ਟਰੂਡੋ ਨੂੰ ਝਟਕਾ: ਚੋਣਾਂ ‘ਚ ਵਿਦੇਸ਼ੀ ਦਖਲ ਮਾਮਲੇ ਦੀ ਜਾਂਚ ਦੇ ਨਿਗਰਾਨ ਵੱਲੋਂ ਅਸਤੀਫ਼ਾ

ਵੈਨਕੂਵਰ, 12 ਜੂਨ (ਪੰਜਾਬ ਮੇਲ)- ਕੈਨੇਡਾ ਦੀਆਂ ਪਿਛਲੀਆਂ ਸੰਸਦੀ ਚੋਣਾਂ ‘ਚ ਵਿਦੇਸ਼ੀ ਦਖ਼ਲ ਮਾਮਲੇ ਦੀ ਜਾਂਚ ਕਮੇਟੀ ਦੇ ਨਿਗਰਾਨ ਤੇ ਸਾਬਕਾ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ ਅਸਤੀਫਾ ਦੇ ਦਿੱਤਾ। ਪਿਛਲੇ ਹਫ਼ਤੇ ਉਸ ਨੇ ਸੰਸਦੀ ਦਲ ਵੱਲੋਂ ਬਹੁਮੱਤ ਨਾਲ ਪਾਸ ਕੀਤੇ ਮਤੇ ਨੂੰ ਟਿੱਚ ਜਾਣਦਿਆਂ ਅਹੁਦੇ ‘ਤੇ ਬਣੇ ਰਹਿਣ ਦਾ ਐਲਾਨ ਕੀਤਾ ਸੀ। ਪ੍ਰਿਵੀ ਕੌਂਸਲ ਦਫਤਰ […]

ਗੈਂਗਸਟਰ ਤੇ ਹੋਰ ਅਪਰਾਧੀ ਵਾਰਦਾਤਾਂ ਕਰਕੇ ਜਾਅਲੀ ਪਾਸਪੋਰਟਾਂ ਰਾਹੀਂ ਵਿਦੇਸ਼ ਨੂੰ ਮਾਰ ਜਾਂਦੇ ਨੇ ਉਡਾਰੀ

ਚੰਡੀਗੜ੍ਹ, 12 ਜੂਨ (ਪੰਜਾਬ ਮੇਲ)- ਗੈਂਗਸਟਰ ਤੇ ਹੋਰ ਅਪਰਾਧੀ ਵਾਰਦਾਤਾਂ ਕਰਕੇ ਜਾਅਲੀ ਪਾਸਪੋਰਟਾਂ ਰਾਹੀਂ ਵਿਦੇਸ਼ ਉਡਾਰੀ ਮਾਰ ਜਾਂਦੇ ਹਨ। ਇਸ ਦਾ ਖੁਲਾਸਾ ਪੰਜਾਬ ਪੁਲਿਸ ਨੇ ਕੀਤਾ ਹੈ। ਪੁਲਿਸ ਨੇ ਜਾਅਲੀ ਪਾਸਪੋਰਟ ਤਿਆਰ ਕਰਕੇ ਅਪਰਾਧੀਆਂ ਨੂੰ ਵਿਦੇਸ਼ ਭੇਜਣ ਵਾਲੇ ਅੰਤਰਰਾਜੀ ਗਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਪੰਜਾਬ, ਦਿੱਲੀ, ਹਰਿਆਣਾ ਤੇ ਝਾਰਖੰਡ ਸੂਬਿਆਂ […]

ਇੱਕ ਰੋਜ਼ਾ ਵਿਸ਼ਵ ਕੱਪ: ਭਾਰਤ ਤੇ ਪਾਕਿਸਤਾਨ ਦੀ 15 ਅਕਤੂਬਰ ਨੂੰ ਅਹਿਮਦਾਬਾਦ ’ਚ ਹੋਵੇਗੀ ਟੱਕਰ

ਨਵੀਂ ਦਿੱਲੀ, 12 ਜੂਨ (ਪੰਜਾਬ ਮੇਲ)- ਭਾਰਤੀ ਕ੍ਰਿਕਟ ਟੀਮ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਅੱਠ ਅਕਤੂਬਰ ਨੂੰ ਆਸਟਰੇਲੀਆ ਖ਼ਿਲਾਫ਼ ਚੇਨੱਈ ਵਿੱਚ ਕਰੇਗੀ। ਮੇਜ਼ਬਾਨ ਭਾਰਤ ਦੀ 15 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਖੇਡੇ ਜਾਣ ਵਾਲੇ ਮੈਚ ਵਿੱਚ ਪਾਕਿਸਤਾਨ ਨਾਲ ਟੱਕਰ ਹੋਵੇਗੀ। ਬੀਸੀਸੀਆਈ ਦੇ ਪ੍ਰੋਗਰਾਮ ਡਰਾਫਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸ਼ੁਰੂਆਤੀ ਡਰਾਫਟ […]

