ਲੰਡਨ ਦਾ ਇਤਿਹਾਸਕ ‘ਇੰਡੀਆ ਕਲੱਬ’ ਬੰਦ ਹੋਇਆ

ਲੰਡਨ, 18 ਸਤੰਬਰ (ਪੰਜਾਬ ਮੇਲ)- ਲੰਡਨ ਸਥਿਤ ਇੰਡੀਆ ਕਲੱਬ, ਜਿਸ ਦੀਆਂ ਜੜ੍ਹਾਂ ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਲੱਗੀਆਂ ਸਨ, ਸਥਾਈ ਤੌਰ ‘ਤੇ ਬੰਦ ਹੋ ਗਿਆ। ਇਹ ਕਲੱਬ ਕਈ ਸਾਲਾਂ ਤੱਕ ਬਰਤਾਨੀਆ ‘ਚ ਰਾਸ਼ਟਰਵਾਦੀਆਂ ਦਾ ਕੇਂਦਰ ਬਣਿਆ ਰਿਹਾ ਤੇ ਵਤਨੋਂ ਦੂਰ ਬੈਠੇ ਭਾਰਤੀ ਇੱਥੇ ਆਪਣੇ ਘਰ ਵਾਂਗ ਵਿਚਰਦੇ ਰਹੇ। ਇਸ ਦੀਆਂ ਕੰਧਾਂ ਉਤੇ ਕਈ ਉੱਘੀਆਂ ਹਸਤੀਆਂ […]

ਇੱਕੋ ਵੇਲੇ ਚੋਣਾਂ ਕਰਵਾਉਣ ਬਾਰੇ ਕਮੇਟੀ ਦੀ ਪਹਿਲੀ ਮੀਟਿੰਗ 23 ਸਤੰਬਰ ਨੂੰ

ਨਵੀਂ ਦਿੱਲੀ, 18 ਸਤੰਬਰ (ਪੰਜਾਬ ਮੇਲ)- ਦੇਸ਼ ‘ਚ ਇੱਕੋ ਸਮੇਂ ਚੋਣਾਂ ਕਰਵਾਉਣ ਸਬੰਧੀ ਸਮੀਖਿਆ ਤੇ ਸਿਫ਼ਾਰਿਸ਼ਾਂ ਕਰਨ ਬਾਰੇ ਉੱਚ ਪੱਧਰੀ ਕਮੇਟੀ ਦੇ ਮੁਖੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਕਮੇਟੀ ਦੀ ਪਹਿਲੀ ਮੀਟਿੰਗ 23 ਸਤੰਬਰ ਨੂੰ ਹੋਵੇਗੀ। ਸਰਕਾਰ ਨੇ ਲੋਕ ਸਭਾ, ਰਾਜ ਵਿਧਾਨ ਸਭਾਵਾਂ, ਨਗਰ ਪਾਲਿਕਾਵਾਂ ਤੇ ਪੰਚਾਇਤਾਂ ਦੀਆਂ ਇੱਕ ਵੇਲੇ ਚੋਣਾਂ ਕਰਵਾਉਣ ਦੀ […]

ਬ੍ਰਿਟੇਨ ਸਰਕਾਰ ਵੱਲੋਂ ਵਿਜ਼ਟਰ ਤੇ ਸਟੂਡੈਂਟ ਵੀਜ਼ਾ ਫੀਸ ‘ਚ ਵਾਧੇ ਦਾ ਐਲਾਨ

-4 ਅਕਤੂਬਰ ਤੋਂ ਲਾਗੂ ਹੋਵੇਗਾ ਵਾਧਾ ਲੰਡਨ, 18 ਸਤੰਬਰ (ਪੰਜਾਬ ਮੇਲ)- ਬਰਤਾਨੀਆ ਸਰਕਾਰ ਨੇ ਵਿਜ਼ਟਰ ਅਤੇ ਵਿਦਿਆਰਥੀ ਵੀਜ਼ਾ ਫੀਸ ‘ਚ ਪ੍ਰਸਤਾਵਿਤ ਵਾਧਾ 4 ਅਕਤੂਬਰ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਛੇ ਮਹੀਨੇ ਦੇ ਵੀਜ਼ੇ ਲਈ 15 ਪੌਂਡ ਅਤੇ ਸਟੂਡੈਂਟ ਵੀਜ਼ੇ ਲਈ 127 ਪੌਂਡ ਵਧੇਰੇ ਦੇਣੇ ਪੈਣਗੇ। ਸੰਸਦ ‘ਚ ਸ਼ੁੱਕਰਵਾਰ ਨੂੰ ਰੱਖੇ ਗਏ ਬਿੱਲ ‘ਚ […]

