ਕੈਨੇਡਾ ਤੋਂ ਬਾਅਦ ਹੁਣ ਲੰਡਨ ਅਸੈਂਬਲੀ ‘ਚ ਹਿੰਦੂ ਫੋਬੀਆ ਖ਼ਿਲਾਫ਼ ਮਤਾ ਪੇਸ਼

ਲੰਡਨ, 8 ਨਵੰਬਰ (ਪੰਜਾਬ ਮੇਲ)- ਕੈਨੇਡਾ ਦੀ ਸੰਸਦ ‘ਚ ਹਿੰਦੂ ਫੋਬੀਆ ਖ਼ਿਲਾਫ਼ ਪਟੀਸ਼ਨ ਦਾਇਰ ਕੀਤੇ ਜਾਣ ਤੋਂ ਅਗਲੇ ਹੀ ਦਿਨ ਬਰੰਟ ਅਤੇ ਹੈਰੋ ਦੇ ਵਿਧਾਇਕ ਕੇਰੂਪੇਸ਼ ਹਿਰਾਨੀ ਨੇ ਲੰਡਨ ਅਸੈਂਬਲੀ ‘ਚ ਹਿੰਦੂ ਫੋਬੀਆ ਖ਼ਿਲਾਫ਼ ਮਤਾ ਪੇਸ਼ ਕੀਤਾ ਹੈ। ਸਦਨ ‘ਚ ਆਪਣੇ ਸੰਬੋਧਨ ਦੌਰਾਨ ਹਿਰਾਨੀ ਨੇ ਕਿਹਾ ਕਿ ਇੰਗਲੈਂਡ ਅਤੇ ਵੇਲਜ਼ ‘ਚ ਅਪਰਾਧ ਸਰਵੇਖਣ ਦੇ ਨਤੀਜਿਆਂ […]

ਸਰਕਾਰੀ ਅਫਸਰ ਤੋਂ ਪਰਾਲੀ ਨੂੰ ਜ਼ਬਰਨ ਅੱਗ ਲਗਾਉਣ ਦੇ ਮਾਮਲੇ ‘ਚ ਮੁੱਖ ਮੰਤਰੀ ਵਲੋਂ ਵੱਡੀ ਕਾਰਵਾਈ

ਬਠਿੰਡਾ, 8 ਨਵੰਬਰ (ਪੰਜਾਬ ਮੇਲ)- ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿਚ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੰਦੇਸ਼ ਲੈ ਕੇ ਗਏ ਸਰਕਾਰੀ ਅਫ਼ਸਰ ਤੋਂ ਕੁੱਝ ਕਿਸਾਨਾਂ ਵਲੋਂ ਜ਼ਬਰਨ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਸਾਫ ਆਖਿਆ ਹੈ ਕਿ ਇਸ ਘਟਨਾ ਵਿਚ ਸ਼ਾਮਲ […]

ਉੱਤਰ ਪ੍ਰਦੇਸ਼: ਅਲੀਗੜ੍ਹ ਦਾ ਨਾਮ ਹਰੀਗੜ੍ਹ ਕਰਨ ਦਾ ਮਤਾ ਪਾਸ

-ਨਗਰ ਨਿਗਮ ਨੇ ਲਾਈ ਮੋਹਰ ਲਖਨਊ, 8 ਨਵੰਬਰ (ਪੰਜਾਬ ਮੇਲ)- ਅਲਾਹਾਬਾਦ ਦੇ ਪ੍ਰਯਾਗਰਾਜ ਬਣਨ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਹਰੀਗੜ੍ਹ ਬਣਨ ਦਾ ਸਮਾਂ ਆ ਗਿਆ ਹੈ। ਅਲੀਗੜ੍ਹ ਨਗਰ ਨਿਗਮ ਨੇ ਸਰਬਸੰਮਤੀ ਨਾਲ ਅਲੀਗੜ੍ਹ ਦਾ ਨਾਂ ਬਦਲ ਕੇ ਹਰੀਗੜ੍ਹ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਹ ਪ੍ਰਸਤਾਵ ਮੇਅਰ ਪ੍ਰਸ਼ਾਂਤ ਸਿੰਘਲ ਵੱਲੋਂ ਮੀਟਿੰਗ […]

