ਰਾਜਸਥਾਨ: ਭਾਜਪਾ 114 ਸੀਟਾਂ ’ਤੇ ਅੱਗੇ

ਜੈਪੁਰ, 3 ਦਸੰਬਰ (ਪੰਜਾਬ ਮੇਲ)- ਰਾਜਸਥਾਨ ‘ਚ ਭਾਜਪਾ ਦੀ ਜਿੱਤ ਦੇ ਸੰਕੇਤ ਦੇਣ ਵਾਲੇ ਸ਼ੁਰੂਆਤੀ ਚੋਣ ਰੁਝਾਨਾਂ ਨਾਲ ਐਤਵਾਰ ਨੂੰ ਪਾਰਟੀ ਦਫ਼ਤਰ ‘ਚ ਜਸ਼ਨ ਮਨਾਏ ਗਏ। ਭਾਜਪਾ ਇਸ ਵੇਲੇ 114 ਸੀਟਾਂ ਤੋਂ ਅਤੇ ਕਾਂਗਰਸ 71 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਭਾਜਪਾ ਦਫ਼ਤਰ ਵਿੱਚ ਮਹਿਲਾ ਵਰਕਰਾਂ ਦੇ ਸਮੂਹਾਂ ਨੇ ਭਾਜਪਾ ਦੇ ਹੱਕ ’ਚ ਨਾਅਰੇਬਾਜ਼ੀ ਵੀ ਕੀਤੀ। […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੁਫ਼ਤ ਅੱਖਾਂ ਦਾ ਚੈਕਅੱਪ ਕੈਂਪ

ਮਲੋਟ, 2 ਦਸੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਕੁਲਦੀਪ ਸਿੰਘ ਗਰੇਵਾਲ ਸਲਾਹਕਾਰ ਸਿਹਤ ਸੇਵਾਵਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਖਾਂ ਦਾ ਮੁਫ਼ਤ ਜਾਂਚ […]

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਜ਼ਮੀਨ ਵਿਚੋਂ ਕੁਝ ਹਿੱਸਾ ਕਿਸੇ ਹੋਰ ਕਾਰਜ ਲਈ ਦੇਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਇਤਰਾਜ਼ ਪ੍ਰਗਟ

-ਰਾਏ ਬੁਲਾਰ ਭੱਟੀ ਵੱਲੋਂ ਗੁਰੂ ਘਰ ਨੂੰ ਭੇਟ ਕੀਤੀ ਜ਼ਮੀਨ ਕਿਸੇ ਹੋਰ ਕਾਰਜ ਲਈ ਵਰਤਣ ਦਾ ਫੈਸਲਾ ਤੁਰੰਤ ਰੋਕੇ ਪਾਕਿਸਤਾਨ ਸਰਕਾਰ : ਐਡਵੋਕੇਟ ਧਾਮੀ ਅੰਮ੍ਰਿਤਸਰ, 2 ਦਸੰਬਰ (ਪੰਜਾਬ ਮੇਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਸਰਕਾਰ ਵੱਲੋਂ ਗੁਰੂ ਘਰ ਦੇ ਸੇਵਕ ਰਾਏ ਬੁਲਾਰ ਭੱਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ […]

ਜਰਖੜ ਖੇਡਾਂ ਦੀਆਂ ਤਰੀਕਾਂ ਐਲਾਨੀਆਂ

36ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ 19 ,20 ਅਤੇ 21 ਜਨਵਰੀ 2024 ਨੂੰ ਹੋਣਗੀਆਂ । ਲੁਧਿਆਣਾ, 2 ਦਸੰਬਰ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਦੀ ਜ਼ਰੂਰੀ ਮੀਟਿੰਗ ਅੱਜ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਜਰਖੜ ਖੇਡ ਸਟੇਡੀਅਮ ਵਿਖੇ ਹੋਈ । ਮੀਟਿੰਗ ਦੀ ਕਾਰਵਾਈ ਬਾਰੇ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ […]

