ਨਿਊ ਯਾਰਕ ਤੋਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨ ਦੀ ਉਡਾਣ ’ਚ ਸ਼ਰਾਬੀ ਹੋਏ ਮੁਸਾਫ਼ਰ ਨੇ ਸਾਥੀ ਪੁਰਸ਼ ਮੁਸਾਫ਼ਰ ’ਤੇ ਕੀਤਾ ਪਿਸ਼ਾਬ
ਨਵੀਂ ਦਿੱਲੀ, 5 ਮਾਰਚ (ਪੰਜਾਬ ਮੇਲ)- ਨਿਊ ਯਾਰਕ ਤੋਂ ਨਵੀਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨ ਦੀ ਉਡਾਣ ਵਿੱਚ ਸ਼ਰਾਬੀ ਹੋਏ ਮੁਸਾਫ਼ਰ ਨੇ ਸਾਥੀ ਪੁਰਸ਼ ਮੁਸਾਫ਼ਰ ’ਤੇ ਕਥਿਤ ਪਿਸ਼ਾਬ ਕਰ ਦਿੱਤਾ। ਇਹ ਕਥਿਤ ਘਟਨਾ ਉਡਾਣ ਸੰਖਿਆ ਏਏ292, ਜਿਸ ਨੇ ਨਿਊ ਯਾਰਕ ਤੋਂ ਸ਼ੁੱਕਰਵਾਰ ਨੂੰ ਰਾਤ 9:16 ਵਜੇ ਪਰਵਾਜ਼ ਭਰੀ ਸੀ, ਵਿੱਚ ਘਟੀ ਦੱਸੀ ਜਾ ਰਹੀ ਹੈ। […]