ਅਮਰੀਕਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ ਅਰਜ਼ੀਆਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਸਕੀਮ ਸ਼ੁਰੂ

-ਭਾਰਤੀ ਵਿਦਿਆਰਥੀਆਂ ਨੂੰ ਵੀ ਹੋਵੇਗਾ ਫ਼ਾਇਦਾ ਵਾਸ਼ਿੰਗਟਨ, 8 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਅਮਰੀਕੀ ਸਰਕਾਰ ਨੇ ਸੋਮਵਾਰ ਨੂੰ ਕੁਝ ਵੀਜ਼ਾ ਅਰਜ਼ੀਆਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਸਕੀਮ ਸ਼ੁਰੂ ਕੀਤੀ। ਇਸ ਨਾਲ ਅਮਰੀਕਾ ਆਉਣ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫ਼ਾਇਦਾ ਹੋਵੇਗਾ। ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਗਣਿਤ (STEM) ਦੀ ਪੜ੍ਹਾਈ […]

ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵੱਲੋਂ ਪਹਿਲਾ ਵਿਸ਼ਾਲ ਨਗਰ ਕੀਰਤਨ 26 ਮਾਰਚ ਨੂੰ

ਸੈਕਰਾਮੈਂਟੋ, 8 ਮਾਰਚ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵੱਲੋਂ ਪਹਿਲਾ ਵਿਸ਼ਾਲ ਨਗਰ ਕੀਰਤਨ 26 ਮਾਰਚ, ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਇਸ ਸੰਬੰਧੀ 13 ਮਾਰਚ ਤੋਂ ਸਮਾਗਮ ਸ਼ੁਰੂ ਹੋ ਰਹੇ ਹਨ, ਜਿਸ ਤਹਿਤ 13 ਤੋਂ 25 ਮਾਰਚ ਤੱਕ ਰੋਜ਼ਾਨਾ ਸ਼ਾਮ 6 ਵਜੇ ਤੋਂ 9 ਵਜੇ ਤੱਕ ਆਤਮ ਰਸ ਕੀਰਤਨ ਹੋਵੇਗਾ। 19 ਮਾਰਚ, ਦਿਨ […]

12 ਮਾਰਚ ਨੂੰ ਅਮਰੀਕਾ ਦੇ ਸਮੇਂ ‘ਚ ਹੋਵੇਗੀ ਤਬਦੀਲੀ

-ਇਕ ਘੰਟਾ ਅੱਗੇ ਕਰਨਾ ਪਵੇਗਾ ਸਮਾਂ ਸੈਕਰਾਮੈਂਟੋ, 8 ਮਾਰਚ (ਪੰਜਾਬ ਮੇਲ)- ਹਰ ਸਾਲ 2 ਵਾਰ ਅਮਰੀਕੀ ਅਤੇ ਕੈਨੇਡਾ ਦੇ ਸਮੇਂ ‘ਚ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਥੇ ਇੱਕ ਘੰਟੇ ਦੇ ਸਮੇਂ ਦੀ ਤਬਦੀਲੀ ਹੁੰਦੀ ਹੈ। ਯਾਨੀ ਕਿ ਘੜੀ ਦੀਆਂ ਸੂਈਆਂ ਮਾਰਚ ਦੇ […]

ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੀਜ਼ਾ ਫੀਸਾਂ ‘ਚ ਕਰੇਗਾ ਵਾਧਾ

– ਵੀਜ਼ਾ ਫੀਸਾਂ ‘ਚ ਪ੍ਰਸਤਾਵਿਤ ਵਾਧੇ ਖਿਲਾਫ ਸਖਤ ਵਿਰੋਧ – ਜਨਤਕ ਸਲਾਹ-ਮਸ਼ਵਰੇ ਦੀ ਮਿਆਦ ਦੌਰਾਨ ਹੁਣ ਤੱਕ 4,000 ਤੋਂ ਵੱਧ ਟਿੱਪਣੀਆਂ ਦਰਜ ਵਾਸ਼ਿੰਗਟਨ, 8 ਮਾਰਚ (ਪੰਜਾਬ ਮੇਲ)- 4 ਜਨਵਰੀ ਨੂੰ, ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਇੱਕ ਪ੍ਰਸਤਾਵਿਤ ਨਿਯਮ ਜਾਰੀ ਕੀਤਾ, ਜੋ ਵੱਖ-ਵੱਖ ਕਿਸਮਾਂ ਦੀਆਂ ਵੀਜ਼ਾ ਅਰਜ਼ੀਆਂ ਅਤੇ ਖਾਸ ਤੌਰ ‘ਤੇ ਰੁਜ਼ਗਾਰ-ਅਧਾਰਿਤ ਅਰਜ਼ੀਆਂ ‘ਤੇ […]

ਸਿੱਖ ਡਿਟੈਕਟਿਵ ਚਰਨ ਸਿੰਘ ਨੇ 20 ਸਾਲ ਪੁਰਾਣੇ ਕਤਲ ਕੇਸ ਦੀ ਗੁੱਥੀ ਸੁਲਝਾਈ

-ਸ਼ੱਕੀ ਆਖਰਕਾਰ ਹਿਰਾਸਤ ਵਿਚ ਯੂਬਾ ਸਿਟੀ, 8 ਮਾਰਚ (ਪੰਜਾਬ ਮੇਲ)- ਇਥੋਂ ਦੇ ਪੁਲਿਸ ਵਿਭਾਗ ਦੇ ਡਿਟੈਕਟਿਵ ਚਰਨ ਸਿੰਘ ਨੇ 20 ਸਾਲ ਪੁਰਾਣੇ ਕੇਸ ਨੂੰ ਸੁਲਝਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਸੂਚਨਾ ਅਨੁਸਾਰ 26 ਜੁਲਾਈ, 1999 ਨੂੰ, ਯੂਬਾ ਸਿਟੀ ਪੁਲਿਸ ਵਿਭਾਗ ਨੇ ਕੁਈਨਜ਼ ਐਵੇਨਿਊ ‘ਤੇ ਇੱਕ ਅਪਾਰਟਮੈਂਟ ਕੰਪਲੈਕਸ ਨੂੰ ਇੱਕ ਕਤਲ […]

ਸ੍ਰੀ ਆਨੰਦਪੁਰ ਸਾਹਿਬ ਹੋਲੇ-ਮਹੱਲੇ ‘ਤੇ ਸਰੀ ਤੋਂ ਗਏ ਗੁਰਸਿੱਖ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸ੍ਰੀ ਆਨੰਦਪੁਰ ਸਾਹਿਬ/ਸਰੀ, 8 ਮਾਰਚ (ਪੰਜਾਬ ਮੇਲ)- ਸਰ੍ਹੀ, ਕੈਨੇਡਾ ਤੋਂ ਸ੍ਰੀ ਆਨੰਦਪੁਰ ਸਾਹਿਬ ਹੋਲੇ-ਮਹੱਲੇ ‘ਤੇ ਗਏ 24 ਸਾਲਾ ਗੁਰਸਿੱਖ ਨੌਜਵਾਨ ਦੀ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਕਿਰਚਾਂ ਮਾਰ ਕੇ ਕਤਲ ਕੀਤੇ ਜਾਣ ਦੀ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇਸ ਕਤਲ ਦੀਆਂ ਵੀਡੀਓ ਸੋਸ਼ਲ ਮੀਡੀਏ ‘ਤੇ ਘੁੰਮ ਰਹੀਆਂ ਹਨ। ਪ੍ਰਦੀਪ ਸਿੰਘ ਕੈਨੇਡਾ ਦਾ ਗਰੀਨ ਕਾਰਡ ਹੋਲਡਰ ਸੀ […]

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਮਾਮਲੇ ‘ਚ ਸਖਤ ਰੁਖ਼ ਅਪਣਾਉਣ ਦਾ ਐਲਾਨ

-ਕਈ ਆਗੂਆਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਤੇਜ਼ ਹੋਣ ਦੇ ਆਸਾਰ ਜਲੰਧਰ, 8 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ‘ਚ ਸਖ਼ਤ ਰੁਖ਼ ਅਪਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਵਿਜੀਲੈਂਸ ਦੀ ਕਾਰਵਾਈ ਆਉਣ ਵਾਲੇ ਦਿਨਾਂ ‘ਚ […]

