ਭਾਰਤੀ ਜਲ ਸੈਨਾ ਦੇ ਬੇੜੇ ‘ਚ ਪਹਿਲੀ ਮਹਿਲਾ ਕਮਾਂਡਿੰਗ ਅਫ਼ਸਰ ਨਿਯੁਕਤ

ਨਵੀਂ ਦਿੱਲੀ, 1 ਦਸੰਬਰ (ਪੰਜਾਬ ਮੇਲ)- ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਕਿਹਾ ਹੈ ਕਿ ਭਾਰਤੀ ਜਲ ਸੈਨਾ ਨੇ ਮਹਿਲਾ ਕਰਮੀਆਂ ਲਈ ‘ਸਾਰੀਆਂ ਭੂਮਿਕਾਵਾਂ-ਸਾਰੇ ਰੈਂਕ’ ਦੇ ਆਪਣੇ ਫਲਸਫ਼ੇ ਤਹਿਤ ਜਲ ਸੈਨਾ ਬੇੜੇ ‘ਚ ਪਹਿਲੀ ਮਹਿਲਾ ਕਮਾਂਡਿੰਗ ਅਫ਼ਸਰ ਦੀ ਨਿਯੁਕਤੀ ਕੀਤੀ ਹੈ। ਜਲ ਸੈਨਾ ਦਿਵਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਮਿਰਲ ਕੁਮਾਰ […]

2 ਹਜ਼ਾਰ ਦੇ 9760 ਕਰੋੜ ਰੁਪਏ ਦੇ ਨੋਟ ਲੋਕਾਂ ਕੋਲ ਅਜੇ ਵੀ ਮੌਜੂਦ: RBI

ਮੁੰਬਈ, 1 ਦਸੰਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਹੈ ਕਿ 2 ਹਜ਼ਾਰ ਰੁਪਏ ਦੇ ਕਰੀਬ 97.26 ਫ਼ੀਸਦੀ ਨੋਟ ਬੈਂਕਿੰਗ ਪ੍ਰਣਾਲੀ ‘ਚ ਵਾਪਸ ਆ ਗਏ ਹਨ, ਜਦਕਿ ਅਜਿਹੇ 9760 ਕਰੋੜ ਰੁਪਏ ਮੁੱਲ ਦੇ ਨੋਟ ਅਜੇ ਵੀ ਲੋਕਾਂ ਕੋਲ ਮੌਜੂਦ ਹਨ। ਆਰ.ਬੀ.ਆਈ. ਨੇ 19 ਮਈ ਨੂੰ 2 ਹਜ਼ਾਰ ਰੁਪਏ ਮੁੱਲ ਵਾਲੇ ਨੋਟ ਚਲਣ ਤੋਂ […]

ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਬਾਰੇ ਭਾਰਤੀ ਜਾਂਚ ‘ਚੰਗਾ ਅਤੇ ਢੁਕਵਾਂ’ ਕਦਮ: ਬਲਿੰਕਨ

ਵਾਸ਼ਿੰਗਟਨ, 1 ਦਸੰਬਰ (ਪੰਜਾਬ ਮੇਲ)-  ਅਮਰੀਕਾ ਨੇ ਆਪਣੀ ਧਰਤੀ ’ਤੇ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਿਸ਼ ਵਿਚ ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਦੇ ਭਾਰਤ ਦੇ ਐਲਾਨ ਨੂੰ ‘ਚੰਗਾ ਅਤੇ ਢੁਕਵਾਂ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਜਾਂਚ ਦੇ ਨਤੀਜਿਆਂ ਬਾਰੇ ਆਸ਼ਾਵਾਦੀ ਹੈ। ਅਮਰੀਕਾ ਵਿੱਚ ਸੰਘੀ ਵਕੀਲਾਂ ਨੇ ਦੋਸ਼ ਲਾਇਆ ਕਿ […]

ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ ਲੁੱਟੇ 18 ਕਰੋੜ ਰੁਪਏ

ਇੰਫਾਲ,  1 ਦਸੰਬਰ (ਪੰਜਾਬ ਮੇਲ)- ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿਚ ਸਰਕਾਰੀ ਬੈਂਕ ’ਚੋਂ 18.80 ਕਰੋੜ ਰੁਪਏ ਲੁੱਟ ਲਏ। ਪੰਜਾਬ ਨੈਸ਼ਨਲ ਬੈਂਕ ਦੀ ਇਹ ਸ਼ਾਖਾ ਉਖਰੂਲ ਜ਼ਿਲ੍ਹੇ ਲਈ ‘ਕਰੰਸੀ ਚੈਸਟ’ ਹੈ, ਜਿੱਥੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੋਰ ਬੈਂਕਾਂ ਅਤੇ ਏਟੀਐੱਮ ਲਈ ਨਕਦੀ ਸਟੋਰ ਕੀਤੀ ਜਾਂਦੀ ਹੈ। ਵੀਰਵਾਰ ਸ਼ਾਮ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ […]

