ਨਵੇਂ ਆਏ ਪ੍ਰਵਾਸੀ ਮਹਿੰਗਾਈ ਕਾਰਨ ਕੈਨੇਡਾ ਛੱਡਣ ਲਈ ਹੋ ਰਹੇ ਨੇ ਮਜਬੂਰ

ਟੋਰਾਂਟੋ, 11 ਦਸੰਬਰ (ਪੰਜਾਬ ਮੇਲ)- ਕੈਨੇਡਾ ‘ਚ ਬਿਹਤਰ ਭਵਿੱਖ ਤਲਾਸ਼ਣ ਗਏ ਪ੍ਰਵਾਸੀਆਂ ਨੂੰ ਉਥੋਂ ਦੀ ਰਹਿਣ-ਸਹਿਣ ਦੀ ਵਧ ਰਹੀ ਲਾਗਤ ਨੇ ਮੁਸ਼ਕਿਲਾਂ ‘ਚ ਪਾ ਦਿੱਤਾ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਈ ਨਵੇਂ ਆਏ ਪ੍ਰਵਾਸੀ ਮੁਲਕ ਛੱਡ ਰਹੇ ਹਨ। ਕੈਨੇਡਾ ‘ਚ ਵਧੇ ਹੋਏ ਕਿਰਾਏ ਤੇ ਮਕਾਨ ਬਣਾਉਣ ਲਈ ਲਏ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਣ […]

ਕੈਨੇਡਾ ਵੱਲੋਂ ਅਗਲੇ ਸਾਲ ਤੋਂ Student ਵੀਜ਼ਿਆਂ ਦੀ ਗਿਣਤੀ ਘਟਾਉਣ ਦੇ ਸੰਕੇਤ

-ਆਵਾਸ ਮੰਤਰੀ ਨੇ ਪ੍ਰਬੰਧਾਂ ਦੀ ਘਾਟ ਲਈ ਵਿੱਦਿਅਕ ਅਦਾਰਿਆਂ ਤੇ ਸੂਬਾ ਸਰਕਾਰਾਂ ਨੂੰ ਕੀਤੀ ਤਾੜਨਾ ਵੈਨਕੂਵਰ, 11 ਦਸੰਬਰ (ਪੰਜਾਬ ਮੇਲ)- ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਉਨ੍ਹਾਂ ਦੇ ਆਪਣੇ ਮੁਲਕ ਤੋਂ ਨਾਲ ਲਿਆਂਦੀ ਜਾਣ ਵਾਲੀ ਗੁਜ਼ਾਰਾ ਖ਼ਰਚੇ ਦੀ ਰਕਮ (ਜੀ.ਆਈ.ਸੀ.) ਦੁੱਗਣੀ ਕਰਨ ਤੋਂ ਬਾਅਦ ਆਵਾਸ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਅਗਲੇ ਸਾਲ ਤੋਂ ਕੌਮਾਂਤਰੀ […]

Canada ‘ਚ ਪੰਜਾਬ ਨਾਲ ਸਬੰਧਤ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦੇ ਪੱਤਰ ਮਿਲੇ

ਵੈਨਕੂਵਰ, 11 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ, ਐਬਟਸਫੋਰਡ ਤੇ ਲੈਂਗਲੀ ਵਿਚ ਪੰਜਾਬ ਨਾਲ ਸਬੰਧਤ ਕੁਝ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ 20 ਲੱਖ ਡਾਲਰ ਫਿਰੌਤੀ ਦੇਣ ਦੇ ਪੱਤਰ ਮਿਲੇ ਹਨ, ਜਿਨ੍ਹਾਂ ਦੀ ਪੁਲਿਸ ਜਾਂਚ ਕਰ ਰਹੀ ਹੈ। ਇਨ੍ਹਾਂ ਪੱਤਰਾਂ ਦੀਆਂ ਕਾਪੀਆਂ ਸੋਸ਼ਲ ਮੀਡੀਆ ‘ਤੇ ਵੀ ਘੁੰਮ ਰਹੀਆਂ ਹਨ। ਪੱਤਰਾਂ ਦੀ […]

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ High Court ਤੋਂ ਇਨਸਾਫ਼ ਦੀ ਆਸ ਬੱਝੀ