ਵਾਸ਼ਿੰਗਟਨ ਵਿਖੇ ਡਾ. ਐੱਸ.ਪੀ. ਸਿੰਘ ਓਬਰਾਏ ਦਾ ਸਨਮਾਨ

– ਡਾ. ਉਬਰਾਏ ਨੇ ਕਿਹਾ, ਹਰੇਕ ਦਾ ਖ਼ੂਨ ਲਾਲ ਹੈ ਫਿਰ ਵਖਰੇਵਾਂ ਕਿਉਂ : ਕਰੀਨਾ ਹੂ – ਡਾ. ਉਬਰਾਏ ਸਰਬੱਤ ਦੇ ਭਲੇ ਦੇ ਹਾਮੀ : ਡਾਕਟਰ ਸੁਰਿੰਦਰ ਗਿੱਲ – ਮਾਨਵਤਾ ਦੀ ਚੈਰਿਟੀ ਲਈ ਕਦੇ ਦਾਨ ਤੇ ਸਰਕਾਰੀ ਮਦਦ ਨਹੀਂ ਲਈ ਹੈ ਤੇ ਨਾ ਹੀ ਲੈਣੀ ਹੈ : ਡਾਕਟਰ ਉਬਰਾਏ ਵਾਸ਼ਿੰਗਟਨ ਡੀ.ਸੀ., 8 ਮਾਰਚ (ਸਰਬਜੀਤ ਗਿੱਲ/ਪੰਜਾਬ […]

53 ਸਾਲਾ ਪੰਜਾਬੀ ਐਥਲੀਟ ਦੀ ਜਹਾਜ਼ ‘ਚ ਦਿਲ ਦੀ ਧੜਕਣ ਬੰਦ ਹੋਣ ਕਾਰਨ ਮੌਤ

ਨਵੀਂ ਦਿੱਲੀ/ਸਰੀ, 8 ਮਾਰਚ (ਪੰਜਾਬ ਮੇਲ)- ਸਰੀ ਤੋਂ ਆਪਣੇ ਪਿਤਾ ਦੇ ਅਸਤ ਪਾਉਣ ਪੰਜਾਬ ਜਾ ਰਹੇ 53 ਸਾਲਾ ਸਥਾਨਕ ਐਥਲੀਟ ਸ. ਦਰਬਾਰਾ ਸਿੰਘ ਘੁੰਮਣ (ਮਾਣਕਾਂ-ਘੁੰਮਣਾਂ) ਜਹਾਜ਼ ਵਿਚ ਹੀ ਦਿਲ ਬੰਦ ਹੋਣ ਕਾਰਨ ਚੜ੍ਹਾਈ ਕਰ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦਿੱਲੀ ਉਤਰਨ ਵਿਚ ਪੌਣਾ ਕੁ ਘੰਟਾ ਰਹਿੰਦਾ ਸੀ ਕਿ ਇਹ ਭਾਣਾ ਵਾਪਰ ਗਿਆ ਅਤੇ ਕੁਝ […]

ਉੱਘੇ ਭੰਗੜਾ ਕਲਾਕਾਰ ਚੰਨ ਗਿੱਲ ਨੂੰ ਮਰਨ ਉਪਰੰਤ ਦਿੱਤੀਆਂ ਗਈਆਂ ਸ਼ਰਧਾਂਜਲੀਆਂ

ਹੇਵਰਡ, 8 ਮਾਰਚ (ਪੰਜਾਬ ਮੇਲ)- ਪਿਛਲੇ ਦਿਨੀਂ ਉੱਘੇ ਭੰਗੜਾ ਕਲਾਕਾਰ ਅਤੇ ਖਾਲਸਾ ਕਾਲਜ ਅਲੂਮਨੀ ਦੇ ਚੰਨ ਗਿੱਲ ਅਚਾਨਕ ਪਰਲੋਕ ਸਿਧਾਰ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਹੇਵਰਡ ਫਿਊਨਰਲ ਸਰਵਿਸ ਹੋਮ ਵਿਖੇ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਪਹੁੰਚ ਕੇ ਚੰਨ ਗਿੱਲ ਦੇ ਅੰਤਿਮ ਦਰਸਨ ਕੀਤੇ। ਉਨ੍ਹਾਂ ਦੇ ਸਸਕਾਰ ਮੌਕੇ […]