8 ਸਾਲਾਂ ‘ਚ ਢਾਈ ਲੱਖ ਭਾਰਤੀਆਂ ਨੇ ਛੱਡੀ ਨਾਗਰਿਕਤਾ

28 ਹਜ਼ਾਰ ਤੋਂ ਵੱਧ ਪੰਜਾਬੀ ਹੋਏ ਪਰਦੇਸੀ ਨਵੀਂ ਦਿੱਲੀ, 14 ਅਗਸਤ (ਪੰਜਾਬ ਮੇਲ)- ਰਾਜ ਸਭਾ ‘ਚ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਪਿਛਲੇ ਅੱਠ ਸਾਲਾਂ ਵਿਚ ਪੂਰੇ ਭਾਰਤ ਵਿਚ 2,46,580 ਭਾਰਤੀਆਂ ਨੇ ਅਪਣੇ ਪਾਸਪੋਰਟ ਵਾਪਸ ਕੀਤੇ ਹਨ, ਜਿਨ੍ਹਾਂ ਵਿਚੋਂ ਸੱਭ ਤੋਂ ਵੱਧ 60,414 ਪਾਸਪੋਰਟ ਦਿੱਲੀ ਵਿਚ ਵਾਪਸ ਕੀਤੇ ਗਏ ਹਨ। ਪੰਜਾਬ ਵਿਚ ਇਸ ਮਿਆਦ […]

ਬਾਇਡਨ ਵੱਲੋਂ ਚੀਨੀ ਤਕਨੀਕ ‘ਚ ਅਮਰੀਕੀ ਨਿਵੇਸ਼ ‘ਤੇ ਰੋਕ ਦੇ ਹੁਕਮ

ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ)-  ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ਵੱਲ ਜਾਣ ਵਾਲੇ ਉੱਚ ਤਕਨੀਕ ਵਾਲੇ ਅਮਰੀਕੀ ਨਿਵੇਸ਼ ਨੂੰ ਰੋਕਣ ਅਤੇ ਨੇਮਬੱਧ ਕਰਨ ਲਈ ਇੱਕ ਕਾਰਜਕਾਰੀ ਹੁਕਮ ‘ਤੇ ਦਸਤਖ਼ਤ ਕੀਤੇ ਹਨ। ਬਾਇਡਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਦੁਨੀਆਂ ਦੀਆਂ ਦੋ ਵੱਡੀਆਂ ਸ਼ਕਤੀਆਂ ਵਿਚਾਲੇ ਮੁਕਾਬਲੇ ਨੂੰ ਦਰਸਾਉਂਦਾ ਹੈ। ਦੂਜੇ ਪਾਸੇ ਚੀਨ ਨੇ ਦੋਸ਼ […]

ਅਮਰੀਕਾ ਦੇ ਇਸ਼ਾਰੇ ‘ਤੇ ਇਮਰਾਨ ਖਾਨ ਨੂੰ ਸੱਤਾ ਤੋਂ ਕੀਤਾ ਗਿਆ ਬਾਹਰ!

– ਗੁਪਤ ਦਸਤਾਵੇਜ਼ ‘ਚ ਖੁਲਾਸਾ: ਅਮਰੀਕਾ ਨੇ ਦੋਸ਼ ਨਕਾਰੇ ਇਸਲਾਮਾਬਾਦ, 14 ਅਗਸਤ (ਪੰਜਾਬ ਮੇਲ)-  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਹਟਾਉਣ ਵਿਚ ਅਮਰੀਕਾ ਦਾ ਹੱਥ ਸੀ? ਮੀਡੀਆ ਹਾਊਸ ਇੰਟਰਸੈਪਟ ਨੂੰ ਮਿਲੇ ਇਕ ਗੁਪਤ ਦਸਤਾਵੇਜ਼ ਤੋਂ ਇਹ ਖੁਲਾਸਾ ਹੋਇਆ ਹੈ। ਇਸ ਵਿਚ ਪਾਕਿਸਤਾਨੀ ਰਾਜਦੂਤ ਅਤੇ ਅਮਰੀਕੀ ਵਿਦੇਸ਼ ਵਿਭਾਗ ਦੇ ਦੋ ਅਧਿਕਾਰੀਆਂ ਵਿਚਕਾਰ […]

ਵਿਜੀਲੈਂਸ ਵੱਲੋਂ ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੀਆਂ 4 ਜਾਇਦਾਦਾਂ ਜ਼ਬਤ