ਆਸਟਰੇਲੀਆ: ਸੜਕ ਹਾਦਸੇ ਵਿੱਚ ਦਸ ਮੌਤਾਂ, 25 ਜ਼ਖ਼ਮੀ

ਕੈਨਬਰਾ, 12 ਜੂਨ (ਪੰਜਾਬ ਮੇਲ)- ਆਸਟਰੇਲੀਆ ਵਿੱਚ ਗ੍ਰੇਟਾ ਸ਼ਹਿਰ ਦੇ ਵਾਈਨ ਇਲਾਕੇ ਵਿੱਚ ਇੱਕ ਬੱਸ ਦੇ ਪਲਟਣ ਕਾਰਨ ਦਸ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 25 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਸਹਾਇਕ ਪੁਲੀਸ ਕਮਿਸ਼ਨਰ ਟਰੇਸੀ ਚੈਪਮੇਨ ਨੇ ਅੱਜ ਦੱਸਿਆ ਕਿ ਬੱਸ ਡਰਾਈਵਰ (58) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। […]

ਸਾਬਕਾ ਡਾਇਰੈਕਟਰ ਤਰਸੇਮ ਸਿੰਘ ਬੈਂਸ ਦਾ ਅੰਤਿਮ ਸੰਸਕਾਰ 14 ਨੂੰ

ਸੈਕਰਾਮੈਂਟੋ, 12 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਪਿੰਡ ਬੈਂਸਾ ਜਿਲਾ ਨਵਾਂਸ਼ਹਿਰ ਦੇ ਪਿਛੋਕੜ ਨਾਲ ਸਬੰਧਤ ਲੰਬੜਦਾਰ ਤਰਸੇਮ ਸਿੰਘ ਬੈਂਸ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 06/14/23 ਨੂੰ ਦੁਪਹਿਰ 1:00 ਵਜੇ ਚੈਰੋਕੀ ਫਿਊਨਰਲ ਹੋਮ ਵਿਖੇ 14615 ਐਨ ਬੇਕਮੈਨ ਆਰਡੀ ਲੋਡੀ, CA 95250 ਵਿਖੇ ਹੋਵੇਗਾ ਅਤੇ ਉਸਤੋਂ ਬਾਅਦ ਅੰਤਿਮ ਅਰਦਾਸ […]

ਆਸਟਰੇਲੀਆ ਬਣਿਆ ਵਿਸ਼ਵ ਟੈਸਟ ਚੈਂਪੀਅਨ

ਲੰਡਨ, 11 ਜੂਨ (ਪੰਜਾਬ ਮੇਲ)- ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਮੁਕਾਬਲਿਆਂ ਵਿੱਚ ਭਾਰਤ ਦੀ ਮਾੜੀ ਕਾਰਗੁਜ਼ਾਰੀ ਦਾ ਸਿਲਸਿਲਾ ਜਾਰੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਸਟਰੇਲੀਆ ਅੱਜ ਭਾਰਤ ਨੂੰ 209 ਦੌੜਾਂ ਨਾਲ ਹਰਾ ਕੇ ਟੈਸਟ ਚੈਂਪੀਅਨ ਬਣ ਗਿਆ। ਕ੍ਰਿਕਟ ਦੀ ਇਸ ਵੰਨਗੀ ਵਿੱਚ ਆਸਟਰੇਲੀਆ ਦਾ ਇਹ ਪਹਿਲਾ ਖਿਤਾਬ ਹੈ। ਭਾਰਤ ਦੀ ਡਬਲਿਊਟੀਸੀ ਫਾਈਨਲ ਵਿੱਚ ਇਹ […]

ਕੈਨੇਡਾ ਤੋਂ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਕੁਝ ਭਾਰਤੀ ਵਿਦਿਆਰਥੀਆਂ ਨੂੰ ‘ਸਟੇਅ ਆਰਡਰ’ ਮਿਲੇ: ਸੂਤਰ

