ਦੀਵਾਲੀ ਤੋਂ ਬਾਅਦ ਹੋ ਸਕਦੀਆਂ ਨੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ, 15 ਦਸੰਬਰ ਤੋਂ ਪਹਿਲਾਂ ਆ ਸਕਦੇ ਨੇ ਨਤੀਜੇ, EC ਦੀ ਯੋਜਨਾ ਤਿਆਰ

ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਇਸ ਸਾਲ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਸੰਭਾਵਿਤ ਯੋਜਨਾ ਤਿਆਰ ਕੀਤੀ ਹੈ। ਛੱਤੀਸਗੜ੍ਹ ਵਿੱਚ ਦੋ ਪੜਾਵਾਂ ਵਿੱਚ ਅਤੇ ਰਾਜਸਥਾਨ, ਮੱਧ ਪ੍ਰਦੇਸ਼, ਮਿਜ਼ੋਰਮ ਅਤੇ ਤੇਲੰਗਾਨਾ ਵਿੱਚ ਇੱਕ-ਇੱਕ ਪੜਾਅ ਵਿੱਚ ਵੋਟਿੰਗ ਹੋ ਸਕਦੀ ਹੈ। ਚੋਣ ਕਮਿਸ਼ਨ ਨੇ 5 ਰਾਜਾਂ ਦਾ ਦੌਰਾ ਕਰਨ ਤੋਂ […]

ਸੀਰੀਆ ਦੀ ਇਕ ਮਿਲਟਰੀ ਅਕੈਡਮੀ ‘ਤੇ ਡਰੋਨ ਹਮਲੇ 125 ਲੋਕਾਂ ਦੀ ਮੌਤ

ਸੀਰੀਆ, 7 ਅਕਤੂਬਰ (ਪੰਜਾਬ ਮੇਲ)- ਸੀਰੀਆ ਦੀ ਇਕ ਮਿਲਟਰੀ ਅਕੈਡਮੀ ‘ਤੇ ਡਰੋਨ ਹਮਲੇ ਦੀ ਖਬਰ ਸਾਹਮਣੇ ਆਈ ਹੈ, ਜਿਸ ‘ਚ ਘੱਟੋ-ਘੱਟ 125 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਹਮਲਾ ਸੀਰੀਆ ਦੇ ਹੋਮਸ ਸ਼ਹਿਰ ਵਿੱਚ ਸਥਿਤ ਮਿਲਟਰੀ ਕਾਲਜ ਵਿੱਚ ਕੀਤਾ ਗਿਆ। ਜਦੋਂ ਇਹ ਹਮਲਾ ਹੋਇਆ, ਉਸ ਸਮੇਂ ਉੱਥੇ ਗ੍ਰੈਜੂਏਸ਼ਨ ਸਮਾਰੋਹ ਚੱਲ ਰਿਹਾ ਸੀ। ਇਸ ਡਰੋਨ ਹਮਲੇ ‘ਚ 125 ਤੋਂ ਜ਼ਿਆਦਾ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਧਵਾਵਾਂ ਨੂੰ ਦਿੱਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਪੰਜਾਬ ਮੇਲ)- ਡਾ. ਐੱਸ.ਪੀ. ਸਿੰਘ ਓਬਰਾਏ ਜੀ ਵਲੋਂ ਮਾਨਵਤਾ ਦੀ ਭਲਾਈ ਲਈ ਲੜੀ ਦਰ ਲੜੀ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਧਵਾਵਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਅਰਵਿੰਦਰ […]

ਮੁੱਖ ਮੰਤਰੀ ਦੀ ਅਗਵਾਈ ‘ਚ ਵਜ਼ਾਰਤ ਨੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਵਜੋਂ ਗੁਰਮਿੰਦਰ ਸਿੰਘ ਦੇ ਨਾਮ ‘ਤੇ ਮੋਹਰ ਲਾਈ

