ਅਮਰੀਕਾ ‘ਚ 8 ਮਾਰਚ ਨੂੰ ਹੋਵੇਗੀ ਸਮੇਂ ‘ਚ ਤਬਦੀਲੀ

-ਇਕ ਘੰਟਾ ਅੱਗੇ ਕਰਨਗੇ ਘੜੀਆਂ ਸੈਕਰਾਮੈਂਟੋ, 4 ਮਾਰਚ (ਪੰਜਾਬ ਮੇਲ)- ਅਮਰੀਕੀ ਸਮੇਂ ‘ਚ ਹਰ ਸਾਲ 2 ਵਾਰ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਇੱਕ ਘੰਟੇ ਦੇ ਸਮੇਂ ਦੀ ਇਹ ਤਬਦੀਲੀ ਹੁੰਦੀ ਹੈ। ਯਾਨੀ ਕਿ ਘੜੀ ਦੀਆਂ ਸੂਈਆਂ ਮਾਰਚ ਦੇ ਦੂਜੇ ਐਤਵਾਰ ਨੂੰ ਅੱਗੇ […]

ਪੰਜਾਬ ਸਿਰ ਹੁਣ ਕਰਜ਼ੇ ਦਾ ਬੋਝ 4 ਲੱਖ ਕਰੋੜ ਤੋਂ ਪਾਰ

-ਚਾਲੂ ਵਿੱਤੀ ਵਰ੍ਹੇ ਦੇ ਅੰਤ ਤੱਕ ਕਰਜ਼ਾ ਵਧ ਕੇ 4.17 ਲੱਖ ਕਰੋੜ ਰੁਪਏ ਹੋਣ ਦੀ ਸੰਭਾਵਨਾ ਚੰਡੀਗੜ੍ਹ, 4 ਮਾਰਚ (ਪੰਜਾਬ ਮੇਲ)- ਪੰਜਾਬ ਸਰਕਾਰ ਸਿਰ ਹੁਣ ਕਰਜ਼ੇ ਦਾ ਬੋਝ 4 ਲੱਖ ਕਰੋੜ ਨੂੰ ਛੂਹ ਗਿਆ ਹੈ। ਅਪ੍ਰੈਲ 2025 ਤੋਂ ਜਨਵਰੀ 2026 ਦਰਮਿਆਨ ਸੂਬਾ ਸਰਕਾਰ ਨੇ 20769.63 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ, ਜਿਸ ਮਗਰੋਂ ਪੰਜਾਬ ਸਿਰ […]

ਅਮਰੀਕਾ ‘ਚ ਈਰਾਨ ਹਮਲੇ ਦੇ ਵਿਰੋਧ ‘ਚ ਗੋਲੀਬਾਰੀ; ਭਾਰਤੀ ਵਿਦਿਆਰਥਣ ਸਮੇਤ 4 ਦੀ ਹੱਤਿਆ

-ਗੋਲੀਬਾਰੀ ਦੌਰਾਨ 14 ਹੋਰ ਜ਼ਖਮੀ ਟੈਕਸਾਸ, 4 ਮਾਰਚ (ਪੰਜਾਬ ਮੇਲ)- ਟੈਕਸਾਸ ‘ਚ ਈਰਾਨੀ ਚਿੰਨ੍ਹ ਪਹਿਨੇ ਇੱਕ ਵਿਅਕਤੀ ਨੇ ਯੁੱਧ ਦੇ ਜਵਾਬ ‘ਚ ਗੋਲੀਬਾਰੀ ਕੀਤੀ। ਅਮਰੀਕਾ ਦੇ ਆਸਟਿਨ ਸ਼ਹਿਰ ‘ਚ ਇੱਕ ਬਾਰ ਦੇ ਬਾਹਰ ਹੋਈ ਗੋਲੀਬਾਰੀ ‘ਚ 4 ਜਣੇ ਮਾਰੇ ਗਏ, ਜਿਨ੍ਹਾਂ ‘ਚ 21 ਸਾਲਾ ਭਾਰਤੀ-ਅਮਰੀਕੀ ਵਿਦਿਆਰਥਣ ਵੀ ਸ਼ਾਮਲ ਹੈ। ਇਸ ਘਟਨਾ ਦੀ ਜਾਂਚ ਸੰਭਾਵੀ ਅੱਤਵਾਦੀ […]

ਗੂਗਲ ਖੋਜ ਤੇ ਏ.ਆਈ. ਮਨੁੱਖੀ ਸਬੰਧਾਂ ਤੇ ਮੇਲ ਮਿਲਾਪ ਦਾ ਬਦਲ ਨਹੀਂ ਹੋ ਸਕਦੇ : ਸਤਿੰਦਰਪਾਲ ਸਿੰਘ ਸਿੱਧਵਾਂ

