ਪੰਜਾਬ ਸਰਕਾਰ ਨੇ ਰਾਜ ਦੀਆਂ ਪੰਚਾਇਤਾਂ ਭੰਗ ਕੀਤੀਆਂ, ਚੋਣਾਂ 31 ਦਸੰਬਰ ਤੱਕ

ਮਾਨਸਾ/ਬਨੂੜ, 11 ਅਗਸਤ (ਪੰਜਾਬ ਮੇਲ)-ਪੰਜਾਬ ਸਰਕਾਰ ਵਲੋਂ ਪੰਚਾਇਤਾਂ ਤੁਰੰਤ ਭੰਗ ਕਰ ਦਿੱਤੀਆਂ ਹਨ। ਪੰਚਾਇਤ ਸਮਿਤੀਆਂ, ਬਲਾਕ ਸਮਿਤੀਆਂ ਅਤੇ ਜਿਲ੍ਹਾ ਪਰਿਸ਼ਦਾਂ ਦੀ ਚੋਣ 25 ਨਵੰਬਰ ਤੱਕ, ਪੰਚਾਂ ਅਤੇ ਸਰਪੰਚਾਂ ਲਈ ਪੰਚਾਇਤੀ ਚੋਣ 31 ਤੱਕ ਦਸੰਬਰ ਕਰਵਾਈਆਂ ਜਾਣਗੀਆਂ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ’ਚ 13241 ਪੰਚਾਇਤਾਂ, 157 ਪੰਚਾਇਤ ਸਮਿਤੀਆਂ ਤੇ 23 ਜ਼ਿਲ੍ਹਾ ਪਰਿਸ਼ਦ […]

ਮੂਸੇਵਾਲ ਕਤਲਕਾਂਡ ‘ਚ ਵਾਂਟੇਡ ਗੈਂਗਸਟਰ ਧਰਮਨਜੋਤ ਅਮਰੀਕਾ ‘ਚ ਗ੍ਰਿਫਤਾਰ

* ਮੂਸੇਵਾਲਾ ਕਤਲਕਾਂਡ ਲਈ ਮੁਹੱਈਆ ਕਰਵਾਏ ਸਨ ਹਥਿਆਰ ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਮੂਸੇਵਾਲਾ ਕਤਲਕਾਂਡ ‘ਚ ਵਾਂਟੇਡ ਹਥਿਆਰ ਮਾਫੀਆ ਧਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਹਲੋਂ ਦੇ ਕਈ ਨਾਮੀ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ । ਉਸ ‘ਤੇ ਦੋਸ਼ ਹੈ ਕਿ ਮੂਸੇਵਾਲਾ ਕਤਲਕਾਂਡ ਵਿਚ ਇਸਤੇਮਾਲ ਹੋਏ ਹਥਿਆਰ ਇਸ ਨੇ […]

ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ‘ਚ ਭਾਰਤ ਨੇ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ

ਨਵੀਂ ਦਿੱਲੀ, 10 ਅਗਸਤ (ਪੰਜਾਬ ਮੇਲ)- ਏਸ਼ੀਅਨ ਚੈਂਪੀਅਨਸ ਟਰਾਫੀ 2023 ਦੇ ਆਪਣੇ ਆਖਰੀ ਲੀਗ ਮੈਚ ‘ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ। ਭਾਰਤ ਲਈ ਹਰਮਨਪ੍ਰੀਤ ਨੇ ਮੈਚ ਵਿਚ ਦੋ ਗੋਲ ਕੀਤੇ। ਉਥੇ ਹੀ, ਇਕ ਗੋਲ ਜਗਵੀਰ ਸਿੰਘ ਨੇ ਅਤੇ ਇਕ ਗੋਲ ਆਕਾਸ਼ਦੀਪ ਨੇ ਕੀਤਾ। ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ। ਮੇਅਰ […]

ਅਮਰੀਕੀ ਰਾਸ਼ਟਰਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਐੱਫ.ਬੀ.ਆਈ. ਨੇ ਮਾਰ ਮੁਕਾਇਆ

ਪ੍ਰੋਵੋ (ਅਮਰੀਕਾ), 10 ਅਗਸਤ (ਪੰਜਾਬ ਮੇਲ)- ਅਮਰੀਕਾ ਦਾ ਸੰਘੀ ਜਾਂਚ ਏਜੰਸੀ (ਐੱਫ.ਬੀ.ਆਈ.) ਦੇ ਏਜੰਟ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਉਟਾਹ ਦੇ ਰਹਿਣ ਵਾਲੇ ਮਸ਼ਕੂਕ ਨੂੰ ਰਾਸ਼ਟਰਪਤੀ ਦੇ ਰਾਜ ‘ਚ ਆਉਣ ਤੋਂ ਪਹਿਲਾਂ ਗੋਲੀ ਮਾਰ ਦਿੱਤੀ ਗਈ ਸੀ। ਬਾਇਡਨ […]

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਰਸਮੀ ਤੌਰ ‘ਤੇ ਭੰਗ; ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ

ਇਸਲਾਮਾਬਾਦ, 10 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੂੰ ਰਸਮੀ ਤੌਰ ‘ਤੇ ਭੰਗ ਕਰ ਦਿੱਤਾ ਗਿਆ ਹੈ ਅਤੇ ਇਸ ਸਾਲ ਦੇ ਅੰਤ ਵਿਚ ਆਮ ਚੋਣਾਂ ਹੋਣ ਤੱਕ ਦੇਸ਼ ਨੂੰ ਚਲਾਉਣ ਲਈ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਰਾਸ਼ਟਰਪਤੀ ਆਰਿਫ ਅਲਵੀ ਨੇ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਸਲਾਹ ‘ਤੇ ਬੁੱਧਵਾਰ ਨੂੰ […]

ਭਾਰਤੀ-ਅਮਰੀਕੀ ਰਜਨੀ ਰਵਿੰਦਰਨ ਵੱਲੋਂ ਰਿਪਬਲਿਕਨ ਪਾਰਟੀ ਵੱਲੋਂ ਚੋਣ ਮੈਦਾਨ ‘ਚ ਨਿਤਰਨ ਦਾ ਫੈਸਲਾ

ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਭਾਰਤ ਦੀ ਜੰਮਪਲ 40 ਸਾਲਾ ਰਜਨੀ ਰਵਿੰਦਰਨ ਨੇ ਅਮਰੀਕੀ ਰਾਜ ਵਿਸਕਾਨਸਿਨ ਤੋਂ ਸੈਨੇਟ ਲਈ ਚੋਣ ਮੈਦਾਨ ‘ਚ ਉਤਰਨ ਦਾ ਫ਼ੈਸਲਾ ਕੀਤਾ ਹੈ। ਕਾਲਜ ਵਿਦਿਆਰਥੀ ਰਵਿੰਦਰਨ ਡੈਮੋਕਰੇਟਿਕ ਸੈਨੇਟਰ ਟੈਮੀ ਬਾਲਡਵਿਨ ਖ਼ਿਲਾਫ਼ ਮੁਕਾਬਲੇ ‘ਚ ਉਤਰਨ ਵਾਲੀ ਪਹਿਲੀ ਰਿਪਬਲਿਕਨ ਉਮੀਦਵਾਰ ਹੈ। ਤਿੰਨ ਬੱਚਿਆਂ ਦੀ ਮਾਂ ਰਜਨੀ ਦਾ ਹਾਲਾਂਕਿ ਸਿਆਸਤ ‘ਚ ਤਜਰਬਾ ਜ਼ਿਆਦਾ ਨਹੀਂ […]

ਕੈਨੇਡਾ ‘ਚ ਪੰਜਾਬੀ ਵਿਦਿਆਰਥੀ ਦੀ ਝੀਲ ‘ਚ ਡੁੱਬਣ ਕਾਰਨ ਮੌਤ

ਵੈਨਕੂਵਰ, 10 ਅਗਸਤ (ਪੰਜਾਬ ਮੇਲ)- ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਏ ਅਕਾਸ਼ਦੀਪ ਸਿੰਘ (27) ਦੀ ਬੀਤੇ ਦਿਨ ਝੀਲ ‘ਚ ਡੁੱਬਣ ਕਾਰਨ ਮੌਤ ਹੋ ਗਈ। ਥੋੜ੍ਹੇ ਦਿਨ ਪਹਿਲਾਂ ਹੀ ਉਸ ਨੂੰ ਪੱਕੇ ਹੋਣ ਦੇ ਪੇਪਰ ਮਿਲੇ ਸਨ ਤੇ ਇਸ ਦੇ ਜਸ਼ਨ ਵਜੋਂ ਉਹ ਦੋਸਤਾਂ ਨਾਲ ਝੀਲ ‘ਤੇ ਗਿਆ ਸੀ। ਇਹ ਘਟਨਾ ਦੋ ਦਿਨ ਪਹਿਲਾਂ ਵਾਪਰੀ ਸੀ, […]

ਇਕਵਾਡੋਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਅਣਪਛਾਤੇ ਬੰਦੂਕਧਾਰੀ ਵੱਲੋਂ ਗੋਲੀਆਂ ਮਾਰ ਕੇ ਹੱਤਿਆ

ਕੁਇਟੋ, 10 ਅਗਸਤ (ਪੰਜਾਬ ਮੇਲ)- ਇਕਵਾਡੋਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਫਰਨਾਂਡੋ ਵਿਲਾਵਿਸੇਨਸ਼ੀਓ ਦੀ ਦੇਸ਼ ਦੀ ਰਾਜਧਾਨੀ ਕਿਊਟੋ ਵਿਚ ਸਿਆਸੀ ਰੈਲੀ ਦੌਰਾਨ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਇਹ ਜਾਣਕਾਰੀ ਦਿੱਤੀ। ਇਹ ਕਤਲ ਅਜਿਹੇ ਸਮੇਂ ਹੋਇਆ ਹੈ, ਜਦੋਂ ਦੱਖਣੀ ਅਮਰੀਕੀ ਦੇਸ਼ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਿੰਸਾ […]

ਲੰਡਨ ਦੀ ਅਦਾਲਤ ਵੱਲੋਂ ਭਾਰਤੀ ਬੱਚਿਆਂ ਨਾਲ ਆਨਲਾਈਨ ਜਿਨਸੀ ਸ਼ੋਸ਼ਣ ਦੇ ਦੋਸ਼ੀ ਅਧਿਆਪਕ ਨੂੰ 12 ਸਾਲ ਕੈਦ

ਲੰਡਨ, 10 ਅਗਸਤ (ਪੰਜਾਬ ਮੇਲ)- ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਸਾਊਥਵਾਰਕ ਕ੍ਰਾਊਨ ਕੋਰਟ ਨੇ ਬੁੱਧਵਾਰ ਨੂੰ ਭਾਰਤੀ ਬੱਚਿਆਂ ਨਾਲ ਆਨਲਾਈਨ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਲੰਡਨ ਪ੍ਰਾਇਮਰੀ ਸਕੂਲ ਦੇ ਸਾਬਕਾ ਉਪ ਪ੍ਰਧਾਨ ਅਧਿਆਪਕ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ। ਉਹ ਪੈਸਿਆਂ ਬਦਲੇ ਭਾਰਤੀ ਮੁੰਡਿਆਂ ਤੋਂ ਛੋਟੇ ਬੱਚਿਆਂ ਦੀਆਂ ਜਿਨਸੀ ਤਸਵੀਰਾਂ ਮੰਗਵਾਉਂਦਾ ਸੀ। ਪੁਲਿਸ ਨੇ […]

ਨਵਜੋਤ ਸਿੱਧੂ ਨੇ ਕੈਂਸਰ ਨਾਲ ਜੂਝ ਰਹੀ ਪਤਨੀ ਦੀਆਂ ਤਸਵੀਰਾਂ ਸਾਂਝੀਆਂ ਕਰ ਲਿਖੀ ਭਾਵੁਕ ਪੋਸਟ

ਜਲੰਧਰ, 10 ਅਗਸਤ (ਪੰਜਾਬ ਮੇਲ)-  ਕੈਂਸਰ ਦੀ ਭਿਆਨਕ ਬੀਮਾਰੀ ਨਾਲ ਜੂਝ ਰਹੀ ਡਾਕਟਰ ਨਵਜੋਤ ਕੌਰ ਸਿੱਧੂ ਨਾਲ ਤਸਵੀਰਾਂ ਸਾਂਝੀਆਂ ਕਰ ਪਤੀ ਨਵਜੋਤ ਸਿੰਘ ਸਿੱਧੂ ਨੇ ਭਾਵੁਕ ਪੋਸਟ ਲਿਖੀ ਹੈ। ਪੋਸਟ ‘ਚ ਸਿੱਧੂ ਨੇ ਲਿਖਿਆ ਹੈ ਕਿ ਜ਼ਖ਼ਮ ਤਾਂ ਭਰ ਗਏ ਹਨ ਪਰ ਇਸ ਸਖ਼ਤ ਪ੍ਰੀਖਿਆ ਦੇ ਮਾਨਸਿਕ ਜ਼ਖਮ ਅਜੇ ਵੀ ਅੱਲ੍ਹੇ ਹਨ। ਨਵਜੋਤ ਸਿੱਧੂ ਨੇ […]