ਚੰਡੀਗੜ੍ਹ, 6 ਅਕਤੂਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਮੰਤਰੀ ਮੰਡਲ ਨੇ ਅੱਜ ਗੁਰਮਿੰਦਰ ਸਿੰਘ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦੀ ਅਗਵਾਈ ਵਿਚ ਉਨ੍ਹਾਂ ਦੇ ਨਿਵਾਸ ਅਸਥਾਨ ਉਤੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। […]

ਬੈਲਗ੍ਰੇਡ ਵਿੱਚ ਭਾਰਤੀ ਸਾਹਿਤਕਾਰ ਡਾ. ਜਰਨੈਲ ਸਿੰਘ ਆਨੰਦ ਨੂੰ ਅੰਤਰ-ਰਾਸ਼ਟਰੀ ਐਵਾਰਡ ਚਾਰਟਰ ਆਫ਼ ਮੋਰਾਵਾ ਦੇਣ ਦਾ ਐਲਾਨ

ਡਾ. ਆਨੰਦ ਪਹਿਲੇ ਭਾਰਤੀ ਸਾਹਿਤਕਾਰ ਹੋਣਗੇ, ਜਿਨ੍ਹਾਂ ਦਾ ਨਾਮ ਸਰਬੀਆ ਦੀ ਪੋਇਟਸ ਰਾਕ ‘ਤੇ ਲਿਖਿਆ ਜਾਵੇਗਾ ਚੰਡੀਗੜ੍ਹ, 6 ਅਕਤੂਬਰ (ਪੰਜਾਬ ਮੇਲ)- ਬੈਲਗ੍ਰੇਡ ਵਿੱਚ ਭਾਰਤ ਦੇ ਉੱਘੇ ਸਾਹਿਤਕਾਰ ਡਾ. ਜਰਨੈਲ ਸਿੰਘ ਆਨੰਦ ਨੂੰ ਅੰਤਰ-ਰਾਸ਼ਟਰੀ ਐਵਾਰਡ ਚਾਰਟਰ ਆਫ਼ ਮੋਰਾਵਾ ਦੇਣ ਦਾ ਐਲਾਨ ਕੀਤਾ ਗਿਆ ਹੈ। ਅੰਗਰੇਜ਼ੀ ਵਿੱਚ 150 ਤੋਂ ਵੱਧ ਕਿਤਾਬਾਂ ਦੇ ਲੇਖਕ ਅਤੇ ਵਿਸ਼ਵ ਨੂੰ ਅੰਤਰ-ਰਾਸ਼ਟਰੀ […]

ਅਮਰੀਕੀ ਅਦਾਲਤ ਨੇ ਰਾਣਾ ਨੂੰ ਭਾਰਤ ਹਵਾਲੇ ਕਰਨ ਖ਼ਿਲਾਫ਼ ਪਟੀਸ਼ਨ ‘ਤੇ ਦਲੀਲਾਂ ਦੇਣ ਲਈ ਹੋਰ ਸਮਾਂ ਦਿੱਤਾ

ਵਾਸ਼ਿੰਗਟਨ, 6 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੀ ਸੰਘੀ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਖ਼ਿਲਾਫ਼ ਦਲੀਲਾਂ ਪੇਸ਼ ਕਰਨ ਲਈ ਹੋਰ ਸਮਾਂ ਦਿੱਤਾ ਹੈ। ਹਮਲੇ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਰਾਣਾ ਭਾਰਤ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਰਾਣਾ (62) ਨੇ ਅਗਸਤ ਵਿਚ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ […]

ਬਰੈਂਪਟਨ ਪੁਲਿਸ ਵੱਲੋਂ 8 ਸਿੱਖ ਨੌਜਵਾਨ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ

ਟੋਰਾਂਟੋ, 6 ਅਕਤੂਬਰ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਨੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿਚ 19 ਤੋਂ 26 ਸਾਲ ਦੀ ਉਮਰ ਦੇ ਅੱਠ ਸਿੱਖ ਨੌਜਵਾਨਾਂ ਨੂੰ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 2 ਅਕਤੂਬਰ ਦੀ ਰਾਤ ਨੂੰ ਫੋਨ ਆਇਆ ਕਿ ਬਰੈਂਪਟਨ ਦੇ ਡੋਨਾਲਡ ਸਟੀਵਰਟ ਰੋਡ […]