-ਜੇਲ੍ਹ ਵਿਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਮਾਨਸਾ, 11 ਦਸੰਬਰ (ਪੰਜਾਬ ਮੇਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪਿੰਡ ਮੂਸਾ ਵਿਚ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜੇਲ੍ਹਾਂ ਵਿਚ ਮੋਬਾਈਲ ਫੋਨਾਂ ਦੀ ਵਰਤੋਂ ਬਾਰੇ ਲਏ ਗਏ ਨੋਟਿਸ ਮਗਰੋਂ ਸਾਰੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਇਨਸਾਫ਼ ਦੀ ਉਮੀਦ ਬੱਝੀ ਹੈ। […]

ਪੰਜਾਬ ‘ਚ 2021 ਤੇ 2022 ‘ਚ ਸੜਕ ਹਾਦਸਿਆਂ ‘ਚ ਮਰਨ ਵਾਲਿਆਂ ਦੀ ਦਰ ਜ਼ਖਮੀਆਂ ਨਾਲੋਂ ਜ਼ਿਆਦਾ

-ਹਰਿਆਣਾ ‘ਚ ਹਾਦਸਿਆਂ ਦੀ ਦਰ ਜ਼ਿਆਦਾ ਚੰਡੀਗੜ੍ਹ, 11 ਦਸੰਬਰ (ਪੰਜਾਬ ਮੇਲ)- ਐੱਨ.ਸੀ.ਆਰ.ਬੀ. ਦੀ ਹਾਲ ਹੀ ਵਿਚ ਜਾਰੀ ਰਿਪੋਰਟ ਅਨੁਸਾਰ ਸਾਲ 2021 ਅਤੇ 2022 ਵਿਚ ਪੰਜਾਬ ਵਿਚ ਸੜਕ ਹਾਦਸਿਆਂ ‘ਚ ਮਰਨ ਵਾਲਿਆਂ ਦੀ ਦਰ ਜ਼ਖ਼ਮੀਆਂ ਨਾਲੋਂ ਜ਼ਿਆਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਗੁਆਂਢੀ ਸੂਬੇ ਹਰਿਆਣਾ ਵਿਚ ਹਾਦਸਿਆਂ ਦੀ […]

ਅਮਰੀਕਾ ਤੋਂ ਆਏ N.R.I. ਦੀ ਮੌਤ ਦੇ ਮਾਮਲੇ ‘ਚ ਪੁਲਿਸ ਵੱਲੋਂ ਮੁੱਖ ਦੋਸ਼ੀ ਸਮੇਤ 2 ਹੋਰ ਨਾਮਜ਼ਦ

ਜਲੰਧਰ, 11 ਦਸੰਬਰ (ਪੰਜਾਬ ਮੇਲ)- ਜਨਮ ਦਿਨ ਦੀ ਪਾਰਟੀ ਦੌਰਾਨ ਇਕ ਮੈਰਿਜ ਪੈਲੇਸ ਦੇ ਬਾਥਰੂਮ ‘ਚ ਅਮਰੀਕਾ ਤੋਂ ਆਏ 31 ਸਾਲ ਦੇ ਦਲਜੀਤ ਸਿੰਘ ਦੇ ਕਤਲ ਕਰਨ ਦੇ ਮਾਮਲੇ ‘ਚ ਮੁੱਖ ਮੁਲਜ਼ਮ ਸੁਰਜੀਤ ਸਿੰਘ ਨਾਲ 2 ਹੋਰ ਅਣਪਛਾਤੇ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਕਤ ਘਟਨਾ ਸ਼ਨੀਵਾਰ ਸ਼ਾਮ ਦੀ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ […]

