ਅਮਰੀਕੀ ਸੈਨੇਟਰ ਦਾ ਵੱਡਾ ਬਿਆਨ; ‘ਰੂਸ-ਯੂਕ੍ਰੇਨ ਜੰਗ ਖ਼ਤਮ ਕਰਨ ‘ਚ ਟਰੰਪ ਦੀ ਮਦਦ ਕਰੇ ਭਾਰਤ

ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ-ਯੂਕ੍ਰੇਨ ਯੁੱਧ ਨੂੰ ਖਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਦਦ ਕਰਨ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰੇ। ਅਮਰੀਕੀ ਸੈਨੇਟਰ ਦਾ ਇਹ ਬਿਆਨ ਸ਼ੁੱਕਰਵਾਰ (8 ਅਗਸਤ, 2025) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ […]

ਹਾਈ ਕੋਰਟ ਵੱਲੋਂ ਲੈਂਡ ਪੂਲਿੰਗ ਨੀਤੀ ‘ਤੇ 4 ਹਫ਼ਤੇ ਲਈ ਰੋਕ; ਪੰਜਾਬ ਸਰਕਾਰ ਨੂੰ ਵੱਡਾ ਝਟਕਾ

-ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗੀ ਰਾਹਤ; ਚਾਰ ਹਫ਼ਤਿਆਂ ਬਾਅਦ ਪੰਜਾਬ ਸਰਕਾਰ ਪੇਸ਼ ਕਰੇਗੀ ਆਪਣਾ ਜੁਆਬਦਾਵਾ ਚੰਡੀਗਡ੍ਹ, 9 ਅਗਸਤ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਨੀਤੀ’ ‘ਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਦਾ ਇਹ ਫ਼ੈਸਲਾ ਪੰਜਾਬ ਸਰਕਾਰ ਲਈ ਇੱਕ ਵੱਡਾ ਝਟਕਾ ਹੈ, ਕਿਉਂਕਿ ਸੂਬਾ ਸਰਕਾਰ ਲੈਂਡ ਪੂਲਿੰਗ ਨੀਤੀ […]

ਚੋਣ ਕਮਿਸ਼ਨ ਵੱਲੋਂ 334 ਗ਼ੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਸੂਚੀ ‘ਚੋਂ ਹਟਾਇਆ

ਚੋਣ ਕਮਿਸ਼ਨ ਨੇ ਪੜਤਾਲ ਮਗਰੋਂ ਕੀਤੀ ਕਾਰਵਾਈ ਨਵੀਂ ਦਿੱਲੀ, 9 ਅਗਸਤ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਸ ਨੇ 6 ਸਾਲਾਂ ਤੋਂ ਵੱਧ ਸਮੇਂ ਤੋਂ ਚੋਣਾਂ ਲੜਨ ਵਿਚ ਨਾਕਾਮ ਰਹਿਣ ਅਤੇ ਆਰ.ਪੀ. ਐਕਟ, 1951 ਦੀ ਧਾਰਾ 29ਏ ਤਹਿਤ ਲਾਜ਼ਮੀ ਖੁਲਾਸੇ ਦੇ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ਕਾਰਨ 334 ਰਜਿਸਟਰ ਗ਼ੈਰ-ਮਾਨਤਾ […]