ਕੈਨੇਡਾ ‘ਚ ਆਟੋ ਚੋਰੀ ਮਾਮਲਾ, ਭਾਰਤੀ ਮੂਲ ਦੇ ਵਿਅਕਤੀ ਸਮੇਤ 12 ਗ੍ਰਿਫ਼ਤਾਰ

ਟੋਰਾਂਟੋ, 1 ਦਸੰਬਰ (ਪੰਜਾਬ ਮੇਲ)-   ਕੈਨੇਡਾ ਵਿਖੇ ਗ੍ਰੇਟਰ ਟੋਰਾਂਟੋ ਏਰੀਆ ਅਤੇ ਇਸ ਦੇ ਆਸ-ਪਾਸ ਇੱਕ ਆਟੋ ਚੋਰੀ ਅਤੇ ਬੀਮਾ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 12 ਵਿਅਕਤੀਆਂ ਵਿੱਚ ਇੱਕ 25 ਸਾਲਾ ਭਾਰਤੀ ਮੂਲ ਦਾ ਵਿਅਕਤੀ ਵੀ ਸ਼ਾਮਲ ਹੈ। ਪੀਲ ਰੀਜਨਲ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ 1.2 ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੇ […]

INDvsAUS-ਅਈਅਰ ਦੀ ਹੋਵੇਗੀ ਵਾਪਸੀ, ਭਾਰਤੀ ਟੀਮ ਕੋਲ ਲੜੀ ਜਿੱਤਣ ਦਾ ਸੁਨਹਿਰੀ ਮੌਕਾ

ਰਾਏਪੁਰ, 1 ਦਸੰਬਰ (ਪੰਜਾਬ ਮੇਲ)-  ਅੱਜ ਛੱਤੀਸਗੜ੍ਹ ਦੇ ਰਾਏਪੁਰ ਕ੍ਰਿਕਟ ਸਟੇਡੀਅਮ ‘ਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਟੀ-20 ਮੈਚਾਂ ਦੀ ਲੜੀ ਦਾ ਚੌਥਾ ਮੈਚ ਖੇਡਿਆ ਜਾਵੇਗਾ। ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਗਲੇਨ ਮੈਕਸਵੈੱਲ ਦੀ ਗੈਰ-ਮੌਜੂਦਗੀ ਦਾ ਫਾਇਦਾ ਉਠਾਉਂਦੇ ਹੋਏ ਭਾਰਤੀ ਨੌਜਵਾਨ ਗੇਂਦਬਾਜ਼ ਡੈੱਥ ਓਵਰਾਂ ’ਚ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ਕਰਨਗੇ। ਤੀਜੇ ਮੈਚ ’ਚ ਭਾਰਤੀ ਗੇਂਦਬਾਜ਼ਾਂ ਨੇ ਆਖਰੀ 2 […]

ਅਮਰੀਕਾ ‘ਚ ਗੋਲੀਬਾਰੀ ਦੌਰਾਨ ਜ਼ਖਮੀ ਹੋਏ 3 ਫਲਸਤੀਨੀ ਵਿਦਿਆਰਥੀਆਂ ‘ਚੋਂ ਇਕ ਉਮਰ ਭਰ ਚੱਲ ਨਹੀਂ ਸਕੇਗਾ

– ਰੀੜ ਦੀ ਹੱਡੀ ਵਿਚ ਵੱਜੀ ਗੋਲੀ ਨੇ ਕੀਤਾ ਅਪਾਹਜ਼ ਸੈਕਰਾਮੈਂਟੋ, 30 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਮੌਂਟ ਰਾਜ ਵਿਚ ਬਰਲਿੰਗਟਨ ਵਿਖੇ ਬੀਤੇ ਦਿਨ ਇਕ ਸ਼ੱਕੀ ਗੋਰੇ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕੀਤੇ 3 ਫਲਸਤੀਨੀ ਕਾਲਜ ਵਿਦਿਆਰਥੀਆਂ ਵਿਚੋਂ ਇਕ ਉਮਰ ਭਰ ਲਈ ਆਪਣੀਆਂ ਲੱਤਾਂ ਨੂੰ ਹਿਲਾ ਨਹੀਂ ਸਕੇਗਾ ਕਿਉਂਕਿ ਉਸ ਦੀ ਰੀੜ ਦੀ […]