ਬਾਸਕਟਬਾਲ ਦਾ ਮਹਾਂ ਕੁੰਭ ਲੁਧਿਆਣਾ ਵਿਖੇ ਖੱਟੀਆਂ ਮਿੱਠੀਆਂ ਯਾਦਾ ਛੱਡਦਾ ਹੋਇਆ ਬਿਖਰਿਆ ।

ਮੁੰਡਿਆਂ ਵਿੱਚ ਤਾਮਿਲਨਾਡੂ, ਕੁੜੀਆਂ ਵਿੱਚ ਇੰਡੀਅਨ ਰੇਲਵੇ ਬਣੇ ਚੈਂਪੀਅਨ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਭਾਰਤ ਦੀ ਬਾਸਕਟਬਾਲ ਦਾ ਇੱਕ ਮੱਕਾ ਬਣ ਗਿਆ ਹੈ ਕਿਉਂਕਿ ਇਹ ਸਟੇਡੀਅਮ ਵਿੱਚ ਜਿੱਥੇ ਬਾਸਕਟਬਾਲ ਦਾ ਆਧਨਿਕ ਸਹੂਲਤਾਂ ਵਾਲਾ ਅੰਤਰਰਾਸ਼ਟਰੀ ਪੱਧਰ ਦਾ ਇਨਡੋਰ ਸਟੇਡੀਅਮ ਹੈ ਜਿਸ ਵਿੱਚ ਹਰ ਸਾਲ ਕੋਈ ਨਾ ਕੋਈ ਕੌਮੀ ਪੱਧਰ ਦੇ ਚੈਂਪੀਅਨਸ਼ਿਪ ਜਾਂ ਵੱਡੇ ਟੂਰਨਾਮੈਂਟ ਹੁੰਦੇ ਹਨ । […]

ਟੈਨੇਸੀ ‘ਚ ਭਿਆਨਕ ਤੂਫਾਨ, 6 ਦੀ ਮੌਤ, 20 ਲੋਕਾਂ ਤੋਂ ਵਧੇਰੇ ਜ਼ਖਮੀ

ਟੈਨੇਸੀ, 10 ਦਸੰਬਰ (ਪੰਜਾਬ ਮੇਲ)-ਅਮਰੀਕਾ ਦੇ ਸੈਂਟਰਲ ਟੈਨੇਸੀ ‘ਚ ਆਏ ਭਿਆਨਕ ਤੂਫਾਨ ਕਾਰਨ ਸ਼ਨੀਵਾਰ ਨੂੰ ਛੇ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਤੂਫਾਨ ਕਾਰਨ ਕਈ ਸ਼ਹਿਰਾਂ ‘ਚ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਮੋਂਟਗੋਮਰੀ ਕਾਉਂਟੀ ਦੇ ਅਧਿਕਾਰੀਆਂ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਕਾਉਂਟੀ ਵਿੱਚ ਤੂਫਾਨ ਆਉਣ ਤੋਂ […]

ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਟਰੱਕ ਨਾਲ ਟਕਰਾਈ, ਅੱਗ ਲੱਗਣ ਨਾਲ 8 ਲੋਕ ਜਿਊਂਦੇ ਸੜੇ

ਬਰੇਲੀ, 10 ਦਸੰਬਰ (ਪੰਜਾਬ ਮੇਲ)-  ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ‘ਚ ਬਰੇਲੀ-ਨੈਨੀਤਾਲ ਮਾਰਗ ‘ਤੇ ਟਾਇਰ ਫਟਣ ਨਾਲ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਤੋੜਦੀ ਹੋਈ ਸੜਕ ਦੇ ਦੂਜੇ ਪਾਸੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਕਾਰ ‘ਚ ਅੱਗ ਲੱਗ ਗਈ ਅਤੇ 8 ਲੋਕਾਂ ਦੀ ਝੁਲਸਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਨੇ ਐਤਵਾਰ […]

ਪਟਿਆਲਾ ਜੇਲ੍ਹ ਵਿੱਚ ਕੈਦੀ ਭਿੜੇ

ਪਟਿਆਲਾ, 10 ਦਸੰਬਰ (ਪੰਜਾਬ ਮੇਲ)- ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕੈਦੀਆਂ ਦੇ ਦੋ ਗਰੁੱਪਾਂ ਦੀ ਆਪਸ ਵਿੱਚ ਤਕਰਾਰ ਹੋ ਗਈ । ਇਸ ਦੌਰਾਨ ਕਿਸੇ ਨੁਕੀਲੀ ਚੀਜ਼ ਨਾਲ ਕੀਤੇ ਗਏ ਹਮਲੇ ਦੌਰਾਨ ਦੋ ਕੈਦੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦ ਕਿ ਆਪਸ ਵਿੱਚ ਲੜ ਰਹੇ ਕੈਦੀਆਂ ਨੂੰ ਹਟਾਉਣ […]