ਭਾਰਤ ਦੇ ਅਲਟੀਮੇਟਮ ਤੋਂ ਬਾਅਦ ਕੈਨੇਡਾ ਨੇ ਹਾਈ ਕਮਿਸ਼ਨ ਦੇ ਸਟਾਫ਼ ਨੂੰ ਵਾਪਸ ਸੱਦਿਆ

ਟੋਰਾਂਟੋ, 6 ਅਕਤੂਬਰ (ਪੰਜਾਬ ਮੇਲ)- ਭਾਰਤ ਵੱਲੋਂ ਕੈਨੇਡਾ ਨੂੰ 10 ਅਕਤੂਬਰ ਤੱਕ ਦੇਸ਼ ਵਿਚਲੇ ਆਪਣੇ 62 ਵਿਚੋਂ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਹਿਣ ਤੋਂ ਬਾਅਦ ਕੈਨੇਡਾ ਨੇ ਆਪਣੇ ਹਾਈ ਕਮਿਸ਼ਨ ਤੋਂ ਸਟਾਫ਼ ਨੂੰ ਬਾਹਰ ਕੱਢ ਲਿਆ ਹੈ। ਮੀਡੀਆ ਰਿਪੋਰਟ ਅਨੁਸਾਰ ਕੈਨੇਡਾ ਨੇ ਆਪਣੇ ਜ਼ਿਆਦਾਤਰ ਡਿਪਲੋਮੈਟਿਕ ਸਟਾਫ ਨੂੰ ਭਾਰਤ ਤੋਂ ਕੱਢ ਲਿਆ ਹੈ ਅਤੇ ਉਨ੍ਹਾਂ […]

ਨਿਊਜਰਸੀ ‘ਚ ਭਾਰਤੀ ਮੂਲ ਦਾ ਜੋੜਾ ਤੇ ਉਸ ਦੇ ਦੋ ਬੱਚੇ ਮ੍ਰਿਤਕ ਹਾਲਤ ‘ਚ ਮਿਲੇ

ਨਿਊਯਾਰਕ, 6 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਸੂਬੇ ਨਿਊਜਰਸੀ ‘ਚ ਭਾਰਤੀ ਮੂਲ ਦਾ ਇਕ ਜੋੜਾ ਅਤੇ ਉਨ੍ਹਾਂ ਦੇ ਦੋ ਬੱਚੇ ਘਰ ‘ਚ ਮ੍ਰਿਤ ਮਿਲੇ ਹਨ। ਪੁਲਿਸ ਕਤਲ ਦੇ ਨਜ਼ਰੀਏ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਪਲੇਨਜ਼ਬੋਰੋ ਪੁਲਿਸ ਵਿਭਾਗ ਨੇ ਕਿਹਾ ਕਿ ਬੁੱਧਵਾਰ ਨੂੰ ਸ਼ਾਮ 4.30 ਵਜੇ ਤੋਂ ਬਾਅਦ ਤੇਜ ਪ੍ਰਤਾਪ ਸਿੰਘ (43) ਤੇ ਸੋਨਲ […]

ਏਸ਼ਿਆਈ ਖੇਡਾਂ: ਭਾਰਤੀ ਹਾਕੀ ਟੀਮ ਨੇ ਜਪਾਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ

ਹਾਂਗਜ਼ੂ, 6 ਅਕਤੂਬਰ (ਪੰਜਾਬ ਮੇਲ)- ਅੱਜ ਇਥੇ ਭਾਰਤ ਨੇ 19ਵੀਆਂ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਫਾਈਨਲ ‘ਚ ਜਪਾਨ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤ ਲਿਆ। ਇਸ ਜਿੱਤ ਦੇ ਨਾਲ ਭਾਰਤ ਨੇ ਪੈਰਿਸ ਉਲੰਪਿਕਸ ਲਈ ਕੁਆਲੀਫਾਈ ਕਰ ਲਿਆ।