ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਲੋਕਾਂ ਦੀ ਤਸਕਰੀ ‘ਚ ਸ਼ਾਮਲ ਵੈਸਟ ਲੰਡਨ ਗੈਂਗ ਨੂੰ 70 ਸਾਲ ਤੋਂ ਵੱਧ ਦੀ ਕੈਦ

18 ਲੋਕਾਂ ‘ਤੇ ਚਲਾਇਆ ਗਿਆ ਮੁਕੱਦਮਾ; ਜ਼ਿਆਦਾਤਰ ਅਫਗਾਨੀ ਸਿੱਖ ਲੰਡਨ, 15 ਸਤੰਬਰ (ਪੰਜਾਬ ਮੇਲ)- ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਲੋਕਾਂ ਦੀ ਤਸਕਰੀ ‘ਚ ਸ਼ਾਮਲ ਇਕ ਗਿਰੋਹ ਨੂੰ ਕੁੱਲ੍ਹ ਮਿਲਾ ਕੇ 70 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅੰਤਰਰਾਸ਼ਟਰੀ ਮਨੀ ਲਾਂਡਰਿੰਗ ਕੇਸ ਵਿਚ ਕ੍ਰੋਏਡਨ ਕ੍ਰਾਊਨ ਕੋਰਟ ਵਿਚ ਦੋ ਮੁਕੱਦਮਿਆਂ ਵਿਚ ਕੁੱਲ੍ਹ ਮਿਲਾ ਕੇ […]

ਮਹਿਲਾ ਕੋਚ ਨਾਲ ਛੇੜਖਾਨੀ ਮਾਮਲਾ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੂੰ ਅਗਾਊਂ ਜ਼ਮਾਨਤ ਮਿਲੀ

ਚੰਡੀਗੜ੍ਹ, 15 ਸਤੰਬਰ (ਪੰਜਾਬ ਮੇਲ)- ਚੰਡੀਗੜ੍ਹ ਦੀ ਅਦਾਲਤ ਨੇ ਹਰਿਆਣਾ ਦੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਸੰਦੀਪ ਸਿੰਘ ਨੂੰ ਮਹਿਲਾ ਜੂਨੀਅਰ ਕੋਚ ਦੀ ਸ਼ਿਕਾਇਤ ‘ਤੇ ਪਿਛਲੇ ਸਾਲ ਦਰਜ ਕੀਤੇ ਕਥਿਤ ਛੇੜਛਾੜ ਦੇ ਮਾਮਲੇ ਵਿਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਮੰਤਰੀ ਨੂੰ ਅਗਲੇ ਦਸ ਦਿਨਾਂ ਵਿਚ ਚੰਡੀਗੜ੍ਹ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿਚ […]

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਸਰਕਾਰੀ ਤੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਮੁਹਾਲੀ, 15 ਸਤੰਬਰ (ਪੰਜਾਬ ਮੇਲ)- ਜੰਮੂ ਕਸ਼ਮੀਰ ਦੇ ਅਨੰਤਨਾਗ ਖੇਤਰ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੜੌਜੀਆਂ ਵਿਚ ਬਾਅਦ ਦੁਪਹਿਰ ਸਰਕਾਰੀ ਤੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਕੈਪਟਨ ਦੀਦਾਰ ਸਿੰਘ ਦੀ ਅਗਵਾਈ ਹੇਠ ਭਾਰਤੀ ਸੈਨਾ ਦੀ ਟੁੱਕੜੀ ਤਿਰੰਗੇ ਵਿਚ ਲਿਪਟੀ ਸ਼ਹੀਦ ਕਰਨਲ ਦੀ […]