ਐਡਵੋਕੇਟ ਧਾਮੀ ਵੱਲੋਂ ਮੁੱਖ ਮੰਤਰੀ ਦੇ ਦਸਤਾਰਧਾਰੀ ਸਿੱਖਾਂ ਨੂੰ ਘੋੜਿਆਂ ਦੇ ਚੋਰ ਕਹਿਣ ਵਾਲੇ ਬਿਆਨ ‘ਤੇ ਸ਼ਖ਼ਤ ਇਤਰਾਜ

ਅੰਮ੍ਰਿਤਸਰ, 2 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਦੁਆਰਾ ਦਸਤਾਰਧਾਰੀ ਸਿੱਖਾਂ ਨੂੰ ਘੋੜਿਆਂ ਦੇ ਚੋਰ ਕਹਿਣ ਵਾਲੇ ਬਿਆਨ ‘ਤੇ ਸਖਤ ਇਤਰਾਜ ਪ੍ਰਗਟ ਕਰਦਿਆਂ ਸ਼੍ਰੀ ਭਗਵੰਤ ਮਾਨ ਨੂੰ ਇਸ ਲਈ ਤੁਰੰਤ ਮੁਆਫੀ ਮੰਗਣ ਲਈ ਕਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਇਸ […]

ਮੁੰਡਿਆ ਚ ਜਰਖੜ Hockey ਅਕੈਡਮੀ ਅਤੇ ਕੁੜੀਆਂ ਚ ਡੀ ਏ ਵੀ ਸਕੂਲ ਲੁਧਿਆਣਾ ਨੇ ਪ੍ਰਾਇਮਰੀ ਸਕੂਲ ਖੇਡਾਂ ਦੀ ਹਾਕੀ ਵਿੱਚ ਜਿਲਾ ਚੈਂਪੀਅਨਸ਼ਿਪ ਜਿੱਤੀ

ਜਰਖੜ ਹਾਕੀ ਅਕੈਡਮੀ ਦਾ ਅੰਕਸ ਕੁਮਾਰ ਬਣਿਆ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਲੁਧਿਆਣਾ, 2 ਦਸੰਬਰ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਪਿੰਡ ਜਰਖੜ ਲੁਧਿਆਣਾ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਗਈ ਲੁਧਿਆਣਾ ਦੀ ਜਿਲ੍ਹਾ ਪੱਧਰੀ ਹਾਕੀ ਚੈਂਪੀਅਨਸ਼ਿਪ ਜਿਸ ਵਿੱਚ ਜਿਲੇ ਭਰ ਵਿੱਚੋ ਮੁੰਡੇ ਅਤੇ ਕੁੜੀਆਂ ਦੀਆਂ 21 ਟੀਮਾਂ ਨੇ ਹਿੱਸਾ ਲਿਆ। ਇਹ ਟੂਰਨਾਮੈਂਟ ਲਈ […]

America ਜਲਦ ਸ਼ੁਰੂ ਕਰੇਗਾ ‘ਕਾਗਜ਼ ਰਹਿਤ ਵੀਜ਼ਾ’

* ਪਾਸਪੋਰਟ ‘ਤੇ ਵੀਜ਼ਾ ਸਟਿੱਕਰ ਜਾਂ ਮੋਹਰ ਲਾਉਣਾ ਹੁਣ ਅਤੀਤ ਦੀ ਗੱਲ ਹੋ ਜਾਵੇਗੀ * ਪਹਿਲਾਂ ਭਾਰਤ ਸਮੇਤ ਕੁਝ ਚੋਣਵੇਂ ਦੇਸ਼ਾਂ ‘ਚ ਲਾਗੂ ਹੋਵੇਗੀ ਪ੍ਰਣਾਲੀ ਵਾਸ਼ਿੰਗਟਨ, 2 ਦਸੰਬਰ (ਪੰਜਾਬ ਮੇਲ)-ਅਮਰੀਕਾ ਜਲਦ ਦੁਨੀਆਂ ਦਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ ਜੋ ‘ਪੇਪਰਲੈੱਸ ਵੀਜ਼ਾ’ ਪ੍ਰਣਾਲੀ ਸ਼ੁਰੂ ਕਰ ਰਿਹਾ ਹੈ, ਜਿਸ ਦਾ ਪਾਇਲਟ ਪ੍ਰੋਗਰਾਮ ਮੁਕੰਮਲ ਕਰ ਲਿਆ ਹੈ। […]

