ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

ਕੇਪਟਾਊਨ, 16 ਫਰਵਰੀ (ਪੰਜਾਬ ਮੇਲ)- ਦੀਪਤੀ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਰਿਚਾ ਘੋਸ਼ (ਨਾਬਾਦ 44) ਅਤੇ ਕਪਤਾਨ ਹਰਮਨਪ੍ਰੀਤ ਕੌਰ (33) ਵਿੱਚ ਚੌਥੇ ਵਿਕਟ ਦੇ ਲਈ 72 ਦੌੜਾਂ ਦੀ ਸਾਂਝੇਦਾਰੀ ਨਾਲ ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਬੀ ਮੈਚ ਵਿੱਚ ਬੁੱਧਵਾਰ ਨੂੰ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਵਿੱਚ ਲਗਾਤਾਰ ਦੂਜੀ […]

ਮਸਕ ਨੇ ਆਪਣੇ ਕੁੱਤੇ ਨੂੰ ਬਣਾ ਦਿੱਤਾ ਟਵਿੱਟਰ ਦਾ ਸੀਈਓ

ਸਾਂ ਫਰਾਂਸਿਸਕੋ, 16 ਫਰਵਰੀ (ਪੰਜਾਬ ਮੇਲ)- ਐਲੋਨ ਮਸਕ ਨੇ ਆਖਰਕਾਰ ਟਵਿੱਟਰ ਲਈ ਸੀਈਓ ਲੱਭ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਟਵਿੱਟਰ ਦਾ ਨਵਾਂ ਸੀਈਓ ਇਨਸਾਨ ਨਹੀਂ, ਸਗੋਂ ਕੁੱਤਾ ਹੈ। ਉਹ ਮਸਕ ਦਾ ਪਾਲਤੂ ਕੁੱਤਾ ਫਲੋਕੀ ਹੈ। ਮਸਕ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਕੁੱਤਾ ਫਲੋਕੀ ‘ਦੂਜੇ ਆਦਮੀ’ ਨਾਲੋਂ ਬਿਹਤਰ ਹੈ, ਹਾਲਾਂਕਿ […]

ਮਨੀਸ਼ਾ ਗੁਲਾਟੀ ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ ਅਹੁਦੇ ’ਤੇ ਰਹੇਗੀ ਬਰਕਰਾਰ

ਚੰਡੀਗੜ੍ਹ, 16 ਫਰਵਰੀ (ਪੰਜਾਬ ਮੇਲ)- ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਹਟਾਉਣ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ ਤੇ ਇਸ ਦੀ ਜਾਣਕਾਰੀ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਪਹਿਲਾਂ ਹਟਾ ਦਿੱਤਾ ਸੀ ਤੇ […]

ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਵਿਚਾਲੇ ਟਕਰਾਅ ਵਧਿਆ

– ਮੁੱਖ ਮੰਤਰੀ ਨੇ ਰਾਜਪਾਲ ਦੀ ਯੋਗਤਾ ‘ਤੇ ਉਠਾਇਆ ਸਵਾਲ – ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਰਕਾਰ: ਭਾਜਪਾ – ਵਿਰੋਧੀ ਧਿਰਾਂ ਨੇ ਟਕਰਾਅ ਨੂੰ ਦੱਸਿਆ ਮੰਦਭਾਗਾ ਚੰਡੀਗੜ੍ਹ, 15 ਫਰਵਰੀ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੁੜ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ਦੀ ਨਿਯੁਕਤੀ ‘ਤੇ ਹੀ ਸੁਆਲ ਖੜ੍ਹੇ ਕਰ ਦਿੱਤੇ […]

ਅਮਰੀਕਾ ਸਾਲ ਦੇ ਅਖੀਰ ਤੱਕ ਵੀਜ਼ਿਆਂ ਦੀ ਪ੍ਰਮਾਣਿਕਤਾ ਨਵਿਆਉਣ ਦਾ ਅਮਲ ਮੁੜ ਕਰੇਗਾ ਸ਼ੁਰੂ

– ਭਾਰਤੀਆਂ ਸਣੇ ਸੈਂਕੜੇ ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ – ਵਿਦੇਸ਼ੀ ਕਾਮਿਆਂ ਨੂੰ 800 ਦਿਨਾਂ ਜਾਂ ਦੋ ਸਾਲ ਤੋਂ ਵੱਧ ਸਮੇਂ ਦੀ ਕਰਨੀ ਪੈਂਦੀ ਹੈ ਉਡੀਕ ਵਾਸ਼ਿੰਗਟਨ, 15 ਫਰਵਰੀ (ਪੰਜਾਬ ਮੇਲ)- ਅਮਰੀਕਾ ਸਾਲ ਦੇ ਅਖੀਰ ਤੱਕ ਐੱਚ-1ਬੀ ਅਤੇ ਐੱਲ 1 ਵੀਜ਼ਾ ਜਿਹੀਆਂ ਸ਼੍ਰੇਣੀਆਂ ਵਿਚ ਘਰੇਲੂ ਵੀਜ਼ਿਆਂ ਦੀ ਪ੍ਰਮਾਣਿਕਤਾ ਨਵਿਆਉਣ ਦਾ ਅਮਲ ਮੁੜ ਸ਼ੁਰੂ ਕਰਨ ਦੀ ਯੋਜਨਾ […]

2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ 2 ਭਾਰਤੀ ਮੂਲ ਦੇ ਉਮੀਦਵਾਰ ਅਜਮਾਉਣਗੇ ਕਿਸਮਤ!

– ਰਿਪਬਲਿਕ ਨਾਮਜ਼ਦਗੀ ਲਈ ਟਰੰਪ ਨੂੰ ਚੁਣੌਤੀ ਦੇਵੇਗੀ ਨਿੱਕੀ ਹੇਲੀ – ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਵੀ ਲੜ ਸਕਦੇ ਹਨ ਰਾਸ਼ਟਰਪਤੀ ਦੀ ਚੋਣ – ਨਿੱਕੀ ਹੇਲੀ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਚਾਰਲਸਟਨ, 15 ਫਰਵਰੀ (ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਦੀ ਸਫ਼ੀਰ ਨਿੱਕੀ ਹੇਲੀ (51) ਨੇ ਰਾਸ਼ਟਰਪਤੀ […]

ਤੁਰਕੀ ਤੇ ਸੀਰੀਆ ਭੂਚਾਲ: ਮ੍ਰਿਤਕਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ

– 50 ਹਜ਼ਾਰ ਤੋਂ ਵੀ ਵੱਧ ਸਕਦੈ ਮੌਤਾਂ ਦਾ ਅੰਕੜਾ! – 92 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ; – 131 ਉਸਾਰੀ ਠੇਕੇਦਾਰ ਹਿਰਾਸਤ ‘ਚ ਲਏ ਅੰਤਾਕਿਆ (ਤੁਰਕੀ), 15 ਫਰਵਰੀ (ਪੰਜਾਬ ਮੇਲ)-ਦੱਖਣੀ ਪੱਛਮੀ ਤੁਰਕੀ ਅਤੇ ਉੱਤਰੀ ਸੀਰੀਆ ‘ਚ ਆਏ ਭਿਆਨਕ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋਂ ਪਾਰ ਕਰ ਗਈ ਹੈ, ਜਦਕਿ ਘੱਟੋ-ਘੱਟ 92,000 ਤੋਂ […]

ਐੱਚ-1ਬੀ ਵੀਜ਼ਾ ਧਾਰਕਾਂ ਲਈ ਗ੍ਰੇਸ ਪੀਰੀਅਡ ਵਧਾਉਣ ਲਈ ਆਨਲਾਈਨ ਪਟੀਸ਼ਨ ਸ਼ੁਰੂ

ਵਾਸ਼ਿੰਗਟਨ, 15 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਤਕਨੀਕੀ ਖੇਤਰ ਵਿਚ ਵੱਡੀ ਗਿਣਤੀ ਵਿਚ ਛਾਂਟੀ ਕਾਰਨ ਭਾਰਤੀ ਪੇਸ਼ੇਵਰ ਬੇਰੁਜ਼ਗਾਰ ਹੋ ਗਏ ਹਨ। ਇਸ ਮਗਰੋਂ ਦੋ ਭਾਰਤੀ-ਅਮਰੀਕੀ ਸੰਗਠਨਾਂ ਨੇ ਇਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਵਿਚ ਰਾਸ਼ਟਰਪਤੀ ਜੋਅ ਬਾਇਡਨ ਨੂੰ ਐੱਚ-1ਬੀ ਵੀਜ਼ਾ ਦੀ ਗ੍ਰੇਸ ਪੀਰੀਅਡ ਵਧਾਉਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ ਮੁਤਾਬਕ ਗ੍ਰੇਸ ਪੀਰੀਅਡ ਦੋ […]

ਏਅਰ ਇੰਡੀਆ ਵਲੋਂ ਦੁਨੀਆਂ ਦਾ ਹੁਣ ਤੱਕ ਸਭ ਤੋਂ ਵੱਡਾ ਇਤਿਹਾਸਕ ਸੌਦਾ

-ਖਰੀਦੇਗੀ 470 ਜਹਾਜ਼ ਵਾਸ਼ਿੰਗਟਨ, 15 ਫਰਵਰੀ (ਪੰਜਾਬ ਮੇਲ)- ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ 470 ਜਹਾਜ਼ਾਂ ਦੇ ਸੌਦੇ ਨਾਲ ਦੁਨੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਕੀਤਾ। ਇਸ ਨਾਲ ਉਸ ਨੇ ਫਰਾਂਸ ਦੀ ਕੰਪਨੀ ਏਅਰਬੱਸ ਅਤੇ ਅਮਰੀਕੀ ਕੰਪਨੀ ਬੋਇੰਗ ਨਾਲ ਸੌਦੇ ਕੀਤੇ ਹਨ। ਏਅਰ ਇੰਡੀਆ ਨੂੰ ਏਅਰਬੱਸ 240 ਅਤੇ ਬੋਇੰਗ 220 […]

ਸੈਨਹੋਜ਼ੇ ਸ਼ਹਿਰ ਵਲੋਂ ਵੀ 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ

ਸੈਨਹੋਜ਼ੇ, 15 ਫਰਵਰੀ (ਪੰਜਾਬ ਮੇਲ)- 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦੇਣ ਲਈ ਸੈਨਹੋਜ਼ੇ ਸ਼ਹਿਰ ਦੇਸ਼ ਭਰ ਦੇ ਸ਼ਹਿਰਾਂ ਦੀ ਵਧਦੀ ਗਿਣਤੀ ਵਿਚ ਸ਼ਾਮਲ ਹੋ ਗਿਆ ਹੈ। ਇਹ ਤੀਜੀ ਵਾਰ ਹੈ, ਜਦੋਂ ਸੈਨਹੋਜ਼ੇ ਸ਼ਹਿਰ ਨੇ ਸਾਕਾ ਨਕੋਦਰ ਦਿਵਸ ਦੀ ਘੋਸ਼ਣਾ ਕੀਤੀ ਹੈ, ਜੋ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਿਆਂ ਤੋਂ ਇਨਕਾਰ ਕਰਨ […]