ਟਰੰਪ ਪ੍ਰਸ਼ਾਸਨ ਵੱਲੋਂ ਬੱਚਿਆਂ ਲਈ ਗ੍ਰੀਨ ਕਾਰਡ ਦੇ ਨਿਯਮ ‘ਚ ਬਦਲਾਅ

ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਬੱਚਿਆਂ ਲਈ ਗ੍ਰੀਨ ਕਾਰਡ ਦੇ ਨਿਯਮ ਬਦਲ ਗਏ ਹਨ ਅਤੇ ਇਸਦੇ ਪ੍ਰਭਾਵ ਦੂਰਗਾਮੀ ਹੋਣਗੇ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਦੇ ਨਿਯਮਾਂ ‘ਚ ਬਦਲਾਅ ਕੀਤਾ ਹੈ, ਜਿਸ ਨਾਲ ਉਨ੍ਹਾਂ ਬੱਚਿਆਂ ‘ਤੇ ਅਸਰ ਪਵੇਗਾ ਜੋ ਆਪਣੇ ਮਾਪਿਆਂ ਦੀਆਂ ਪਟੀਸ਼ਨਾਂ ‘ਤੇ ਗ੍ਰੀਨ ਕਾਰਡ ਲਈ ਅਰਜ਼ੀ ਦਿੰਦੇ ਹਨ। ਭਾਵੇਂ ਇਹ […]

ਟਰੰਪ ਵੱਲੋਂ ਅਮਰੀਕੀ ਅਦਾਲਤਾਂ ਨੂੰ ਟੈਰਿਫ ਨੀਤੀ ‘ਤੇ ਚਿਤਾਵਨੀ!

ਕਿਹਾ: ਜੇਕਰ ਅਦਾਲਤ ਵੱਲੋਂ ਟੈਰਿਫ ਨੀਤੀ ਰੱਦ ਕੀਤੀ ਗਈ, ਤਾਂ ਹੋ ਸਕਦੈ ਭਾਰੀ ਨੁਕਸਾਨ ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਅਮਰੀਕੀ ਅਦਾਲਤਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਉਨ੍ਹਾਂ ਦੀ ਟੈਰਿਫ (ਆਯਾਤ ਡਿਊਟੀ) ਨੀਤੀ ਨੂੰ ਰੱਦ ਕਰਦੇ ਹਨ, ਤਾਂ ਇਸ ਨਾਲ ਭਾਰੀ ਆਰਥਿਕ ਨੁਕਸਾਨ ਹੋ ਸਕਦਾ ਹੈ। ਟਰੰਪ ਦਾ […]

ਡਾ. ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ 2 ਮਹੀਨਿਆਂ ਬਾਅਦ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 9 ਅਗਸਤ (ਪੰਜਾਬ ਮੇਲ)- ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਧਾਰੀਵਾਲ ਨੇੜਲੇ ਪਿੰਡ ਸਰਸਪੁਰ ਸਾਲਾ ਸਬੰਧਿਤ 20 ਸਾਲਾ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ […]

ਰਾਸ਼ਟਰਪਤੀ ਟਰੰਪ ਵੱਲੋਂ ‘ਮੇਕ ਅਮਰੀਕਾ ਗ੍ਰੇਟ ਅਗੇਨ’ ਅੰਦੋਲਨ ਦੇ  ਉੱਤਰਾਧਿਕਾਰੀ ਦਾ ਐਲਾਨ!

ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਪ ਰਾਸ਼ਟਰਪਤੀ ਜੇਡੀ ਵੈਂਸ ਉਨ੍ਹਾਂ ਦੇ ‘ਮੇਕ ਅਮਰੀਕਾ ਗ੍ਰੇਟ ਅਗੇਨ’ (ਐੱਮ.ਏ.ਜੀ.ਏ.) ਅੰਦੋਲਨ ਦੇ ਉੱਤਰਾਧਿਕਾਰੀ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੈ। ਟਰੰਪ ਦਾ ਕਹਿਣਾ ਹੈ ਕਿ 2028 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਉਨ੍ਹਾਂ ਦੇ ਸਭ ਤੋਂ ਪਸੰਦੀਦਾ ਉੱਤਰਾਧਿਕਾਰੀ ਉਪ ਰਾਸ਼ਟਰਪਤੀ ਵੈਂਸ ਹਨ। ਟਰੰਪ […]