ਆਖਰ ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਦੀਆਂ ਪ੍ਰਾਇਮਰੀ ਚੋਣਾਂ ਲਈ ਅਰਜ਼ੀ ਦਾਖਲ

ਕੌਨਕੌਰਡ, 25 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਦੀਆਂ ਪ੍ਰਾਇਮਰੀ ਚੋਣਾਂ ਲਈ ਟਰੰਪ ਵੱਲੋਂ ਆਪਣੀ ਅਰਜ਼ੀ ਦਾਖਲ ਕਰ ਦਿੱਤੀ ਗਈ ਹੈ। ਉਨ੍ਹਾਂ ਨਿਊ ਹੈਂਪਸ਼ਾਇਰ ਤੋਂ ਇਸ ਦੇ ਲਈ ਆਪਣੇ ਕਾਗਜ਼ ਦਾਖਲ ਕੀਤੇ। ਰਾਸ਼ਟਰਪਤੀ ਦੀਆਂ ਪ੍ਰਾਇਮਰੀ ਚੋਣਾਂ ਲਈ ਆਪਣੀ ਦਾਅਵੇਦਾਰੀ ਦੀ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਟਰੰਪ ਨੇ ਨਿਊ ਹੈਂਪਸ਼ਾਇਰ ਵਿਖੇ ਇਕ ਰੈਲੀ ਵੀ ਕੀਤੀ, ਜਿੱਥੇ ਉਨ੍ਹਾਂ […]

ਡਿਪਲਮੈਂਟਾਂ ਦੀ ਸੁਰੱਖਿਆ ਯਕੀਨੀ ਹੋਣ ‘ਤੇ ਦੁਬਾਰਾ ਖੁੱਲ੍ਹ ਸਕਦੀਆਂ ਹਨ ਕੈਨੇਡਾ-ਭਾਰਤ ਅੰਬੈਸੀਆਂ

-ਅਮਰੀਕਾ, ਯੂ.ਕੇ. ਅਤੇ ਆਸਟ੍ਰੇਲੀਆ ਹੋਏ ਕੈਨੇਡਾ ਦੇ ਹੱਕ ‘ਚ ਵਾਸ਼ਿੰਗਟਨ, 25 ਅਕਤੂਬਰ (ਪੰਜਾਬ ਮੇਲ)- ਖਾਲਿਸਤਾਨ ਮੁਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਨੇ ਹੁਣ ਇਕ ਵੱਖਰਾ ਮੋੜ ਲੈ ਲਿਆ ਹੈ, ਜਿਸ ਵਿਚ ਪੱਛਮੀ ਦੇਸ਼ਾਂ ਦੀ ਆਲੋਚਨਾ ਨਾਲ ਭਾਰਤ ਨੂੰ ਝਟਕਾ ਲੱਗ ਸਕਦਾ ਹੈ। ਨਿੱਝਰ ਕਤਲੇਆਮ […]

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਕਾਮਯਾਬੀ ਨਾਲ ਸੰਪੰਨ

ਸੈਕਰਾਮੈਂਟੋ, 25 ਅਕਤੂਬਰ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਜਰਨਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਹੋਈ। ਦਿਲ ਨਿੱਜਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਭਾਰੀ ਗਿਣਤੀ ਵਿਚ ਸਭਾ ਦੇ ਮੈਂਬਰਾਂ ਨੇ ਹਿੱਸਾ ਲਿਆ। ਇਹ ਮੀਟਿੰਗ ਨੂੰ ਮਹਾਨ ਕਵੀ ਪ੍ਰੋ. ਮੋਹਨ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ […]

ਬਾਇਡਨ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਾ ਪ੍ਰੋਗਰਾਮ ‘ਚ ਬਦਲਾਅ ਦਾ ਪ੍ਰਸਤਾਵ ਪੇਸ਼

-ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ ਵਾਸ਼ਿੰਗਟਨ, 25 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਐੱਚ-1ਬੀ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਵਿਚ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ, ਜਿਸ ਦਾ ਉਦੇਸ਼ ਯੋਗਤਾ ਨੂੰ ਤਰਕਸੰਗਤ ਬਣਾ ਕੇ ਕੁਸ਼ਲਤਾ ਵਿਚ ਸੁਧਾਰ ਕਰਨਾ, ਐੱਫ-1 ਵਿਦਿਆਰਥੀਆਂ, ਉੱਦਮੀਆਂ ਅਤੇ ਗੈਰ-ਲਾਭਕਾਰੀ ਸੰਸਥਾਵਾਂ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਵਧੇਰੇ ਲਚਕੀਲਾਪਨ ਪ੍ਰਦਾਨ ਕਰਨ […]

