ਡਰਬੀ ਦੇ ਕਬੱਡੀ ਟੂਰਨਾਮੈਂਟ ’ਚ ਚੱਲੀਆਂ ਗੋਲੀਆਂ, ਤਿੰਨ ਫੱਟੜ
ਲੰਡਨ, 22 ਅਗਸਤ (ਪੰਜਾਬ ਮੇਲ)- ਇੰਗਲੈਂਡ ਦੇ ਈਸਟ ਮਿਡਲੈਂਡਜ਼ ਖੇਤਰ ’ਚ ਪੰਜਾਬੀ ਭਾਈਚਾਰੇ ਵੱਲੋਂ ਕਰਵਾਏ ਗਏ ਇਕ ਕਬੱਡੀ ਟੂਰਨਾਮੈਂਟ ’ਚ ‘ਵੱਡੇ ਪੱਧਰ ’ਤੇ ਹੋਈ ਗੜਬੜੀ’ ਵਿਚ ਤਿੰਨ ਜਣੇ ਫੱਟੜ ਹੋ ਗਏ| ਇਕ ਵਿਅਕਤੀ ਗੰਭੀਰ ਜ਼ਖ਼ਮੀ ਹੈ| ਡਰਬੀਸ਼ਾਇਰ ਪੁਲਿਸ ਨੇ ਦੱਸਿਆ ਕਿ ਡਰਬੀ ਸ਼ਹਿਰ ਦੇ ਅਲਵੈਸਟਨ ’ਚ ਵੱਡੀ ਗਿਣਤੀ ਵਿਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ| […]
 
         
         
         
         
         
         
         
         
         
        