ਐੱਚ-1ਬੀ ਵੀਜ਼ਾ ਮਾਮਲੇ ‘ਚ 1 ਲੱਖ ਡਾਲਰ ਦੀ ਫੀਸ ਲਾਗੂ ਹੋਣ ਤੋਂ ਪਹਿਲਾਂ ਵੀਜ਼ਾ ਪ੍ਰਕਿਰਿਆ ‘ਚ ਹੋਣਗੇ ਬਦਲਾਅ

ਵਾਸ਼ਿੰਗਟਨ, 1 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਕਿਹਾ ਹੈ ਕਿ ਫਰਵਰੀ 2026 ‘ਚ ਐੱਚ-1ਬੀ ਵੀਜ਼ਾ ਮਾਮਲੇ ‘ਚ ਇਕ ਲੱਖ ਡਾਲਰ ਦੀ ਨਵੀਂ ਫੀਸ ਲਾਗੂ ਹੋਣ ਤੋਂ ਪਹਿਲਾਂ ਵੀਜ਼ਾ ਪ੍ਰਕਿਰਿਆ ‘ਚ ਕਾਫੀ ਬਦਲਾਅ ਹੋਣਗੇ। ਉਨ੍ਹਾਂ ‘ਸਸਤੇ’ ਤਕਨੀਕੀ ਸਲਾਹਕਾਰਾਂ ਦੇ ਮੁਲਕ ‘ਚ ਆਉਣ ਅਤੇ ਪਰਿਵਾਰਾਂ ਨੂੰ ਨਾਲ ਲਿਆਉਣ ਦੇ ਵਿਚਾਰ ਨੂੰ ਗਲਤ […]

ਨਾਮਵਰ ਪੰਜਾਬੀ ਸਾਹਿਤਕਾਰ ਇੰਦਰਜੀਤ ਕੌਰ ਸਿੱਧੂ ਨਹੀਂ ਰਹੇ

ਸਰੀ, 1 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)- ਸਰੀ ਸ਼ਹਿਰ ਦੀ ਨਾਮਵਰ ਪੰਜਾਬੀ ਸਾਹਿਤਕਾਰ ਇੰਦਰਜੀਤ ਕੌਰ ਸਿੱਧੂ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 85 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਇੰਦਰਜੀਤ ਕੌਰ ਸਿੱਧੂ ਨੂੰ ਬਹੁਤ ਹੀ ਬੇਬਾਕ ਅਤੇ ਦਲੇਰਾਨਾ ਲੇਖਿਕਾ ਵਜੋਂ ਜਾਣਿਆ ਜਾਂਦਾ ਹੈ। ਸਾਹਿਤਕ ਸਫ਼ਰ ਵਿਚ ਉਨ੍ਹਾਂ ਦੇ […]

ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਆਪਣੀ ਜਿਗਰੀ ਦੋਸਤ ਰਮਿੰਦਰ ਰੰਮੀ ਦੇ ਵਿਹੜੇ ਪਹੁੰਚੇ

ਬਰੈਂਪਟਨ, 1 ਅਕਤੂਬਰ (ਰਮਿੰਦਰ ਵਾਲੀਆ/ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਤੇ ਰਮਿੰਦਰ ਰੰਮੀ ਜਿਗਰੀ ਦੋਸਤ ਹਨ। 40 ਸਾਲ ਪੁਰਾਣੀ ਉਨ੍ਹਾਂ ਦੀ ਆਪਸੀ ਸਾਂਝ ਹੈ। ਉਹ ਰਮਿੰਦਰ ਰੰਮੀ ਨੂੰ ਮਿਲਣ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਰਮਿੰਦਰ ਨੇ ਫ਼ੁੱਲਾਂ ਦੇ ਬੁੱਕੇ ਦੇ ਕੇ ਉਨ੍ਹਾਂ ਨੂੰ ਨਿੱਘਾ ਜੀ ਆਇਆਂ ਕਿਹਾ। ਲਜ਼ੀਜ਼ ਖਾਣੇ ਦੇ ਲੁਤਫ਼ ਤੋਂ ਬਾਦ […]

