ਪੱਛਮੀ ਲੰਡਨ ‘ਚ 16 ਸਾਲਾ ਸਿੱਖ ਲੜਕੇ ਦੀ ਹੱਤਿਆ ਮਾਮਲੇ ‘ਚ 2 ਨੌਜਵਾਨ ਦੋਸ਼ੀ ਕਰਾਰ

-ਅਫ਼ਗ਼ਾਨਿਸਤਾਨ ਤੋਂ ਸ਼ਰਨ ਲੈਣ ਅਕਤੂਬਰ 2019 ‘ਚ ਆਇਆ ਸੀ ਯੂ.ਕੇ. ਲੰਡਨ, 7 ਮਾਰਚ (ਪੰਜਾਬ ਮੇਲ)- ਪੱਛਮੀ ਲੰਡਨ ਵਿਚ ਦੋ ਨੌਜਵਾਨਾਂ ਨੂੰ 16 ਸਾਲਾ ਸਿੱਖ ਲੜਕੇ ਦੀ ਹੱਤਿਆ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਲੜਕੇ ਨੂੰ ਗਲਤੀ ਨਾਲ ਪੱਛਮੀ ਲੰਡਨ ਵਿੱਚ ਵਿਰੋਧੀ ਗਰੋਹ ਨਾਲ ਸਬੰਧਤ ਸਮਝ ਲਿਆ ਸੀ। ਹਿਲਿੰਗਡਨ ਦੇ ਰਹਿਣ ਵਾਲੇ 18 […]

ਅਮਰੀਕਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਦੀਆਂ ਕੁੱਝ ਸ਼੍ਰੇਣੀਆਂ ਲਈ ਵੀਜ਼ਾ ਪ੍ਰਕਿਰਿਆ ਤੇਜ਼ ਕਰਨ ਦਾ ਐਲਾਨ

ਵਾਸ਼ਿੰਗਟਨ, 7 ਮਾਰਚ (ਪੰਜਾਬ ਮੇਲ)- ਅਮਰੀਕਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਅਰਜ਼ੀਆਂ ਦੀ ਪ੍ਰੀਮੀਅਮ ਪ੍ਰੋਸੈਸਿੰਗ (ਵੀਜ਼ੇ ਤੇਜ਼ੀ ਨਾਲ ਜਾਰੀ ਕਰਨ) ਦਾ ਐਲਾਨ ਕੀਤਾ, ਜਿਸ ਨਾਲ ਵਿਦਿਆਰਥੀਆਂ ਲਈ ਅਮਰੀਕਾ ਵਿਚ (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਵਿਸ਼ਿਆਂ ਦਾ ਅਧਿਐਨ ਕਰਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।

ਭਾਰਤੀ-ਅਮਰੀਕੀ ਤੇਜਲ ਮਹਿਤਾ ਨੇ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਵਜੋਂ ਚੁੱਕੀ ਸਹੁੰ

ਨਿਊਯਾਰਕ, 7 ਮਾਰਚ (ਪੰਜਾਬ ਮੇਲ)- ਭਾਰਤੀ-ਅਮਰੀਕੀ ਤੇਜਲ ਮਹਿਤਾ ਨੇ ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਵਿਚ ਅਯਰ ਜ਼ਿਲ੍ਹਾ ਅਦਾਲਤ ਦੇ ਪਹਿਲੇ ਜੱਜ ਵਜੋਂ ਸਹੁੰ ਚੁੱਕੀ। ਲੋਵੇਲ ਸਨ ਦੀ ਖ਼ਬਰ ਮੁਤਾਬਕ ਤੇਜਲ ਨੇ ਇਸ ਅਦਾਲਤ ਵਿਚ ਸਹਾਇਕ ਜੱਜ ਵਜੋਂ ਸੇਵਾ ਨਿਭਾਈ ਸੀ। ਤੇਜਲ ਨੂੰ ਸਰਬਸੰਮਤੀ ਨਾਲ ਜੱਜ ਚੁਣਿਆ ਗਿਆ ਅਤੇ 2 ਮਾਰਚ ਨੂੰ ਜ਼ਿਲ੍ਹਾ ਅਦਾਲਤ ਦੇ ਚੀਫ਼ ਜਸਟਿਸ […]

ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੀ ਸੰਗਤ ਨੇ ਫ਼ਿਰ ਰਚਿਆ ਇਤਿਹਾਸ

* ਚੋਣਾਂ ਨਾ ਕਰਵਾਉਣ ਦਾ ਕੀਤਾ ਫੈਸਲਾ, ਸਰਬਸੰਮਤੀ ਨਾਲ ਚੁਣੇ ਗਏ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਵਾਸ਼ਿੰਗਟਨ ਡੀ.ਸੀ., 7 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਕੁਝ ਹਫਤੇ ਪਹਿਲਾਂ ਗੁਰੂਘਰ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਅਮਰੀਕਾ ਜੋ ਵਿਵਾਦਾਂ ਦਾ ਸ਼ਿਕਾਰ ਹੋ ਗਈ ਸੀ ਅਤੇ ਮਾਮਲਾ ਕੋਰਟ ਕਚਿਹਰੀ ਤੱਕ ਪਹੁੰਚ ਵੀ ਗਿਆ ਸੀ। ਦੋਵਾਂ ਧਿਰਾਂ ਵਲੋਂ ਅਦਾਲਤੀ ਚਾਰਾਜੋਈ ਸ਼ੁਰੂ ਕਰ ਦਿੱਤੀ […]

ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ‘ਚ ਹੋਲੀ ਮਨਾ ਰਹੇ ਵਿਦਿਆਰਥੀਆਂ ਦੀ ਕੁੱਟਮਾਰ: 15 ਵਿਦਿਆਰਥੀ ਜ਼ਖਮੀ

ਇਸਲਾਮਾਬਾਦ, 7 ਮਾਰਚ (ਪੰਜਾਬ ਮੇਲ)- ਇਥੇ ਪੰਜਾਬ ਯੂਨੀਵਰਸਿਟੀ ਦੇ ਨਵੇਂ ਕੈਂਪਸ ਵਿੱਚ ਹੋਲੀ ਮਨਾ ਰਹੇ ਹਿੰਦੂ ਵਿਦਿਆਰਥੀਆਂ ‘ਤੇ ਇਸਲਾਮੀ ਜਮੀਅਤ ਤੁਲਬਾ (ਆਈਜੇਟੀ) ਦੇ ਕਾਰਕੁਨਾਂ ਵੱਲੋਂ ਕਥਿਤ ਤੌਰ ‘ਤੇ ਹਮਲਾ ਕਰਨ ਕਾਰਨ ਘੱਟੋ ਘੱਟ 15 ਵਿਦਿਆਰਥੀ ਜ਼ਖ਼ਮੀ ਹੋ ਗਏ। ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ‘ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿਚ ਦਿਖਾਇਆ ਗਿਆ ਹੈ ਕਿ ਵਿਦਿਆਰਥੀਆਂ ਨੂੰ […]

ਬਹੁ ਕਰੋੜੀ ਘਪਲਾ ਮਾਮਲਾ: ਸੀ.ਬੀ.ਆਈ. ਵੱਲੋਂ ਪਰਲ ਗਰੁੱਪ ਦਾ ਡਾਇਰੈਕਟਰ ਹਰਚੰਦ ਗਿੱਲ ਗ੍ਰਿਫ਼ਤਾਰ

ਨਵੀਂ ਦਿੱਲੀ, 7 ਮਾਰਚ (ਪੰਜਾਬ ਮੇਲ)- ਸੀ.ਬੀ.ਆਈ. ਨੇ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਿੱਲ ਨੂੰ ਬਹੁ-ਕਰੋੜੀ ਪੋਂਜੀ ਘਪਲੇ ਦੀ ਜਾਂਚ ਦੇ ਮੱਦੇਨਜ਼ਰ ਫਿਜੀ ਤੋਂ ਭਾਰਤ ਹਵਾਲੇ ਕੀਤਾ ਗਿਆ ਹੈ। ਗਿੱਲ ਨੂੰ ਫਿਜੀ ਤੋਂ ਸੋਮਵਾਰ ਦੇਰ ਰਾਤ ਵਿਦੇਸ਼ਾਂ ਵਿਚ ਰਹਿ ਰਹੇ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਸੀ.ਬੀ.ਆਈ. ਵੱਲੋਂ ਸ਼ੁਰੂ […]

ਕੋਟਕਪੂਰਾ ਗੋਲੀ ਕਾਂਡ: ਬਾਦਲਾਂ ਸਮੇਤ 7 ਮੁਲਜ਼ਮਾਂ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ

– 23 ਮਾਰਚ ਨੂੰ ਅਗਲੀ ਸੁਣਵਾਈ ਦੌਰਾਨ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦਾ ਹੁਕਮ – ਹਾਜ਼ਰ ਨਾ ਹੋਣ ‘ਤੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ਫਰੀਦਕੋਟ, 7 ਮਾਰਚ (ਪੰਜਾਬ ਮੇਲ)- ਕੋਟਕਪੂਰਾ ਗੋਲੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਪੇਸ਼ ਕੀਤੇ ਗਏ ਚਲਾਨ ਨੂੰ ਚੈੱਕ ਕਰਨ ਤੋਂ ਬਾਅਦ ਮੈਜਿਸਟਰੇਟ ਅਜੈਪਾਲ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ […]

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਮਾਮਲੇ ‘ਚ ਆਉਂਦੇ ਦਿਨਾਂ ‘ਚ ਸਖਤ ਰੁਖ਼ ਅਪਣਾਉਣ ਦਾ ਐਲਾਨ

-ਕਈ ਆਗੂਆਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਤੇਜ਼ ਹੋਣ ਦੇ ਆਸਾਰ ਜਲੰਧਰ, 7 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ‘ਚ ਸਖ਼ਤ ਰੁਖ਼ ਅਪਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਵਿਜੀਲੈਂਸ ਦੀ ਕਾਰਵਾਈ ਆਉਣ ਵਾਲੇ ਦਿਨਾਂ ‘ਚ […]

ਤੁਰਕੀ, ਸੀਰੀਆ ‘ਚ ਆਏ ਭਿਆਨਕ ਭੂਚਾਲ ਕਾਰਨ ਸਾਢੇ 8 ਲੱਖ ਬੱਚੇ ਹੋਏ ਬੇਘਰ : ਯੂਨੀਸੇਫ

ਜਨੇਵਾ, 7 ਮਾਰਚ (ਪੰਜਾਬ ਮੇਲ)- ਤੁਰਕੀ ਅਤੇ ਸੀਰੀਆ ‘ਚ ਹਾਲ ਹੀ ‘ਚ ਆਏ ਭਿਆਨਕ ਭੂਚਾਲ ਕਾਰਨ 8 ਲੱਖ 50 ਹਜ਼ਾਰ ਤੋਂ ਜ਼ਿਆਦਾ ਬੱਚੇ ਬੇਘਰ ਹੋ ਰਹੇ ਹਨ। ਯੂਨੀਸੇਫ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਦੱਖਣੀ ਤੁਰਕੀ ਅਤੇ ਸੀਰੀਆ ਵਿਚ ਆਏ ਦੋ ਵਿਨਾਸ਼ਕਾਰੀ ਭੂਚਾਲਾਂ ਦੇ ਇੱਕ ਮਹੀਨੇ […]

ਡਾ. ਗੁਰੂਮੇਲ ਸਿੰਘ ਸਿੱਧੂ ਦੇ ਅਮਰੀਕੀ-ਪੰਜਾਬੀ ਭਾਈਚਾਰੇ ‘ਚ ਬਹੁਮੁੱਲੀ ਦੇਣ ‘ਤੇ ਯਾਦਗਾਰੀ ਸਮਾਗਮ ਦੌਰਾਨ ਲਾਇਬ੍ਰੇਰੀ ਦੀ ਸਥਾਪਨਾ

ਸੈਕਰਾਮੈਂਟੋ, 6 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਰਿਜ਼ਨੋਂ ਸਟੇਟ ਯੂਨੀਵਰਸਿਟੀ ਦੇ ਜੈਨੇਟਿਕਸ ਵਿਭਾਗ ਦੇ ਪ੍ਰੋਫੈਸਰ ਵਜੋਂ ਰਿਟਾਇਰ ਹੋਏ ਡਾਕਟਰ ਗੁਰੂਮੇਲ ਸਿੰਘ ਸਿੱਧੂ ਜਿਨ੍ਹਾਂ ਨੇ ਵਿਗਿਆਨ ਅਤੇ ਸਾਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਜੋ 5 ਅਕਤੂਬਰ 2022 ਨੂੰ ਅਕਾਲ ਚਲਾਣਾ ਕਰ ਗਏ ਸਨ, ਪ੍ਰਤੀ ਇਕ ਵੱਡਾ ਤੇ ਸ਼ਾਨਦਾਰ ਸਮਾਗਮ ਕੀਤਾ ਗਿਆ ਤੇ ਉਨ੍ਹਾਂ ਦੀ ਯਾਦ […]