ਅਮਰੀਕਾ ‘ਚ ਆਪਣੀ ਪਤਨੀ ਤੇ ਪੁੱਤਰ ਦੀ ਹੱਤਿਆ ਮਾਮਲੇ ‘ਚ ਦੋ ਉਮਰ ਕੈਦਾਂ ਕੱਟ ਰਹੇ ਸਾਬਕਾ Attorney ਨੂੰ ਵਿੱਤੀ ਅਪਰਾਧ ਦੇ ਮਾਮਲਿਆਂ ‘ਚ 27 ਸਾਲ ਕੈਦ

ਸੈਕਰਾਮੈਂਟੋ, 30 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੇ ਸਾਬਕਾ ਅਟਾਰਨੀ ਅਲੈਕਸ ਮੁਰਦੌਘ ਜੋ ਆਪਣੀ ਪਤਨੀ ਤੇ ਪੁੱਤਰ ਦੀ ਹੱਤਿਆ ਦੇ ਮਾਮਲੇ ‘ਚ ਦੋ ਉਮਰ ਕੈਦਾਂ ਕੱਟ ਰਿਹਾ ਹੈ, ਨੂੰ ਵਿੱਤੀ ਅਪਰਾਧਾਂ ਦੇ ਮਾਮਲਿਆਂ ‘ਚ 27 ਸਾਲ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਸਾਊਸ ਕੈਰੋਲੀਨਾ ਅਟਾਰਨੀ ਜਨਰਲ ਦੇ ਦਫਤਰ ਅਨੁਸਾਰ ਇਸ ਮਹੀਨੇ […]

ਸ਼੍ਰੋਮਣੀ ਕਮੇਟੀ ਨੇ ਭਾਈ ਰਾਜੋਆਣਾ ਮਾਮਲੇ ’ਤੇ ਫੈਸਲੇ ਲਈ ਪੰਥਕ ਨੁਮਾਇੰਦਿਆਂ ਦੀ 2 ਦਸੰਬਰ ਨੂੰ ਸੱਦੀ ਬੈਠਕ

ਕੌਮੀ ਪ੍ਰਵਾਨੇ ਭਾਈ ਰਾਜੋਆਣਾ ਭੁੱਖ ਹੜਤਾਲ ਦਾ ਵਿਚਾਰ ਤਿਆਗਣ-ਐਡਵੋਕੇਟ ਧਾਮੀ ਐਡਵੋਕੇਟ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਨੇ ਭਾਈ ਰਾਜੋਆਣਾ ਦੇ ਪੱਤਰ ’ਤੇ ਕੀਤਾ ਗੰਭੀਰ ਵਿਚਾਰ ਅੰਮ੍ਰਿਤਸਰ, 30 ਨਵੰਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੋਈ ਹੰਗਾਮੀ ਇਕੱਤਰਤਾ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ’ਤੇ ਗੰਭੀਰ ਵਿਚਾਰ ਵਟਾਂਦਰੇ ਮਗਰੋਂ […]

ਪੰਜਾਬ ਪੁਲਿਸ ਨੇ ਸੋਨੂੰ ਖੱਤਰੀ ਗੈਂਗ ਵੱਲੋਂ ਮਿੱਥ ਕੇ ਕਤਲ ਕਰਨ ਦੀ ਯੋਜਨਾ ਨੂੰ ਕੀਤਾ ਨਾਕਾਮ; ਗੈਂਗਸਟਰ ਜੱਸਾ ਹੈਪੋਵਾਲ ਦੋ ਪਿਸਤੌਲਾਂ ਸਮੇਤ ਕਾਬੂ

– ਜੱਸਾ ਹੈਪੋਵਾਲ ਮਾਂ-ਧੀ ਦੇ ਸਨਸਨੀਖੇਜ਼ ਦੋਹਰੇ ਕਤਲ ਸਮੇਤ ਕਤਲ ਦੇ ਛੇ ਮਾਮਲਿਆਂ ਵਿੱਚ ਲੋੜੀਂਦਾ ਸੀ: ਡੀਜੀਪੀ ਗੌਰਵ ਯਾਦਵ – ਮਾਮਲੇ ਅਗਲੇਰੀ ਜਾਂਚ ਜਾਰੀ: ਏਆਈਜੀ ਸੀਆਈ ਨਵਜੋਤ ਸਿੰਘ ਮਾਹਲ ਚੰਡੀਗੜ੍ਹ/ਜਲੰਧਰ, 30 ਨਵੰਬਰ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਬਦਨਾਮ ਗੈਂਗਸਟਰ ਕਰਨਜੀਤ ਸਿੰਘ ਉਰਫ਼ ਜੱਸਾ ਹੈਪੋਵਾਲ, ਜੋ ਵਿਦੇਸ਼ੀ ਗੈਂਗਸਟਰ ਰਾਜੇਸ਼ ਕੁਮਾਰ ਉਰਫ਼ ਸੋਨੂੰ […]