#CANADA

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ 21ਵੀਂ ਸਦੀ ਦੇ ਪਰਵਾਸੀ ਪੰਜਾਬੀ ਕਾਵਿ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ

ਸਰੀ, 11 ਮਈ (ਪੰਜਾਬ ਮੇਲ)- ਵੈਨਕੂਵਰ ਵਿਚਾਰ ਮੰਚ ਵੱਲੋਂ ਆਨਲਾਈਨ ਸੈਮੀਨਾਰ ਲੜੀ ਦੇ ਅੰਤਰਗਤ ‘21ਵੀਂ ਸਦੀ ਦਾ ਪਰਵਾਸੀ ਪੰਜਾਬੀ ਕਾਵਿ: ਇਕ ਸੰਵਾਦ’ ਵਿਸ਼ੇ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆਜਿਸ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਚਿੰਤਕਾਂ ਵੱਲੋਂ ਆਲੋਚਨਾਤਮਕ ਪਰਚੇ ਪੇਸ਼ ਕੀਤੇ ਗਏ।

ਸੈਮੀਨਾਰ ਦਾ ਆਗ਼ਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੀ ਕਾਰਗੁਜਾਰੀ ਬਾਰੇ ਦਸਦਿਆਂ ਕਿਹਾ ਕਿ ਇਹ ਮੰਚ ਮੁੱਢ ਤੋਂ ਹੀ ਗੁਰੂ ਨਾਨਕ ਸਾਹਿਬ ਦੇ ਕਥਨ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ਮੁਤਾਬਿਕ ਸੰਵਾਦ ਪਰੰਪਰਾ ਜਾਰੀ ਰੱਖਣ ਲਈ ਗਤੀਸ਼ੀਲ ਰਿਹਾ ਹੈ। ਉਨ੍ਹਾਂ ਮੰਚ ਵੱਲੋਂ ਸਮੇਂ-ਸਮੇਂ ’ਤੇ ਵਿਦਵਾਨਾਂ ਨਾਲ ਕੀਤੀਆਂ ਗਈਆਂ ਗੋਸ਼ਟੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲਿਆਂ ਨੂੰ ਜੀ ਆਇਆਂ ਕਿਹਾ।

ਰਸਮੀ ਸਵਾਗਤ ਉਪਰੰਤ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਮਕਸਦ ਭਾਰਤੀ ਪੰਜਾਬੀ ਅਤੇ ਪਾਕਿਸਤਾਨੀ ਪੰਜਾਬੀ ਖੋਜਾਰਥੀਆਂ ਨੂੰ ਪਰਵਾਸੀ ਪੰਜਾਬੀ ਸਾਹਿਤ ਦੇ ਨਾਲ ਜੋੜਨ ਅਤੇ ਨਵੀਂ ਸਾਹਿਤਕ ਖੋਜ ਨੂੰ ਹੱਲਾਸ਼ੇਰੀ ਦੇਣਾ ਹੈ। ਉਹਨਾਂ ਸੈਮੀਨਾਰ ਦੇ ਮੁੱਖ ਮਹਿਮਾਨ ਰਵਿੰਦਰ ਰਵੀਪ੍ਰਧਾਨਗੀ ਮੰਡਲ ਡਾ. ਸੁਖਦੇਵ ਸਿੰਘ ਸਿਰਸਾ ਅਤੇ ਡਾ.ਨਰੇਸ਼ ਕੁਮਾਰ ਦੀਆਂ ਅਕਾਦਮਿਕ ਅਤੇ ਸਾਹਿਤਕ ਪ੍ਰਾਪਤੀਆਂ ਉਪਰ ਵੀ ਰੋਸ਼ਨੀ ਪਾਈ।

ਮੁੱਖ ਮਹਿਮਾਨ ਰਵਿੰਦਰ ਰਵੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮੇਂ ਦੇ ਬਦਲਾਅ ਨਾਲ ਸਾਨੂੰ ਹੁਣ ਦੇ ਪਰਵਾਸੀ ਸਾਹਿਤ ਨੂੰ ਵਧੇਰੇ ਵਾਚਣ ਦੀ ਜ਼ਰੂਰਤ ਹੈ ਨਾ ਕਿ ਮੁੱਢਲੇ ਦੌਰ ਦੇ ਸਾਹਿਤ ਨੂੰ ਮੁੜ ਪੀਸੀ ਜਾਣ ਦੀ। ਉਹਨਾਂ ਨੇ ਪਰਵਾਸੀ ਪੰਜਾਬੀ ਕਵਿਤਾ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ ਬਹੁਤ ਤਰਕਮਈ ਢੰਗ ਨਾਲ ਬਿਆਨ ਕਰਦਿਆਂ ਪਰਵਾਸੀ ਪੰਜਾਬੀ ਸਾਹਿਤ ਨੂੰ ਵਿਸ਼ਵ ਵਿਆਪੀ ਮਸਲਿਆਂ ਉਪਰ ਕੇਂਦਰਿਤ ਕਰਨ ਦੀ ਗੱਲ ਕੀਤੀ।

