ਅੰਕੜਾ ਏਜੰਸੀ ਮੁਤਾਬਕ ਨੌਂ ਮਹੀਨਿਆਂ ‘ਚ ਪਹਿਲਾ ਵਾਧਾ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਨੌਜਵਾਨਾਂ (15 ਤੋਂ 24 ਸਾਲ ਦੀ ਉਮਰ) ਵਿੱਚ ਬੇਰੁਜ਼ਗਾਰੀ ਦੀ ਦਰ ਮਈ ਵਿੱਚ 10.7 ਪ੍ਰਤੀਸ਼ਤ ਸੀ, ਜੋ ਅਪਰੈਲ […]