ਦੱਖਣੀ ਫਿਲਪੀਨਜ਼ ‘ਚ 7.3 ਤੀਬਰਤਾ ਦੇ ਭੂਚਾਲ ਦੇ ਜ਼ੋਰਦਾਰ ਝਟਕੇ ਲੱਗੇ; ਸੁਨਾਮੀ ਦੀ ਚਿਤਾਵਨੀ

ਮਨੀਲਾ, 2 ਦਸੰਬਰ (ਪੰਜਾਬ ਮੇਲ)- ਦੱਖਣੀ ਫਿਲਪੀਨਜ਼ ਦੇ ਮਿੰਡਾਨਾਓ ਟਾਪੂ ‘ਤੇ ਅੱਜ ਸ਼ਾਮ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 7.3 ਦਰਜ ਕੀਤੀ ਗਈ ਹੈ। ਇਸੇ ਦੌਰਾਨ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਸੁਨਾਮੀ ਦੀਆਂ ਸਮੁੰਦਰੀ ਲਹਿਰਾਂ ਦੱਖਣੀ ਫਿਲਪੀਨਜ਼ ਤੋਂ ਇਲਾਵਾ ਇੰਡੋਨੇਸ਼ੀਆ ਤੇ ਮਲੇਸ਼ੀਆ ਵਿਚ ਵੀ ਤਬਾਹੀ […]

ਤਿਹਾੜ Jail ਪ੍ਰਸ਼ਾਸਨ ਵੱਲੋਂ 50 ਅਧਿਕਾਰੀ ਬਰਖ਼ਾਸਤ

ਨਵੀਂ ਦਿੱਲੀ, 2 ਦਸੰਬਰ (ਪੰਜਾਬ ਮੇਲ)- ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਕ ਪੜਤਾਲ ਮਗਰੋਂ 50 ਅਧਿਕਾਰੀਆਂ ਨੂੰ ਬਾਇਓਮੈਟ੍ਰਿਕ ਪਛਾਣ ਮੇਲ ਨਾ ਖਾਣ ‘ਤੇ ਬਰਖ਼ਾਸਤਗੀ ਦਾ ਨੋਟਿਸ ਦਿੱਤਾ ਹੈ। ਬਰਖ਼ਾਸਤ ਕੀਤੇ 50 ਅਧਿਕਾਰੀਆਂ ਵਿਚ 39 ਵਾਰਡਨ, 9 ਸਹਾਇਕ ਸੁਪਰਡੈਂਟ ਤੇ 2 ਮੈਟਰਨ ਸ਼ਾਮਲ ਹਨ। ਜੇਲ੍ਹ ਪ੍ਰਸ਼ਾਸਨ ਅਨੁਸਾਰ ਇਹ ਨੋਟਿਸ ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਡੀ.ਐੱਸ.ਐੱਸ.ਐੱਸ.ਬੀ.) ਦੀਆਂ ਹਦਾਇਤਾਂ […]

ਰਾਜਧਾਨੀ ਦਿੱਲੀ ‘ਚ Manipur ਦੇ ਪਰਿਵਾਰ ਦੀ ਕੁੱਟਮਾਰ

ਨਵੀਂ ਦਿੱਲੀ, 2 ਦਸੰਬਰ (ਪੰਜਾਬ ਮੇਲ)- ਰਾਜਧਾਨੀ ਦਿੱਲੀ ਵਿਚ ਮਨੀਪੁਰ ਵਾਸੀ ਇਕ ਵਿਅਕਤੀ ਅਤੇ ਉਸ ਦੀ ਪਤਨੀ ਤੇ ਭੈਣ ਦੀ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਮਗਰੋਂ ਪੁਲਿਸ ਹਰਕਤ ਵਿਚ ਆ ਗਈ ਹੈ। ਪੁਲਿਸ ਨੇ ਦੱਸਿਆ ਕਿ ਪੀੜਤਾਂ ਅਨੁਸਾਰ ਉਹ ਮੈਤੇਈ ਭਾਈਚਾਰੇ ਨਾਲ ਸਬੰਧਤ ਹਨ ਤੇ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੀ ਕੁੱਟਮਾਰ […]