ਅਮਰੀਕਾ ਵੱਲੋਂ ਐੱਲ-1 ਵੀਜ਼ਾ ਨਿਯਮਾਂ ‘ਚ ਬਦਲਾਅ

-ਯੂ.ਐੱਸ.ਸੀ.ਆਈ.ਐੱਸ. ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਵਾਸ਼ਿੰਗਟਨ, 25 ਅਕਤੂਬਰ (ਪੰਜਾਬ ਮੇਲ)- ਅਮਰੀਕਾ ਨੇ ਐੱਲ-1 ਵਿਦੇਸ਼ੀ ਵਰਕਰ ਵੀਜ਼ਾ ਲੈਣ ਵਾਲੇ ਲੋਕਾਂ ਨੂੰ ਲੈ ਕੇ ਇਕ ਹੋਰ ਫੈਸਲਾ ਲਿਆ ਹੈ। ਅਮਰੀਕਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਸਿੰਗਲ-ਪਰਸਨ ਕੰਪਨੀ ਦਾ ਮਾਲਕ ਹੈ, ਤਾਂ ਉਹ ਐੱਲ-1 ਵਿਦੇਸ਼ੀ ਕਰਮਚਾਰੀ ਵੀਜ਼ਾ ਲਈ ਯੋਗ ਨਹੀਂ ਹੈ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ […]

ਜਸਮੇਰ ਸਿੰਘ ਦੇ ਕਾਤਲ ‘ਤੇ ਪਰਿਵਾਰ ਵੱਲੋਂ ਨਫਰਤੀ ਹਿੰਸਾ ਦਾ ਦੋਸ਼ ਆਇਦ ਕਰਨ ਦੀ ਅਪੀਲ

-ਨਿਊਯਾਰਕ ‘ਚ ਸਿੱਖ ਬਜ਼ੁਰਗ ਦੀ ਮਾਮੂਲੀ ਕਾਰ ਹਾਦਸੇ ਨੂੰ ਲੈ ਕੇ ਬੁਰੀ ਤਰ੍ਹਾਂ ਹੋਈ ਕੁੱਟਮਾਰ ਦੌਰਾਨ ਹੋਈ ਸੀ ਮੌਤ – ਹਮਲਾਵਰ ਦਾ ਲਾਇਸੰਸ ਪਹਿਲਾਂ ਹੀ ਮੁਅੱਤਲ ਸੀ : ਨਿਊਯਾਰਕ ਪੁਲਿਸ ਨਿਊਯਾਰਕ, 25 ਅਕਤੂਬਰ (ਰਾਜ ਗੋਗਨਾ/ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੀਤੇ ਦਿਨੀਂ ਰਿਚਮੰਡ ਹਿੱਲ ਕੁਈਨਜ਼ ਕਾਉਂਟੀ ਦੇ ਇੱਕ ਪੰਜਾਬੀ ਸਿੱਖ ਵਿਅਕਤੀ ਨੂੰ ਮਾਮੂਲੀ ਜਿਹੇ ਹੋਏ ਕਾਰ ਹਾਦਸੇ […]

ਡਾ. ਐੱਸ.ਪੀ. ਸਿੰਘ ਉਬਰਾਏ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਖੂਨ ਦੇ ਗਰੁੱਪ ਦੀ ਜਾਂਚ ਮੁਫ਼ਤ ਕਰਨ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ (ਪੰਜਾਬ ਮੇਲ)- ਪ੍ਰਸਿੱਧ ਸਮਾਜਸੇਵੀ ਸੇਵੀ ਡਾਕਟਰ ਐੱਸ.ਪੀ. ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਲੋੜਵੰਦ ਸਰਕਾਰੀ ਸਕੂਲੀ ਵਿਦਿਆਰਥੀਆਂ ਦੇ ਖੂਨ ਦੇ ਗਰੁੱਪ ਦੀ ਜਾਂਚ ਮੁਫ਼ਤ ਕੀਤੀ ਜਾਵੇਗੀ। ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ […]