ਕੈਲੀਫੋਰਨੀਆ ਸਟੋਰ ਮਾਲਕਾਂ ਵੱਲੋਂ SB-553 ਬਿੱਲ ਖਿਲਾਫ ਕੈਪੀਟਨ ਦੇ ਬਾਹਰ 16 ਅਗਸਤ ਨੂੰ ਦਿੱਤਾ ਜਾਵੇਗਾ ਵਿਸ਼ਾਲ ਧਰਨਾ

ਸੈਕਰਾਮੈਂਟੋ, 16 ਅਗਸਤ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸਟੋਰ ਮਾਲਕਾਂ ’ਤੇ ਇਕ ਨਵੇਂ ਬਿੱਲ SB-553 ਨੂੰ ਥੋਪਿਆ ਜਾ ਰਿਹਾ ਹੈ। ਇਸ ਬਿੱਲ ਅਨੁਸਾਰ ਜੇ ਕੋਈ ਲੁਟੇਰਾ ਤੁਹਾਡੇ ਬਿਜ਼ਨਸ ਜਾਂ ਸਟੋਰ ’ਤੇ ਆਣ ਕੇ ਕੋਈ ਚੀਜ਼ ਚੁੱਕਦਾ ਜਾਂ ਲੁੱਟਦਾ ਹੈ, ਤਾਂ ਤੁਸੀਂ ਉਸ ਨਾਲ ਦੁਰਵਿਵਹਾਰ ਨਹੀਂ ਕਰ ਸਕੋਗੇ। ਸਟੋਰ ਮਾਲਕ ਉਸ ਲੁਟੇਰੇ ਨੂੰ ਜੀ ਆਇਆਂ ਨੂੰ ਕਹਿਣ […]

ਅਮਰੀਕਾ ’ਚ 46 ਹਜ਼ਾਰ ਤੋਂ ਵੱਧ ਪ੍ਰਵਾਸੀ ਨਾਗਰਿਕ ਗ੍ਰਿਫਤਾਰ

ਵਾਸ਼ਿੰਗਟਨ, 16 ਅਗਸਤ (ਪੰਜਾਬ ਮੇਲ)- ਅਮਰੀਕਾ ਵੱਲੋਂ ਵਿੱਤੀ ਸਾਲ 2022 ਵਿਚ, ਯੂ.ਐੱਸ. ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਅਤੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਸਾਂਝੇ ਤੌਰ ’ਤੇ 46,396 ਪ੍ਰਵਾਸੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ’ਤੇ 21,531 ਅਪਰਾਧਾਂ ਸਮੇਤ 198,498 ਦੋਸ਼ ਸਨ। ਇਨ੍ਹਾਂ ਵਿਚ 8164 ਸੈਕਸ ਅਤੇ ਜਿਨਸੀ ਸ਼ੋਸ਼ਣ ਦੇ ਅਪਰਾਧ, 5554 ਹਥਿਆਰਾਂ ਨਾਲ ਸੰਬੰਧਤ ਅਪਰਾਧ, […]

ਡਾ. ਕੇ. ਸ੍ਰੀਕਰ ਰੈੱਡੀ ਸਾਨ ਫਰਾਂਸਿਸਕੋ ਵਿਖੇ ਕੌਂਸਲੇਟ ਜਨਰਲ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸਾਨ ਫਰਾਂਸਿਸਕੋ, 16 ਅਗਸਤ (ਪੰਜਾਬ ਮੇਲ)- ਸਾਨ ਫਰਾਂਸਿਸਕੋ ਵਿਖੇ ਭਾਰਤੀ ਕੌਂਸਲੇਟ ਜਨਰਲ ਡਾ. ਕੇ. ਸ੍ਰੀਕਰ ਰੈੱਡੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਪਹਿਲੇ ਕੌਂਸਲੇਟ ਜਨਰਲ ਡਾ. ਟੀ.ਵੀ. ਨਗੇਂਦਰਾ ਪ੍ਰਸਾਦ ਦਾ ਸਥਾਨ ਲੈਣਗੇ। ਇਥੇ ਆਉਣ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ, […]