ਬਰੈਂਪਟਨ ‘ਚ ਵੱਡੀ ਮਾਤਰਾ ‘ਚ ਨਸ਼ੇ ਦੀ ਖੇਪ ਤੇ ਚੋਰੀ ਦੇ ਸਾਮਾਨ ਸਮੇਤ ਦੋ ਭਾਰਤੀ ਗ੍ਰਿਫ਼ਤਾਰ

ਵੈਨਕੂਵਰ, 9 ਅਗਸਤ (ਪੰਜਾਬ ਮੇਲ)- ਪੀਲ ਪੁਲਿਸ ਨੇ ਬਰੈਂਪਟਨ ਰਹਿੰਦੇ ਦੋ ਭਾਰਤੀਆਂ ਨੂੰ ਵੱਡੀ ਮਾਤਰਾ ਵਿਚ ਮਾਰੂ ਨਸ਼ੇ ਤੇ ਚੋਰੀ ਕੀਤੀਆਂ ਸੈਂਕੜੇ ਆਈਟਮਾਂ ਸਮੇਤ ਕਾਬੂ ਕੀਤਾ ਹੈ। ਦੋਵਾਂ ਉੱਤੇ ਗੰਭੀਰ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਅਨੁਸਾਰ ਇਹ ਲੋਕ ਲੰਮੇ ਸਮੇਂ ਤੋਂ ਇਨ੍ਹਾਂ ਕੰਮਾਂ ਵਿਚ ਪਏ ਹੋਏ ਸਨ। ਮੁਲਜ਼ਮਾਂ ਦੀ ਸ਼ਨਾਖਤ ਗੁਰਪ੍ਰੀਤ ਮਾਂਗਟ (26) ਅਤੇ […]

ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਮਰਹੂਮ ਗਾਇਕ ਦੇ ਸਾਬਕਾ ਮੈਨੇਜਰ ‘ਤੇ ਡਿਜੀਟਲ ਧੋਖਾਧੜੀ ਦਾ ਦੋਸ਼

ਡੀ.ਜੀ.ਪੀ. ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਮਾਨਸਾ, 9 ਅਗਸਤ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਵੱਲੋਂ ਜਿਊਂਦੇ ਜੀਅ ਵੱਖ-ਵੱਖ ਸ਼ਹਿਰਾਂ ਅਤੇ ਵਿਦੇਸ਼ਾਂ ਵਿਚ ਲਗਾਏ ਗਏ ਪ੍ਰੋਗਰਾਮ ਆਦਿ ਦੇ ਪੈਸੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਵਿਵਾਦ ਕਿਸੇ ਹੋਰ ਨਾਲ […]

ਬੀਤੇ ਸਾਢੇ ਚਾਰ ਸਾਲਾਂ ‘ਚ 52 ਹਜ਼ਾਰ ਪੰਜਾਬੀ ਅਰਬ ਮੁਲਕਾਂ ‘ਚ ਗਏ

-ਖਾੜੀ ਮੁਲਕਾਂ ਵੱਲ ਕੂਚ ਕਰਨ ‘ਚ ਪੰਜਾਬੀ ਪਿੱਛੇ ਨਹੀਂ ਚੰਡੀਗੜ੍ਹ, 9 ਅਗਸਤ (ਪੰਜਾਬ ਮੇਲ)- ਖਾੜੀ ਮੁਲਕਾਂ ਵੱਲ ਕੂਚ ਕਰਨ ‘ਚ ਪੰਜਾਬੀ ਪਿੱਛੇ ਨਹੀਂ। ਡੇਢ ਦਰਜਨ ਮੁਲਕਾਂ ਵੱਲ ਮਜ਼ਦੂਰੀ ਖ਼ਾਤਰ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਪਰਵਾਸ ਕਰ ਰਹੇ ਹਨ। ਦੂਜੇ ਪਾਸੇ ਹਰਿਆਣਾ ਦੇ ਲੋਕਾਂ ‘ਚ ਖਾੜੀ ਮੁਲਕਾਂ ‘ਚ ਜਾਣ ਦਾ ਰੁਝਾਨ ਕਾਫ਼ੀ ਘੱਟ ਹੈ। ਇਸ ਮਾਮਲੇ ‘ਚ […]