ਮਨੀਪੁਰ: ਹਥਿਆਰਬੰਦ ਵਿਅਕਤੀਆਂ ਵੱਲੋਂ ਸੈਨਿਕ ਦੀ ਹੱਤਿਆ

ਇੰਫਾਲ, 18 ਸਤੰਬਰ (ਪੰਜਾਬ ਮੇਲ) – ਭਾਰਤੀ ਸੈਨਾ ਦਾ ਇਕ ਜਵਾਨ ਮਨੀਪੁਰ ਦੇ ਇੰਫਾਲ ਈਸਟ ਜ਼ਿਲ੍ਹੇ ਦੇ ਪਿੰਡ ਵਿਚ ਅੱਜ ਮ੍ਰਿਤਕ ਮਿਲਿਆ ਹੈ। ਜਵਾਨ ਦੀ ਦੇਹ ਖੂਨਿੰਗਥੇਕ ਪਿੰਡ ਵਿਚੋਂ ਮਿਲੀ ਹੈ। ਉਸ ਦੀ ਸ਼ਨਾਖ਼ਤ ਸਿਪਾਹੀ ਸਰਤੋ ਥੰਗਥੰਗ ਕੋਮ ਵਜੋਂ ਹੋਈ ਹੈ। ਉਹ ਫ਼ੌਜ ਦੀ ਡਿਫੈਂਸ ਸਕਿਉਰਿਟੀ ਕੋਰ (ਡੀਐੱਸਸੀ) ਪਲਟੂਨ ਨਾਲ ਸਬੰਧਤ ਹੈ ਤੇ ਕਾਂਗਪੋਕਪੀ ਜ਼ਿਲ੍ਹੇ […]

ਭਾਜਪਾ ਦੀ ਪੰਜਾਬ ਇਕਾਈ ’ਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ

ਚੰਡੀਗੜ੍ਹ, 18 ਸਤੰਬਰ (ਪੰਜਾਬ ਮੇਲ) – ਭਾਜਪਾ ਦੀ ਪੰਜਾਬ ਇਕਾਈ ਦੇ ਅੱਜ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਕੁਝ ਨਵੇਂ ਤੇ ਪੁਰਾਣੇ ਚਿਹਰੇ ਸ਼ਾਮਲ ਹਨ। ਇਹ ਕਾਰਵਾਈ ਸੁਨੀਲ ਜਾਖੜ ਦੇ ਪੰਜਾਬ ਭਾਜਪਾ ਪ੍ਰਧਾਨ ਬਣਨ ਮਗਰੋਂ ਦੋ ਮਹੀਨਿਆਂ ਉਪਰੰਤ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, […]

ਏਸ਼ੀਆ ਕ੍ਰਿਕਟ ਕੱਪ: ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਵੱਲੋਂ ਖ਼ਿਤਾਬੀ ਜਿੱਤ

ਕੋਲੰਬੋ, 18 ਸਤੰਬਰ (ਪੰਜਾਬ ਮੇਲ) – ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਖ਼ਿਤਾਬ ਜਿੱਤ ਲਿਆ ਹੈ। ਟੀਮ ਦੇ ਖਿਡਾਰੀ ਈਸ਼ਾਨ ਕਿਸ਼ਨ ਨੇ 23 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਸ਼ੁਭਮਨ ਗਿੱਲ 27 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤ ਟੀਮ ਨੂੰ ਇਕ ਵਾਧੂ ਦੌੜ ਮਿਲੀ ਤੇ ਟੀਮ ਨੇ 6.1 […]

ਅਮਰੀਕਾ ਦੇ ਜਾਰਜੀਆ ਰਾਜ ਵਿਚ ਦੱਖਣੀ ਕੋਰੀਆ ਦੀ ਔਰਤ ਦੀ ਮੌਤ ਦੇ ਮਾਮਲੇ ਵਿਚ 6 ਜਣੇ ਗ੍ਰਿਫਤਾਰ

* ਔਰਤ ਉਪਰ ਤਸ਼ੱਦਦ ਕੀਤਾ ਗਿਆ ਤੇ ਭੁੱਖਾ ਰਖਿਆ ਗਿਆ ਸੈਕਰਾਮੈਂਟੋ,ਕੈਲੀਫੋਰਨੀਆ, 18 ਸਤੰਬਰ ( ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਅਮਰੀਕਾ ਦੇ ਜਾਰਜੀਆ ਰਾਜ ਵਿਚ ਪੁਲਿਸ ਵੱਲੋਂ ਦੱਖਣੀ ਕੋਰੀਆ ਦੀ ਇਕ ਔਰਤ ਦੀ ਮੌਤ ਦੇ ਮਾਮਲੇ ਵਿਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਇਕ ਧਾਰਮਿੱਕ ਸਮੂੰਹ ” ਸ਼ੋਲਜ਼ਰ ਆਫ […]

ਕੈਲੀਫੋਰਨੀਆਂ ਵਸਦੇ ਸਿੱਖ ਹੁਣ ਹੈਲਮਿੱਟ ਤੋਂ ਵਗੈਰ ਪੱਗੜੀ ਨਾਲ ਚਲਾ ਸਕਣਗੇ ਮੋਟਰਸਾਈਕਲ।

ਸੈਕਰਾਮੈਂਟੋ, 18 ਸਤੰਬਰ ( ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਸਿੱਖ ਭਾਈਚਾਰੇ ਲਈ ਰਾਹਤ ਵਾਲੀ ਗੱਲ ਹੈ ਕਿ ਬੀਤੇ ਕੱਲ੍ਹ ਕੈਲੀਫੋਰਨੀਆਂ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਕੈਲੀਫੋਰਨੀਆਂ ਸਟੇਟ ਸੈਨੇਟ ਵਿੱਚ ਬਿੱਲ SB-847 ਵੱਡੇ ਬਹੁਮਤ ਨਾਲ ਪਾਸ ਹੋ ਗਿਆ ਹੈ। ਹੁਣ ਇਸ ਬਿੱਲ ਤੇ ਕੈਲੀਫੋਰਨੀਆਂ ਸਟੇਟ ਦੇ ਗਵਰਨਰ ਦੇ ਦਸਤਖ਼ਤ ਦੇ ਨਾਲ ਇਹ ਇੱਕ ਕਾਨੂੰਨ ਬਣ ਜਾਵੇਗਾ। ਇਸ […]

ਭਾਰਤ ਦੌਰੇ ਤੋਂ ਬਾਅਦ ਕੈਨੇਡੀਅਨ ਪੀ.ਐੱਮ. ਟਰੂਡੋ ਦੀ ਹਰ ਪਾਸਿਓਂ ਆਲੋਚਨਾ

-ਅਸਤੀਫ਼ਾ ਦੇਣ ਦੀ ਉੱਠੀ ਮੰਗ ਟੋਰਾਂਟੋ, 16 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਸਭ ਕੁਝ ਠੀਕ ਨਹੀਂ ਚੱਲ ਰਿਹਾ। ਭਾਰਤ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਹਰ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਅਤੇ ਵਿਰੋਧੀ ਪਾਰਟੀਆਂ ਨੇ ਜੀ-20 ਦੌਰਾਨ ਭਾਰਤ ਦੀ ਅਣਦੇਖੀ ਨੂੰ ਲੈ ਕੇ ਹਰ ਮੋਰਚੇ ‘ਤੇ […]

ਜਿਨਸੀ ਛੇੜਛਾੜ ਕੇਸ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਚੰਡੀਗੜ੍ਹ ਕੋਰਟ ‘ਚ ਪੇਸ਼

ਚੰਡੀਗੜ੍ਹ, 16 ਸਤੰਬਰ (ਪੰਜਾਬ ਮੇਲ)- ਹਰਿਆਣਾ ਸਰਕਾਰ ‘ਚ ਮੰਤਰੀ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਮਹਿਲਾ ਕੋਚ ਨਾਲ ਕਥਿਤ ਜਿਨਸੀ ਛੇੜਛਾੜ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਵੱਲੋਂ ਦਰਜ ਕੇਸ ਵਿਚ ਅੱਜ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਰਾਹੁਲ ਗਰਗ ਦੀ ਕੋਰਟ ਵਿਚ ਪੇਸ਼ ਹੋਇਆ। ਕੋਰਟ ਨੇ ਚੰਡੀਗੜ੍ਹ ਪੁਲਿਸ ਵੱਲੋਂ ਪਿਛਲੇ ਮਹੀਨੇ ਦਾਖਲ ਦੋਸ਼ਪੱਤਰ ਮਗਰੋਂ ਸੰਦੀਪ ਸਿੰਘ ਨੂੰ ਨੋਟਿਸ […]