-ਪੁਸਤਕ ਬੈਠਕ ਦੌਰਾਨ ਢਾਡੀ ਸਤਿੰਦਰਪਾਲ ਸਿੰਘ ਨੇ ‘ਕਿਤਾਬ ਤੇ ਕਲਾ’ ਵਿਸ਼ੇ ‘ਤੇ ਕੀਤੀ ਚਰਚਾ ਪਟਿਆਲਾ, 4 ਮਾਰਚ (ਪੰਜਾਬ ਮੇਲ)- ਭਾਸ਼ਾ ਵਿਭਾਗ ਪੰਜਾਬ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਕਰਵਾਈ ਜਾਂਦੀ ਮਹੀਨਾਵਾਰ ਪੁਸਤਕ ਬੈਠਕ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨਾਲ ਸਬੰਧਤ ਪ੍ਰਿੰ. ਸਤਿਬੀਰ ਸਿੰਘ ਦੀ ਪੁਸਤਕ ‘ਇਤਿ ਜਿਨਿ ਕਰੀ’ ਬਾਰੇ ਵਿਭਾਗ […]

ਮੋਜਤਬਾ ਖ਼ਾਮੇਨੇਈ ਨੂੰ ਇਰਾਨ ਦਾ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ!

ਤਹਿਰਾਨ, 4 ਮਾਰਚ (ਪੰਜਾਬ ਮੇਲ)- ਇਰਾਨ ਵਿਚ ਜਾਰੀ ਭਾਰੀ ਸਿਆਸੀ ਉਥਲ-ਪੁਥਲ ਅਤੇ ਅਮਰੀਕਾ-ਇਜ਼ਰਾਈਲ ਨਾਲ ਵਧਦੇ ਤਣਾਅ ਦੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਮੋਜਤਬਾ ਖ਼ਾਮੇਨੇਈ ਨੂੰ ਇਰਾਨ ਦਾ ਨਵਾਂ ਸਰਵਉੱਚ ਨੇਤਾ (ਸੁਪਰੀਮ ਲੀਡਰ) ਚੁਣ ਲਿਆ ਗਿਆ ਹੈ। ਦੇਸ਼ ਦੀ ਪ੍ਰਭਾਵਸ਼ਾਲੀ ਸੰਸਥਾ ‘ਅਸੈਂਬਲੀ […]

ਪੈਂਟਾਗਨ ਵੱਲੋਂ ਇਰਾਨ ਜੰਗ ‘ਚ ਮਾਰੇ ਗਏ 4 ਅਮਰੀਕੀ ਫ਼ੌਜੀਆਂ ਦੀਆਂ ਤਸਵੀਰਾਂ ਜਾਰੀ

-2 ਦੀ ਪਛਾਣ ਬਾਕੀ ਵਾਸ਼ਿੰਗਟਨ ਡੀ.ਸੀ., 4 ਮਾਰਚ (ਪੰਜਾਬ ਮੇਲ)- ਪੈਂਟਾਗਨ ਨੇ ਐਤਵਾਰ ਨੂੰ ਇਰਾਨੀ ਡਰੋਨ ਹਮਲੇ ਵਿਚ ਮਾਰੇ ਗਏ 6 ਅਮਰੀਕੀ ਫ਼ੌਜੀਆਂ ਵਿਚੋਂ 4 ਦੀ ਪਛਾਣ ਕਰਕੇ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਫ਼ੌਜੀ ਕੈਪਟਨ ਕੋਡੀ ਖੋਰਕ (35), ਸਾਰਜੈਂਟ ਫਸਟ ਕਲਾਸ ਨੋਆਹ ਟਿਏਟਜੇਂਸ (42), ਸਾਰਜੈਂਟ ਫਸਟ ਕਲਾਸ ਨਿਕੋਲ ਅਮੋਰ (39) ਅਤੇ ਸਾਰਜੈਂਟ ਡੇਕਲਾਨ […]

ਬ੍ਰਿਟੇਨ ਅਤੇ ਸਪੇਨ ਵੱਲੋਂ ਫੌਜੀ ਕਾਰਵਾਈ ਦੌਰਾਨ ਸਹਿਯੋਗ ਨਾਲ ਦੇਣ ‘ਤੇ ਟਰੰਪ ਵੱਲੋਂ ਸਖਤ ਰੁਖ ਅਖਤਿਆਰ

-ਸਪੇਨ ਨਾਲ ਵਪਾਰਕ ਰਿਸ਼ਤੇ ਖਤਮ ਕਰਨ ਦਾ ਐਲਾਨ ਵਾਸ਼ਿੰਗਟਨ, 4 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਵਿਰੁੱਧ ਚੱਲ ਰਹੀ ਫੌਜੀ ਕਾਰਵਾਈ ਦੌਰਾਨ ਸਹਿਯੋਗ ਨਾ ਦੇਣ ‘ਤੇ ਆਪਣੇ ਪੁਰਾਣੇ ਸਹਿਯੋਗੀਆਂ, ਬ੍ਰਿਟੇਨ ਅਤੇ ਸਪੇਨ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਓਵਲ ਆਫਿਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ […]

ਇਰਾਨ ਵਿਰੁੱਧ ਜੰਗ ‘ਚ ਅਮਰੀਕਾ ਨੂੰ ਸ਼ਾਮਲ ਕਰਕੇ ਨੇਤਨਯਾਹੂ ਨੇ ਖੇਡਿਆ ਸਿਆਸੀ ਜੂਆ!

-ਦੋਵਾਂ ਮੁਲਕਾਂ ਦੇ ਸਬੰਧਾਂ ‘ਚ ਪੈਦਾ ਹੋ ਸਕਦਾ ਹੈ ਭਾਰੀ ਤਣਾਅ ਯੇਰੂਸ਼ਲਮ, 4 ਮਾਰਚ (ਪੰਜਾਬ ਮੇਲ)- ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਦੋ ਮੁੱਖ ਥੰਮ੍ਹਾਂ ‘ਤੇ ਟਿਕਾਈ ਰੱਖਿਆ ਹੈ, ਜਿਨ੍ਹਾਂ ਵਿਚ ਅਮਰੀਕਾ ਨਾਲ ਅਟੁੱਟ ਭਾਈਵਾਲੀ ਅਤੇ ਇਰਾਨ ਦੇ ਇਸਲਾਮਿਕ ਸ਼ਾਸਨ ਵਿਰੁੱਧ ਲਗਾਤਾਰ ਕੂਟਨੀਤਕ ਤੇ ਗੁਪਤ ਜੰਗ ਸ਼ਾਮਲ ਹੈ। ਹੁਣ ਜਦੋਂ […]

ਇਰਾਨੀ ਨੇਤਾ ਵੱਲੋਂ ਗਲੋਬਲ ਟਕਰਾਵਾਂ ਨੂੰ ਜਾਣਬੁੱਝ ਕੇ ਹਵਾ ਦੇਣ ਦਾ ਦੋਸ਼!

ਤਹਿਰਾਨ, 4 ਮਾਰਚ (ਪੰਜਾਬ ਮੇਲ)- ਇਰਾਨ ਨੇ ਅਮਰੀਕਾ ‘ਤੇ ਭਾਰਤ, ਚੀਨ ਅਤੇ ਰੂਸ ਵਰਗੀਆਂ ਉੱਭਰਦੀਆਂ ਸ਼ਕਤੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਜਾਣਬੁੱਝ ਕੇ ਗਲੋਬਲ ਟਕਰਾਵਾਂ ਨੂੰ ਹਵਾ ਦੇਣ ਦਾ ਦੋਸ਼ ਲਗਾਇਆ ਹੈ, ਜਦੋਂਕਿ ਤਹਿਰਾਨ ਨੇ ਸੰਕੇਤ ਦਿੱਤਾ ਹੈ ਕਿ ਉਹ ਯੁੱਧ ਨੂੰ ਖਤਮ ਕਰਨ ਲਈ ਗੱਲਬਾਤ ਕਰਨ ਲਈ ਤਿਆਰ ਹੈ, ਪਰ ਸਿਰਫ ਉਨ੍ਹਾਂ ਸ਼ਰਤਾਂ […]

ਇਰਾਨ ਵੱਲੋਂ ਯੂ.ਏ.ਈ. ਅਤੇ ਬਹਿਰੀਨ ‘ਚ ਐਮਾਜ਼ਾਨ ਦੇ 3 ਡੇਟਾ ਸੈਂਟਰ ਤਬਾਹ

ਲੰਡਨ/ਦੁਬਈ, 4 ਮਾਰਚ (ਪੰਜਾਬ ਮੇਲ)- ਮੱਧ-ਪੂਰਬ ‘ਚ ਜਾਰੀ ਜੰਗੀ ਤਣਾਅ ਦਰਮਿਆਨ ਇਰਾਨ ਨੇ ਹੁਣ ਐਮਾਜ਼ਾਨ ਨੂੰ ਨਿਸ਼ਾਨਾ ਬਣਾਇਆ ਹੈ। ਇਰਾਨ ਦੇ ਡਰੋਨ ਹਮਲਿਆਂ ਕਾਰਨ ਪੱਛਮੀ ਏਸ਼ੀਆ ‘ਚ ਸਥਿਤ ਤਕਨੀਕੀ ਖੇਤਰ ਦੀ ਦਿੱਗਜ ਕੰਪਨੀ ਐਮਾਜ਼ਾਨ ਵੈੱਬ ਸਰਵਿਸਿਜ਼ (ਏ.ਡਬਲਯੂ.ਐੱਸ.) ਦੇ ਤਿੰਨ ਡੇਟਾ ਸੈਂਟਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕੰਪਨੀ ਦੇ ਕਲਾਊਡ ਕੰਪਿਊਟਿੰਗ ਵਿਭਾਗ ਨੇ ਜਾਣਕਾਰੀ ਦਿੱਤੀ ਹੈ […]