ਨਿਊਜਰਸੀ ‘ਚ ਤਿਜੌਰੀ ਤੋੜ ਕੇ 13,000 ਹਜ਼ਾਰ ਡਾਲਰ ਚੋਰੀ ਕਰਕੇ ਲੈ ਗਏ

ਨਿਊਜਰਸੀ, 1 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੀ ਰਾਤ ਨਿਊਜਰਸੀ ਸੂਬੇ ਦੀ ਐਟਲਾਂਟਿਕ ਕਾਉਂਟੀ ਦੇ ਐੱਗ ਹਾਰਬਰ ਟਾਊਨਸ਼ਿਪ ਵਿਚ ਇੱਕ ਗੁਜਰਾਤੀ-ਭਾਰਤੀ ਦੇ ਸਟੋਰ ਤੋਂ ਤਿਜੌਰੀ ਵਿਚ ਡ੍ਰਿਲ ਕਰਕੇ ਚੋਰ 13,000 ਹਜ਼ਾਰ ਡਾਲਰ ਲੁੱਟ ਕੇ ਲੈ ਗਏ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਚੋਰੀ ਐਤਵਾਰ ਨੂੰ ਐੱਮ. ਐਂਡ ਐੱਸ ਪ੍ਰੋਡਿਊਸ ਅਤੇ ਡੇਲੀ ਆਊਟਲੈਟ ਨਾਂ ਦੇ ਸਟੋਰ ਵਿਚ ਹੋਈ। ਸਟੋਰ […]

ਡੌਂਕੀ ਲਾ ਅਮਰੀਕਾ ਜਾ ਰਹੇ ਪੰਜਾਬੀ ਮੁੰਡੇ ਦੀ ਮੈਕਸੀਕੋ ‘ਚ ਮੌਤ

-ਏਜੰਟਾਂ ਨੇ ਪਰਿਵਾਰ ਤੋਂ ਅਮਰੀਕਾ ਭੇਜਣ ਦੇ ਨਾਂ ‘ਤੇ 37 ਲੱਖ ਰੁਪਏ ਹੜਪੇ ਡੇਰਾਬਸੀ, 1 ਅਕਤੂਬਰ (ਪੰਜਾਬ ਮੇਲ)- ਡੇਰਾਬਸੀ ਬਲਾਕ ਦੇ ਪਿੰਡ ਸਮਗੌਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸੀਕੋ ਵਿਚ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ, ਜਦਕਿ ਪਰਿਵਾਰ ਤੋਂ ਏਜੰਟਾਂ ਨੇ ਅਮਰੀਕਾ ਭੇਜਣ ਦੇ ਨਾਂ ‘ਤੇ 37 ਲੱਖ ਰੁਪਏ ਹੜਪ ਲਏ। ਮ੍ਰਿਤਕ ਦੇ ਭਰਾ ਮਲਕੀਤ […]

ਟਰੰਪ ਵਲੋਂ ਦਾਇਰ ਮੁਕੱਦਮੇ ਦੇ ਨਿਪਟਾਰੇ ਲਈ ਯੂ-ਟਿਊਬ 2.45 ਕਰੋੜ ਡਾਲਰ ਦਾ ਭੁਗਤਾਨ ਕਰਨ ‘ਤੇ ਸਹਿਮਤ

ਵਾਸ਼ਿੰਗਟਨ, 1 ਅਕਤੂਬਰ (ਪੰਜਾਬ ਮੇਲ)- ਗੂਗਲ ਦੇ ਵੀਡੀਓ ਪਲੇਟਫਾਰਮ ਯੂ-ਟਿਊਬ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 6 ਜਨਵਰੀ, 2021 ਨੂੰ ਯੂ.ਐੱਸ. ਕੈਪੀਟਲ ‘ਤੇ ਹੋਏ ਹਮਲੇ ਤੋਂ ਬਾਅਦ 2021 ‘ਚ ਉਨ੍ਹਾਂ ਦਾ ਅਕਾਊਂਟ ਮੁਅੱਤਲ ਕਰਨ ਨਾਲ ਸੰਬੰਧਤ ਮੁਕੱਦਮੇ ਦਾ ਨਿਪਟਾਰਾ ਕਰਨ ਲਈ 2.45 ਕਰੋੜ ਡਾਲਰ ਦਾ ਭੁਗਤਾਨ ਕਰਨ ‘ਤੇ ਸਹਿਮਤੀ ਜ਼ਾਹਰ ਕੀਤੀ ਹੈ। ਕੈਲੀਫੋਰਨੀਆ ਦੀ ਅਦਾਲਤ ‘ਚ […]

ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਦਾਖਲ ਹੋਏ 120 ਈਰਾਨੀਆਂ ਨੂੰ ਭੇਜਿਆ ਜਾਵੇਗਾ ਵਾਪਸ

ਤਹਿਰਾਨ, 1 ਅਕਤੂਬਰ (ਪੰਜਾਬ ਮੇਲ)- ਈਰਾਨੀ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਦਾਖਲ ਹੋਣ ਦੇ ਦੋਸ਼ ਵਿਚ ਹਿਰਾਸਤ ਵਿਚ ਲਏ ਗਏ 120 ਈਰਾਨੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਵਾਪਸ ਭੇਜਿਆ ਜਾਵੇਗਾ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਨੇ ਵਿਦੇਸ਼ ਮੰਤਰਾਲੇ ਵਿਚ ਸੰਸਦੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਹੁਸੈਨ ਨੌਸ਼ਾਬਾਦੀ ਦੇ ਹਵਾਲੇ […]

ਹਾਈ ਕੋਰਟ ਵੱਲੋਂ ਬਿਕਰਮ ਮਜੀਠੀਆ ਨੂੰ ਰਾਹਤ

-ਪੰਜਾਬ ਸਰਕਾਰ ਵੱਲੋਂ ਕਿਸੇ ਵੀ ਕਾਰਵਾਈ ਤੋਂ ਪਹਿਲਾਂ 7 ਦਿਨਾਂ ਦਾ ਅਗਾਊਂ ਨੋਟਿਸ ਦੇਣ ਦਾ ਵਾਅਦਾ ਚੰਡੀਗੜ੍ਹ, 1 ਅਕਤੂਬਰ (ਪੰਜਾਬ ਮੇਲ)-ਬਿਕਰਮ ਸਿੰਘ ਮਜੀਠੀਆ ਦੀ 31 ਜੁਲਾਈ ਨੂੰ ਦਰਜ ਐੱਫ.ਆਈ.ਆਰ. ‘ਚ ਅਗਾਊਂ ਜ਼ਮਾਨਤ ਪਟੀਸ਼ਨ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ। ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਇਸ ਮਾਮਲੇ ‘ਚ ਕੋਈ ਵੀ ਕਾਰਵਾਈ […]

ਹਾਈ ਕੋਰਟ ਵੱਲੋਂ ਐੱਮ.ਪੀ. ਅੰਮ੍ਰਿਤਪਾਲ ਸਿੰਘ ਦੀ ਅਰਜ਼ੀ ‘ਤੇ ਪਟੀਸ਼ਨਕਰਤਾ ਨੂੰ ਨੋਟਿਸ ਜਾਰੀ

ਚੰਡੀਗੜ੍ਹ, 1 ਅਕਤੂਬਰ (ਪੰਜਾਬ ਮੇਲ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਅੰਮ੍ਰਿਤਪਾਲ ਸਿੰਘ ਨੇ ਅਦਾਲਤ ‘ਚ ਇਕ ਅਰਜ਼ੀ ਦਾਇਰ ਕਰਕੇ ਨੋਟਿਸ ਦਾ ਜਵਾਬ ਦੇਣ ਵਿਚ ਅਸਫ਼ਲ ਰਹਿਣ ‘ਤੇ ਉਨ੍ਹਾਂ ਨੂੰ ਸਾਬਕਾ ਧਿਰ ਐਲਾਨਣ ਦੇ ਹੁਕਮ ਨੂੰ ਰੱਦ ਕਰਨ ਦੀ […]

ਮਾਣਹਾਨੀ ਮਾਮਲਾ : ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਨੂੰ 27 ਅਕਤੂਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ

-ਪੇਸ਼ ਨਾ ਹੋਣ ‘ਤੇ ਗ੍ਰਿਫ਼ਤਾਰੀ ਵਾਰੰਟ ਕੀਤਾ ਜਾ ਸਕਦੈ ਜਾਰੀ ਬਠਿੰਡਾ, 1 ਅਕਤੂਬਰ (ਪੰਜਾਬ ਮੇਲ)- ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਹਿਲਾ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ ਦੇ ਸਬੰਧ ਵਿਚ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ 29 ਸਤੰਬਰ ਨੂੰ ਬਠਿੰਡਾ ਅਦਾਲਤ ਵਿਚ ਪੇਸ਼ੀ ਨਿਰਧਾਰਿਤ ਸੀ ਪਰ ਉਹ ਇਥੇ […]