ਸੈਮੀਨਾਰ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ/ਕਾਲਜਾਂ ਦੇ ਲਗਪਗ 15 ਦੇ ਕਰੀਬ ਅਧਿਆਪਕਾਂ ਅਤੇ ਖੋਜਾਰਥੀਆਂ ਵੱਲੋਂ ਪਰਚੇ ਪੜ੍ਹੇ ਗਏ। ਪਹਿਲੇ ਸ਼ੈਸਨ ਵਿਚ ਕੁੱਲ ਪਰਚੇ ਪੜ੍ਹੇ ਗਏ ਜਿਸਦੀ ਪ੍ਰਧਾਨਗੀ ਡਾਸੁਖਦੇਵ ਸਿਰਸਾ ਵੱਲੋਂ ਕੀਤੀ ਗਈ। ਡਾ. ਸੁਖਦੇਵ ਸਿੰਘ ਸਿਰਸਾ ਵੱਲੋਂ ਹਰ ਪਰਚੇ ਸਬੰਧੀ ਸੰਖਿਪਤ ਅਤੇ ਵਾਜਿਬ ਟਿੱਪਣੀਆਂ ਦੇ ਕੇ ਅਪਣਾਈ ਗਈ ਮੁਲਾਂਕਣ ਦੀ ਬਿਰਤੀ ਇਸ ਸ਼ੈਸਨ ਦਾ ਵਿਸ਼ੇਸ਼ ਹਾਸਿਲ ਰਹੀ।

ਦੂਸਰਾ ਸ਼ੈਸਨ ਡਾ. ਨਰੇਸ਼ ਕੁਮਾਰ ਦੀ ਪ੍ਰਧਾਨਗੀ ਅਧੀਨ ਮੁਕੰਮਲ ਹੋਇਆ ਜਿਸ ਵਿੱਚ ਕੁੱਲ ਪਰਚੇ ਪੜ੍ਹੇ ਗਏ। ਡਾ.ਨਰੇਸ਼ ਨੇ ਲੇਖਕ ਅਧਾਰਿਤ ਆਲੋਚਨਾ ਦੀ ਬਜਾਇ ਰਚਨਾ ਅਧਾਰਿਤ ਆਲੋਚਨਾ ਨੂੰ ਤਰਜੀਹ ਦੇਣ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਸੈਮੀਨਾਰ ਦੀ ਖੂਬਸੂਰਤੀ ਇਸ ਗੱਲ ਵਿਚ ਵਧੇਰੇ ਰਹੀ ਕਿ ਜਿਥੇ ਇਸ ਵਿਚ ਪੰਜਾਬੀ ਜ਼ੁਬਾਨ ਦੇ ਦੋਵੇਂ ਲਹਿਜ਼ੇ, ਭਾਵ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ, ਸੁਣਨ ਮਿਲੇ ਉਥੇ ਹਿੰਦੀ ਭਾਸ਼ਾ ਵਿੱਚ ਵੀ ਪਰਚਾ ਪੜ੍ਹਿਆ ਗਿਆ।

ਮੰਚ ਦੇ ਡਾਇਰੈਕਟਰ ਅਤੇ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਅਜਿਹੇ ਪ੍ਰੋਗਰਾਮਾਂ ਨੂੰ ਸ਼ਲਾਘਾਯੋਗ ਪਹਿਲਕਦਮੀ ਕਿਹਾ। ਅੰਤ ਵਿੱਚ ਮੋਹਨ ਗਿੱਲ ਨੇ ਬੁਲਾਰਿਆਂ ਅਤੇ ਸਰੋਤਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਨਾਲ ਹੀ ਮੰਚ ਵੱਲੋਂ ‘ਪਰਵਾਸੀ ਪੰਜਾਬੀ ਕਹਾਣੀ’ ਸਬੰਧੀ ਕਰਵਾਏ ਜਾਣ ਵਾਲੇ ਅਗਲੇ ਸੈਮੀਨਾਰ ਦਾ ਐਲਾਨ ਕੀਤਾ।

ਸੈਮੀਨਾਰ ਦਾ ਮੰਚ ਸੰਚਾਲਨ ਡਾ.ਹਰਜੋਤ ਕੌਰ ਖੈਹਿਰਾ ਅਤੇ ਡਾ.ਯਾਦਵਿੰਦਰ ਕੌਰ ਵੱਲੋਂ ਬਾਖੂਬੀ ਕੀਤਾ ਗਿਆ। ਸੈਮੀਨਾਰ ਵਿੱਚ ਦਿਆਲ ਸਿੰਘ ਕਾਲਜ ਦਿੱਲੀ ਤੋਂ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵਿੰਦਰ ਸਿੰਘਸੁਰਜੀਤ ਕੌਰ ਟੋਰਾਂਟੋਪਿਆਰਾ ਸਿੰਘ ਕੁੱਦੋਵਾਲਪਾਕਿਸਤਾਨ ਤੋਂ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਇਸਲਾਮਾਬਾਦ ਦੇ ਪਾਕਿਸਤਾਨੀ ਸਟੱਡੀਜ਼ ਦੀ ਚੇਅਰਪਰਸਨ ਸਮੀਨਾ ਆਮੀਨਕੈਨੇਡਾ ਤੋਂ ਮਹਿੰਦਰਪਾਲ ਸਿੰਘ ਪਾਲਬਿੰਦੂ ਮਠਾੜੂ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰਪੰਜਾਬੀ ਯੂਨੀਵਰਸਿਟੀ ਪਟਿਆਲਾਪੰਜਾਬ ਯੂਨੀਵਰਸਿਟੀ ਚੰਡੀਗੜ੍ਹਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾਐੱਚ.ਐੱਮ.ਵੀ.ਕਾਲਜ ਜਲੰਧਰਦਿਆਲ ਸਿੰਘ ਕਾਲਜ ਦਿੱਲੀ ਆਦਿ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ।

Leave a comment