ਨਵੀਂ ਦਿੱਲੀ, 11 ਜੂਨ (ਪੰਜਾਬ ਮੇਲ)- ਸਰਕਾਰੀ ਸੂਤਰਾਂ ਨੇ ਅੱਜ ਕਿਹਾ ਕਿ ਕੈਨੇਡਾ ਵਿੱਚ ਜਾਅਲੀ ਦਾਖਲਾ ਪੱਤਰਾਂ ਦੀ ਵਰਤੋਂ ਕਰਕੇ ਵੀਜ਼ਾ ਪ੍ਰਾਪਤ ਕਰਨ ਦੇ ਦੋਸ਼ ਵਿੱਚ ਜਿਨ੍ਹਾਂ ਵਿਦਿਆਰਥੀਆਂ ਸਿਰ ਡਿਪੋਰਟ ਕੀਤੇ ਜਾਣ ਦੀ ਤਲਵਾਰ ਲਟਕ ਰਹੀ ਸੀ, ਵਿਚੋਂ ਕੁਝ ਭਾਰਤੀ ਵਿਦਿਆਰਥੀਆਂ ਨੂੰ ਕੈਨੇਡੀਅਨ ਅਧਿਕਾਰੀਆਂ ਤੋਂ ‘ਸਟੇਅ ਆਰਡਰ’ ਪ੍ਰਾਪਤ ਹੋਏ ਹਨ। ਯਾਦ ਰਹੇ ਕਿ ਭਾਰਤ ਵੱਲੋਂ […]

ਪੰਜਾਬੀ ਅਦਾਕਾਰ ਤੇ ਫਿਲਮਸਾਜ਼ ਮੰਗਲ ਢਿੱਲੋਂ ਦਾ ਦੇਹਾਂਤ

ਚੰਡੀਗੜ੍ਹ, 11 ਜੂਨ (ਪੰਜਾਬ ਮੇਲ) ਪੰਜਾਬੀ ਅਦਾਕਾਰ, ਫ਼ਿਲਮਸਾਜ਼ ਤੇ ਨਿਰਮਾਤਾ ਮੰਗਲ ਢਿੱਲੋਂ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਲੁਧਿਆਣਾ ਦੇ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ 64 ਸਾਲਾਂ ਦੇ ਸਨ। ਮੰਗਲ ਢਿੱਲੋਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੂਰਦਰਸ਼ਨ ਤੇ […]

ਵੈਨਕੂਵਰ ਵਿਚਾਰ ਮੰਚ ਵੱਲੋਂ ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ ਨਾਲ ਰੂਬਰੂ ਪ੍ਰੋਗਰਾਮ

ਸਰੀ, 11 ਜੂਨ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ (ਮਰਾੜ੍ਹਾਂ ਵਾਲੇ) ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ਬਾਬੂ ਸਿੰਘ ਮਾਨ ਨੇ ਆਪਣੇ ਗੀਤਕਾਰੀ ਦੇ ਸਫਰ ਦੀ ਸ਼ੁਰੂਆਤ ਤੋਂ ਲੈ ਕੇ ਸਫਲਤਾ ਦੀ ਚੋਟੀ ਤੱਕ ਪੁੱਜਣ ਅਤੇ […]

ਪ੍ਰਦੇਸੀ ਸਾਹਿਤਕਾਰਾਂ ਨੂੰ ਡਾਇਰੈਕਟਰੀ ਲਈ ਜਾਣਕਾਰੀ ਭੇਜਣ ਦੀ ਅਪੀਲ

ਸਰੀ, 11 ਜੂਨ (ਹਰਦਮ ਮਾਨ/ਪੰਜਾਬ ਮੇਲ)- ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਕਾਰਜਸ਼ੀਲ ਸਾਹਿਤਕਾਰਾਂ, ਕਲਮਕਾਰਾਂ ਅਤੇ ਮਾਂ ਬੋਲੀ ਦੇ ਪਿਆਰਿਆਂ ਲਈ ਇਕ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਸਰਨਾ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਦੱਸਿਆ ਹੈ ਕਿ ਇਸ ਡਾਇਰੈਕਟਰੀ ਵਿਚ ਭਾਰਤ ਨੂੰ ਛੱਡ ਕੇ ਅਮਰੀਕਾ, ਕੈਨੇਡਾ, ਇੰਗਲੈਂਡ, ਪਾਕਿਸਤਾਨ, ਯੂਰਪ ਆਦਿ […]