– ਰਾਕੇਸ਼ ਕੁਮਾਰ ਸਿੰਗਲਾ ਨੇ ਆਪਣੀ ਆਮਦਨ ਦੇ ਜ਼ਾਹਰਾ ਸਰੋਤਾਂ ਨਾਲੋਂ 70.92 ਫ਼ੀਸਦੀ ਵੱਧ ਕੀਤਾ ਖਰਚ – ਵਿਜੀਲੈਂਸ ਨੇ ਹੁਣ ਤੱਕ ਕੁੱਲ 11 ਜਾਇਦਾਦਾਂ ਦਾ ਲਗਾਇਆ ਪਤਾ ਚੰਡੀਗੜ੍ਹ, 14 ਅਗਸਤ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ […]

ਓਨਟਾਰੀਓ ਕਾਲਜ ਵੱਲੋਂ 500 ਕੌਮਾਂਤਰੀ ਵਿਦਿਆਰਥੀਆਂ ਦਾ ‘ਦਾਖ਼ਲਾ’ ਰੱਦ

ਦਾਖਲਾ ਪੱਤਰ ਰੱਦ ਕੀਤੇ ਜਾਣ ਕਾਰਨ ਭਾਰਤੀ ਸਮੇਤ ਸੈਂਕੜੇ ਵਿਦਿਆਰਥੀ ਪਰੇਸ਼ਾਨ -ਬੀਤੇ ਸਾਲ ਵੀ ਕੀਤੀਆਂ ਸਨ ਨਾਮਜ਼ਦਗੀਆਂ ਰੱਦ ਓਨਟਾਰੀਓ, 14 ਅਗਸਤ (ਪੰਜਾਬ ਮੇਲ)-  ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਸਥਿਤ ਕਾਲਜ ਵੱਲੋਂ ਸੈਸ਼ਨ ਦੀ ਸ਼ੁਰੂਆਤ ਤੋਂ ਇਕ ਮਹੀਨਾ ਪਹਿਲਾਂ ਦਾਖ਼ਲੇ ਸਬੰਧੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇਸ ਨਾਲ ਭਾਰਤੀਆਂ ਸਮੇਤ 500 ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ […]

ਸੁਤੰਤਰਤਾ ਦਿਵਸ ਤੋਂ ਪਹਿਲਾਂ, ਸਪੈਸ਼ਲ ਡੀਜੀਪੀ ਨੇ ਲੁਧਿਆਣਾ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

 ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ 75 ਫ਼ੀਸਦੀ ਪੁਲਿਸ ਬਲ ਤਾਇਨਾਤ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਚੰਡੀਗੜ੍ਹ/ਲੁਧਿਆਣਾ, 14 ਅਗਸਤ (ਪੰਜਾਬ ਮੇਲ)- ਸੁਤੰਤਰਤਾ ਦਿਵਸ ਤੋਂ ਪਹਿਲਾਂ ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਅਰਪਿਤ ਸ਼ੁਕਲਾ ਨੇ ਅੱਜ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣ […]

UK ਸਰਕਾਰ ਦਾ ਐਲਾਨ- ‘ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀ ਜਾਂ ਘਰ ‘ਚ ਰੱਖਿਆ ਤਾਂ ਲੱਗੇਗਾ ਤਿੰਨ ਗੁਣਾ ਜੁਰਮਾਨਾ’

ਬ੍ਰਿਟੇਨ, 13 ਅਗਸਤ (ਪੰਜਾਬ ਮੇਲ)- ਬ੍ਰਿਟੇਨ ਸਰਕਾਰ ਨੇ ਐਲਾਨ ਕੀਤਾ ਕਿ ਉਨ੍ਹਾਂ ਮਕਾਨ ਮਾਲਕਾਂ ‘ਤੇ ਅਗਲੇ ਸਾਲ ਦੀ ਸ਼ੁਰੂਆਤ ਤੋਂ ਜੁਰਮਾਨਾ ਤਿੰਨ ਗੁਣਾ ਕਰ ਦਿੱਤਾ ਜਾਵੇਗਾ ਜੋ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੰਮ ‘ਤੇ ਰੱਖਣ ਦੀ ਇਜਾਜ਼ਤ ਦਿੰਦੇ ਹਨ ਜਾਂ ਕਿਰਾਏ ‘ਤੇ ਆਪਣਾ ਘਰ ਦਿੰਦੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ 2024 ਦੀ ਸ਼ੁਰੂਆਤ ਤੋਂ ਇਨ੍ਹਾਂ ਮਾਲਕਾਂ […]

ਇਟਲੀ ‘ਚ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ, 41 ਦੀ ਮੌਤ; ਕਈ ਲਾਪਤਾ

ਟਿਊਨੀਸ਼ੀਆ, 13 ਅਗਸਤ (ਪੰਜਾਬ ਮੇਲ)- ਟਿਊਨੀਸ਼ੀਆ ਤੋਂ ਇਟਲੀ ਜਾ ਰਹੀ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ, ਜਿਸ ਕਾਰਨ 41 ਲੋਕਾਂ ਦੀ ਮੌਤ ਹੋ ਗਈ। ਇਟਲੀ ਦੇ ਸਰਕਾਰੀ ਨਿਊਜ਼ ਚੈਨਲ ਆਰਏਆਈ ਮੁਤਾਬਕ ਇਹ ਘਟਨਾ ਸਿਸਲੀ ਟਾਪੂ ਨੇੜੇ ਵਾਪਰੀ। ਬਚਾਅ ਦਲ ਵੱਲੋਂ ਬਚਾਏ ਗਏ ਚਾਰ ਸ਼ਰਨਾਰਥੀ ਗੁਆਨਾ ਅਤੇ ਆਈਵਰੀ ਕੋਸਟ ਦੇ ਰਹਿਣ ਵਾਲੇ ਹਨ। […]

ਕੈਨੇਡਾ -ਜਾਅਲੀ ਪੇਪਰਾਂ ਵਾਲੇ ਕੁਝ ਵਿਦਿਆਰਥੀਆਂ ਦੇ ‘ਗੈਂਗ ਨਾਲ ਸਬੰਧ’ ਹੋਣ ਦੇ ਸ਼ੱਕ ‘ਚ ਕੈਨੇਡਾ ਦੀ ਵਧੀ ਚਿੰਤਾ

ਕੈਨੇਡਾ, 13 ਅਗਸਤ (ਪੰਜਾਬ ਮੇਲ)- ਕੈਨੇਡਾ ਲਈ ਸਟੱਡੀ ਪਰਮਿਟ ਹਾਸਿਲ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਦੀ ਜਾਂਚ ਨੂੰ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲਿਆਂ ਦੁਆਰਾ ਤੇਜ਼ ਕਰ ਦਿੱਤਾ ਗਿਆ ਕਿਉਂਕਿ ਇਸ ਗੱਲ ਦੀ ਚਿੰਤਾ ਵੱਧ ਗਈ ਸੀ ਕਿ ਜਿਹੜੇ ਵਿਦਿਆਰਥੀ ਸਪੱਸ਼ਟ ਤੌਰ ‘ਤੇ ਉੱਚ ਸਿੱਖਿਆ ਲਈ ਆਏ ਸਨ ਉਹ ਗਰੋਹ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। […]

ਕੈਨੇਡਾ ਦੇ ਕਾਲਜ ਨੇ ਰੱਦ ਕੀਤੇ ਮਨਜ਼ੂਰੀ ਪੱਤਰ, ਭਾਰਤੀ ਸਮੇਤ ਸੈਂਕੜੇ ਵਿਦਿਆਰਥੀ ਪਰੇਸ਼ਾਨ, ਬੀਤੇ ਸਾਲ ਵੀ ਕੀਤੀਆਂ ਸਨ ਨਾਮਜ਼ਦਗੀਆਂ ਰੱਦ

ਓਂਟਾਰੀਓ, 13 ਅਗਸਤ (ਪੰਜਾਬ ਮੇਲ)-  ਕੈਨੇਡਾ ਦੇ ਓਂਟਾਰੀਓ ਸੂਬੇ ’ਚ ਸਥਿਤ ਕਾਲਜ ਵੱਲੋਂ ਸੈਸ਼ਨ ਦੀ ਸ਼ੁਰੂਆਤ ਤੋਂ ਇਕ ਮਹੀਨਾ ਪਹਿਲਾਂ ਦਾਖ਼ਲੇ ਸਬੰਧੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇਸ ਨਾਲ ਭਾਰਤੀਆਂ ਸਮੇਤ 500 ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਦਾ ਭਵਿੱਖ ਲਟਕ ਗਿਆ ਹੈ। ਨਾਮਜ਼ਦਗੀ ਪੱਤਰ ਰੱਦ ਹੋਣ ਦੀ ਸੂਚਨਾ ਮਿਲਣ ਤੋਂ ਪਹਿਲਾਂ ਹੀ ਕੁਝ ਵਿਦਿਆਰਥੀ ਕੈਨੇਡਾ […]