ਅਮਰੀਕਾ ‘ਚ ਯੂਨਾਈਟਿਡ ਆਟੋ ਵਰਕਰਜ਼ ਦੀ ਇਤਿਹਾਸਕ ਹੜਤਾਲ ਸ਼ੁਰੂ

ਮਿਸ਼ੀਗਨ, 15 ਸਤੰਬਰ (ਪੰਜਾਬ ਮੇਲ)- ਯੂਨਾਈਟਿਡ ਆਟੋ ਵਰਕਰਜ਼ (ਯੂ.ਏ.ਡਬਲਯੂ.) ਯੂਨੀਅਨ ਦੇ ਮੈਂਬਰਾਂ ਨੇ ਮਿਸ਼ੀਗਨ ਵਿਚ ਫੋਰਡ ਪਲਾਂਟ ਵਿਚ ਇਕੱਠੇ ਹੋ ਕੇ ਇਤਿਹਾਸਕ ਹੜਤਾਲ ਸ਼ੁਰੂ ਕੀਤੀ। ਡੈਟਰੋਇਟ ਥ੍ਰੀ ਵਾਹਨ ਨਿਰਮਾਤਾਵਾਂ ਜਨਰਲ ਮੋਟਰਜ਼ ਅਤੇ ਸਟੈਲੈਂਟਿਸ ਵਰਕਰਾਂ ਦੀ ਪਹਿਲੀ ਵਾਰ ਇੱਕੋ ਸਮੇਂ ਦੀ ਹੜਤਾਲ ਸ਼ੁਰੂ ਹੋਈ। ਯੂਨੀਅਨ ਅਤੇ ਕੰਪਨੀਆਂ ਨਵੇਂ ਇਕਰਾਰਨਾਮੇ ‘ਤੇ ਸਹਿਮਤ ਹੋਣ ਵਿਚ ਅਸਫਲ ਹੋਣ ਕਰਨ […]

ਅਮਰੀਕੀ ਕਮਿਸ਼ਨ ਭਾਰਤ ‘ਚ ਧਾਰਮਿਕ ਆਜ਼ਾਦੀ ਮਾਮਲੇ ‘ਤੇ ਅਗਲੇ ਹਫ਼ਤੇ ਕਰੇਗਾ ਸੁਣਵਾਈ

ਵਾਸ਼ਿੰਗਟਨ, 15 ਸਤੰਬਰ (ਪੰਜਾਬ ਮੇਲ)- ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ (ਯੂ.ਐੱਸ.ਸੀ.ਆਈ.ਆਰ.ਐੱਫ.) ਨੇ ਅਗਲੇ ਹਫ਼ਤੇ ਭਾਰਤ ਵਿਚ ਧਾਰਮਿਕ ਆਜ਼ਾਦੀ ‘ਤੇ ਸੁਣਵਾਈ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਾਇਡਨ ਵਿਚਕਾਰ ਦੋ ਸਫਲ ਦੁਵੱਲੀਆਂ ਮੀਟਿੰਗਾਂ ਤੋਂ ਬਾਅਦ ਯੂ.ਐੱਸ.ਸੀ.ਆਈ.ਆਰ.ਐੱਫ. ਨੇ ਐਲਾਨ ਵਿਚ ਕਿਹਾ ਕਿ ਸੁਣਵਾਈ ਇਸ ਗੱਲ ‘ਤੇ ਧਿਆਨ ਕੇਂਦਰਿਤ ਕਰੇਗੀ ਕਿ […]

‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਐਮੀਨੈਂਸ ਸਕੂਲ ਸਬੰਧ ‘ਚ ਆਪਣੀ ਹੀ ਸਰਕਾਰ ਨੂੰ ਘੇਰਿਆ

-ਸਕੂਲ ਨੂੰ ਪੁਰਾਣਾ ਤੇ ਪਹਿਲਾਂ ਤੋਂ ਹੀ ਬਿਹਤਰੀਨ ਦੱਸਿਆ; ਡਿਲੀਟ ਕਰਨ ਦੇ ਬਾਵਜੂਦ ਵਾਇਰਲ ਹੋਇਆ ਟਵੀਟ ਚੰਡੀਗੜ੍ਹ, 15 ਸਤੰਬਰ (ਪੰਜਾਬ ਮੇਲ)- ਅੰਮ੍ਰਿਤਸਰ ਵਿਚ ਖੁੱਲ੍ਹੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ‘ਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹੀ ਉਂਗਲ ਚੁੱਕਣ ਲੱਗੇ ਹਨ। ਪੰਜਾਬ ਦੇ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਐਮੀਨੈਂਸ ਸਕੂਲ ਸਬੰਧੀ ਟਵੀਟ ਕੀਤਾ। […]

ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦੀ ਪਹਿਲੀ ਮੀਟਿੰਗ ਸ਼ਨਿੱਚਰਵਾਰ ਨੂੰ

-ਚੋਣ ਰਣਨੀਤੀ ਤੇ ਇੰਡੀਆ ਦੀ ਮਜ਼ਬੂਤੀ ‘ਤੇ ਹੋਵੇਗੀ ਚਰਚਾ ਹੈਦਰਾਬਾਦ, 15 ਸਤੰਬਰ (ਪੰਜਾਬ ਮੇਲ)- ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਪਹਿਲੀ ਬੈਠਕ ਕੱਲ੍ਹ ਸ਼ਨਿਚਰਵਾਰ ਨੂੰ ਇੱਥੇ ਹੋਵੇਗੀ, ਜਿਸ ਵਿਚ ਵਿਰੋਧੀ ਗਠਜੋੜ ਇੰਡੀਆ ਦੀ ਏਕਤਾ ਨੂੰ ਅੱਗੇ ਵਧਾਉਣ, ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਵਿੱਖ ਦੀ ਰਣਨੀਤੀ, ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਹੋਰ ਕਈ […]

ਦੇਸ਼ ‘ਚ ਤਿਉਹਾਰੀ ਸੀਜ਼ਨ ਦੌਰਾਨ ਆਨਲਾਈਨ ਵਿਕਰੀ 90,000 ਕਰੋੜ ਰੁਪਏ ਤੱਕ ਪੁੱਜਣ ਦੀ ਆਸ: ਰਿਪੋਰਟ

ਨਵੀਂ ਦਿੱਲੀ, 15 ਸਤੰਬਰ (ਪੰਜਾਬ ਮੇਲ)- ਦੇਸ਼ ‘ਚ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਆਨਲਾਈਨ ਵਿਕਰੀ ਸਾਲਾਨਾ ਆਧਾਰ ‘ਤੇ 18-20 ਫੀਸਦੀ ਵਧਣ ਅਤੇ 90,000 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਮਾਰਕੀਟ ਰਿਸਰਚ ਕੰਪਨੀ ਰੈੱਡਸੀਅਰ ਸਟ੍ਰੈਟਜੀ ਕੰਸਲਟੈਂਟਸ ਦੇ ਅਨੁਸਾਰ, ‘ਸਾਡਾ ਅੰਦਾਜ਼ਾ ਹੈ ਕਿ 2023 ਦੇ ਤਿਉਹਾਰੀ ਮਹੀਨੇ ‘ਚ ਆਨਲਾਈਨ ਕਾਰੋਬਾਰਲਈ ਕਰੀਬ 90,000 ਕਰੋੜ ਰੁਪਏ ਹੋਵੇਗਾ, ਜੋ […]

ਨੂਹ ਹਿੰਸਾ ਮਾਮਲੇ ‘ਚ ਕਾਂਗਰਸੀ ਵਿਧਾਇਕ ਮਾਮਨ ਖ਼ਾਨ ਦੀ ਗ੍ਰਿਫ਼ਤਾਰੀ, ਮੋਬਾਈਲ ਇੰਟਰਨੈੱਟ ਬੰਦ

ਚੰਡੀਗੜ੍ਹ, 15 ਸਤੰਬਰ (ਪੰਜਾਬ ਮੇਲ)- ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 31 ਜੁਲਾਈ ਨੂੰ ਨੂਹ ਹਿੰਸਾ ਮਾਮਲੇ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਦੋ ਦਿਨ ਲਈ ਇਲਾਕੇ ਵਿੱਚ ਮੋਬਾਈਲ ਇੰਟਰਨੈੱਟ ਤੇ ਐੱਸਐੱਮਐੱਸ ਸੇਵਾਵਾਂ ਠੱਪ ਕਰ ਕੇ ਦਫ਼ਾ 144 ਲਗਾ ਦਿੱਤੀ ਹੈ। ਫ਼ਿਰੋਜ਼ਪੁਰ ਝਿਰਕਾ ਤੋਂ ਵਿਧਾਇਕ ਖ਼ਾਨ ਫ਼ਿਰਕੂ ਝੜਪਾਂ ਤੋਂ ਬਾਅਦ ਦਰਜ ਐੱਫਆਈਆਰ […]

ਮੁੰਬਈ ਹਵਾਈ ਅੱਡੇ ‘ਤੇ ਲੈਂਡਿੰਗ ਕਰਦੇ ਸਮੇਂ ਪ੍ਰਾਈਵੇਟ ਚਾਰਟਰਡ ਜਹਾਜ਼ ਦੇ ਹੋਏ ਦੋ ਟੋਟੇ, ਤਿੰਨ ਲੋਕ ਜ਼ਖ਼ਮੀ

ਮੁੰਬਈ, 15 ਸਤੰਬਰ (ਪੰਜਾਬ ਮੇਲ)- ਮੁੰਬਈ ਹਵਾਈ ਅੱਡੇ ‘ਤੇ ਲੈਂਡਿੰਗ ਕਰਦੇ ਸਮੇਂ ਇਕ ਪ੍ਰਾਈਵੇਟ ਚਾਰਟਰਡ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਜਹਾਜ਼ ‘ਚ 6 ਯਾਤਰੀ ਅਤੇ ਦੋ ਕਰੂ ਮੈਂਬਰ ਸਵਾਰ ਸਨ। ਜਾਣਕਾਰੀ ਮੁਤਾਬਕ, ਇਸ ਹਾਦਸੇ ‘ਚ ਤਿੰਨ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।  ਡੀ.ਜੀ.ਸੀ.ਏ. ਨੇ ਦੱਸਿਆ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ […]