ਤੁਰਕੀ ਅਤੇ ਸੀਰੀਆ ‘ਚ ਮੁੜ ਆਇਆ ਵਿਨਾਸ਼ਕਾਰੀ ਭੂਚਾਲ

8 ਲੋਕਾਂ ਦੀ ਮੌਤ; 294 ਲੋਕ ਜ਼ਖਮੀ ਹੋਏ, 18 ਦੀ ਹਾਲਤ ਗੰਭੀਰ ਇਸਤਾਂਬੁਲ, 22 ਫਰਵਰੀ (ਪੰਜਾਬ ਮੇਲ)- ਤੁਰਕੀ ਅਤੇ ਸੀਰੀਆ ‘ਚ ਸੋਮਵਾਰ ਨੂੰ ਆਏ ਤਾਜ਼ਾ ਵਿਨਾਸ਼ਕਾਰੀ ਭੂਚਾਲ ਵਿਚ 8 ਲੋਕਾਂ ਦੀ ਜਾਨ ਚਲੀ ਗਈ। 6.4 ਤੀਬਰਤਾ ਵਾਲੇ ਇਸ ਭੂਚਾਲ ਨਾਲ 294 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ 18 ਦੀ ਹਾਲਤ ਗੰਭੀਰ ਹੈ। ਸੀਰੀਆ ਦੇ ਹਾਮਾ […]

166 ਪਾਕਿਸਤਾਨੀ ਹਿੰਦੂ ਘਰ-ਬਾਰ ਛੱਡ ਕੇ ਭਾਰਤ ਪੁੱਜੇ

-ਕਿਹਾ: ਉਹ ਪਾਕਿਸਤਾਨ ਵਾਪਸ ਨਹੀਂ ਪਰਤਣਗੇ -ਭਾਰਤ ਸਰਕਾਰ ਨੇ ਦਿੱਤਾ ਹੈ ਹਰਿਦੁਆਰ ਦਾ ਵੀਜ਼ਾ ਅੰਮ੍ਰਿਤਸਰ, 22 ਫਰਵਰੀ (ਪੰਜਾਬ ਮੇਲ) ਪਾਕਿਸਤਾਨ ਵਿਚ ਮੰਹਿਗਾਈ ਦੀ ਮਾਰ ਝੱਲ ਰਹੇ ਲੋਕਾਂ ਦਾ ਜਿਉਣਾ ਮੁਹਾਰ ਹੋ ਗਿਆ ਹੈ, ਜਿਸ ਕਾਰਨ ਲਗਾਤਾਰ ਉਥੋਂ ਦੇ ਬਾਸ਼ਿੰਦੇ ਦੇਸ਼ ਛੱਡਣ ਲਈ ਮਜਬੂਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਪਾਕਿਸਤਾਨ ਤੋਂ ਚਾਰ ਜੱਥਿਆਂ ਦੇ […]

ਸਾਬਕਾ ਮੁੱਖ ਮੰਤਰੀ ਚੰਨੀ ਦਾ ਕਰੀਬੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਖਰੜ, 22 ਫਰਵਰੀ (ਪੰਜਾਬ ਮੇਲ)- ਸੂਤਰਾਂ ਅਨੁਸਾਰ ਪੰਜਾਬ ਵਿਜੀਲੈਂਸ ਨੇ ਚਰਨਜੀਤ ਸਿੰਘ ਚੰਨੀ ਦੇ ਇਕ ਕਰੀਬੀ ਨੂੰ ਹਿਰਾਸਤ ‘ਚ ਲਿਆ ਹੈ। ਇਹ ਖਰੜ ਦਾ ਇਕ ਨਾਮੀ ਬਿਲਡਰ ਪ੍ਰਵੀਨ ਕੁਮਾਰ ਹੈ। ਇਸ ਬਿਲਡਰ ਦੇ ਮੋਹਾਲੀ ਤੇ ਖਰੜ ‘ਚ ਪ੍ਰੋਜੈਕਟ ਚਲ ਰਹੇ ਹਨ। ਸੂਤਰਾਂ ਅਨੁਸਾਰ ਇਸ ਬਿਲਡਰ ਖਿਲਾਫ਼ ਵਿਜੀਲੈਂਸ ਨੂੰ ਧੋਖਾਧੜੀ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਨਾਲ ਹੀ […]

ਐੱਨ.ਆਈ.ਏ. ਵਲੋਂ ਪੰਜਾਬ ਤੇ ਹਰਿਆਣਾ ਸਮੇਤ 8 ਰਾਜਾਂ ‘ਚ 76 ਥਾਵਾਂ ‘ਤੇ ਛਾਪੇਮਾਰੀ

– ਪੰਜਾਬ ਦੇ 30 ਤੋਂ ਵੱਧ ਟਿਕਾਣਿਆਂ ‘ਤੇ ਛਾਪੇ – ਕਈ ਹਥਿਆਰ ਤੇ ਡੇਢ ਕਰੋੜ ਤੋਂ ਵੱਧ ਨਕਦੀ ਬਰਾਮਦ – ਐੱਨ.ਆਈ.ਏ. ਵਲੋਂ ਪਿਛਲੇ 6 ਮਹੀਨਿਆਂ ‘ਚ ਇਹ ਚੌਥੀ ਛਾਪੇਮਾਰੀ ਨਵੀਂ ਦਿੱਲੀ, 22 ਫਰਵਰੀ (ਪੰਜਾਬ ਮੇਲ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਗੈਂਗਸਟਰ ਅਤੇ ਉਨ੍ਹਾਂ ਦੇ ਅਪਰਾਧਕ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੰਜਾਬ, ਹਰਿਆਣਾ ਸਮੇਤ 8 ਰਾਜਾਂ […]

ਪੁਤਿਨ ਵੱਲੋਂ ਪ੍ਰਮਾਣੂ ਹਥਿਆਰਾਂ ‘ਤੇ ਪਾਬੰਦੀ ਲਗਾਉਣ ਵਾਲੀ ਸੰਧੀ ਮੁਅੱਤਲ

-ਸੰਧੀ ਮੁਅੱਤਲ ਕਰਕੇ ਪੁਤਿਨ ਨੇ ਯੂਕਰੇਨ ‘ਤੇ ਪ੍ਰਮਾਣੂ ਹਮਲੇ ਦੀ ਸੰਭਾਵਨਾ ਵਧਾਈ ਪਿਟਸਬਰਗ, 22 ਫਰਵਰੀ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਉਸ ਸੰਧੀ ‘ਚ ਆਪਣੀ ਹਿੱਸੇਦਾਰੀ ਨੂੰ ਮੁਅੱਤਲ ਕਰ ਰਿਹਾ ਹੈ, ਜਿਸ ਦਾ ਉਦੇਸ਼ ਪ੍ਰਮਾਣੂ ਹਥਿਆਰਾਂ ਦੇ ਪ੍ਰਸਾਰ ‘ਤੇ ਰੋਕ ਲਗਾਉਣਾ ਹੈ। ਅਖੌਤੀ ‘ਨਿਊ ਸਟਾਰਟ’ ਸੰਧੀ (ਨਵੀਂ ਰਣਨੀਤਕ ਹਥਿਆਰਾਂ […]

ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰੀ ਦਾ ਐਲਾਨ

ਵਾਸ਼ਿੰਗਟਨ, 22 ਫਰਵਰੀ (ਪੰਜਾਬ ਮੇਲ)- ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਸਾਲ 2024 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੁਣ ਤੱਕ ਭਾਰਤੀ ਮੂਲ ਦੇ ਦੋ ਲੋਕ ਅਮਰੀਕੀ ਰਾਸ਼ਟਰਪਤੀ ਲਈ ਨਾਮਜ਼ਦਗੀ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ […]

ਗ੍ਰਹਿ ਮੰਤਰਾਲਾ ਵੱਲੋਂ ਸੀ.ਬੀ.ਆਈ. ਨੂੰ ਸਿਸੋਦੀਆ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ

ਨਵੀਂ ਦਿੱਲੀ, 22 ਫਰਵਰੀ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰਾਲਾ ਨੇ ਭ੍ਰਿਸ਼ਟਾਚਾਰ ‘ਤੇ ਲਗਾਮ ਲਾਉਣ ਲਈ ਗਠਿਤ ਇਕ ‘ਫੀਡਬੈਕ ਯੂਨਿਟ’ (ਐੱਫ.ਬੀ.ਯੂ.) ਜ਼ਰੀਏ ਸਿਆਸੀ ਖ਼ੁਫੀਆ ਜਾਣਕਾਰੀ ਇਕੱਠੀ ਕੀਤੇ ਜਾਣ ਦੇ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ ਸੀ.ਬੀ.ਆਈ. ਨੂੰ ਜਾਂਚ ਦੀ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਦੇ ਉਪ ਰਾਜਪਾਲ ਦੇ ਪ੍ਰਧਾਨ ਸਕੱਤਰ ਨੂੰ ਭੇਜੇ […]

ਮਾਣਯੋਗ ਜੱਜਾਂ ਖਿਲਾਫ ਗਲਤ ਬੋਲਣ ਵਾਲੇ ਬਰਖਾਸਤ ਡੀ.ਐੱਸ.ਪੀ. ਨੂੰ ਭੇਜਿਆ ਜੇਲ੍ਹ

ਲੁਧਿਆਣਾ, 22 ਫਰਵਰੀ (ਪੰਜਾਬ ਮੇਲ)- ਹਾਈ ਕੋਰਟ ਖ਼ਿਲਾਫ ਗਲਤ ਟਿੱਪਣੀ ਕਰਕੇ ਮਾਣਯੋਗ ਜੱਜਾਂ ਖ਼ਿਲਾਫ ਗਲਤ ਬੋਲਣ ਵਾਲੇ ਬਰਖਾਸਤ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਨੂੰ ਮੰਗਲਵਾਰ ਪੁਲਿਸ ਨੇ ਕੋਰਟ ‘ਚ ਪੇਸ਼ ਕੀਤਾ, ਜਿੱਥੋਂ ਕੋਰਟ ਨੇ ਸੇਖੋਂ ਨੂੰ ਜੇਲ ਭੇਜ ਦਿੱਤਾ। ਹੁਣ ਸੇਖੋਂ ਨੂੰ ਪੁਲਿਸ 24 ਫਰਵਰੀ ਨੂੰ ਹਾਈ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਅਸਲ ‘ਚ ਬਰਖਾਸਤ ਡੀ.ਐੱਸ.ਪੀ. […]

ਕੇਰਲ ‘ਚ ਅੰਗਰੇਜ਼ਾਂ ਵਲੋਂ ਲਗਾਇਆ ਦਰੱਖਤ ਰਿਕਾਰਡ ਮੁੱਲ ‘ਚ ਹੋਇਆ ਨੀਲਾਮ

ਮਲਾਪੁਰਮ, 22 ਫਰਵਰੀ (ਪੰਜਾਬ ਮੇਲ)- ਕੇਰਲ ਦੇ ਮਲਾਪੁਰਮ ਸਥਿਤ ਨੀਲਾਂਬੁਰ ਸਾਗੌਨ ਬਾਗਾਨ ‘ਚ ਅੰਗਰੇਜ਼ਾਂ ਵੱਲੋਂ ਲਗਾਇਆ ਗਿਆ ਸਾਗੌਨ ਦਾ ਦਰੱਖਤ ਹਾਲ ਹੀ ‘ਚ ਰਿਕਾਰਡ ਮੁੱਲ (40 ਲੱਖ ਰੁਪਏ) ‘ਚ ਨੀਲਾਮ ਹੋਇਆ। ਇਹ ਜਾਣਕਾਰੀ ਜੰਗਲਾਤ ਵਿਭਾਗ ਨੇ ਦਿੱਤੀ। ਸਾਲ 1909 ‘ਚ ਲਗਾਇਆ ਗਿਆ ਦਰੱਖਤ ਸੁਰੱਖਿਅਤ ਪਲਾਟ ‘ਚ ਸੁੱਕਣ ਤੋਂ ਬਾਅਦ ਖੁਦ ਹੀ ਡਿੱਗ ਗਿਆ, ਜਿਸ ਤੋਂ […]

ਭਾਜਪਾ ਆਗੂ ਗਰੇਵਾਲ ਖਿਲਾਫ ਵਿਧਾਇਕ ਨੂੰ ਧਮਕੀਆਂ ਦੇਣ ਦਾ ਪਰਚਾ ਦਰਜ

ਪਟਿਆਲਾ, 22 ਫਰਵਰੀ (ਪੰਜਾਬ ਮੇਲ)- ਭਾਜਪਾ ਆਗੂ ਹਰਜੀਤ ਗਰੇਵਾਲ ਵਿਰੁੱਧ ਰਾਜਪੁਰਾ ਪੁਲਿਸ ਵੱਲੋਂ ਮੋਬਾਈਲ ‘ਤੇ ਗਾਲ਼ਾਂ ਕੱਢਣ ਤੇ ਧਮਕੀਆਂ ਦੇਣ ਦਾ ਪਰਚਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪੱਤਰਕਾਰ ਸੰਦੀਪ ਚੌਧਰੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੰਦੀਪ ਚੌਧਰੀ ਨੇ ਗਰੇਵਾਲ ‘ਤੇ ਵਿਧਾਇਕਾ ਨੂੰ ਗਾਲ਼ਾਂ ਕੱਢਣ ਤੇ ਉਸ ਨੂੰ […]