ਟਰੰਪ ਨੇ ਦਿੱਤੀ ਚਿਤਾਵਨੀ

ਕਿਹਾ: ਮੈਂ ਜੋਅ ਬਾਇਡਨ ਨੂੰ ਰਾਸ਼ਟਰਪਤੀ ਚੋਣਾਂ ’ਚ ਹਰ ਹਾਲ ਵਿਚ ਹਰਾਂਵਾਂਗਾ ਵਾਸ਼ਿੰਗਟਨ ਡੀ.ਸੀ., 16 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜੇ ਉਹ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਜੋਅ ਬਾਇਡਨ ਦਾ ਸਾਹਮਣਾ ਕਰਦਾ ਹੈ, ਤਾਂ ਉਹ ਬਾਇਡਨ ਨੂੰ ਹਰ ਹਾਲ ਵਿਚ ਹਰਾ ਸਕਦਾ ਹੈ। ਇਹ ਬਿਆਨ ਟਰੰਪ ਨੇ ਉਸ […]

ਨਿਊਯਾਰਕ ਸਿਟੀ ਦੇ ਮੇਅਰ ਵੱਲੋਂ ਪ੍ਰਵਾਸੀਆਂ ਨੂੰ ਰੱਖਣ ਦੀ ਬਣ ਰਹੀ ਹੈ ਯੋਜਨਾ

ਨਿਊਯਾਰਕ, 16 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ’ਤੇ ਦਾਖਲ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਲੋਕ ਕੈਲੀਫੋਰਨੀਆ ਸਟੇਟ ਵਿਚ ਪਹੁੰਚਦੇ ਹਨ ਅਤੇ ਉਸ ਤੋਂ ਬਾਅਦ ਨਿਊਯਾਰਕ ਦਾ ਨੰਬਰ ਆਉਦਾ ਹੈ। ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਨਿਊਯਾਰਕ ’ਚ 58 ਹਜ਼ਾਰ ਤੋਂ ਵੱਧ ਲੋਕ ਸ਼ਰਨ ਮੰਗਣ ਦੀ ਉਡੀਕ ਵਿਚ ਹਨ, ਜੋ ਕਿ ਇੱਕ […]

ਗੈਰ ਪ੍ਰਵਾਸੀਆਂ ਦੀ ਵੱਧ ਆਮਦ ਕਾਰਨ ਮੈਸੇਚਿਉਸੇਟਸ ਦੀ ਗਵਰਨਰ ਵੱਲੋਂ ਸਟੇਟ ਐਮਰਜੈਂਸੀ ਦਾ ਐਲਾਨ

ਬੋਸਟਨ, 16 ਅਗਸਤ (ਪੰਜਾਬ ਮੇਲ)- ਬਾਰਡਰ ਟੱਪ ਕੇ ਅਮਰੀਕਾ ਪਹੁੰਚ ਰਹੇ ਪ੍ਰਵਾਸੀਆਂ ਦੀ ਇੰਨੀ ਜ਼ਿਆਦਾ ਭਰਮਾਰ ਹੋ ਗਈ ਹੈ ਕਿ ਹੁਣ ਇਥੋਂ ਦੇ 50 ਰਾਜਾਂ ਵਿਚੋਂ ਬਹੁਤੇ ਗਵਰਨਰਾਂ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਆਪਣੇ ਰਾਜ ਵਿਚ ਆਉਣ ਤੋਂ ਰੋਕਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਮੈਸੇਚਿਉਸੇਟਸ ਦੀ ਗਵਰਨਰ ਮੌਰਾ ਹੇਲੀ ਨੇ ਵੀ ਗੈਰ ਪ੍ਰਵਾਸੀਆਂ ਨੂੰ ਆਪਣ […]

ਮੁੱਖ ਮੰਤਰੀ ਵੱਲੋਂ 13 ਉੱਘੀਆਂ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ

-19 ਪੁਲਿਸ ਅਫ਼ਸਰਾਂ ਨੂੰ ਮਿਲਿਆ ਮੁੱਖ ਮੰਤਰੀ ਪੁਲਿਸ ਮੈਡਲ ਪਟਿਆਲਾ, 16 ਅਗਸਤ (ਪੰਜਾਬ ਮੇਲ)- ਸੁਤੰਤਰਤਾ ਦਿਵਸ ਦੇ ਮੌਕੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ 13 ਪ੍ਰਮੁੱਖ ਹਸਤੀਆਂ ਨੂੰ ਸਟੇਟ ਐਵਾਰਡ ਦੇਣ ਦੇ ਨਾਲ-ਨਾਲ 19 ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੁੱਖ ਮੰਤਰੀ ਪੁਲਿਸ […]

‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹਰ ਮਹੀਨੇ ਕਰਦੈ ਵਿੱਤੀ ਮਦਦ’

ਤਰਨਤਾਰਨ, (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਕੀਤੇ ਗਏ ਵਿਲੱਖਣ ਸੇਵਾ ਕਾਰਜਾਂ ਕਾਰਨ ਉਨ੍ਹਾਂ ਨੂੰ ਲੋੜਵੰਦ ਲੋਕਾਂ ਦਾ ਮਸੀਹਾ ਕਿਹਾ ਜਾਂਦਾ ਹੈ। ਇਹ ਪ੍ਰਗਟਾਵਾ ਟਰੱਸਟ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਡਾ. ਓਬਰਾਏ ਵੱਲੋਂ ਜਿੱਥੇ ਸਿਹਤ ਅਤੇ ਸਿੱਖਿਆ ਦੇ ਖੇਤਰ […]

ਸਿਆਟਲ ’ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ 20 ਅਗਸਤ ਨੂੰ

-ਖਿਡਾਰੀ ਜੇਤੂਆਂ, ਕੋਚਾਂ, ਵਾਲੰਟੀਅਰਾਂ, ਦਾਨੀਆਂ ਤੇ ਸਮਾਜਸੇਵੀਆਂ ਦਾ ਹੋਵੇਗਾ ਸਨਮਾਨ ਸਿਆਟਲ, 16 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਵਿਲਸਨ ਪਲੇਅ ਫੀਲਡਜ਼ ਕੈਂਟ ਵਿਚ ਹਰੇਕ ਸ਼ਨਿੱਚਰਵਾਰ ਤੇ ਐਤਵਾਰ ਜੁਲਾਈ-ਅਗਸਤ ਵਿਚ ਚੱਲ ਰਹੇ ਬੱਚਿਆਂ ਦੇ ਖੇਡ ਕੈਂਪ ਦਾ ਸਮਾਪਤੀ ਸਮਾਰੋਹ 20 ਅਗਸਤ, 2023, ਦਿਨ ਐਤਵਾਰ 5 ਤੋਂ 7.30 ਵਜੇ ਸ਼ਾਮ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ, […]

ਇਪਸਾ ਵੱਲੋਂ ਜਗਦੀਪ ਬਰਾੜ, ਪ੍ਰੋਫੈਸਰ ਰਜਿੰਦਰ ਸਿੰਘ ਦਾ ਸਨਮਾਨ ਅਤੇ ਕਵੀ ਦਰਬਾਰ ਕਰਵਾਇਆ ਗਿਆ

ਬ੍ਰਿਸਬੇਨ, 16 ਅਗਸਤ (ਦਲਵੀਰ ਹਲਵਾਰਵੀ/ਪੰਜਾਬ ਮੇਲ)- ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਕਵੀਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੀ ਸਥਾਨਕ ਇੰਡੋਜ਼ ਲਾਇਬ੍ਰੇਰੀ ਵਿਚ ਮਾਸਿਕ ਅਦਬੀ ਲੜੀ ਤਹਿਤ ਅਗਸਤ ਮਹੀਨੇ ਦੀ ਅਦਬੀ ਬੈਠਕ ਆਯੋਜਿਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਉਪਰੰਤ ਰੁਪਿੰਦਰ ਸੋਜ਼ ਨੇ […]